Wednesday, July 30, 2025
 

ਸਿਹਤ ਸੰਭਾਲ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ

June 14, 2025 10:39 AM

 

ਤੁਸੀਂ ਜਾਣਦੇ ਹੋ ਕਿ ਅੰਬ ਦਾ ਅਚਾਰ ਅਤੇ ਚਟਨੀ ਬਣਾਈ ਜਾਂਦੀ ਹੈ ਪਰ ਇਸ ਤੋਂ ਇਲਾਵਾ ਹੋਰ ਵੀ ਕਈ ਚੀਜਾ ਬਣਾਈਆਂ ਜਾਂਦੀਆਂ ਹਨ। ਇਹਨਾਂ ਵਿੱਚੋਂ ਹੀ ਇਕ ਰੈਸਪੀ ਅੰਬ ਪੰਨਾ ਜਾਣੀ ਕਿ ਸਰਬਤ ਵੀ ਬਣਾਇਆ ਜਾਂਦਾ ਹੈ। ਆਓ ਆਪਾਂ ਅੱਜ ਅੰਬ ਦਾ ਸ਼ਰਬਤ ਬਣਾਉਣ ਦੀ ਵਿਧੀ ਜਾਣੀਏ -:

ਅੰਬ ਦਾ ਸ਼ਰਬਤ ਬਣਾਉਣ ਲਈ ਸਮਾਨ -'

ਅੱਧਾ ਕਿਲੋ ਕੱਚੇ ਅੰਬ 

100 ਗ੍ਰਾਮ ਖੰਡ

ਇੱਕ ਛੋਟਾ ਚਮਚ ਕਾਲਾ ਨਮਕ

ਇੱਕ ਛੋਟਾ ਚਮਚ ਕਾਲੀ ਮਿਰਚ 

ਇੱਕ ਛੋਟਾ ਚਮਚ ਜੀਰਾ 

ਇੱਕ ਛੋਟਾ ਚਮਚ ਅਜਵੈਨ 

 ਪੰਜ ਜਾ ਛੇ ਪੁਦੀਨੇ ਦੀਆਂ ਪੱਤੀਆਂ 

ਹੁਣ ਅੰਬਾਂ ਨੂੰ ਚੰਗੀ ਤਰ੍ਹਾਂ ਧੋ ਲਓ। ਇੱਕ ਪਤੀਲੇ ਵਿੱਚ ਪਾਣੀ ਪਾਓ ਅਤੇ ਗੈਸ ਉੱਪਰ ਰੱਖ ਦਿਓ ਜਦੋਂ ਪਾਣੀ ਗਰਮ ਹੋ ਜਾਵੇ ਤਾਂ ਉਸ ਵਿੱਚ ਅੰਬ ਪਾ ਦਿਓ ਅਤੇ 10 ਤੋਂ 15 ਮਿੰਟ ਤੱਕ ਇਹਨਾਂ ਨੂੰ ਪਕਾਓ। ਅਜਵੈਨ ਅਤੇ ਜੀਰੇ ਨੂੰ ਤਵੇ ਉੱਪਰ ਥੋੜਾ ਜਿਹਾ ਭੁੰਨ ਲਓ ਹੁਣ ਕਾਲੀ ਮਿਰਚ, ਜੀਰਾ ਅਤੇ ਅਜਵੈਣ ਨੂੰ ਚੰਗੀ ਤਰਾਂ ਬਰੀਕ ਪੀਸ ਲਓ।

ਗੈਸ ਬੰਦ ਕਰ ਦਿਓ ਅਤੇ ਉਬਲੇ ਹੋਏ ਅੰਬਾਂ ਨੂੰ ਠੰਡਾ ਕਰ ਕੇ ਛਿੱਲ ਲਓ ਅਤੇ ਗੁੱਦਾ ਕੱਢ ਕੇ ਇਸ ਨੂੰ ਮਿਕਸੀ ਵਿੱਚ ਪਾਓ। ਖੰਡ ਕਾਲੀ ਮਿਰਚ ਜੀਰਾ ਅਜਵੈਣ ਅਤੇ ਪੁਦੀਨੇ ਦੀਆਂ ਪੱਤੀਆਂ ਮਿਕਸੀ ਦੇ ਵਿੱਚ ਪਾਓ ਹੁਣ ਇਸ ਨੂੰ ਚੰਗੀ ਤਰਾਂ ਮਿਕਸ ਕਰੋ। ਇਕ ਲੀਟਰ ਪਾਣੀ ਵਿੱਚ ਇਸ ਮਿਸ਼ਰ ਨੂੰ ਚੰਗੀ ਤਰ੍ਹਾਂ ਛਾਣ ਕੇ ਮਿਕਸ ਕਰੋ ਅਤੇ ਬਰਫ਼ ਪਾਓ।ਲਓ ਜੀ ਤੁਹਾਡਾ ਅੰਬ ਪੰਨਾ ਜਾਣੀ ਕਿ ਅੰਬ ਦਾ ਸ਼ਰਬਤ ਤਿਆਰ ਹੈ।

ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰੋ ਕਮੈਂਟ ਕਰਕੇ ਦਸਿਓ ਜੀ ਧੰਨਵਾਦ।

                          ਬੀ.ਕੇ. ਢਿੱਲੋਂ

 

Have something to say? Post your comment

 
 
 
 
 
Subscribe