Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਸਿਹਤ ਸੰਭਾਲ

ਗਰਮੀਆਂ ਵਿਚ ਰੋਜ਼ ਸਵੇਰੇ ਪੀਓ ਮਿਸ਼ਰੀ ਦਾ ਪਾਣੀ, ਕਈ ਬੀਮਾਰੀਆਂ ਹੋ ਜਾਣਗੀਆਂ ਛੂ - ਮੰਤਰ

April 29, 2020 07:15 PM

ਅੱਜਕੱਲ੍ਹ ਦੀ ਭੱਜ ਦੌੜ ਵਾਲੀ ਜ਼ਿੰਦਗੀ ਵਿੱਚ ਅਸੀਂ ਆਪਣੇ ਸਰੀਰ ਦਾ ਪੂਰਾ ਧਿਆਨ ਨਹੀਂ ਰੱਖ ਪਾਉਂਦੇ ਜਿਸ ਕਾਰਨ ਕਈ ਬਿਮਾਰੀਆਂ ਹੋ ਜਾਂਦੀਆਂ ਹਨ ਜੋ ਸਿਹਤ ਲਈ ਖਤਰਨਾਕ ਸਾਬਤ ਹੁੰਦੀਆਂ ਹਨ। ਵੈਸੇ ਤਾਂ ਮਿਸ਼ਰੀ ਦਾ ਪਾਣੀ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਪਰ ਜੇਕਰ ਵੱਡੇ ਵੀ ਇਸ ਦਾ ਸੇਵਨ ਕਰਨਾ ਤਾਂ ਬਹੁਤ ਲਾਭ ਮਿਲ ਸਕਦਾ ਹੈ। 

 ਤੁਹਾਨੂੰ ਦੱਸ ਦਈਏ ਕਿ ਮਿਸ਼ਰੀ ਵਿੱਚ ਮਿਠਾਸ ਅਤੇ ਠੰਢਕ ਦੋਵੇਂ ਗੁਣ ਹੁੰਦੇ ਹਨ। ਗਰਮੀਆਂ ਵਿੱਚ ਮਿਸ਼ਰੀ ਦੀ ਵਰਤੋਂ ਠੰਡਾ ਤਾਜ਼ਾ ਸ਼ਰਬਤ ਬਣਾਉਣ ਲਈ ਕੀਤੀ ਜਾਵੇ ਤਾਂ ਉਸ ਨੂੰ ਪੀਣ ਨਾਲ ਖੂਬ ਲਾਹਾ ਲਿਆ ਜਾ ਸਕਦਾ ਹੈ। ਇੱਕ ਗਿਲਾਸ ਪਾਣੀ ਵਿਚ ਮਿਸ਼ਰੀ ਨੂੰ ਮਿਲਾ ਕੇ ਪੀਣ ਨਾਲ ਸਰੀਰ ਦੀ ਗਰਮੀ ਤਾਂ ਦੂਰ ਹੁੰਦੀ ਹੀ ਹੈ ਨਾਲ ਹੀ ਇਹ ਸਰੀਰ ਨੂੰ ਊਰਜਾ ਵੀ ਦਿੰਦੀ ਹੈ। ਜੇਕਰ ਇਸ ਨਾਲ ਪੀਸੀ ਹੋਈ ਸੌਂਫ ਮਿਲਾ ਕੇ ਪੀਤੀ ਜਾਵੇ ਤਾਂ ਫਾਇਦਾ ਦੁੱਗਣਾ ਹੋ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੇ ਕੁਝ ਹੋਰ ਫਾਇਦੇ :
ਥਕਾਨ ਦੂਰ ਭਜਾਵੇ
ਸਰੀਰ ਵਿਚ ਹੀਮੋਗਲੋਬਿਨ ਦਾ ਪੱਧਰ ਘੱਟ ਹੋਣ ਨਾਲ ਥਕਾਵਟ ਮਹਿਸੂਸ ਹੁੰਦੀ ਹੈ। ਅਜਿਹੇ ਲੋਕਾਂ ਨੂੰ ਗਰਮੀ ਵਿਚ ਚੱਕਰ ਆਉਂਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਸਵੇਰੇ ਉੱਠ ਕੇ ਨਿਯਮਤ ਰੂਪ ਵਿਚ ਮਿਸ਼ਰੀ ਦੇ ਪਾਣੀ ਦਾ ਸੇਵਨ ਕਰੋ।
ਨੱਕ ਵਿੱਚੋਂ ਖੂਨ ਵਗਣਾ
ਗਰਮੀ ਵਿੱਚ ਕਈ ਵਾਰ ਨੱਕ ਵਿੱਚੋਂ ਖ਼ੂਨ ਵਗਣ ਦੀ ਸਮੱਸਿਆ ਹੋ ਜਾਂਦੀ ਹੈ। ਅਸਲ ਵਿੱਚ ਇਹ ਪਾਣੀ ਦੀ ਘਾਟ ਜਾਂ ਨੱਕ ਸੁੱਕ ਜਾਣ ਕਾਰਨ ਵੀ ਹੁੰਦਾ ਹੈ। ਸਵੇਰੇ ਉਠਣ ਸਾਰ ਮਿਸ਼ਰੀ ਦਾ ਪਾਣੀ ਪੀਣ ਨਾਲ ਇਸ ਸਮੱਸਿਆ ਤੋਂ ਨਿਜਾਤ ਪਾਈ ਜਾ ਸਕਦੀ ਹੈ।


ਹੱਥਾਂ ਪੈਰਾਂ ਵਿਚ ਜਲਨ
ਸਵੇਰੇ ਸਵੇਰੇ ਮਿਸ਼ਰੀ ਦਾ ਪਾਣੀ ਪੀਣ ਨਾਲ ਗਰਮੀ ਵਿਚ ਹੋਣ ਵਾਲੀ ਹੱਥਾਂ-ਪੈਰਾਂ ਦੀ ਜਲਨ ਦੂਰ ਹੋ ਜਾਂਦੀ ਹੈ। ਜਿਨ੍ਹਾਂ ਦੇ ਪੈਰਾਂ ਅਤੇ ਹੱਥਾਂ ਵਿਚ ਦਰਦ ਰਹਿੰਦਾ ਹੈ ਜਾਂ ਅਕੜੇਵਾ ਰਹਿੰਦਾ ਹੈ ਉਨ੍ਹਾਂ ਲਈ ਮਿਸ਼ਰੀ ਦਾ ਪਾਣੀ ਫਾਇਦੇਮੰਦ ਹੁੰਦਾ ਹੈ।
ਮੂੰਹ ਦੇ ਛਾਲੇ
ਮੂੰਹ ਵਿਚ ਛਾਲੇ ਹੋਣ ਤੇ ਮਿਸ਼ਰੀ ਨੂੰ ਇਲਾਇਚੀ ਨਾਲ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਰੋਜ਼ ਸਵੇਰੇ ਪਾਣੀ ਵਿਚ ਮਿਲਾ ਕੇ ਪੀਓ। ਅਜਿਹਾ ਕਰਨ ਨਾਲ ਛ਼ਾਲੇ ਦੂਰ ਹੋ ਜਾਣਗੇ।
ਮਿਸ਼ਰੀ ਦਾ ਪਾਣੀ ਤਿਆਰ ਕਰਨ ਦੀ ਵਿਧੀ
ਮਿਸ਼ਰੀ ਦਾ ਪਾਣੀ ਤਿਆਰ ਕਰਨ ਲਈ ਰਾਤ ਭਰ ਇਸ ਨੂੰ ਇਕ ਭਾਂਡੇ ਵਿਚ ਪਾਣੀ ਪਾ ਕੇ ਰੱਖ ਦਿਓ। 
 ਸਵੇਰੇ ਉੱਠ ਕੇ ਇਸ ਵਿੱਚ ਪੁਦੀਨਾ ਪੀਸ ਕੇ ਮਿਲਾ ਲਓ। ਇੱਛਾ ਅਨੁਸਾਰ ਇਸ ਵਿੱਚ ਥੋੜਾ ਕਾਲਾ ਨਮਕ ਵੀ ਮਿਲਾਇਆ ਜਾ ਸਕਦਾ ਹੈ। ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਇੱਛਾ ਅਨੁਸਾਰ ਠੰਡਾ ਕਰਕੇ ਪੀਓ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਸਵੇਰੇ ਖਾਲੀ ਪੇਟ ਨਿੰਮ ਖਾਣ ਦੇ ਚਮਤਕਾਰੀ ਫਾਇਦੇ: ਬੱਚਿਆਂ ਦੇ ਦਿਮਾਗੀ ਵਿਕਾਸ ਅਤੇ ਸਰੀਰਕ ਸਿਹਤ ਲਈ ਕਿਉਂ ਹੈ ਜ਼ਰੂਰੀ?

ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕ

ਆਓ ਤੁਹਾਨੂੰ ਦੱਸੀਏ ਅਧਰਕ ਦਾ ਹਲਵਾ ਬਣਾਉਣ ਦਾ ਤਰੀਕਾ ਅਤੇ ਇਸ ਦੇ ਫ਼ਾਇਦੇ

ਇਹ 3 ਰੋਜ਼ਾਨਾ ਦੀਆਂ ਆਦਤਾਂ ਤੁਹਾਡੇ ਦਿਮਾਗ ਨੂੰ ਲੰਬੇ ਸਮੇਂ ਤੱਕ ਤੇਜ਼ ਰੱਖਣਗੀਆਂ: ਨਿਊਰੋਸਰਜਨ ਦੀ ਸਲਾਹ

ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ? ਇੱਥੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਸੰਕੇਤ ਹਨ

ਕੀ ਕਾਲੇ ਧੱਬਿਆਂ ਵਾਲੇ ਪਿਆਜ਼ ਸਿਹਤ ਲਈ ਸੁਰੱਖਿਅਤ ਹਨ? ਮਾਹਿਰਾਂ ਦੀ ਸਲਾਹ ਅਤੇ ਸੁਰੱਖਿਆ ਸੁਝਾਅ

ਭਾਂਡਿਆਂ,ਬੋਤਲਾਂ ਅਤੇ ਵਾਟਰ ਪਰੂਫ ਜੈਕੇਟਾਂ 'ਚ ਵਰਤੇ ਜਾਣ ਵਾਲੇ ਕੈਮੀਕਲ ਕੈਂਸਰ ਪੈਦਾ ਕਰਦੇ ਨੇ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ

‘ओरल कैंसर सुरक्षा के लिए दो मिनट की पहल’ एक अभियान शुरू

 
 
 
 
Subscribe