Tuesday, August 05, 2025
 
BREAKING NEWS
ਉੱਤਰਾਖੰਡ ਵਿਚ ਫਟਿਆ ਬੱਦਲ, 50-60 ਲੋਕ ਲਾਪਤਾ, ਦਰਜਨਾਂ ਘਰ ਮਲਬੇ ਹੇਠ ਦੱਬੇ10 ਅਗਸਤ ਤੱਕ ਭਰੇ ਜਾ ਸਕਣਗੇ ਜਵਾਹਰ ਨਵੋਦਿਆ ਵਿਦਿਆਲਿਆ ਗਿਆਰਵੀਂ ਜਮਾਤ ਦੇ ਆਨਲਾਈਨ ਫਾਰਮਸਾਬਕਾ ਰਾਜਪਾਲ ਸੱਤਿਆਪਾਲ ਮਲਿਕ ਦਾ ਦੇਹਾਂਤस्कारलेट जोहानसन की तरह ताकत, स्टाइल और चुलबुलेपन का प्रतीक हैं निकिता रावलਮੋਹਨ ਭਾਗਵਤ 26 ਤੋਂ 28 ਅਗਸਤ ਤੱਕ ਦਿੱਲੀ ਵਿੱਚ ਬੁੱਧੀਜੀਵੀਆਂ ਨਾਲ ਗੱਲਬਾਤ ਕਰਨਗੇਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਪ੍ਰੇਮ ਵਿਆਹ 'ਤੇ ਪਾਬੰਦੀਸੁਪਰੀਮ ਕੋਰਟ ਵਿੱਚ ਅੱਜ ਸੁਣਵਾਈ ਦਾ Super Day: ਬਾਂਕੇ ਬਿਹਾਰੀ, ਓਬੀਸੀ ਰਾਖਵਾਂਕਰਨ ਅਤੇ ਨਿਠਾਰੀ ਕੇਸ ਸਮੇਤ 5 ਵੱਡੇ ਮਾਮਲਿਆਂ 'ਤੇ ਬਹਿਸਦਿੱਲੀ ਵਿੱਚ ਅੱਜ SYL ਮੀਟਿੰਗ: ਸੁਪਰੀਮ ਕੋਰਟ ਵਿੱਚ 13 ਅਗਸਤ ਨੂੰ ਸੁਣਵਾਈਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਅਗੱਸਤ 2025)ਬਿਹਾਰ ਵਿੱਚ ਅਧਿਆਪਕ ਭਰਤੀ ਲਈ ਡੋਮੀਸਾਈਲ ਨੀਤੀ ਲਾਗੂ

ਸਿਹਤ ਸੰਭਾਲ

ਦਿਲ ਦੀਆਂ ਬੀਮਾਰੀਆਂ ਤੋਂ ਬਚਾ ਸਕਦਾ ਹੈ ਪਿਆਜ਼ ਦਾ ਛਿਲਕਾ

November 09, 2020 09:28 AM

ਪਿਆਜ਼ ਦੀ ਸਬਜ਼ੀ ਬਣਾਉਣ ਦੇ ਨਾਲ ਲੋਕ ਪਿਆਜ਼ ਨੂੰ ਕੱਚਾ ਸਲਾਦ ਦੇ ਤੌਰ 'ਤੇ ਵੀ ਖਾਂਦੇ ਹਨ। ਇਸ 'ਚ ਵਿਟਾਮਿਨ, ਕੈਲਸ਼ੀਅਮ, ਸੋਡੀਅਮ, ਸੈਲੋਨੀਅਮ ਆਦਿ ਕਾਫ਼ੀ ਮਾਤਰਾ 'ਚ ਹੁੰਦੇ ਹਨ। ਅਜਿਹੇ 'ਚ ਇਸ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਕਾਫ਼ੀ ਲਾਭ ਮਿਲਦਾ ਹੈ। ਅਸੀਂ ਪਿਆਜ਼ ਨੂੰ ਛਿੱਲਣ ਤੋਂ ਬਾਅਦ ਉਨ੍ਹਾਂ ਦੇ ਛਿਲਕਿਆਂ ਨੂੰ ਸੁੱਟ ਦਿੰਦੇ ਹਾਂ ਪਰ ਅਸਲ 'ਚ ਬੇਕਾਰ ਸਮਝ ਕੇ ਸੁੱਟਣ ਦੀ ਥਾਂ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੀ ਹਾਂ ਪਿਆਜ਼ ਦੀ ਤਰ੍ਹਾਂ ਉਸ ਦਾ ਛਿਲਕਾ ਵੀ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਣ ਦਾ ਕੰਮ ਕਰਦਾ ਹੈ। ਆਓ ਜਾਣਦੇ ਹਾਂ ਇਸ ਤੋਂ ਮਿਲਣ ਵਾਲੇ ਫ਼ਾਇਦਿਆਂ ਦੇ ਬਾਰੇ

ਦਿਲ ਨੂੰ ਰੱਖੇ ਸਿਹਤਮੰਦ
ਇਸ ਦੇ ਪਾਣੀ ਦੀ ਵਰਤੋਂ ਕਰਨ ਨਾਲ ਸਰੀਰ 'ਚ ਜਮ੍ਹਾ ਬੈਡ ਕੈਲੋਸਟ੍ਰਾਲ ਘੱਟ ਹੋਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਦਿਲ ਸਿਹਤਮੰਦ ਹੋਣ ਨਾਲ ਹਾਰਟ ਅਟੈਕ ਅਤੇ ਇਸ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ। ਇਸ ਦਾ ਪਾਣੀ ਬਣਾਉਣ ਲਈ ਪਿਆਜ਼ ਦੇ ਛਿਲਕਿਆਂ ਨੂੰ ਧੋ ਕੇ ਕਰੀਬ 8 ਘੰਟਿਆਂ ਤੱਕ ਭਿਓ ਕੇ ਰੱਖੋ। ਉਸ ਤੋਂ ਬਾਅਦ ਇਸ ਨੂੰ ਛਾਣ ਕੇ ਸ਼ਹਿਦ ਮਿਲਾ ਕੇ ਵਰਤੋਂ ਕਰੋ।

ਬਲੱਡ ਪ੍ਰੈੱਸ਼ਰ ਕਰੇ ਕੰਟਰੋਲ
ਬਲੱਡ ਪ੍ਰੈੱਸ਼ਰ ਦੇ ਮਰੀਜ਼ਾਂ ਨੂੰ ਪਿਆਜ਼ ਦਾ ਪਾਣੀ ਪੀਣ ਨਾਲ ਫ਼ਾਇਦਾ ਮਿਲਦਾ ਹੈ। ਇਸ ਦੀ ਵਰਤੋਂ ਨਾਲ ਬਲੱਡ ਪ੍ਰੈੱਸ਼ਰ ਕੰਟਰੋਲ ਰਹਿਣ 'ਚ ਮਦਦ ਮਿਲਦੀ ਹੈ।

ਗਲੇ ਲਈ ਫ਼ਾਇਦੇਮੰਦ
ਪਿਆਜ਼ ਦਾ ਪਾਣੀ ਪੀਣ ਨਾਲ ਗਲੇ 'ਚ ਦਰਦ ਅਤੇ ਖਰਾਸ਼ ਤੋਂ ਰਾਹਤ ਮਿਲਦੀ ਹੈ। ਇਸ ਦਾ ਪਾਣੀ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਪਿਆਜ਼ ਦੇ ਛਿਲਕਿਆਂ ਨੂੰ ਕੱਢ ਕੇ ਧੋਵੋ। ਫਿਰ ਪੈਨ 'ਚ ਪਾਣੀ ਅਤੇ ਛਿਲਕਿਆਂ ਨੂੰ ਪਾ ਕੇ ਉਬਾਲ ਲਓ। ਜਦੋਂ ਪਾਣੀ ਦਾ ਰੰਗ ਬਦਲ ਜਾਵੇ ਤਾਂ ਉਸ ਨੂੰ ਛਾਣ ਲਓ। ਫਿਰ ਇਸ ਨੂੰ ਠੰਡਾ ਕਰਕੇ ਪੀਓ। ਦਿਨ 'ਚ 2 ਵਾਰ ਇਸ ਦੀ ਵਰਤੋਂ ਕਰਨ ਨਾਲ ਗਲੇ ਦੀ ਦਰਦ ਅਤੇ ਖਰਾਸ਼ ਤੋਂ ਆਰਾਮ ਮਿਲਦਾ ਹੈ।

ਇਮਿਊਨਿਟੀ ਵਧਾਏ
ਇਸ 'ਚ ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੋਣ ਨਾਲ ਇਮਿਊਨਿਟੀ ਵਧਣ 'ਚ ਮਦਦ ਮਿਲਦੀ ਹੈ। ਅਜਿਹੇ 'ਚ ਮੌਸਮੀ ਸਰਦੀ-ਖਾਂਸੀ ਅਤੇ ਬੁਖਾਰ ਤੋਂ ਬਚਾਅ ਰਹਿੰਦਾ ਹੈ। ਤੁਸੀਂ ਪਿਆਜ਼ ਦਾ ਰਸ ਪੀਣ ਦੀ ਥਾਂ ਇਸ ਦੀ ਚਟਨੀ ਬਣਾ ਕੇ ਵੀ ਖਾ ਸਕਦੇ ਹੋ। 


ਸਕਿਨ ਲਈ ਫ਼ਾਇਦੇਮੰਦ
ਸਿਹਤ ਦੇ ਨਾਲ-ਨਾਲ ਸਕਿਨ ਨਾਲ ਜੁੜੀਆਂ ਸਮੱਸਿਆਵਾਂ ਲਈ ਪਿਆਜ਼ ਦੇ ਛਿਲਕਿਆਂ ਦੀ ਵਰਤੋਂ ਕੀਤੀ ਜਾ ਸਕਦਾ ਹੈ। ਇਸ ਲਈ ਪਿਆਜ਼ ਨੂੰ ਧੋ ਕੇ ਮਿਕਸੀ 'ਚ ਪੀਸ ਲਓ। ਤਿਆਰ ਪੇਸਟ 'ਚ 1 ਚਮਚ ਸ਼ਹਿਦ ਅਤੇ ਚੁਟਕੀਭਰ ਹਲਦੀ ਪਾ ਮਿਲਾਓ। ਫਿਰ ਇਸ ਨੂੰ ਕਰੀਬ 15 ਮਿੰਟ ਤੱਕ ਚਿਹਰੇ ਅਤੇ ਗਲੇ 'ਤੇ ਲਗਾ ਕੇ ਰੱਖੋ। ਬਾਅਦ 'ਚ ਇਸ ਨੂੰ ਤਾਜ਼ੇ ਪਾਣੀ ਨਾਲ ਧੋਵੋ। ਰੋਜ਼ਾਨਾ ਇਸ ਫੇਸਪੈਕ ਨੂੰ ਲਗਾਉਣ ਨਾਲ ਚਿਹਰੇ 'ਤੇ ਪਏ ਦਾਗ-ਧੱਬਿਆਂ, ਝੁਰੜੀਆਂ, ਛਾਈਆਂ, ਡਾਰਕ ਸਰਕਲ ਸਾਫ ਹੋਣਗੇ। ਨਾਲ ਹੀ ਸਕਿਨ ਮੁਲਾਇਮ ਅਤੇ ਗਲੋਇੰਗ ਨਜ਼ਰ ਆਵੇਗੀ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

 
 
 
 
Subscribe