Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਸਿਹਤ ਸੰਭਾਲ

ਖੂਨ ਦੀ ਕਮੀ, ਦਾਗ ਧੱਬੇ, ਰੋਗ ਪ੍ਰਤੀਰੋਧਕ ਸ਼ਮਤਾ ਲਈ ਇਹ ਖਾਓ

August 17, 2020 09:11 AM

ਆਂਵਲੇ ਦਾ ਮੁਰੱਬਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਅਤੇ ਬੀਮਾਰੀਆਂ ਤੋਂ ਬਚਾਉਣ ਲਈ ਇਸ ਦਾ ਸੇਵਨ ਕਰਨਾ ਬਹੁਤ ਜ਼ਰੂਰ ਹੈ। ਆਂਵਲੇ 'ਚ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਇਸ ਤਰ੍ਹਾਂ ਦਾ ਫਲ ਹੈ, ਜਿਸ ਨੂੰ ਧੁੱਪੇ ਸੁਕਾਉਣ ਨਾਲ ਗੁਣਾਂ 'ਚ ਕੋਈ ਕਮੀ ਨਹੀਂ ਹੁੰਦੀ। ਆਂਵਲੇ ਨੂੰ ਸੁੱਕਾ ਕੱਚਾ ਜਾਂ ਫਿਰ ਮੁਰੱਬੇ ਦੇ ਰੂਪ 'ਚ ਵੀ ਖਾਇਆ ਜਾ ਸਕਦਾ ਹੈ। ਇਸ 'ਚ ਵਿਟਾਮਿਨ-ਸੀ, ਈ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਫਾਈਬਰ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਰੋਜ਼ਾਨਾਂ 1 ਤੋਂ 2 ਪੀਸ ਆਂਵਲੇ ਦੇ ਮੁਰੱਬੇ ਦੇ ਖਾਣ ਨਾਲ ਸਿਹਤ ਨੂੰ ਬਹੁਤ ਸਾਰੇ ਲਾਭ ਹੁੰਦੇ ਹਨ। ਇਹ ਖੂਨ, ਅੱਖਾਂ ਦੀ ਰੋਸ਼ਨੀ ਅਤੇ ਇਮਿਊਨੀਟੀ ਦਾ ਵਿਕਾਸ ਕਰਨ ਵਿਚ ਮਦਦ ਕਰਦਾ ਹੈ। ਇਹ ਵਾਲਾਂ ਨਾਲ ਜੁੜੀ ਸੱਮਸਿਆਵਾਂ ਨੂੰ ਵੀ ਦੂਰ ਕਰਦਾ ਹੈ।

ਆਂਵਲਾ ਦਾ ਮੁਰੱਬਾ ਖਾਣ ਨਾਲ ਹੋਣ ਵਾਲੇ ਫਾਇਦੇ...

1.ਚਮੜੀ ਲਈ ਫਾਇਦੇਮੰਦ

ਲੋਕ ਆਪਣੀ ਚਮੜੀ ਨੂੰ ਸੁੰਦਰ ਅਤੇ ਚਮਕਦਾਰ ਬਣਾਉਣ ਲਈ ਬਹੁਤ ਸਾਰੀਆਂ ਦਵਾਈਆਂ ਦੀ ਵਰਤੋਂ ਕਰਦੇ ਹਨ। ਜੇਕਰ ਰੋਜ਼ਾਨਾ 1 ਜਾਂ 2 ਆਂਵਲੇ ਦੇ ਮੁਰੱਬੇ ਦਾ ਸੇਵਨ ਕੀਤਾ ਜਾਵੇ ਤਾਂ ਚਮੜੀ ਚਮਕਦਾਰ ਅਤੇ ਸੁੰਦਰ ਹੋ ਜਾਂਦੀ ਹੈ।

2. ਆਇਰਨ ਦੀ ਕਮੀ

ਔੌਰਤਾਂ 'ਚ ਆਇਰਨ ਦੀ ਕਮੀ ਬਹੁਤ ਪਾਈ ਜਾਂਦੀ ਹੈ। ਇਸੇ ਲਈ ਔਰਤਾਂ ਨੂੰ ਆਂਵਲੇ ਦੇ ਮੁਰੱਬੇ ਦਾ ਸੇਵਨ ਕਰਨਾ ਚਾਹੀਦਾ ਹੈ, ਜਿਸ ਨਾਲ ਸਰੀਰ ’ਚ ਆਇਰਨ ਦੀ ਕਮੀ ਪੂਰੀ ਹੋ ਜਾਂਦੀ ਹੈ।

3. ਖੂਨ ਦੀ ਕਮੀ

ਸਰੀਰ 'ਚ ਖੂਨ ਦੀ ਕਮੀ ਨੂੰ ਦੂਰ ਕਰਨ ਲਈ ਆਂਵਲੇ ਦਾ ਮੁਰੱਬਾ ਕਾਫੀ ਫ਼ਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ 'ਚ ਖੂਨ ਦੀ ਕਮੀ ਹੁੰਦੀ ਹੈ, ਉਨ੍ਹਾਂ ਲਈ ਆਂਵਲੇ ਦਾ ਮੁਰੱਬਾ ਬਹੁਤ ਵਧੀਆ ਹੈ।

4. ਪੇਟ ਦੀਆਂ ਸਮੱਸਿਆਵਾਂ

ਜੇਕਰ ਤੁਹਾਨੂੰ ਪੇਟ ਦੀ ਕੋਈ ਸਮੱਸਿਆ ਹੈ ਤਾਂ ਤੁਸੀਂ ਰੋਜ਼ਾਨਾ ਆਂਵਲੇ ਦੇ ਮੁਰੱਬੇ ਦਾ ਸੇਵਨ ਕਰੋ। ਇਸ ਨਾਲ ਪੇਟ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਹ ਮੁਰੱਬਾ ਜਿਗਰ ਲਈ ਬਹੁਤ ਫਾਇਦੇਮੰਦ ਹੈ। ਬਦਹਜ਼ਮੀ ਅਤੇ ਪੇਟ ਦਾ ਭਾਰੀਪਨ ਮਹਿਸੂਸ ਹੋਣ 'ਤੇ ਰੋਜ਼ਾਨਾ ਆਂਵਲੇ ਦੇ ਮੁਰੱਬੇ ਦਾ ਸੇਵਨ ਕਰੋ।

5. ਮੁਹਾਸੇ ਅਤੇ ਦਾਗ ਧੱਬੇ

ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਚਿਹਰੇ ’ਤੇ ਮੁਹਾਸੇ ਅਤੇ ਦਾਗ ਧੱਬੇ ਹਨ। ਦਾਗ ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਉਹ ਕਈ ਤਰ੍ਹਾਂ ਦੀਆਂ ਕ੍ਰੀਮਾਂ ਦੀ ਵਰਤੋਂ ਕਰਦੇ ਹਨ, ਜਿਸ ਠੀਕ ਨਹੀਂ ਹੁੰਦੇ। ਅਜਿਹੇ ਲੋਕਾਂ ਨੂੰ ਆਂਵਲੇ ਦਾ ਮੁਰੱਬਾ ਖਾਣਾ ਚਾਹੀਦਾ ਹੈ, ਜਿਸ ਨਾਲ ਮੁਹਾਸੇ ਅਤੇ ਦਾਗ ਧੱਬਿਆਂ ਤੋਂ ਛੁਟਕਾਰਾ ਮਿਲ ਜਾਂਦਾ ਹੈ।

6. ਜੋੜਾਂ ਦੇ ਦਰਦ

ਗਠੀਆ ਅਤੇ ਸੋਜ ਦਾ ਇਲਾਜ ਕਰਨ ਲਈ ਆਂਵਲੇ ਦੇ ਮੁਰੱਬੇ ਦਾ ਉਪਯੋਗ ਕੀਤਾ ਜਾ ਸਕਦਾ ਹੈ। ਇਹ ਗੋਡਿਆਂ ਅਤੇ ਜੋੜਾਂ ਦੇ ਦਰਦ ਤੋਂ ਛੁਟਕਾਰਾ ਦਿਵਾਉਂਦਾ ਹੈ। ਜੋੜਾਂ ਦੇ ਦਰਦ ਨੂੰ ਠੀਕ ਕਰਨ ਲਈ ਆਂਵਲੇ ਦੇ ਮੁਰੱਬੇ ਨੂੰ ਦਿਨ 'ਚ 2 ਵਾਰ ਖਾ ਸਕਦੇ ਹੋ।

7. ਰੋਗ ਪ੍ਰਤੀਰੋਧਕ ਸ਼ਮਤਾ ਵਧਾਵੇ

ਆਂਵਲੇ ਦਾ ਮੁਰੱਬਾ ਰੋਗ ਪ੍ਰਤੀਰੋਧਕ ਸ਼ਮਤਾ ਵਧਾਉਣ ਲਈ ਸਹਾਇਕ ਹੁੰਦਾ ਹੈ। ਇਸ 'ਚ ਵਿਟਾਮਿਨ-ਸੀ ਕਾਫੀ ਮਾਤਰਾ 'ਚ ਹੁੰਦਾ ਹੈ। ਇਸ 'ਚ ਐਂਟੀਆਕਸੀਡੈਂਟ ਗੁਣ ਵੀ ਹੁੰਦੇ ਹਨ, ਜੋ ਰੋਗ ਪ੍ਰਤੀਰੋਧਕ ਸ਼ਮਤਾ ਨੂੰ ਵਧਾਉਣ ਲਈ ਫਾਇਦੇਮੰਦ ਹਨ।

6. ਗਰਭ ਅਵਸਥਾ 'ਚ ਫ਼ਾਇਦੇਮੰਦ

ਗਰਭ ਅਵਸਥਾ 'ਚ ਆਂਵਲੇ ਦੇ ਮੁਰੱਬੇ ਦਾ ਸੇਵਨ ਕੀਤਾ ਜਾਵੇ ਤਾਂ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ਠੀਕ ਰਹਿੰਦੀ ਹੈ। ਗਰਭ ਅਵਸਥਾ 'ਚ ਹਾਰਮੋਨ ਪਰਿਵਰਤਨ ਹੋਣ ਨਾਲ ਵਾਲ ਝੜਨ ਦੀ ਸਮੱਸਿਆ ਹੋ ਜਾਂਦੀ ਹੈ। ਆਂਵਲੇ ਦੇ ਮੁਰੱਬੇ ਦਾ ਸੇਵਨ ਕਰਨ ਨਾਲ ਇਹ ਸਮੱਸਿਆ ਨਹੀਂ ਹੁੰਦੀ ।

 

Readers' Comments

ਬਲਵੀਰ ਕੌਰ 8/17/2020 10:28:08 AM

ਬਹੁਤ ਵਧੀਆ ਜੀ ਇਸ ਤਰਾਂ ਦੇ ਹੋਰ ਵੀ ਟਿਪਸ ਸਾਂਝੇ ਕਰਿਆ ਕਰੋ

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਸਵੇਰੇ ਖਾਲੀ ਪੇਟ ਨਿੰਮ ਖਾਣ ਦੇ ਚਮਤਕਾਰੀ ਫਾਇਦੇ: ਬੱਚਿਆਂ ਦੇ ਦਿਮਾਗੀ ਵਿਕਾਸ ਅਤੇ ਸਰੀਰਕ ਸਿਹਤ ਲਈ ਕਿਉਂ ਹੈ ਜ਼ਰੂਰੀ?

ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕ

ਆਓ ਤੁਹਾਨੂੰ ਦੱਸੀਏ ਅਧਰਕ ਦਾ ਹਲਵਾ ਬਣਾਉਣ ਦਾ ਤਰੀਕਾ ਅਤੇ ਇਸ ਦੇ ਫ਼ਾਇਦੇ

ਇਹ 3 ਰੋਜ਼ਾਨਾ ਦੀਆਂ ਆਦਤਾਂ ਤੁਹਾਡੇ ਦਿਮਾਗ ਨੂੰ ਲੰਬੇ ਸਮੇਂ ਤੱਕ ਤੇਜ਼ ਰੱਖਣਗੀਆਂ: ਨਿਊਰੋਸਰਜਨ ਦੀ ਸਲਾਹ

ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ? ਇੱਥੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਸੰਕੇਤ ਹਨ

ਕੀ ਕਾਲੇ ਧੱਬਿਆਂ ਵਾਲੇ ਪਿਆਜ਼ ਸਿਹਤ ਲਈ ਸੁਰੱਖਿਅਤ ਹਨ? ਮਾਹਿਰਾਂ ਦੀ ਸਲਾਹ ਅਤੇ ਸੁਰੱਖਿਆ ਸੁਝਾਅ

ਭਾਂਡਿਆਂ,ਬੋਤਲਾਂ ਅਤੇ ਵਾਟਰ ਪਰੂਫ ਜੈਕੇਟਾਂ 'ਚ ਵਰਤੇ ਜਾਣ ਵਾਲੇ ਕੈਮੀਕਲ ਕੈਂਸਰ ਪੈਦਾ ਕਰਦੇ ਨੇ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ

‘ओरल कैंसर सुरक्षा के लिए दो मिनट की पहल’ एक अभियान शुरू

 
 
 
 
Subscribe