Wednesday, July 30, 2025
 

ਸਿਹਤ ਸੰਭਾਲ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ

June 13, 2025 06:29 PM

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ 

ਆਓ ਅੱਜ ਤੁਹਾਨੂੰ ਦੱਸਦੇ ਹਾਂ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਕਿਵੇਂ ਬਣਾਈ ਦੀ ਹੈ ਸਭ ਤੋਂ ਪਹਿਲਾਂ ਜਿਹੜਾ ਸਮਾਨ ਚਾਹੀਦਾ ਹੈ -:

ਇੱਕ ਕਿਲੋ ਕੱਚੇ ਅੰਬ 

ਅੱਧਾ ਕਿਲੋ ਖੰਡ ਜਾਂ ਗੁੜ 

ਸੌਂਫ ਦੋ ਚਮਚ

ਕਲੋਂਜੀ ਦੋ ਚਮਚ 

ਮੈਥੇ ਦੋ ਚਮਚ 

ਅੱਧਾ ਚਮਚ ਦੇਗੀ ਲਾਲ ਮਿਰਚ

ਕਾਲੀ ਮਿਰਚ ਅੱਧਾ ਚਮਚ 

ਬਣਾਉਣ ਦਾ ਤਰੀਕਾ -:

ਹੁਣ ਅੰਬਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ ਕਰ ਲਓ ।ਸਾਫ ਕਰਨ ਤੋਂ ਬਾਅਦ ਅੰਬਾਂ ਨੂੰ ਛਿਲ ਲਓ । ਹੁਣ ਇਹਨਾਂ ਨੂੰ ਕੱਦੂਕਸ਼ ਕਰ ਲਓ।

ਕੱਦੂਕਸ਼ ਕੀਤੇ ਹੋਏ ਅੰਬ ਇੱਕ ਕੜਾਹੀ ਵਿੱਚ ਪਾਓ। ਕੜਾਹੀ ਨੂੰ ਗੈਸ ਉੱਪਰ ਰੱਖ ਕੇ ਗੁੜ ਜਾਂ ਖੰਡ ਵੀ ਕੱਦੂਕਸ਼ ਕੀਤੇ ਹੋਏ ਅੰਬਾਂ ਵਿੱਚ ਪਾਓ ਅਤੇ ਕੜਸ਼ੀ ਨਾਲ ਹਿਲਾਓ। ਚੀਨੀ ਜਾਂ ਗੁੜ ਨੇ ਜਿਹੜਾ ਪਾਣੀ ਛੱਡਿਆ ਹੈ ਜਦੋਂ ਉਹ ਅੱਧਾ ਸੁੱਕ ਜਾਵੇ ਤਾਂ ਉਸ ਵਿੱਚ ਉੱਪਰ ਲਿਖੀ ਹੋਈ ਸਾਰੀ ਸਮਗਰੀ ਪਾ ਕੇ ਹਿਲਾਓ ।ਜਦੋਂ ਚੰਗੀ ਤਰ੍ਹਾਂ ਪਾਣੀ ਸੁੱਕ ਜਾਵੇ ਤਾਂ ਗੈਸ ਬੰਦ ਕਰ ਦਿਓ। ਤੁਹਾਡੀ ਚਟਨੀ ਤਿਆਰ ਹੈ। ਠੰਢੀ ਹੋਣ ਤੇ ਡੱਬੇ ਵਿੱਚ ਪਾਓ ਅਤੇ ਖਾਓ।

ਤੁਹਾਨੂੰ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰੋ ਕਮੈਂਟ ਕਰਕੇ ਦਸਿਓ ਜੀ ਧੰਨਵਾਦ

ਬੀ.ਕੇ. ਢਿੱਲੋਂ

ਸੰਪਰਕ : kaur7031balvir@gmail.com

 

 

 

Have something to say? Post your comment

 
 
 
 
 
Subscribe