Monday, December 29, 2025
BREAKING NEWS
ਰੂਸ ਫੌਜ ਵਿੱਚ ਭਰਤੀ ਹੋਏ 10 ਭਾਰਤੀਆਂ ਦੀ ਮੌਤ ਦੀ ਪੁਸ਼ਟੀ : ਚਾਰ ਅਜੇ ਵੀ ਲਾਪਤਾ5 ਸਾਲ ਦੇ ਮੁੰਡੇ ਨੇ ਜੰਗਲ ਵਿੱਚ ਆਪਣੇ ਮਰੇ ਪਿਤਾ ਅਤੇ ਬੇਹੋਸ਼ ਮਾਂ ਦੀ ਰਾਖੀ ਕਰਦਿਆਂ ਰਾਤ ਬਿਤਾਈਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (29 ਦਸੰਬਰ 2025)ਹੁਣ ਰੋਬੋਟ ਦੇ ਰਹੇ ਹਨ ਡਾਂਸਰਾਂ ਨੂੰ ਮੁਕਾਬਲਾ, IIT ਬੰਬੇ ਤੋਂ ਸਾਹਮਣੇ ਆਇਆ ਇਹ ਹੈਰਾਨੀਜਨਕ ਵੀਡੀਓ2026 ਦੇ ਨਵੇਂ ਸਾਲ ਵਾਲੇ ਦਿਨ ਅੱਤਵਾਦੀ ਖ਼ਤਰਾ: ਕਈ ਵੱਡੇ ਸ਼ਹਿਰਾਂ ਨੇ ਜਸ਼ਨ ਰੱਦ ਕੀਤੇ ਜਾਂ ਸੁਰੱਖਿਆ ਵਧਾਈ"ਅਸੀਂ ਸ਼ਾਂਤੀ ਲਈ ਗਾਜ਼ਾ ਜਾਵਾਂਗੇ...""ਸਾਨੂੰ ਬੰਕਰ ਵਿੱਚ ਲੁਕਣ ਲਈ ਮਜਬੂਰ ਕੀਤਾ ਗਿਆ..."ਹੈਰਾਨ ਕਰਨ ਵਾਲੇ ਅੰਕੜੇ: ਅਮਰੀਕਾ ਨਾਲੋਂ ਸਾਊਦੀ ਅਰਬ ਨੇ ਦਿੱਤਾ ਵੱਧ ਭਾਰਤੀਆਂ ਨੂੰ ਦੇਸ਼ ਨਿਕਾਲਾਮੈਂ RSS ਦਾ ਪ੍ਰਸ਼ੰਸਕ ਹਾਂ ਕਿਉਂਕਿ...; ਦਿਗਵਿਜੈ ਸਿੰਘ : ਪੰਜਾਬ 'ਚ ਠੰਢ ਦਾ ਕਹਿਰ: ਅੰਮ੍ਰਿਤਸਰ ਤੇ ਜਲੰਧਰ ਵਿੱਚ ਵਿਜ਼ੀਬਿਲਟੀ ‘ਜ਼ੀਰੋ’

ਲਿਖਤਾਂ

ਸਾਖੀ ਗਨਕਾ ਵੇਸਵਾ ਦੀ

November 08, 2025 11:17 AM
ਸਾਖੀ ਗਨਕਾ ਵੇਸਵਾ ਦੀ
ਗਨਿਕਾ ਦਾ ਨਾਮ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਹੁਤ ਵਾਰ ਆਇਆ ਹੈ।
ਗਨਿਕਾ ਇਕ ਵੇਸਵਾ ਸੀ ਜਿਹੜੀ ਕਿ ਆਪਣੇ ਸਰੀਰ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰਦੀ ਸੀ। ਸਾਰਾ ਜੀਵਣ ਪਾਪਾਂ ਨਾਲ ਭਰਿਆ ਹੋਇਆ ਸੀ। ਨਿੱਤ ਦਿਨ ਨਵੇਂ ਤੋਂ ਨਵਾਂ ਮਰਦ ਆਉਂਦਾ ਗਨਿਕਾ ਕੋਲ ਆਪਣੀ ਹਵਸ ਮਿਟਾਉਣ ਲਈ। ਗਨਿਕਾ ਦਾ ਮਨ ਤਾਂ ਇਸ ਕੰਮ ਤੋਂ ਅਕਿਆ ਹੋਇਆ ਸੀ। ਪਰ ਹੁਣ ਮਜ਼ਬੂਰੀ ਵੀ ਬਣ ਚੁੱਕੀ ਸੀ। ਜਿਸ ਨੂੰ ਆਪ ਛੱਡ ਦੇਣ ਤੋਂ ਉਹ ਅਸਮਰਥ ਸੀ।
ਪ੍ਰਭੂ ਦੀ ਨੇਤ ਅਜਿਹੀ ਹੋਈ ਕਿ ਇਕ ਦਿਨ ਚੰਗਾ ਮੌਹਲੇਧਾਰ ਮੀਂਹ ਪਿਆ। ਇਕ ਮਹਾਂਪੁਰਸ਼ ਜਿਹੜਾ ਕਿ ਰਾਸਤੇ ਚ ਜਾਂਦਾ ਮੀਂਹ ਵਿਚ ਘਿਰ ਗਿਆ ਸੀ। ਉਹ ਗਨਿਕਾ ਦੇ ਕੋਠੇ ਤੇ ਦੀਵਾ ਬਲਦਾ ਦੇਖ ਉਥੇ ਰੁਕ ਗਿਆ ਤੇ ਦਰਵਾਜ਼ਾ ਖਟਕਾਇਆ ਗਨਿਕਾ ਨੇ ਦਰਵਾਜ਼ੇ ਦੀ ਆਵਾਜ਼ ਸੁਣਕੇ ਮਨ ਚ ਸੋਚਿਆ ਤੇ ਖੁਸ਼ ਹੋਈ ਕਿ ਐਨੀ ਰਾਤ ਨੂੰ ਵੀ ਮੇਰੇ ਕੋਲ ਗਾਹਕ ਆਉਂਦੇ ਹਨ। ਜਾਕੇ ਦਰਵਾਜ਼ਾ ਖੋਲ੍ਹਿਆ ਤਾਂ ਅਗੋਂ ਆਵਾਜ਼ ਆਈ ਪੁੱਤਰੀ ਸਾਨੂੰ ਰਾਤ ਕਟ ਲੈਣਦੇ ਬਾਹਰ ਮੀਂਹ ਬਹੁਤ ਹੈ ਤੇ ਅੱਗੇ ਜਾਣਾ ਅਸੰਭਵ।
ਇਹ ਪਹਿਲੀ ਦਫਾ ਸੀ ਕਿ ਗਨਿਕਾ ਨੂੰ ਕਿਸੇ ਨੇ ਪੁੱਤਰੀ ਸ਼ਬਦ ਨਾਲ ਸੰਬੋਧਨ ਕੀਤਾ ਸੀ। ਨਹੀਂ ਬਾਕੀ ਸਾਰੇ ਤਾਂ ਆਪਣੀ ਹਵਸ ਦੇ ਮਾਰੇ ਕਾਮੀ ਨਾਮਾਂ ਨਾਲ ਹੀ ਬੁਲਾਉਂਦੇ ਸਨ। ਸੋ ਗਨਿਕਾ ਨੇ ਮਹਾਂਪੁਰਸ਼ਾਂ ਨੂੰ ਅੰਦਰ ਬੁਲਾਇਆ ਤੇ ਚੰਗੀ ਆਓ ਭਗਤ ਕੀਤੀ। ਆਪਣੇ ਕੰਮ ਤੋਂ ਤਾਂ ਗਨਿਕਾ ਦਾ ਪਹਿਲਾਂ ਹੀ ਜੀਅ ਅਕ ਚੁੱਕਾ ਸੀ ਉਤੋਂ ਮਹਾਂਪੁਰਸ਼ ਦੀ ਸੰਗਤ ਦੇ ਪ੍ਰਭਾਵ ਨੇ ਗਨਿਕਾ ਦੇ ਹਿਰਦੇ ਨੂੰ ਹਲੂਣਾ ਮਾਰਿਆ ਉਸ ਨੂੰ ਆਪਣੇ ਪਾਪ ਅੱਜ ਪਾਪ ਨਜ਼ਰ ਆਉਣ ਲੱਗੇ ਤੇ ਮਨ ਵਿਚ ਪਛਤਾਵਾ। ਸਾਧੂ ਦਾ ਉੱਚਾ ਸੁੱਚਾ ਜੀਵਣ ਦੇਖ ਗਨਿਕਾ ਅੰਦਰ ਵੀ ਮੁਕਤ ਹੋਣ ਦੀ ਤੜਫ ਪੈਦਾ ਹੋਈ। ਜਿਸ ਤਰ੍ਹਾਂ ਗੁਰਬਾਣੀ ਕਹਿੰਦੀ ਹੈ।
ਜਬ ਤੇ ਦਰਸਨੁ ਭੇਟੇ , ਸਾਧੂ ਭਲੇ ਦਿਵਸ ਓਏ ਆਏ।।
ਦੇ ਮਹਾਂਵਾਕਾਂ ਅਨੁਸਾਰ ਗਨਿਕਾ ਦੇ ਵੀ ਹੁਣ ਭਲੇ ਦਿਵਸ ਸ਼ੁਰੂ ਹੋਣ ਵਾਲੇ ਸਨ। ਗਨਿਕਾ ਨੇ ਆਪਣੀ ਸਾਰੀ ਵਿਥਿਆ ਸੁਣਾ ਮਹਾਂਪੁਰਸ਼ਾਂ ਤੋਂ ਮੁਕਤੀ ਦਾ ਸਾਧਨ ਪੁੱਛਿਆ। ਮਹਾਂਪੁਰਸ਼ਾਂ ਕੋਲ ਇਕ ਤੋਤਾ ਸੀ ਜਿਹੜਾ ਕਿ ਰਾਮ ਰਾਮ ਬੋਲਦਾ ਸੀ। ਮਹਾਂਪੁਰਸ਼ਾਂ ਨੇ ਉਸ ਨੂੰ ਉਹ ਤੋਤਾ ਦਿਤਾ ਤੇ ਕਿਹਾ ਇਸ ਨੂੰ ਰਾਮ ਰਾਮ ਜਪਾਇਆ ਕਰ। ਗਨਿਕਾ ਉਸੇ ਤਰ੍ਹਾਂ ਕਹਿਣ ਲੱਗੀ ਬੋਲ ਮਿਠੂ ਰਾਮ ਰਾਮ ਅੱਗੋ ਤੋਤਾ ਬੋਲਦਾ ਰਾਮ ਰਾਮ। ਇਹ ਜੁਗਤ ਸਮਝਾ ਕਿ ਮਹਾਂਪੁਰਸ਼ ਗਨਿਕਾ ਨੂੰ ਤੋਤਾ ਦੇ ਕੇ ਚਲੇ ਗਏ।
ਗਨਿਕਾ ਹੁਣ ਰੋਜ਼ ਤੋਤੇ ਨੂੰ ਰਾਮ ਰਾਮ ਕਰਵਾਉਂਦੀ ਇਸ ਤਰ੍ਹਾਂ ਕਰਦੇ ਕਰਦੇ ਉਸ ਦੇ ਮਨ ਦੀ ਮੈਲ ਕਟਣੀ ਸ਼ੁਰੂ ਹੋ ਗਈ ਉਸ ਦਿਨ ਤੋਂ ਹੀ ਧੰਧਾ ਬੰਦ ਕਰ ਦਿੱਤਾ ਤੇ ਬਸ ਨਾਮ ਹੀ ਜਪਿਆ ਕਰੇ। ਪਾਪਾਂ ਦੀ ਕੀਤੀ ਕਮਾਈ ਗਰੀਬਾਂ ਵਿਚ ਵੰਡ ਦਿੱਤੀ। ਇਸ ਤਰ੍ਹਾਂ ਸਾਰੇ ਸ਼ਹਿਰ ਵਿਚ ਚਰਚਾ ਛਿੜ ਗਈ ਕਿ ਗਨਿਕਾ ਪਾਪਣ ਸਾਧੂ ਬਣ ਗਈ ਹੈ। ਕੋਈ ਕੁਝ ਕਹੇ ਕੋਈ ਕੁਝ ਪਰ ਗਨਿਕਾ ਦੀ ਲਿਵ ਸੱਚੀ ਲੱਗ ਚੁੱਕੀ ਸੀ। ਕੋਈ ਪਾਖੰਡ ਨਹੀਂ ਸੀ।
ਇਸ ਤਰ੍ਹਾਂ ਗਨਿਕਾ ਤੋਤੇ ਨੂੰ ਰਾਮ ਰਾਮ ਕਰਵਾਉਂਦੀ ਹੋਈ ਇਕ ਦਿਨ ਸੁਆਸ ਤਿਆਗ ਗਈ। ਉਸ ਨੇ ਜੋ ਸਾਰੀ ਜ਼ਿੰਦਗੀ ਪਾਪ ਹੀ ਕੀਤੇ ਸਨ। ਪਰ ਕੁਝ ਸਮਾਂ ਕੀਤੀ ਭਗਤੀ ਦੇ ਸਦਕਾ ਉਹ ਚੁਰਾਸੀ ਦੇ ਗੇੜ ਤੇ ਜਮਾਂ ਦੀ ਮਾਰ ਤੋਂ ਬਚ ਗਈ। ਅੰਤ ਵੇਲੇ ਉਸਦੀ ਰੂਹ ਨੂੰ ਦੇਵਲੋਕ ਤੋਂ ਬੇਬਾਣ ਲੈਣ ਆਇਆ ਤੇ ਬੈਕੁੰਠ ਨੂੰ ਲੈ ਗਿਆ।
ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਬੰਦਾ ਭਾਂਵੇਂ ਕਿੰਨਾ ਵੀ ਪਾਪੀ ਹੋਵੇ ਪਰ ਰਾਮ ਦਾ ਨਾਮ ਜਪਣ ਨਾਲ ਪਵਿੱਤਰ ਹੋ ਜਾਂਦਾ ਹੈ। ਪਾਪਾਂ ਵਿਚ ਫਸੇ ਨੂੰ ਵੀ ਰੱਬ ਕੱਢ ਲੈਂਦਾ ਹੈ ਜੇ ਉਸ ਦੇ ਮਨ ਵਿਚ ਇੱਛਾ ਛੁੱਟਣ ਦੀ ਹੋਵੇ । ਜੇ ਅੰਦਰ ਇੱਛਾ ਨਾ ਹੋਵੇ ਤੇ ਪਾਪ ਪਿਆਰਾ ਲੱਗਦਾ ਹੋਵੇ ਤਾਂ ਫਿਰ ਰੱਬ ਮੁਕਤ ਨਹੀਂ ਕਰਦਾ। ਇਸ ਲਈ ਸਾਡੀ ਮੁਕਤੀ ਸਾਡੀ ਇੱਛਾ ਤੇ ਨਿਰਭਰ ਕਰਦੀ ਹੈ। ਭਾਈ ਗੁਰਦਾਸ ਜੀ ਆਪਣੀ ਬਾਣੀ ਵਿਚ ਇਸ ਤਰ੍ਹਾਂ ਬਿਆਨ ਕਰਦੇ ਹਨ।
ਗਨਿਕਾ ਪਾਪਣਿ ਹੋਇ ਕੈ ਪਾਪਾਂ ਦਾ ਗਲਿ ਹਾਰੁ ਪਰੋਤਾ।
ਮਹਾਂ ਪੁਰਖੁ ਆਚਾਣਚਕ ਗਨਿਕਾ ਵਾੜੇ ਆਇ ਖਲੋਤਾ।
ਦੁਰਮਤਿ ਦੇਖਿ ਦਇਆਲ ਹੋਇ ਹਥਹੁੰ ਉਸ ਨੋ ਦਿਤੋਨੁ ਤੋਤਾ।
ਰਾਮ ਨਾਮ ਉਪਦੇਸੁ ਕਰਿ ਖੇਲਿ ਗਇਆ ਦੇ ਵਣਜੁ ਸਓਤਾ।
ਲਿਵ ਲਾਗੀ ਤਿਸੁ ਤੋਤਿਅਹੁਂ ਨਿਤ ਪੜ੍ਹਾਏ ਕਰੈ ਅਸੋਤਾ।
ਪਤਿਤ ਉਧਾਰਣੁ ਰਾਮ ਨਾਮੁ ਦੁਰਮਤਿ ਪਾਪ ਕਲੇਵਰੁ ਧੋਤਾ।
ਅੰਤਕਾਲ ਜਮ ਜਾਲੁ ਤੋੜਿ ਨਰਕੈ ਵਿਚਿ ਨਾ ਖਾਧਸੁ ਗੋਤਾ।
ਗਈ ਬੈਕੁੰਠਿ ਬਿਬਾਣਿ ਚੜ੍ਹਿ ਨਾਉ ਨਰਾਇਣੁ ਛੋਤਿ ਅਛੋਤਾ।
ਥਾਉ ਨਿਥਾਵੇ ਮਾਣੁ ਮਣੋਤਾ।
 

Have something to say? Post your comment

Subscribe