Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਸਿਹਤ ਸੰਭਾਲ

ਪੈਰਾਂ ਦੀ ਬਦਬੂ ਤੋਂ ਇੰਝ ਕਰੋ ਬਚਾਅ 👣✌️😃

February 24, 2021 10:38 PM

ਚੰਡੀਗੜ੍ਹ : ਗਰਮੀਆਂ ਆਉਣ ਨਾਲ ਹੀ ਸਾਡੇ ਪਸੀਨੇ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ। ਸਰੀਰ ਦੇ ਪਸੀਨੇ ਦੀ ਬਦਬੂ ਦੇ ਨਾਲ ਹੀ ਸਾਡੇ ਪੈਰਾਂ ’ਚੋਂ ਵੀ ਬਦਬੂ ਆਉਣ ਲੱਗ ਜਾਂਦੀ ਹੈ। ਇਸ ਕਰਕੇ ਕਈ ਵਾਰ ਸਾਨੂੰ ਸ਼ਰਮ ਵੀ ਮਹਿਸੂਸ ਹੁੰਦੀ ਹੈ। ਪੈਰਾਂ ’ਚੋਂ ਆਉਣ ਵਾਲੀ ਬਦਬੂ ਨੂੰ ‘ਬ੍ਰੋਮੀਹਾਈਡਰਿਸਸ’ ਕਿਹਾ ਜਾਂਦਾ ਹੈ। ਇਹ ਸਮੱਸਿਆ ਉਨ੍ਹਾਂ ਲੋਕ ਨੂੰ ਆਉਂਦੀ ਹੈ ਜਿਨ੍ਹਾਂ ਦੇ ਪੈਰਾਂ ’ਚੋਂ ਪਸੀਨਾ ਨਹੀਂ ਸੁੱਕਦਾ। ਆਪਣੀਆਂ ਜੁੱਤੀਆਂ ਤੇ ਜ਼ੁਰਾਬਾਂ ਸਾਫ਼ ਰੱਖੋ। ਹਰ ਰੋਜ਼ ਆਪਣੀਆਂ ਜ਼ੁਰਾਬਾਂ ਨੂੰ ਧੋਵੋ ਤੇ ਹਮੇਸ਼ਾ ਇਸ ਤਰ੍ਹਾਂ ਦੀਆ ਜ਼ੁਰਾਬਾਂ ਦਾ ਇਸਤੇਮਾਲ ਕਰੋ ਜੋ ਤੁਹਾਡੇ ਪੈਰਾਂ ’ਚ ਆਉਣ ਵਾਲੇ ਪਸੀਨੇ ਨੂੰ ਸੋਖ ਲੈਣ। ਜੇਕਰ ਤੁਸੀਂ ਕੱਪੜੇ ਦੀਆਂ ਜੁੱਤੀਆਂ ਦਾ ਇਸਤੇਮਾਲ ਕਰਦੇ ਹੋ ਤਾ ਉਨ੍ਹਾਂ ਨੂੰ ਸਮੇਂ ਸਮੇਂ ਤੇ ਧੋ ਲੈਣਾ ਜਰੂਰੀ ਹੈ। ਚਮੜੇ ਦੀਆਂ ਜੁੱਤੀਆਂ ਨੂੰ ਥੋੜ੍ਹੀ ਦੇਰ ਲਈ ਧੁੱਪ ’ਚ ਰੱਖੋ। ਪੈਰਾਂ ਨੂੰ ਵਧੀਆ ਰੱਖਣ ਲਈ ਉਨ੍ਹਾਂ ਨੂੰ ਅੱਧੇ ਘੰਟੇ ਤੱਕ ਲੂਣ ਵਾਲੇ ਗੁਨਗੁਨੇ ਪਾਣੀ ’ਚ ਰੱਖੋ। ਪੈਰਾਂ ਨੂੰ ਪਾਣੀ ’ਚੋਂ ਬਾਹਰ ਕੱਢਣ ਤੋਂ ਬਾਅਦ ਕਿਸੇ ਨਰਮ ਤੇ ਸਾਫ਼ ਤੋਲੀਏ ਨਾਲ ਸਾਫ਼ ਕਰੋ। ਉਸ ਤੋਂ ਬਾਅਦ ਪੈਰਾਂ ’ਚ ਜ਼ੁਰਾਬਾਂ ਪਹਿਨ ਲੋ। ਲੂਣ ਵਾਲਾ ਪਾਣੀ ਚਮੜੀ ਨੂੰ ਖੁਸ਼ਕ ਬਣਾਉਂਦਾ ਹੈ ਤੇ ਪਸੀਨਾ ਆਉਣ ਤੋਂ ਰੋਕਦਾ ਹੈ। ਪੈਰਾਂ ਦੀ ਬਦਬੂ ਦੀ ਸਮੱਸਿਆ ਤੋਂ ਬਚਣ ਲਈ ਇੱਕ ਟੱਬ ’ਚ ਹਲਕਾ ਗਰਮ ਪਾਣੀ ਲੈ ਕੇ ਉਸ ’ਚ ਚਾਹ ਵਾਲੀ ਪੱਤੀ ਜਾਂ ਟੀ ਬੈਗ ਪਾਓ। ਅੱਧੇ ਘੰਟੇ ਤੱਕ ਪੈਰਾਂ ਨੂੰ ਇਸ ਪਾਣੀ ’ਚ ਰੱਖੋ। ਤੁਸੀਂ ਜਲਦੀ ਹੀ ਪੈਰਾਂ ਦੀ ਇਸ ਬਦਬੂ ਤੋਂ ਛੁਟਕਾਰਾ ਪਾ ਸਕਦੇ ਹੋ। ਸੇਬ ਦਾ ਸਿਰਕਾ ਬਹੁਤ ਆਸਾਨੀ ਨਾਲ ਪੈਰਾਂ ਦੀ ਬਦਬੂ ਨੂੰ ਦੂਰ ਕਰਦਾ ਹੈ। ਇੱਕ ਟੱਬ ਗਰਮ ਪਾਣੀ ’ਚ ਸੇਬ ਦਾ ਸਿਰਕਾ ਪਾਓ। ਆਪਣੇ ਪੈਰਾਂ ਨੂੰ ਥੋੜ੍ਹੇ ਸਮੇਂ ਲਈ ਇਸ ਪਾਣੀ ’ਚ ਰੱਖੋ। ਇਸ ਪ੍ਰਕਿਰਿਆ ਨੂੰ ਹਫ਼ਤੇ ’ਚ ਦੋ ਵਾਰ ਕਰੋ।ਇਸ ਸਮੱਸਿਆ ਤੋਂ ਬਚਣ ਲਈ ਤੁਸੀਂ ਸਕ੍ਰਬ ਦੀ ਮਦਦ ਵੀ ਲੈ ਸਕਦੇ ਹੋ। ਅਦਰਕ ਤੇ ਨਿੰਬੂ ਨੂੰ ਮਿਲਾਕੇ ਬਣਾਏ ਇਸ ਸਕ੍ਰਬ ਨੂੰ ਪੈਰਾਂ ਉੱਪਰ ਚੰਗੀ ਤਰ੍ਹਾਂ ਲਗਾਓ, ਹਲਕੇ ਹੱਥਾਂ ਨਾਲ ਮਸਾਜ ਕਰੋ ਤੇ ਫਿਰ ਧੋ ਲਵੋ। ਇਸ ਸਕ੍ਰਬ ਨੂੰ ਹਫ਼ਤੇ ’ਚ ਦੋ ਵਾਰੀ ਪੈਰਾਂ ਤੇ ਲਗਾਉਣ ਨਾਲ ਇਹ ਸਮੱਸਿਆ ਦੂਰ ਹੋ ਜਾਂਦੀ ਹੀ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਸਵੇਰੇ ਖਾਲੀ ਪੇਟ ਨਿੰਮ ਖਾਣ ਦੇ ਚਮਤਕਾਰੀ ਫਾਇਦੇ: ਬੱਚਿਆਂ ਦੇ ਦਿਮਾਗੀ ਵਿਕਾਸ ਅਤੇ ਸਰੀਰਕ ਸਿਹਤ ਲਈ ਕਿਉਂ ਹੈ ਜ਼ਰੂਰੀ?

ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕ

ਆਓ ਤੁਹਾਨੂੰ ਦੱਸੀਏ ਅਧਰਕ ਦਾ ਹਲਵਾ ਬਣਾਉਣ ਦਾ ਤਰੀਕਾ ਅਤੇ ਇਸ ਦੇ ਫ਼ਾਇਦੇ

ਇਹ 3 ਰੋਜ਼ਾਨਾ ਦੀਆਂ ਆਦਤਾਂ ਤੁਹਾਡੇ ਦਿਮਾਗ ਨੂੰ ਲੰਬੇ ਸਮੇਂ ਤੱਕ ਤੇਜ਼ ਰੱਖਣਗੀਆਂ: ਨਿਊਰੋਸਰਜਨ ਦੀ ਸਲਾਹ

ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ? ਇੱਥੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਸੰਕੇਤ ਹਨ

ਕੀ ਕਾਲੇ ਧੱਬਿਆਂ ਵਾਲੇ ਪਿਆਜ਼ ਸਿਹਤ ਲਈ ਸੁਰੱਖਿਅਤ ਹਨ? ਮਾਹਿਰਾਂ ਦੀ ਸਲਾਹ ਅਤੇ ਸੁਰੱਖਿਆ ਸੁਝਾਅ

ਭਾਂਡਿਆਂ,ਬੋਤਲਾਂ ਅਤੇ ਵਾਟਰ ਪਰੂਫ ਜੈਕੇਟਾਂ 'ਚ ਵਰਤੇ ਜਾਣ ਵਾਲੇ ਕੈਮੀਕਲ ਕੈਂਸਰ ਪੈਦਾ ਕਰਦੇ ਨੇ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ

‘ओरल कैंसर सुरक्षा के लिए दो मिनट की पहल’ एक अभियान शुरू

 
 
 
 
Subscribe