Thursday, April 30, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਅਪ੍ਰੈਲ 2026)ਅਮਰੀਕਾ ਨੇ ਈਰਾਨ ਦੇ ਪ੍ਰਮਾਣੂ ਪਲਾਂਟ ‘ਤੇ ਸੁੱਟਿਆ 1000 KG ਦਾ ‘Bunker Buster’ ਬੰਬ; ਰਾਸ਼ਟਰਪਤੀ ਟਰੰਪ ਨੇ ਵੀਡੀਓ ਸਾਂਝੀ ਕਰਕੇ ਦੁਨੀਆ ਨੂੰ ਹਿਲਾਇਆ!

ਲਿਖਤਾਂ

ਬਜ਼ੁਰਗ ਮਾਪੇ ਆਪਣੀ ਔਲਾਦ ਤੋਂ  ਵੀ ਸੁਰੱਖਿਅਤ ਨਹੀਂ 

November 04, 2020 03:13 PM

 ਸਿਆਣੇ ਕਹਿੰਦੇ ਨੇ ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਏ ਤਾਂ ਖੇਤ ਦਾ ਬਚਣਾ ਔਖਾ ਹੁੰਦਾ ਹੈ।ਇਸੇ ਤਰ੍ਹਾਂ ਜੇਕਰ ਆਪਣੇ ਹੀ ਪਰਿਵਾਰ ਦੇ ਮੈਂਬਰ ਇਕ ਦੂਸਰੇ ਨੂੰ ਮਾਰਨ ਲੱਗ ਜਾਣ ਜਾਂ ਮਰਨ ਲਈ ਮਜ਼ਬੂਰ ਕਰ ਦੇਣ ਤਾਂ ਪਰਿਵਾਰਾਂ ਅਤੇ ਸਮਾਜ ਦਾ ਬਚਣਾ ਬਹੁਤ ਔਖਾ ਹੋ ਜਾਏਗਾ। ਵੈਸੇ ਹਾਲਾਤ ਵਿਗੜੇ ਹੋਏ ਹੀ ਹਨ।ਬਜ਼ੁਰਗ ਜੇਕਰ ਇਕੱਲੇ ਰਹਿ ਰਹੇ ਹਨ ਤਾਂ ਵੀ ਸੁਰੱਖਿਅਤ ਨਹੀਂ ਅਤੇ ਆਪਣੇ ਹੀ ਬੱਚਿਆਂ ਤੋਂ ਵੀ ਸੁਰੱਖਿਅਤ ਨਹੀਂ ਹਨ।ਕੀ ਸਾਡਾ ਸਮਾਜ ਅਤੇ ਸਾਡਾ ਪ੍ਰਸ਼ਾਸਨ ਸੁਰੱਖਿਆ ਦੇਣ ਵਿੱਚ ਅਸਫਲ ਹੈ ਜਾਂ ਸਾਡੀ ਸੋਚ ਹੀ ਇੰਨੀ ਹੇਠਲੇ ਪੱਧਰ ਦੀ ਹੋ ਗਈ ਹੈ।              ਪਿੱਛਲੇ ਦਿਨੀਂ ਸੁਲਤਾਨਪੁਰ ਲੋਧੀ ਵਿੱਚ ਬਜ਼ੁਰਗ ਜੋੜੇ ਦਾ ਬੜੀ ਬੇਰਹਿਮੀ ਨਾਲ ਕਤਲ ਕੀਤਾ ਗਿਆ।ਹਕੀਕਤ ਇਹ ਹੈ ਕਿ ਲੋਕ ਨਾ ਘਰਾਂ ਵਿੱਚ ਸੁਰੱਖਿਅਤ ਹਨ ਅਤੇ ਨਾ ਘਰਾਂ ਤੋਂ ਬਾਹਰ।ਇਹ ਬੇਹੱਦ ਚਿੰਤਾ ਵਾਲੀ ਗੱਲ ਹੈ। ਸਰਕਾਰਾਂ ਦੀ ਜ਼ਿੰਮੇਵਾਰੀ ਹੈ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨੀ।ਲੱਗਦਾ ਹੈ ਕਿਧਰੇ ਨਾ ਕਿਧਰੇ ਕੁਤਾਹੀਆਂ ਹੋ ਰਹੀਆਂ ਹਨ। ਆਪਣੀ ਜ਼ਿੰਦਗੀ ਦਾ ਆਖਰੀ ਸਮਾਂ ਆਪਣੇ ਘਰ ਵਿੱਚ ਚੈਨ ਨਾਲ ਬਿਤਾਇਆ ਜਾ ਸਕੇ ਇਸ ਲਈ ਬੰਦਾ ਘਰ ਬਣਾਉਂਦੇ ਹੈ ਪਰ ਉਸ ਘਰ ਵਿੱਚੋਂ ਜਦੋਂ ਧੱਕੇ ਮਾਰਕੇ ਜਾਂ ਬੇਇਜ਼ਤੀ ਕਰਕੇ ਕੱਢਿਆ ਜਾਂਦਾ ਹੈ ਤਾਂ ਉਸਦੀ ਰੂਹ ਰੋਂਦੀ ਹੈ।ਖੈਰ ਪਹਿਲਾਂ ਗੱਲ ਕਰਦੇ ਹਾਂ ਇਕੱਲੇ ਰਹਿ ਰਹੇ ਬਜ਼ੁਰਗਾਂ ਦੀ।ਕਿਸੇ ਦੇ ਬੱਚੇ ਵਿਦੇਸ਼ਾਂ ਵਿੱਚ ਹਨ ਅਤੇ ਕਈਆਂ ਦੇ ਇਥੇ ਹੀ ਬਾਹਰ ਨੌਕਰੀਆਂ ਕਰਦੇ ਹਨ।ਅਜਿਹੇ ਇਕੱਲੇ ਰਹਿ ਰਹੇ ਬਜ਼ਰਗ  ਮਾਪਿਆਂ ਨੂੰ ਬੁਰੀ ਤਰ੍ਹਾਂ ਨਾਲ ਕਤਲ ਕੀਤਾ ਜਾ ਰਿਹਾ ਹੈ ਅਤੇ ਘਰ ਵਿੱਚੋਂ ਕੀਮਤੀ ਸਮਾਨ ਜੋ ਵੀ ਉਨ੍ਹਾਂ ਨੂੰ ਲੱਭਦਾ ਹੈ ਲੁੱਟ ਕੇ ਲੈ ਜਾਂਦੇ ਹਨ।ਹੁਣ ਸਵਾਲ ਇਹ ਉੱਠਦਾ ਹੈ ਕਿ ਇਹ ਸਭ ਇੰਨੀ ਤੇਜੀ ਨਾਲ ਵਧ ਕਿਉਂ ਰਿਹਾ ਹੈ?ਇਸਦੇ ਬਹੁਤ ਸਾਰੇ ਕਾਰਨ ਹਨ ਪਰ ਮੋਟੇ ਤੌਰ ਤੇ ਨਸ਼ਿਆਂ ਦੀ ਪੂਰਤੀ ਲਈ ਵੱਧਦੀ ਪੈਸੇ ਦੀ ਲੋੜ, ਬੇਰੁਜ਼ਗਰੀ ਵੀ ਇਕ ਕਾਰਨ ਹੈ ਅਤੇ ਇੰਜ ਹੀ ਆਪਣੇ ਵਧਾਏ ਹੋਏ ਖਰਚਿਆਂ ਨੂੰ ਪੂਰਾ ਕਰਨਾ ਕੁੱਝ ਕਾਰਨ ਹਨ।ਹਾਂ ਇੰਨਾ ਦੇ ਨਾਲ ਕਈ ਹੋਰ ਕਾਰਨ ਵੀ ਹਨ।ਬਜ਼ੁਰਗਾਂ ਨੂੰ ਨਿਸ਼ਾਨਾ ਇਸ ਲਈ ਵੀ ਇਹ ਲੋਕ ਬਣਾਉਂਦੇ ਹਨ ਕਿਉਂਕਿ ਉਹ  ਉਹ ਇੰਨਾ ਦਾ ਮੁਕਾਬਲਾ ਨਹੀਂ ਕਰ ਸਕਦੇ।ਬਜ਼ੁਰਗਾਂ ਬਾਰੇ ਜਾਣਕਾਰੀ ਰੱਖਣ ਵਾਲੇ ਹੀ ਅਜਿਹੇ ਕਦਮ ਚੁੱਕਦੇ ਹਨ ਜਾਂ ਉਨ੍ਹਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ। ਪਰ ਚੋਰੀ ਵੀ ਕਰਦੇ ਹਨ ਅਤੇ ਬੜੀ ਬੇਰਹਿਮੀ ਨਾਲ਼ ਕਤਲ ਵੀ ਕਰਦੇ ਹਨ।ਕਈ ਵਾਰ ਇਕੱਲੀਆਂ ਰਹਿ ਰਹੀਆਂ ਬਜ਼ੁਰਗ ਔਰਤਾਂ ਨਾਲ ਬਲਾਤਕਾਰ ਤੱਕ ਵੀ ਕੀਤਾ ਜਾਂਦਾ ਹੈ।ਦਿਲ ਦਹਿਲ ਜਾਂਦਾ ਹੈ ਅਤੇ ਰੌਂਗਟੇ ਖੜ੍ਹੇ ਕਰਨ ਵਾਲੀਆਂ ਇਹ ਖਬਰਾਂ ਹੁੰਦੀਆਂ ਹਨ।ਕਾਨੂੰਨ ਦਾ ਅਤੇ ਪੁਲਿਸ ਦਾ ਇੰਨਾ ਲੋਕਾਂ ਨੂੰ ਭੋਰਾ ਵੀ ਡਰ ਨਹੀਂ ਹੈ।ਪੁਲਿਸ ਇੰਨਾ ਨੂੰ ਕਾਬੂ ਕਰਨ ਵਿੱਚ ਵਧੇਰੇ ਕਰਕੇ ਨਾਕਾਮ ਰਹਿੰਦੀ ਹੈ ਅਤੇ ਗੁਨਾਹ ਕਰਨ ਵਾਲਿਆਂ ਦੇ ਹੌਂਸਲੇ ਬੁਲੰਦੀਆਂ ਨੂੰ ਛੂਹਣ ਲੱਗਦੇ ਹਨ।ਜੇਕਰ ਅਜਿਹੇ ਘਣੌਨੇ ਅਪਰਾਧ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਉਹ ਵੀ ਸਾਲਾਂ ਬਾਅਦ ਨਹੀਂ ਸਗੋਂ ਜਲਦੀ ਤੋਂ ਜਲਦੀ ਤਾਂ ਕੁੱਝ ਫਰਕ ਪੈ ਸਕਦਾ ਹੈ।ਸੋੋੋਸ਼ਲ ਸਕਿਉਰਟੀ ਦੇਣ ਵਿੱਚ ਸਾਡੀਆਂ ਸਰਕਾਰਾਂ ਬੁਰੀ ਤਰ੍ਹਾਂ ਨਾਲ ਫੇਲ ਹੋਈਆਂ ਹਨ।ਇਹ ਸੀ ਇਕੱਲੇ ਰਹਿ ਰਹੇ ਬਜ਼ੁਰਗਾਂ  

ਦੀ ਹਾਲਤ। ਬਜ਼ੁਰਗਾਂ ਦੀ ਹਾਲਤ ਤਾਂ ਇਹ ਹੈ , "ਜੇਕਰ ਅੰਦਰ ਰੱਖਦੇ ਹਾਂ ਤਾਂ ਚੂਹੇ ਖਾਂਦੇ ਨੇ ਜੇ ਬਾਹਰ ਰੱਖਦੇ ਹਾਂ ਤਾਂ ਕਾਂ ਖਾਂਦੇ ਨੇ"।ਇਹ ਮੈਂ ਇਸ ਕਰਕੇ ਕਿਹਾ ਹੈ ਕਿਉਂਕਿ ਮਾਪਿਆਂ ਦੀ ਵਧੇਰੇ ਕਰਕੇ ਆਪਣੇ ਬੱਚਿਆਂ ਦੇ ਨਾਲ ਰਹਿਣ ਤੇ ਵੀ ਕੋਈ ਹਾਲਤ ਚੰਗੀ ਨਹੀਂ ਹੈ। ਗਾਲੀ ਗਲੋਚ ਕਰਨੀ, ਗੱਲ ਗੱਲ ਤੇ ਬੇਇਜ਼ਤੀ ਕਰਨੀ ਤਾਂ ਹੁਣ ਵਧੇਰੇ ਘਰਾਂ ਵਿੱਚ ਆਮ ਜਿਹੀ ਗੱਲ ਹੈ। ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਨੂੰ ਵੇਖਕੇ ਇਸ ਤੇ ਕਿੰਤੂ ਪਰੰਤੂ ਨਹੀਂ ਕੀਤਾ ਜਾ ਸਕਦਾ। ਪਿੱਛਲੇ ਦਿਨੀਂ ਇਕ ਵਾਰ ਫੇਰ ਮਾਪਿਆਂ ਦਾ ਕਤਲ ਕਰਨ ਵਾਲੀਆਂ ਖਬਰਾਂ ਸਾਹਮਣੇ ਆਈਆਂ। ਮਾਪੇ ਕਿੰਨੀ ਦੇਰ ਔਲਾਦ ਨੂੰ ਪੈਸੇ ਦੇ ਸਕਦੇ ਹਨ। ਜਦੋਂ ਵੀ ਮਾਪੇ ਪੈਸੇ ਦੇਣ ਤੋਂ ਨਾਂਹ ਕਰਦੇ ਹਨ ਤਾਂ ਉਹ ਔਲਾਦ ਦੀਆਂ ਅੱਖਾਂ ਵਿੱਚ ਰੜਕਣ ਲੱਗ ਜਾਂਦੇ ਹਨ।ਅਖੀਰ ਪੁੱਤ ਆਪਣੇ ਮਾਪਿਆਂ ਦਾ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।ਪਿੱਛਲੇ ਦਿਨੀਂ ਇਕ ਲੜਕੇ ਨੇ ਮਾਪਿਆਂ ਦਾ ਕਤਲ ਇਸ ਕਰਕੇ ਕਰ ਦਿੱਤਾ ਕਿ ਉਸਦੀ ਜ਼ਮੀਨ ਨੂੰ ਵਿਖਾਉਣ ਵਾਲਾ ਨਾ ਜੰਮੇ।ਰਿਸ਼ਤਿਆਂ ਤੇ ਪੈਸੇ ਅਤੇ ਜਾਇਦਾਦਾਂ ਭਾਰੂ ਹੋ ਰਹੀਆਂ ਹਨ।ਆਪਣਿਆਂ ਨੂੰ ਮਾਰਨ ਜਾਂ ਮਰਨ ਲਈ ਮਜ਼ਬੂਰ ਕਰਨ ਵਿੱਚ ਕੋਈ ਡਰ ਜਾਂ ਸ਼ਰਮ ਹੀ ਨਹੀਂ ਰਹੀ। ਇੰਜ ਹੀ ਚੰਡੀਗੜ੍ਹ ਵਿੱਚ ਇਕ ਸੱਤਰ ਸਾਲਾਂ ਦੇ ਬਜ਼ੁਰਗ ਦੀ ਮੌਤ ਤੋਂ ਬਾਅਦ ਜੋ ਸਾਹਮਣੇ ਆਇਆ ਉਹ ਬੇਹੱਦ ਸ਼ਰਮਨਾਕ ਹੈ। ਸ਼ੂਗਰ ਦੀ ਬੀਮਾਰੀ ਸੀ ਉਸ ਬਜ਼ੁਰਗ ਨੂੰ, ਨੂੰਹ ਅਤੇ ਪੋਤੇ ਨੇ ਉਸਨੂੰ ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰ ਦਿੱਤਾ। ਉਸਨੇ ਖੁਦਕੁਸ਼ੀ ਨੋਟ ਵਿੱਚ ਨੂੰਹ ਅਤੇ ਪੋਤੇ ਦਾ ਜ਼ਿਕਰ ਕੀਤਾ ਹੈ।ਖਬਰ ਅਨੁਸਾਰ ਬਜ਼ੁਰਗ ਦੀ ਬੇਟੀ ਨੇ ਆਕੇ ਇਸਦਾ ਪਰਦਾਫਾਸ਼ ਕੀਤਾ। ਨੂੰਹ ਅਤੇ ਪੋਤਾ ਜੇਲ ਵਿੱਚ ਹਨ।ਸੋਚਣ ਵਾਲੀ ਗੱਲ ਹੈ ਕਿ ਬਜ਼ੁਰਗ ਸਹੁਰੇ ਦੀ ਸੇਵਾ ਕਰਨੀ ਸੌਖੀ ਸੀ ਜਾਂ ਜੇਲ ਵਿੱਚ ਦਿਨ ਕੱਟਣੇ।ਚਿੰਤਾ ਦੀ ਗੱਲ ਇਹ ਹੈ ਕਿ ਸਮਾਜ ਕਿਹੜੇ ਰਾਹ ਤੁਰ ਪਿਆ ਹੈ। ਜੇਕਰ ਮਾਪੇ ਆਪਣੇ ਘਰਾਂ ਵਿੱਚ ਹੀ ਸੁਰੱਖਿਅਤ ਨਹੀਂ ਤਾਂ ਫੇਰ ਉਨ੍ਹਾਂ ਦੀ ਹਿਫਾਜ਼ਤ ਕੌਣ ਕਰੇਗਾ। ਇਕੱਲੇ ਉਹ ਰਹਿ ਨਹੀਂ ਸਕਦੇ ਕਿਉਂਕਿ ਬਾਹਰਲੀਆਂ ਤੋਂ ਖਤਰਾ ਹੈ।ਔਲਾਦ ਦੇ ਨਾਲ ਰਹਿੰਦੇ ਹਨ ਤਾਂ ਔਲਾਦ ਤੋਂ ਖਤਰਾ ਹੈ।ਇਹ ਡਰ ਲੋਕਾਂ ਨੂੰ ਮਾਨਸਿਕ ਰੋਗੀ ਬਣਾ ਦੇਵੇਗਾ। ਅਜਿਹੀਆਂ ਘਟਨਾਵਾਂ ਡਰ ਅਤੇ ਸਹਿਮ ਪੈਦਾ ਕਰ ਰਹੀਆਂ ਹਨ।
ਜੇਕਰ ਹੋਰ ਪੱਖ ਵਿਚਾਰੀਏ ਤਾਂ ਇਸ ਵੇਲੇ ਸਵਾਰਥ, ਫੋਕੀ ਟੌਹਰ ਦਾ ਵਿਖਾਵਾ, ਬੇਤਰਤੀਬੇ ਖਰਚੇ, ਆਜ਼ਾਦੀ ਦੇ ਨਾਮ ਤੇ ਇਕੱਲਾ ਰਹਿਣਾ, ਸਹਿਣਸ਼ੀਲਤਾ ਦੀ ਘਾਟ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਕਮੀ ਸਮਾਜ ਨੂੰ ਬਹੁਤ ਤੇਜ਼ੀ ਨਾਲ ਬਰਬਾਦੀ ਵੱਲ ਲਿਜਾ ਰਹੀ ਹੈ।ਜਦੋਂ ਆਪਣੇ ਹੀ ਇੰਜ ਮਾਪਿਆਂ ਨੂੰ ਮਾਰਨ ਲੱਗ ਗਏ ਤਾਂ ਕੋਈ ਵੀ ਸੁਰੱਖਿਅਤ ਮਹਿਸੂਸ ਨਹੀਂ ਕਰੇਗਾ। ਇਹ ਮਨੁੱਖ ਵਾਲੀ ਬਿਰਤੀ ਘੱਟ ਅਤੇ ਖੂੰਖਾਰ ਜਾਨਵਰਾਂ ਵਾਲੀ ਵਧੇਰੇ ਹੈ।ਉਹ ਮਾਪੇ ਜਿੰਨਾ ਨੇ ਸਾਨੂੰ ਇਹ ਸੰਸਾਰ ਵਿਖਾਇਆ, ਉਨ੍ਹਾਂ ਦੇ ਕਤਲ ਸਾਡੇ ਸਮਾਜ ਦੇ ਮੂੰਹ ਤੇ ਚਪੇੜ ਹੈ।ਸਰਕਾਰਾਂ ਨੂੰ ਅਤੇ ਸਰਕਾਰੀ ਵਿਭਾਗਾਂ ਨੂੰ ਸਮਾਜ ਦੀ ਵਿਗੜਦੀ ਹਾਲਤ ਬਾਰੇ ਗੰਭੀਰ ਹੋਣਾ ਚਾਹੀਦਾ ਹੈ। ਧਾਰਮਿਕ ਆਗੂਆਂ ਨੂੰ ਵੀ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਬਜ਼ੁਰਗਾਂ ਨੇ ਸਮਾਜ ਨੂੰ ਬਹੁਤ ਕੁੱਝ ਦਿੱਤਾ ਹੈ ਉਨ੍ਹਾਂ ਦੀ ਰਾਖੀ ਕਰਨੀ ਅਤੇ ਸੰਭਾਲ ਕਰਨਾ ਸਮਾਜ ਅਤੇ ਸਰਕਾਰਾਂ ਦਾ ਫਰਜ਼ ਹੈ।ਅਪਰਾਧਾਂ ਵਿੱਚ ਹੋ ਰਿਹਾ ਵਾਧਾ ਹਰ ਕਿਸੇ ਲਈ ਖਤਰੇ ਦੀ ਘੰਟੀ ਹੈ। ਸਰਕਾਰਾਂ ਦਾ ਕੰਮ ਸਿਰਫ਼ ਟੈਕਸ ਲਗਾਉਣੇ ਅਤੇ ਕਾਨੂੰਨ ਬਣਾਉਣਾ ਹੀ ਨਹੀਂ ਹੈ। ਟੈਕਸ ਦੇ ਪੈਸਿਆਂ ਦੀ ਸਹੀ ਵਰਤੋਂ ਕਰਕੇ ਹਰ ਨਾਗਰਿਕ ਨੂੰ ਸਹੂਲਤਾਂ ਦੇਣੀਆਂ ਸਰਕਾਰ ਦੀ ਜ਼ਿੰਮੇਵਾਰੀ ਹੈ।ਕਾਨੂੰਨ ਬਣਾਉਣ ਤੋਂ ਬਾਅਦ ਉਸਨੂੰ ਸਖਤੀ ਨਾਲ ਲਾਗੂ ਕਰਵਾਉਣਾ ਵਧੇਰੇ ਜ਼ਰੂਰੀ ਹੈ।ਮੁਆਫ਼ ਕਰਨਾ ਜੇਕਰ ਕਾਨੂੰਨ ਦਾ ਅਤੇ ਸਜ਼ਾ ਦਾ ਡਰ ਹੋਵੇ ਤਾਂ ਅਪਰਾਧ ਕਰਨ ਤੋਂ ਪਹਿਲਾਂ ਹਰ ਅਪਰਾਧੀ ਸੋਚੇ।
 ਸੀਨੀਅਰ ਸਿਟੀਜ਼ਨ ਐਕਟ ਬਣਾ ਦਿੱਤਾ ਗਿਆ। ਉਸ ਬਾਰੇ ਬਜ਼ੁਰਗਾਂ ਨੂੰ ਅਤੇ ਲੋਕਾਂ ਨੂੰ ਦੱਸਣਾ ਕਿਸੇ ਨੇ ਜ਼ਰੂਰੀ ਨਹੀਂ ਸਮਝਿਆ। ਹਾਂ, ਇਸ ਤੇ ਅਮਲ ਕਰਨ ਵਿੱਚ ਵੀ ਆਮ ਰਵੱਈਆ ਹੀ ਹੈ।ਵਧੇਰੇ ਕਰਕੇ ਬਜ਼ੁਰਗਾਂ ਦੀ ਗੱਲ ਕੋਈ ਸੁਣਦਾ ਹੀ ਨਹੀਂ।ਹਾਂ, ਇੰਜ ਲੱਗਦਾ ਹੈ ਸਮਾਜ ਮਾਨਸਿਕ ਰੋਗੀ ਹੁੰਦਾ ਜਾ ਰਿਹਾ ਹੈ। ਬਜ਼ੁਰਗਾਂ ਨੂੰ ਇੰਜ ਧੱਕੇ ਦੇਣੇ, ਘਰਾਂ ਚੋਂ ਬਾਹਰ ਕੱਢਣਾ, ਬਿਰਧ ਆਸ਼ਰਮ ਵਿੱਚ ਰਹਿਣ ਲਈ ਮਜ਼ਬੂਰ ਕਰਨਾ, ਖੁਦਕੁਸ਼ੀ ਕਰਨ ਲਈ ਮਜ਼ਬੂਰ ਕਰਨਾ ਜਾਂ ਬਜ਼ੁਰਗਾਂ ਦੇ ਔਲਾਦ ਵੱਲੋਂ ਕਤਲ, ਬੇਹੱਦ ਖਤਰਨਾਕ ਹੈ।ਬਜ਼ੁਰਗਾਂ ਨੂੰ ਇਜ਼ੱਤ ਦੇਣੀ ਅਤੇ ਸੁਰੱਖਿਅਤ ਰੱਖਣ ਵਾਸਤੇ ਸਮਾਜ ਅਤੇ ਸਰਕਾਰਾਂ ਨੂੰ ਪਹਿਲ ਦੇ ਆਧਾਰ ਤੇ ਕਦਮ ਚੁੱਕਣੇ ਚਾਹੀਦੇ ਹਨ।  
 

Have something to say? Post your comment

Subscribe