Thursday, September 17, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਸਿਹਤ ਸੰਭਾਲ

ਜੇ ਰਾਤ ਨੂੰ ਚੰਗੀ ਨੀਦ ਸੌਣਾ ਤਾਂ ਇਹ ਖਾ ਕੇ ਨਾ ਸੋਵੋ

November 14, 2020 07:30 PM

ਚੰਡੀਗੜ੍ਹ  : ਦਿਨ ਦੀ ਸ਼ੁਰੂਆਤ ਭਾਵੇਂ ਹੀ ਸੂਰਜ ਚੜਨ ਨਾਲ ਹੋਵੇ ਪਰ ਤੁਹਾਨੂੰ ਸਵੇਰ ਦੀ ਤਾਜ਼ਗੀ ਰਾਤ ਦੇ ਖਾਣੇ 'ਤੇ ਨਿਰਭਰ ਕਰਦੀ ਹੈ। ਬਹੁਤ ਸਾਰੇ ਲੋਕ ਰਾਤ ਨੂੰ ਖਾਣੇ 'ਚ ਅਸੰਤੁਲਿਤ ਭੋਜਨ ਖਾ ਰਹੇ ਹਨ ਜਿਸ ਕਾਰਨ ਉਹ ਚੈਨ ਦੀ ਨੀਂਦ ਨਹੀਂ ਲੈ ਪਾਉਂਦੇ ਹਨ। ਇਸ ਤਰ੍ਹਾਂ ਦੇ ਭੋਜਨ ਨੂੰ ਐਂਟੀ ਬ੍ਰੇਨ ਫੂਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਜਿਸ 'ਚ ਸ਼ੱਕਰਯੁਕਤ ਆਹਾਰ ਆਦਿ ਸ਼ਾਮਲ ਹੈ। ਜੇਕਰ ਚੰਗੀ ਨੀਂਦ ਚਾਹੁੰਦੇ ਹੋ ਤਾਂ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਰਾਤ ਨੂੰ ਨਹੀਂ ਖਾਣੀਆਂ ਚਾਹੀਦੀਆਂ।

ਜ਼ਿਆਦਾ ਮਸਾਲੇਦਾਰ ਭੋਜਨ ਨਾ ਖਾਓ

ਜੇਕਰ ਤੁਸੀਂ ਡਿਨਰ 'ਚ ਜ਼ਿਆਦਾ ਮਸਾਲੇਦਾਰ ਚੀਜ਼ਾਂ ਖਾਂਦੇ ਹੋ ਤਾਂ ਅੱਜ ਤੋਂ ਹੀ ਉਸ ਨੂੰ ਖਾਣਾ ਛੱਡ ਦਿਓ। ਕਿਉਂਕਿ ਇਸ ਤਰ੍ਹਾਂ ਦਾ ਖਾਣਾ ਤੁਹਾਡੇ ਢਿੱਡ 'ਚ ਜਲਨ ਅਤੇ ਅਪਚ ਵਰਗੀਆਂ ਪ੍ਰੇੇਸ਼ਾਨੀਆਂ ਪੈਦਾ ਕਰ ਸਕਦਾ ਹੈ। ਜਿਸ ਦੀ ਵਜ੍ਹਾ ਨਾਲ ਤੁਹਾਡੀ ਨੀਂਦ ਵੀ ਪ੍ਰਭਾਵਿਤ ਹੁੰਦੀ ਹੈ। ਇਸ ਲਈ ਜਿੰਨਾ ਸੰਭਵ ਹੋ ਸਕੇ ਰਾਤ ਨੂੰ ਖਾਣੇ 'ਚ ਮਿਰਚ ਅਤੇ ਮਸਾਲਿਆਂ ਦੀ ਘੱਟ ਵਰਤੋਂ ਕਰੋ। ਇਸ ਤੋਂ ਇਲਾਵਾ ਰਾਤ ਨੂੰ ਖਾਣੇ 'ਚ ਹਲਕਾ ਆਹਾਰ ਜਿਵੇਂ ਖਿਚੜੀ, ਦਾਲ-ਰੋਟੀ ਅਤੇ ਦਲੀਆ ਆਦਿ ਸ਼ਾਮਲ ਕਰੋ। 

ਇਹ ਵੀ ਪੜ੍ਹੋ :  ਸ਼ੂਗਰ ਹੈ ਤਾਂ ਇਨ੍ਹਾਂ 9 ਚੀਜ਼ਾਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ

ਨਾ ਕਰੋ ਮੈਦਾ ਯੁਕਤ ਆਹਾਰ ਦੀ ਵਰਤੋਂ

ਅੱਜ ਕੱਲ੍ਹ ਰਾਤ ਦੇ ਖਾਣੇ 'ਚ ਪਿੱਜ਼ਾ ਅਤੇ ਬਰਗਰ ਵਰਗੀਆਂ ਚੀਜ਼ਾਂ ਪਸੰਦ ਕੀਤੀਆਂ ਜਾਂਦੀਆਂ ਹਨ। ਕਹਿਣ ਨੂੰ ਤਾਂ ਇਸ 'ਚ ਸਬਜ਼ੀਆਂ ਹੁੰਦੀਆਂ ਹਨ ਪਰ ਇਸ ਤਰ੍ਹਾਂ ਦੇ ਆਹਾਰ ਨੂੰ ਬਣਾਉਣ 'ਚ ਪਨੀਰ ਅਤੇ ਮੈਦੇ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਕਿ ਸਿਹਤ ਲਈ ਸਹੀ ਨਹੀਂ ਹੁੰਦੀ ਹੈ। ਮੈਦੇ ਦੀ ਵਜ੍ਹਾ ਨਾਲ ਸਰੀਰ 'ਚ ਵਸਾ ਜੰਮ ਜਾਂਦੀ ਹੈ ਅਤੇ ਇਹ ਵਸਾ ਮੋਟਾਪੇ ਦਾ ਕਾਰਨ ਬਣਦੀ ਹੈ। ਜਿਸ ਦਾ ਨਤੀਜਾ ਉਲਝਣ ਭਰੀ ਨੀਂਦ ਵੀ ਹੋ ਸਕਦਾ ਹੈ। 

ਜੰਕ ਫੂਡ ਦੀ ਨਾ ਕਰੋ ਵਰਤੋਂ

ਬਰਗਰ, ਪਿੱਜ਼ਾ ਦੇ ਨਾਲ-ਨਾਲ ਨੂਡਲਸ, ਸੂਪ ਅਤੇ ਚਾਈਨੀਜ਼ ਫੂਡਸ ਵੀ ਡਿਨਰ 'ਚ ਨਾ ਖਾਓ ਕਿਉਂਕਿ ਇਸ 'ਚ ਮੋਨੋਸੋਡੀਅਮ ਗਲੂਟਾਮੇਟ ਦੀ ਵਰਤੋਂ ਕੀਤੀ ਜਾਂਦੀ ਹੈ। ਮੋਨੋਸੋਡੀਅਮ ਗਲੂਟਾਮੇਟ ਦਾ ਅਸਰ ਬਿਲਕੁੱਲ ਉਸ ਤਰ੍ਹਾਂ ਹੁੰਦਾ ਹੈ ਜਿਵੇਂ ਕਿ ਚਾਹ, ਕੌਫੀ ਜਾਂ ਚਾਕਲੇਟ ਦਾ ਹੁੰਦਾ ਹੈ। ਕੈਫੀਨ ਦੀ ਤਰ੍ਹਾਂ ਹੀ ਮੋਨੋਸੋਡੀਅਮ ਗਲੂਟਾਮੇਟ ਸਰੀਰ ਨੂੰ ਐਕਟੀਵਿਟੀ ਨਾਲ ਭਰ ਦਿੱਤਾ ਹੈ, ਜਿਸ ਕਾਰਨ ਤੁਸੀਂ ਚੈਨ ਦੀ ਨੀਂਦ ਨਹੀਂ ਸੋ ਪਾਉਂਦੇ ਹੋ। ਇਸ ਦੇ ਇਲਾਵਾ ਇਸ ਤਰ੍ਹਾਂ ਦਾ ਭੋਜਨ ਸਰੀਰ ਨੂੰ ਕੋਈ ਹੋਰ ਨੁਕਸਾਨ ਵੀ ਪਹੁੰਚਾ ਸਕਦਾ ਹੈ।

ਰਾਤ ਦੇ ਖਾਣੇ 'ਚ ਨਾ ਖਾਓ ਇਹ ਸਬਜ਼ੀਆਂ

ਕੁਝ ਸਬਜ਼ੀਆਂ 'ਚ ਅਘੁਲਣਸ਼ੀਲ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਜੋ ਲੰਬੇ ਸਮੇਂ ਤੱਕ ਤੁਹਾਡਾ ਢਿੱਡ ਭਰਿਆ ਰੱਖਦੀ ਹੈ ਅਤੇ ਪਾਚਨ ਤੰਤਰ ਦੀ ਗਤੀ ਨੂੰ ਵੀ ਹੌਲੀ ਕਰ ਦਿੰਦੀ ਹੈ। ਇਸ ਤਰ੍ਹਾਂ ਦੀਆਂ ਸਬਜ਼ੀਆਂ ਨਾਲ ਗੈਸ ਅਤੇ ਪਾਚਨ ਸੰਬੰਧੀ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਅਜਿਹੀਆਂ ਸਬਜ਼ੀਆਂ ਨੂੰ ਰਾਤ ਦੇ ਸਮੇਂ ਖਾਣੇ ਤੋਂ ਬਚਣਾ ਚਾਹੀਦਾ ਹੈ। ਇਸ 'ਚ ਪਿਆਜ਼, ਬ੍ਰੋਕਲੀ, ਪੱਤਾ ਗੋਭੀ ਆਦਿ ਸ਼ਾਮਲ ਹੈ।

ਨੀਂਦ ਲਈ ਰੁਕਾਵਟ ਬਣਦੀ ਹੈ ਜ਼ਿਆਦਾ ਅਲਕੋਹਲ

ਰਾਤ ਦੇ ਸਮੇਂ ਜ਼ਿਆਦਾ ਅਲਕੋਹਲ ਦੀ ਵਰਤੋਂ ਨਾ ਕਰੋ ਕਿਉਂਕਿ ਅਲਕੋਹਲ ਵੀ ਨੀਂਦ 'ਚ ਰੁਕਾਵਟ ਪਹੁੰਚਾਉਂਦੀ ਹੈ। ਇਹ ਮੈਟਾਬੋਲੀਜ਼ਮ ਨੂੰ ਤੇਜ਼ ਕਰ ਦਿੰਦਾ ਹੈ। ਜਿਸ ਨਾਲ ਦਿਮਾਗ ਅਤੇ ਸਰੀਰ ਅਰਾਮ ਦੀ ਬਜਾਏ ਐਕਟੀਵਿਟੀ ਦੇ ਮੂਡ 'ਚ ਆ ਜਾਂਦਾ ਹੈ।

 

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਸਵੇਰੇ ਖਾਲੀ ਪੇਟ ਨਿੰਮ ਖਾਣ ਦੇ ਚਮਤਕਾਰੀ ਫਾਇਦੇ: ਬੱਚਿਆਂ ਦੇ ਦਿਮਾਗੀ ਵਿਕਾਸ ਅਤੇ ਸਰੀਰਕ ਸਿਹਤ ਲਈ ਕਿਉਂ ਹੈ ਜ਼ਰੂਰੀ?

ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕ

ਆਓ ਤੁਹਾਨੂੰ ਦੱਸੀਏ ਅਧਰਕ ਦਾ ਹਲਵਾ ਬਣਾਉਣ ਦਾ ਤਰੀਕਾ ਅਤੇ ਇਸ ਦੇ ਫ਼ਾਇਦੇ

ਇਹ 3 ਰੋਜ਼ਾਨਾ ਦੀਆਂ ਆਦਤਾਂ ਤੁਹਾਡੇ ਦਿਮਾਗ ਨੂੰ ਲੰਬੇ ਸਮੇਂ ਤੱਕ ਤੇਜ਼ ਰੱਖਣਗੀਆਂ: ਨਿਊਰੋਸਰਜਨ ਦੀ ਸਲਾਹ

ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ? ਇੱਥੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਸੰਕੇਤ ਹਨ

ਕੀ ਕਾਲੇ ਧੱਬਿਆਂ ਵਾਲੇ ਪਿਆਜ਼ ਸਿਹਤ ਲਈ ਸੁਰੱਖਿਅਤ ਹਨ? ਮਾਹਿਰਾਂ ਦੀ ਸਲਾਹ ਅਤੇ ਸੁਰੱਖਿਆ ਸੁਝਾਅ

ਭਾਂਡਿਆਂ,ਬੋਤਲਾਂ ਅਤੇ ਵਾਟਰ ਪਰੂਫ ਜੈਕੇਟਾਂ 'ਚ ਵਰਤੇ ਜਾਣ ਵਾਲੇ ਕੈਮੀਕਲ ਕੈਂਸਰ ਪੈਦਾ ਕਰਦੇ ਨੇ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ

‘ओरल कैंसर सुरक्षा के लिए दो मिनट की पहल’ एक अभियान शुरू

 
 
 
 
Subscribe