ਅਦਰਕ ਦਾ ਹਲਵਾ ਸਰਦੀਆਂ ਵਿੱਚ ਜ਼ੁਕਾਮ, ਖੰਘ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਲੋਕਾਂ ਲਈ ਵਰਦਾਨ ਹੈ ਸੂਜੀ ਦਾ ਹਲਵਾ, ਗਾਜਰ ਦਾ ਹਲਵਾ, ਮੂੰਗ ਦਾਲ ਦਾ ਹਲਵਾ ਅਤੇ ਆਟੇ ਦਾ ਹਲਵਾ ਤਾਂ ਸਾਰਿਆਂ ਨੇ ਖਾਧਾ ਹੋਵੇਗਾ ਅਤੇ ਇਹ ਹਲਵਾ ਸਰਦੀਆਂ ਵਿੱਚ ਲਗਭਗ ਹਰ ਘਰ ਵਿੱਚ ਬਣਾਇਆ ਜਾਂਦਾ ਹੈ।ਅਦਰਕ ਦਾ ਹਲਵਾ ਬਹੁਤ ਘੱਟ ਲੋਕਾਂ ਨੇ ਖਾਧਾ ਹੋਵੇਗਾ ।ਇਸਦੇ ਬਹੁਤ ਸਾਰੇ ਫਾਇਦੇ ਹਨ। ਇਹ ਬਣਾਉਣਾ ਬਹੁਤ ਆਸਾਨ ਹੈ ਅਤੇ ਇਸਦੇ ਬਹੁਤ ਸਾਰੇ ਫਾਇਦੇ ਹਨ। ਇਹ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ। ਪ੍ਰੰਤੂ ਇਸ ਨੂੰ ਅੱਧੀ ਕੜਛੀ ਹੀ ਖਾਣਾ ਹੈ।ਆਓ ਤੁਹਾਨੂੰ ਦੱਸੀਏ ਅਧਰਕ ਦਾ ਹਲਵਾ ਬਣਾਉਣ ਦੀ ਵਿਧੀ ।
ਅਦਰਕ ਦਾ ਹਲਵਾ ਬਣਾਉਣ ਲਈ ਸਮੱਗਰੀ:
ਅਦਰਕ 250ਗ੍ਰਾਮ
ਆਟਾ 250ਗ੍ਰਾਮ
ਦੇਸੀ ਘਿਓ 250ਗ੍ਰਾਮ
ਗੁੜ ਜਾਂ ਖੰਡ 150 ਗ੍ਰਾਮ
ਬਾਦਾਮ, ਕਾਜੂ, ਕਿਸ਼ਮਿਸ਼ 50 , 50 ਗ੍ਰਾਮ
ਹੁਣ ਅਦਰਕ ਨੂੰ ਧੋ ਕੇ ਛਿੱਲ ਲਓ। ਫਿਰ ਇਸਨੂੰ ਗ੍ਰੈਂਡ ਕਰ ਲਓ। ਕਾਜੂ ਅਤੇ ਬਦਾਮ ਪੀਸ ਲਓ ਜਾਂ ਬਰੀਕ ਕੱਟ ਲਓ। ਹੁਣ
ਇੱਕ ਕੜਾਹੀ ਵਿੱਚ ਦੇਸੀ ਘਿਓ ਗਰਮ ਕਰੋ ਅਤੇ ਉਸ ਵਿੱਚ ਆਟਾ ਪਾਓ ਜਦੋਂ ਆਟਾ ਅੱਧਾ ਭੁੱਜ ਜਾਵੇ ਤਾਂ ਇਸ ਵਿੱਚ ਪੀਸਿਆ ਹੋਇਆ ਅਦਰਕ ਪਾਓ ਹਿਲਾਓ ਅਤੇ ਘੱਟ ਸੇਕ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨੋ। ਹੁਣ ਇਸ ਵਿੱਚ ਲੋੜ ਅਨੁਸਾਰ ਪਾਣੀ ਪਾਓ ਅਤੇ ਨਾਲ ਹੀ ਗੁੜ ਜਾਂ ਖੰਡ ਪਾਓ ਅਤੇ ਚੰਗੀ ਤਰ੍ਹਾਂ ਹਿਲਾਓ।
ਹੁਣ ਇਸ ਵਿੱਚ ਬਦਾਮ ਕਿਸ਼ਮਿਸ਼ ਅਤੇ ਮੇਵੇ ਪਾ ਕੇ ਹਿਲਾਓ । ਜਦੋਂ ਹਲਵੇ ਵਿੱਚੋਂ ਪਾਣੀ ਚੰਗੀ ਤਰ੍ਹਾਂ ਸੁੱਕ ਜਾਏ ਤਾਂ ਗੈਸ ਬੰਦ ਕਰ ਦਿਓ ਤੁਹਾਡਾ ਅਧਰਕ ਦਾ ਗਰਮਾ ਗਰਮ ਹਲਵਾ ਬਣ ਕੇ ਤਿਆਰ ਹੈ ਹੁਣ ਇਸ ਨੂੰ ਪਰੋਸੋ।