Wednesday, August 20, 2025
 
BREAKING NEWS
ਨਹਿਰੂ ਨੇ ਆਪਣੀ ਛਵੀ ਲਈ ਦੇਸ਼ ਨਾਲ ਧੋਖਾ ਕੀਤਾ: ਪ੍ਰਧਾਨ ਮੰਤਰੀ ਮੋਦੀ ਦਾ ਐਨ.ਡੀ.ਏ. ਸੰਸਦ ਮੈਂਬਰਾਂ ਨੂੰ ਸੰਬੋਧਨਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ 'ਤੇ ਜਨਤਕ ਸੁਣਵਾਈ ਦੌਰਾਨ ਹਮਲਾਚੀਨ ਨਾਲ ਸਬੰਧਾਂ ਵਿੱਚ ਸੁਧਾਰ: ਸਰਹੱਦ 'ਤੇ ਸ਼ਾਂਤੀ ਅਤੇ ਵਪਾਰ 'ਤੇ ਸਹਿਮਤੀ, ਸਿੱਧੀਆਂ ਉਡਾਣਾਂ ਹੋਣਗੀਆਂ ਮੁੜ ਸ਼ੁਰੂਦੇਸ਼ ਦੇ ਇਸ ਹਿੱਸੇ ਵਿਚ ਲੱਗੇ ਭੂਚਾਲ ਦੇ ਝਟਕੇਪੰਜਾਬ ਦੇ 7 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ, ਮੀਂਹ ਦੀ ਚੇਤਾਵਨੀ ...ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਅਗੱਸਤ 2025)Diljit Dosanjh ਨੂੰ ਵੇਖਦੇ ਹੀ ਅਮਰੀਕੀ ਪੁਲਿਸ ਅਫ਼ਸਰ ਨੇ ਕਿਹਾ, 'ਪੰਜਾਬੀ ਆ ਗਏ ਓਏ'ਸੜਕਾਂ 'ਤੇ ਲੰਬੇ ਟ੍ਰੈਫਿਕ ਜਾਮ, ਕਈ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ'ਕਲੀਨ ਚਿੱਟ ਦੀ ਕੀਮਤ ਚੁਕਾ ਰਿਹਾ ਹੈ ਭਾਰਤ', ਚੀਨੀ ਵਿਦੇਸ਼ ਮੰਤਰੀ ਦੇ ਦੌਰੇ ਤੋਂ ਪਹਿਲਾਂ ਕਾਂਗਰਸ ਦਾ ਪ੍ਰਧਾਨ ਮੰਤਰੀ 'ਤੇ ਵੱਡਾ ਹਮਲਾਡੋਨਾਲਡ ਟਰੰਪ ਯੂਕਰੇਨ ਨੂੰ ਟੁਕੜਿਆਂ ਵਿੱਚ ਤੋੜ ਦੇਵੇਗਾ! ਕਰੀਮੀਆ ਅਤੇ ਦੋ ਵੱਡੇ ਸ਼ਹਿਰਾਂ ਨੂੰ ਰੂਸ ਨੂੰ ਵਾਪਸ ਪ੍ਰਾਪਤ ਕਰਨ ਦੀ ਉਸਦੀ ਕੀ ਯੋਜਨਾ ਹੈ?

ਲਿਖਤਾਂ

ਬਿਨਾਂ ਕਿਸੇ ਦਾ ਬੁਰਾ ਕੀਤਿਆਂ ਵੀ ਸਾਨੂੰ ਦੁੱਖ ਕਿਉਂ ਸਤਾਉਂਦੈ ?

July 04, 2024 05:22 PM

ਅਕਸਰ ਇਹ ਆਮ ਸੁਨਣ ਨੂੰ ਮਿਲ ਜਾਂਦਾ ਹੈ ਕਿ ਅਸੀ ਤਾਂ ਕਿਸੇ ਦਾ ਬੁਰਾ ਨਹੀ ਸੀ ਕੀਤੀ ਫਿਰ ਸਾਡੇ ਨਾਲ ਐਨਾ ਮਾੜਾ ਕਿਉ ਹੋ ਰਿਹੈ।

ਇਸ ਨੂੰ ਥੋਹੜਾ ਸਮਝਣ ਦੀ ਲੋੜ ਹੈ।

ਜੇ ਸਾਨੂੰ ਦੁੱਖ ਆ ਰਿਹਾ ਹੈ ਤਾਂ ਯਕੀਨਨ ਅਸੀ ਵੀ ਕਿਸੇ ਦਾ ਮਾੜਾ ਕੀਤਾ ਹੋਵੇਗਾ । ਉਹ ਮਾੜਾ ਜਾਣਬੁਝ ਕੇ ਜਾਂ ਅਣਜਾਣ ਪੁਣੇ ਵਿਚ, ਪਰ ਕੀਤਾ ਜਰੂਰ ਹੋਵੇਗਾ। ਇਹ ਕੁਦਰਤ ਦਾ ਨਿਯਮ ਹੈ। ਗੁਰੂ ਬਾਣੀ ਵਿਚ ਵੀ ਲਿਖਿਆ ਹੈ ਕਿ


ਦਿਤਾ ਲਈਐ ਆਪਣਾ
ਅਣਿਦਿਤਾ ਕਛੁ ਹਥਿ ਨਾ ਆਵੈ। (ਭਾਈ ਗੁਰਦਾਸ ਜੀ, ਵਾਰ 1 ਪਉੜੀ 47)

ਇਸ ਦਾ ਮਤਲਬ ਹੈ ਕਿ ਅਸੀ ਕਿਸੇ ਨੂੰ ਜੋ ਦਿੱਤਾ ਉਹੀ ਸਾਡੀ ਝੋਲੀ ਆ ਰਿਹੈ ।
ਹੁਣ ਸਵਾਲ ਇਹ ਹੈ ਕਿ ਅਸੀ ਕੀ ਕਿਸੇ ਦਾ ਮਾੜਾ ਕੀਤਾ ਸੀ।
ਜੇ ਅਸੀਂ ਕਿਸੇ ਦਾ ਦਿੱਲ ਦੁਖਾਇਆ ਹੈ ਤਾਂ ਸਾਡਾ ਦਿਲ ਵੀ ਦੁਖਣਾ ਲਾਜ਼ਮੀ ਹੈ।

ਅਸੀਂ ਇਸ ਧਰਤੀ ਉਤੇ ਸਾਰੇ ਇਨਸਾਨ ਇਕ ਭਾਈਚਾਰਾ ਹੈ। ਪ੍ਰਮਾਤਮਾ ਦੀ ਨਜ਼ਰ ਵਿਚ ਅਸੀ ਸਾਰੇ ਇਕ ਹੀ ਜਾਤੀ ਦੇ ਹਾਂ, ਬੇਸ਼ੱਕ ਅਸੀ ਆਪਣੇ ਹਿਸਾਬ ਨਾਲ ਵੰਡੀਆਂ ਪਾ ਲਈਆਂ ਹਨ। ਪਰ ਹਿਸਾਬ ਕਿਤਾਬ ਮਾਲਕ ਨੇ ਇਕ ਸਾਰ ਹੀ ਰੱਖਿਆ ਹੈ।

ਜੇ ਇਸ ਇਨਸਾਨੀ ਭਾਈਚਾਰੇ ਵਿਚ ਕੋਈ ਵੀ ਇਨਸਾਨ ਕਿਤੇ ਬੈਠਾ ਭੁੱਖਾ ਹੈ ਅਤੇ ਅਸੀ ਵਿੱਤੋ ਬਹੁਤਾ ਰੱਜ ਰੱਜ ਕੇ ਖਾ ਰਹੇ ਹਾਂ ਤਾਂ ਅਸੀ ਕਿਤੇ ਨਾ ਕਿਤੇ ਗੁਨਾਹਗ਼ਾਰ ਬਣ ਰਹੇ ਹਾਂ। ਸਾਡੀ ਐਨੀ ਕ ਤਾਂ ਹਿੱਮਤ ਹੋਣੀ ਚਾਹੀਦੀ ਹੈ ਕਿ ਸਾਡੇ ਆਲੇ ਦੁਆਲੇ ਕੋਈ ਭੁੱਖਾ ਤਾਂ ਨਹੀ ? ਇਹ ਵੇਖਣਾ ਸਾਡਾ ਇਨਸਾਨੀ ਫ਼ਰਜ਼ ਹੈ। ਜਿਨੀ ਹੋਵੇ ਕੋਸ਼ਿਸ਼ ਕਰਨੀ ਜ਼ਰੂਰੀ ਹੈ।

ਇਕ ਪਾਕਿ ਪਵਿੱਤਰ ਅਮੀਰ ਬੰਦਾ ਜੋ ਕਿ ਦਾਨ ਪੁੰਨ ਕਰਨ ਵਾਲਾ ਸੀ। ਕੋਈ ਗੁਨਾਹ ਨਹੀ ਸੀ ਕੀਤਾ। ਪਰ ਇਕ ਦਿਨ ਉਸ ਨੇ ਰਾਹ ਜਾਂਦਿਆਂ ਇਕ ਗ਼ਰੀਬ ਲੋੜਵੰਦ ਨੂੰ ਵੇਖ ਕੇ ਅਣਡਿੱਠਾ ਕਰ ਦਿੱਤਾ ਅਤੇ ਅੱਗੇ ਲੰਘ ਗਿਆ। ਕੁਦਰਤ ਦੇ ਨਿਯਮ ਅਨੁਸਾਰ ਉਹ ਅਮੀਰ ਬੰਦਾ ਉਸੇ ਵੇਲੇ ਗੁਨਾਹਗਾਰ ਬਣ ਗਿਆ। ਕਿਉਕਿ ਜੇ ਉਸ ਨੇ ਵੇਖ ਹੀ ਲਿਆ ਸੀ ਕਿ ਕੋਈ ਲੋੜਵੰਦ ਭੁੱਖਾ ਬੈਠਾ ਹੈ ਤਾਂ ਇਨਸਾਨੀ ਫ਼ਰਜ ਅਨੁਸਾਰ ਉਸ ਨੂੰ ਰੁੱਕ ਕੇ ਉਸ ਦੀ ਮਦਦ ਕਰਨੀ ਚਾਹੀਦੀ ਸੀ, ਪਰ ਨਹੀ ਕੀਤੀ ਜਾਂ ਨਾ ਕਰ ਸਕਿਆ, ਪਰ ਉਹ ਮੁਜ਼ਰਮ ਬਣ ਗਿਆ।

ਇਸੇ ਤਰ੍ਹਾਂ ਜਦੋਂ ਕੋਈ ਵੀ ਸਮਰੱਥ ਵਿਅਕਤੀ ਕਿਸੇ ਲੋੜਵੰਦ ਦੀ ਮਦਦ ਕਰਦਾ ਹੈ ਤਾਂ ਉਸ ਲੋੜਵੰਦ ਨੂੰ ਇਹ ਮਹਿਸੂਸ ਨਾ ਹੋਣ ਦਿੱਤਾ ਜਾਵੇ ਕਿ ਅਸੀਂ ਉਸ ਦੀ ਮਦਦ ਕਰ ਰਹੇ ਹਾਂ। ਜੇ ਅਸੀ ਅਜਿਹਾ ਨਾ ਕਰ ਸਕੇ ਅਤੇ ਕਿਤੇ ਨਾ ਕਿਤੇ ਇਹ ਜਤਾ ਦਿੱਤਾ ਕਿ ਮੈ ਮਦਦ ਕਰ ਰਿਹਾ ਹੈ ਜਾਂ ਇਹ ਅੰਦਰੋ ਮੰਨ ਲਿਆ ਕਿ ਮੈ ਮਦਦ ਕਰ ਰਿਹਾ ਹੈ, ਕੋਈ ਚੰਗਾ ਕੰਮ ਕਰ ਰਿਹਾ ਹਾਂ ਤਾਂ ਉਹ ਉਸੇ ਵੇਲੇ ਕੀਤਾ ਕਰਾਇਆ ਮਿੱਟੀ ਹੋਵੇਗਾ।

ਦੇਣਾ ਏਸ ਢੰਗ ਨਾਲ ਹੈ ਕਿ ਲੈਣ ਵਾਲੇ ਨੂੰ ਮਹਿਸੂਸ ਨਾ ਹੋਵੇ, ਵਰਨਾ ਸਾਡਾ ਮੁਜ਼ਰਮ ਬਣ ਜਾਣਾ ਤੈਅ ਹੈ

ਬੇਸਕੂਨੀ ਅਤੇ ਤਕਲੀਫ
ਸਾਡੇ ਕਿਸੇ ਗੁਨਾਹ ਦੇ ਸਬੱਬ ਹੀ ਆਉਂਦੀ ਹੈ
ਔਰ
ਸਕੂਨ ਸਿਰਫ ਇਬਾਦਤ ਵਿਚ ਹੀ ਹੈ : ...


ਨਾ ਕਰ ਮਾਣ ਰੁਪਈਏ ਵਾਲਾ
ਨਾ ਬੰਨ ਬਹੁਤੇ ਵੱਡੇ ਪੱਗੇ
ਕੌਡੀ ਹੋ ਜਾ ਤੂੰ
ਤੈਨੂੰ ਵੱਟਾ ਮੂਲ ਨਾ ਵੱਜੇ : ਬੁੱਲੇ ਸ਼ਾਹ

ਇਹ ਹੋਈ ਇਕ ਗੱਲ

ਦੂਜਾ ਨੁਕਤਾ :
ਅਸੀਂ ਜਦੋਂ ਇਸ ਸਮਾਜ ਵਿਚ ਰਹਿ ਕੇ ਕੋਈ ਖਾਸ ਕਾਰਜ ਵੱਧ ਚੜ੍ਹ ਕੇ ਕਰਦੇ ਹਾਂ ਅਤੇ ਉਸ ਦਾ ਅਸਰ ਸਾਡੇ ਨੇੜੇ ਰਹਿ ਰਹੇ ਲੋਕਾਂ ਉਤੇ ਲਾਜ਼ਮੀ ਪੈਂਦਾ ਹੈ। ਉਦਾਹਰਣ ਦੇ ਤੌਰ ਤੇ ਜੇ ਅਸੀਂ ਕਿਸੇ ਆਪਣੇ ਧੀ-ਪੁੱਤਰ ਦਾ ਵਿਆਹ ਬਹੁਤ ਗੱਜ ਵੱਜ ਕੇ ਕਰਦੇ ਹਾਂ ਤਾਂ ਸਾਡੇ ਲਾਗੇ ਕੋਈ ਕਮਜੋਰ ਜਾਂ ਗ਼ਰੀਬ ਸ਼ਖ਼ਸ ਵੀ ਇਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਕਰਜ਼ੇ ਹੇਠ ਆ ਕੇ ਆਖ਼ਰ ਤੰਗ ਪ੍ਰੇਸ਼ਾਨ ਹੁੰਦਾ ਹੈ।

ਵੇਖਣ ਨੂੰ ਇਸ ਵਿਚ ਸਾਡਾ ਕੋਈ ਕਸੂਰ ਨਹੀਂ ਪਰ ਸੋਚ ਕੇ ਵੇਖੋ ਕਿਤੇ ਨਾ ਕਿਤੇ ਇਸ ਮਾਮਲੇ ਵਿਚ ਅਸੀਂ ਕਸੂਰਵਾਰ ਹਾਂ ਜਾਂ ਨਹੀ ? ਜੇ ਹਾਂ ਤਾਂ ਇਸ ਦਾ ਭੁਗਤਾਨ ਕਰਨਾ ਹੀ ਪਵੇਗਾ। ਇਸ ਤਰ੍ਹਾਂ ਸਮਝ ਲਓ ਕਿ ਅਸੀਂ ਦੂਜਿਆਂ ਲਈ ਕੰਢੇ ਬੀਜ ਰਹੇ ਹਾਂ

ਦੁਨੀਆਂ ਦੀ ਲਾਲਸਾ ਕਰਨ ਨਾਲੋਂ
ਆਖ਼ਰਤ ਦੀ ਫਿਕਰ ਕਰਨਾ ਬਿਹਤਰ ਹੈ


ਜੋ ਸ਼ਖ਼ਸ ਕਹਿੰਦਾ ਹੈ ਕਿ ਇਹ ਮੈ ਕੀਤਾ ਹੈ
ਤਾਂ
ਉਹ ਇਨਸਾਨ ਕਦੇ ਵੀ ਮੁਸੀਬਤਾਂ ਤੋਂ ਛੁੱਟਕਰਾ ਨਹੀਂ ਪਾ ਸਕਦਾ


ਜੇ ਪਹਿਲਾ ਕਦਮ ਆਖ਼ਰੀ ਕਦਮ ਨੂੰ ਸੋਚ ਕੇ ਰੱਖਿਆ ਜਾਵੇ
ਤਾਂ
ਮੰਜ਼ਲ ਪੈਰਾਂ ਹੇਠ ਹੋਵੇਗੀ


ਇਕ ਹੋਰ ਗਲ ਨੂੰ ਮੰਨ ਲੈਣ ਵਿਚ ਹੀ ਭਲਾਈ ਹੈ ਕਿ ਇਨਸਾਨ ਦੀ ਮਰਜ਼ੀ ਕਦੇ ਵੀ ਪੂਰੀ ਨਹੀ ਹੁੰਦੀ, ਮਰਜ਼ੀ ਹਮੇਸ਼ਾ ਮਾਲਕ ਉਸ ਖ਼ੁਦਾ ਦੀ ਪੂਰੀ ਹੁੰਦੀ ਹੈ।
ਜੇ ਸਾਡੀ ਕੋਈ ਇੱਛਾ ਪੂਰੀ ਹੋ ਗਈ ਹੈ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਮਾਲਕ ਦੀ ਵੀ ਇਹੀ ਇੱਛਾ ਸੀ। ਜੇ ਸਾਡੀ ਕੋਈ ਤਮੰਨਾ ਪੂਰੀ ਨਹੀ ਹੋ ਰਹੀ ਤਾਂ ਇਹ ਤਾਂ ਪੂਰੀ ਨਹੀ ਹੋ ਰਹੀ ਕਿ ਪ੍ਰਮਾਤਮਾ ਦੀ ਇਹ ਮਰਜ਼ੀ ਨਹੀ ਹੈ।

ਅਸੀ ਆਪਣੀ ਜਿੰਦਗੀ ਵਿਚ ਬਹੁਤ ਸਾਰੇ ਕੰਮ ਕਰਦੇ ਹਾਂ, ਕਾਫੀ ਕੁਝ ਬਣਾਉਂਦੇ ਹਾਂ, ਬਹੁਤ ਖੋਜਾਂ ਕਰਦੇ ਹਾਂ, ਵੱਡੇ ਵੱਡੇ ਬਦਲਾਅ ਹੁੰਦੇ ਹਨ, ਸਮੁੰਦਰ ਦੇ ਹੇਠਾਂ ਤੋਂ ਲੈ ਕੇ ਚੰਨ ਤਕ ਪਹੁੰਚ ਰਹੇ ਹਨ। ਇਥੇ ਜੇ ਅਸੀ ਇਹ ਸੋਚ ਲਈਏ ਕਿ ਇਹ ਸੱਭ ਮੈ ਕਰ ਰਿਹਾ ਹੈ ਯਾਨੀ ਕਿ ਅਸੀਂ ਕਰਤਾ ਬਣ ਜਾਈਏ ਤਾਂ ਇਹ ਵੱਡਾ ਗੁਨਾਹ ਹੋ ਰਿਹਾ ਹੁੰਦਾ ਹੈ। ਕਰਤਾ ਸਿਰਫ ਇਕ ਹੈ ਉਹ ਹੈ ਪ੍ਰਮਾਤਮਾ। ਅਸੀ ਕਰਤਾ ਬਣ ਹੀ ਨਹੀ ਸਕਦੇ ਅਸੀ ਸਿਰਫ਼ ਕ੍ਰਿਤ ਹਾਂ ਅਤੇ ਰਹਾਂਗੇ।

--ਬਿਕਰਮਜੀਤ ਸਿੰਘ
ਮੋਹਾਲੀ

bsgill556@gmail.com

 

Have something to say? Post your comment

 
 
 
 
 
Subscribe