Thursday, December 18, 2025
BREAKING NEWS
ਜ਼ਿਲ੍ਹਾ ਪਰਿਸ਼ਦ - ਬਲਾਕ ਸੰਮਤੀ Total resultਦਹਾਕਿਆਂ ਤੋਂ ਹੋ ਰਹੀ ਉਡੀਕ ਖਤਮ: ਮਹਿੰਗੋਵਾਲ ਵਿੱਚ ਟੁੱਟੇ ਹੋਏ ਪੁਲ ਦੀ ਉਸਾਰੀ ਸ਼ੁਰੂ, 50 ਪਿੰਡਾਂ ਨੂੰ ਮਿਲੇਗੀ ਰਾਹਤਮੋਹਾਲੀ, ਪੰਜਾਬ ਵਿੱਚ ਕਬੱਡੀ ਖਿਡਾਰੀ ਰਾਣਾ ਬਲਾਚੌਰੀਆ ਦਾ ਕਾਤਲ ਮੁਕਾਬਲੇ ਵਿੱਚ ਮਾਰਿਆ ਗਿਆ; ਦੋ ਪੁਲਿਸ ਮੁਲਾਜ਼ਮ ਜ਼ਖਮੀਪਾਕਿਸਤਾਨ ਦੀ ਅਫਗਾਨਿਸਤਾਨ ਨਾਲ ਜੰਗ ਨੇ ਉਸਨੂੰ ਅਰਬਾਂ ਡਾਲਰ ਦਾ ਨੁਕਸਾਨ ਪਹੁੰਚਾਇਆਪੰਜਾਬ ਚੋਣ ਨਤੀਜੇ 2025: ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਸੰਖੇਪ ਵਿਸ਼ਲੇਸ਼ਣ (3:45 PM ਅਪਡੇਟ)ਸੀਜੇਆਈ ਸੂਰਿਆ ਕਾਂਤ ਨੇ ਇਹ ਕਿਉਂ ਕਿਹਾ: "ਕੀ ਤੁਸੀਂ ਕੱਲ੍ਹ ਕਨਾਟ ਪਲੇਸ 'ਤੇ ਵੀ ਟੋਲ ਲਗਾਓਗੇ?"ਪੰਜਾਬ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣ ਨਤੀਜਿਆਂ ਦਾ ਸਾਰ (ਦੁਪਹਿਰ 2:15 ਵਜੇ)ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ - ਨਾਭਾਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ (12 : 30 Pm)ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੇ ਨਤੀਜੇ - ਫ਼ਾਜ਼ਿਲਕਾ ਅਬੋਹਰ

ਸਿਹਤ ਸੰਭਾਲ

ਸਰੀਰ ਨੂੰ ਠੰਢਾ ਰੱਖੇਗਾ ਕੱਚੇ ਅੰਬ ਦਾ ਜੂਸ, ਇਵੇਂ ਬਣਾਓ

April 16, 2021 10:37 AM

ਗਰਮੀਆਂ ਦੇ ਦਿਨਾਂ 'ਚ ਜੇਕਰ ਅੰਬ ਦਾ ਜੂਸ (ਆਮ ਕਾ ਪੰਨਾ) ਨਹੀਂ ਪੀਤਾ ਤਾਂ ਸਮਝੋ ਕਿ ਤੁਹਾਡੀ ਗਰਮੀ ਬੇਕਾਰ ਚਲੀ ਗਈ ਹੈ। ਅੰਬ ਦਾ ਜੂਸ ਨਾ ਸਿਰਫ ਸੁਆਦਿਸ਼ਟ ਹੁੰਦਾ ਹੈ ਸਗੋਂ ਇਹ ਢੇਰ ਸਾਰੇ ਗੁਣਾਂ ਨਾਲ ਵੀ ਭਰਿਆ ਹੁੰਦਾ ਹੈ। ਗਰਮੀਆਂ 'ਚ ਇਹ ਤੁਹਾਡੇ ਢਿੱਡ ਨੂੰ ਠੰਡਾ ਰੱਖਦਾ ਹੈ ਅਤੇ ਲੂ ਲੱਗਣ ਤੋਂ ਬਚਾਉਂਦਾ ਹੈ। ਬਾਜ਼ਾਰ 'ਚ ਮਿਲਣ ਵਾਲੇ ਪੀਣ ਵਾਲੇ ਪਦਾਰਥ ਛੱਡੋ ਅਤੇ ਹੁਣ ਪੀਓ ਘਰ ਦਾ ਬਣਿਆ ਹੋਇਆ ਅੰਬ ਦਾ ਜੂਸ। ਅੱਜ ਅਸੀਂ ਤੁਹਾਨੂੰ ਅੰਬ ਦੇ ਜੂਸ ਦੀ ਰੈਸਿਪੀ ਬਣਾਉਣਾ ਸਿਖਾਵਾਂਗੇ ਜੋ ਕੀ ਕਾਫ਼ੀ ਆਸਾਨ ਹੈ।

ਬਣਾਉਣ ਲਈ ਸਮੱਗਰੀ
ਕੱਚਾ ਅੰਬ- 1 ਵੱਡਾ
ਇਲਾਇਚੀ ਜਾਂ ਇਲਾਇਚੀ ਪਾਊਡਰ-2, 3
ਕਾਲਾ ਲੂਣ- 4-5 ਛੋਟਾ ਚਮਚਾ
ਸ਼ੱਕਰ ਲੋੜ ਅਨੁਸਾਰ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਅੰਬ ਨੂੰ ਚੰਗੀ ਤਰ੍ਹਾਂ ਧੋ ਲਓ। ਉਸ ਤੋਂ ਬਾਅਦ ਅੰਬ ਨੂੰ ਥੋੜ੍ਹੇ ਜਿਹੇ ਪਾਣੀ ਦੇ ਨਾਲ ਪ੍ਰੈੱਸ਼ਰ ਕੁੱਕਰ 'ਚ 3-4 ਸੀਟੀਆਂ ਆਉਣ ਤੱਕ ਪਕਾ ਲਓ। ਇਸ ਨਾਲ ਉਹ ਚੰਗੀ ਤਰ੍ਹਾਂ ਗਲ ਜਾਵੇਗਾ। ਫਿਰ ਉਸ ਨੂੰ ਛਿੱਲ ਕੇ ਉਸ 'ਚੋਂ ਗਿਟਕ ਅਤੇ ਛਿਲਕੇ ਨੂੰ ਕੱਢ ਕੇ ਰੱਖ ਲਓ। ਫਿਰ ਅੰਬ ਦੇ ਗੁੱਦੇ 'ਚ ਕਾਲਾ ਲੂਣ, ਇਲਾਇਚੀ ਪਾਊਡਰ ਅਤੇ ਸ਼ੱਕਰ ਮਿਲਾ ਕੇ ਮਿਕਸੀ 'ਚ ਪਾਓ। ਪੀਸਣ ਤੋਂ ਬਾਅਦ ਇਸ ਨੂੰ ਕੱਢ ਕੇ ਇਕ ਲੀਟਰ ਪਾਣੀ ਮਿਲਾਓ ਅਤੇ ਫਿਰ ਉਸ ਨੂੰ ਛਾਣ ਲਓ। ਤੁਹਾਡਾ ਅੰਬ ਦਾ ਜੂਸ(ਆਮ ਕਾ ਪੰਨਾ) ਤਿਆਰ ਹੈ। ਹੁਣ ਤੁਸੀਂ ਇਸ 'ਚ ਬਰਫ਼ ਪਾ ਕੇ ਠੰਡਾ-ਠੰਡਾ ਪੀਓ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਕੀ ਕਾਲੇ ਧੱਬਿਆਂ ਵਾਲੇ ਪਿਆਜ਼ ਸਿਹਤ ਲਈ ਸੁਰੱਖਿਅਤ ਹਨ? ਮਾਹਿਰਾਂ ਦੀ ਸਲਾਹ ਅਤੇ ਸੁਰੱਖਿਆ ਸੁਝਾਅ

ਭਾਂਡਿਆਂ,ਬੋਤਲਾਂ ਅਤੇ ਵਾਟਰ ਪਰੂਫ ਜੈਕੇਟਾਂ 'ਚ ਵਰਤੇ ਜਾਣ ਵਾਲੇ ਕੈਮੀਕਲ ਕੈਂਸਰ ਪੈਦਾ ਕਰਦੇ ਨੇ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ

‘ओरल कैंसर सुरक्षा के लिए दो मिनट की पहल’ एक अभियान शुरू

ਅਜਿਹੇ ਲੋਕਾਂ ਲਈ ਜ਼ਹਿਰ ਸਾਬਤ ਹੋ ਸਕਦੀ ਹੈ ਆਈਸਕ੍ਰੀਮ, ਸਾਵਧਾਨ ਰਹਿਣ ਦੀ ਲੋੜ

ਗਰਮੀਆਂ ਵਿੱਚ ਇਨ੍ਹਾਂ ਚੀਜ਼ਾਂ ਨਾਲ ਆਪਣੀ ਪਿਆਸ ਬੁਝਾਓ

अमृता फडणवीस ने नवीन चंद्र कुलकर्णी के मसलहेडॉन हेल्थ एंड वेलनेस स्टूडियो का उद्घाटन किया

ਆਓ ਜਾਣੀਏ ਸੌਂਫ ਦਾ ਪਾਣੀ ਪੀਣਾ ਕਿੰਨਾ ਗੁਣਕਾਰੀ ਹੈ

ਇਹ ਪਰੌਂਠੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ, ਆਪਣੀ ਖੁਰਾਕ ਵਿੱਚ ਸ਼ਾਮਿਲ

 
 
 
 
Subscribe