Sunday, August 03, 2025
 

ਚੰਡੀਗੜ੍ਹ / ਮੋਹਾਲੀ

ਫੇਸ-5 ਮੋਹਾਲੀ ਵਿਖੇ ਗੋਲੀਆਂ ਚਲਾ ਕੇ ਲੁੱਟ ਕਰਨ ਵਾਲੇ 24 ਘੰਟੇ ਵਿੱਚ ਗ੍ਰਿਫਤਾਰ

April 11, 2022 06:29 PM

ਐਸ.ਏ.ਐਸ ਨਗਰ : ਵਿਵੇਕ ਸ਼ੀਲ ਸੋਨੀ ਆਈ ਪੀ ਐੱਸ , ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ.ਨਗਰ ਵੱਲੋਂ ਲੁੱਟਾਂ ਖੋਹਾਂ ਦੀਆਂ ਵਾਰਦਾਤਾ ਕਰਨ ਵਾਲੇ ਭੈੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਮੋਹਾਲੀ ਪੁਲਿਸ ਵੱਲੋਂ ਖੋਹ ਦਾ ਮਾਮਲਾ 24 ਘੰਟੇ ਵਿੱਚ ਹੱਲ ਕਰਦੇ ਹੋਏ ਮੁਜਰਿਮਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਜਾਣਕਾਰੀ ਦਿੰਦੇ ਹੋਏ ਸ੍ਰੀ ਵਿਵੇਕ ਸ਼ੀਲ ਸੋਨੀ ਨੇ ਦੱਸਿਆ 10 ਅਪ੍ਰੈਲ ਨੂੰ ਨੇੜੇ ਵਿਸ਼ਾਲ ਮੈਗਾ ਮਾਰਟ ਫੇਸ-5 ਮੋਹਾਲੀ ਵਿਖੇ ਦੋ ਨਾਮਾਲੂਮ ਵਿਅਕਤੀ ਹਰਵਿੰਦਰ ਸਿੰਘ ਵਾਸੀ ਨੰਗਲ ਚੌਕ ਕੁਰਾਲੀ ਰੋਡ ਰੂਪਨਗਰ ਨੂੰ 4 ਗੋਲੀਆਂ ਮਾਰ ਕੇ ਉਸਦੀ ਗੱਡੀ ਨੰ: HP-12H 4956 ਮਾਰਕਾ 1-20 ਰੰਗ ਚਿੱਟਾ ਸਮੇਤ ਸੋਨੇ ਦੇ ਗਹਿਣੇ ਅਤੇ ਨਗਦੀ ਖੋਹ ਕੇ ਭੱਜ ਗਏ ਸਨ। ਜਿਸ ਸਬੰਧੀ ਹਰਵਿੰਦਰ ਸਿੰਘ ਦੀ ਪਤਨੀ ਦਿਲਮੀਨ ਕੌਰ ਦੇ ਬਿਆਨ ਤੇ ਮੁਕੱਦਮਾ ਨੰ: 69 ਮਿਤੀ 11-4-2022 ਅ/ਧ 307, 379ਬੀ, 34 ਹਿੰਦ ਅਤੇ 25-54-59 ਅਸਲਾ ਐਕਟ ਥਾਣਾ ਫੇਸ 1 ਮੋਹਾਲੀ ਦਰਜ ਰਜਿਸਟਰ ਕੀਤਾ ਗਿਆ ਸੀ। ਇਸ ਮਾਮਲੇ ਸਬੰਧੀ ਸੀਨੀਅਰ ਕਪਤਾਨ ਪੁਲਿਸ ਵੱਲੋਂ ਇੱਕ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ।ਜਿਸ ਵਿੱਚ ਸ੍ਰੀ ਜਗਵਿੰਦਰ ਸਿੰਘ ਚੀਮਾ ਪੀ ਪੀ ਐੱਸ ਕਪਤਾਨ ਪੁਲਿਸ (ਸਿਟੀ) ਐਸ.ਏ.ਐਸ. ਨਗਰ, ਸ੍ਰੀ ਸੁਖਨਾਜ ਸਿੰਘ ਪੀ ਪੀ ਐੱਸ ਉਪ ਕਪਤਾਨ ਪੁਲਿਸ ਸਿਟੀ-1 ਮੋਹਾਲੀ, ਇੰਸ : ਸਿਵਦੀਪ ਸਿੰਘ ਬਰਾੜ ਮੁੱਖ ਅਫਸਰ ਥਾਣਾ ਫੇਸ-1 ਮੁਹਾਲੀ ਅਤੇ ਇੰਸ : ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਮੋਹਾਲੀ ਸ਼ਾਮਲ ਸਨ।

ਉਨ੍ਹਾਂ ਦੱਸਿਆ ਦੌਰਾਨੇ ਤਫਤੀਸ ਮੌਕਾ ਵਾਰਦਾਤ ਤੋਂ 04 ਖਾਲੀ ਰੋਂਦ ਬਰਾਮਦ ਹੋਏ ਸਨ। ਨਾ-ਮਾਲੂਮ ਵਿਅਕਤੀਆਂ ਦੀ ਪਛਾਣ ਹਰਦੇਵ ਸਿੰਘ ਪੁੱਤਰ ਅਨੂਪ ਸਿੰਘ ਉਮਰ 30 ਸਾਲ ਵਾਸੀ ਮਨੰ: 30-ਡੀ ਸੈਕਟਰ 30ਬੀ ਚੰਡੀਗੜ੍ਹ ਹਾਲ ਵਾਸੀ ਕਮਲ ਪੀ.ਜੀ ਪਿੰਡ ਸਾਹੀਮਾਜਰਾ ਅਤੇ ਰੋਹਿਤ ਕੁਮਾਰ ਪੁੱਤਰ ਜੈ ਪ੍ਰਕਾਸ਼ ਚੌਧਰੀ ਵਾਸੀ ਗੋਸੀਆ ਕਲਾਂ ਥਾਣਾ ਵਿਰਕਮਗੰਜ ਜ਼ਿਲ੍ਹਾ ਰੋਹਤਾਸ (ਬਿਹਾਰ) ਹਾਲ ਵਾਸੀ ਕਮਲ ਪੀ.ਜੀ ਪਿੰਡ ਸ਼ਾਹੀਮਾਜਰਾ ਵੱਜੋਂ ਹੋਈ। ਜਿਨ੍ਹਾਂ ਵਿਚ ਇਕ ਦੋਸ਼ੀ ਰੋਹਿਤ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਿਸ ਪਾਸੋਂ ਵਾਰਦਾਤ ਦੌਰਾਨ ਵਰਤਿਆ .32 ਬੋਰ ਦਾ ਦੇਸੀ ਪਿਸਟਲ ਸਮੇਤ 2 ਮੈਗਜ਼ੀਨ, 04 ਜਿੰਦਾ ਰੋਂਦ ਅਤੇ ਇੱਕ ਛੁਰਾ ਬ੍ਰਾਮਦ ਹੋਏ ਅਤੇ ਖੋਹ ਹੋਈ ਕਾਰ HP-12H-4956 ਮਾਰਕਾ 1-20 ਜਿਸ ਵਿੱਚ ਨਗਦੀ 1, 87, 000/- ਰੁਪਏ ਅਤੇ 5 ਸੋਨੇ ਦੀਆਂ ਚੂੜੀਆ, 1 ਸੋਨੇ ਦੀ ਚੈਨ , 1 ਜੋੜੀ ਸੋਨੇ ਦੇ ਟੋਪਸ, 2 ਸੋਨੇ ਦੀਆਂ ਅੰਗੂਠੀਆ ਬਰਾਮਦ ਹੋਏ। ਇਸ ਤੋਂ ਇਲਾਵਾ ਦੋਵੇਂ ਦੋਸੀਆ ਵੱਲੋਂ ਰੈਕੀ ਕਰਨ ਲਈ ਵਰਤਿਆ ਗਿਆ ਸਕੂਟਰ ਮਾਰਕਾ ਹਾਡਾ ਐਕਟਿਵਾ ਨੰ: CH-76(T)-1868 ਵੀ ਬ੍ਰਾਮਦ ਹੋਇਆ। ਦੋਸ਼ੀ ਰੋਹਿਤ ਕੁਮਾਰ ਦੀ ਪੁੱਛ ਗਿੱਛ ਜਾਰੀ ਹੈ। ਜਿਸ ਪਾਸੋਂ ਹੋਰ ਵੀ ਕਈ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੂਜਾ ਦੋਸ਼ੀ ਹਰਦੇਵ ਸਿੰਘ ਦੁਰਾਨੇ ਵਾਰਦਾਤ ਖੁਦ ਦੇ ਗੋਲੀ ਲੱਗਣ ਕਾਰਨ ਸਰਕਾਰੀ ਹਸਪਤਾਲ ਸੈਕਟਰ 16 ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਹੈ ਜਿਸ ਨੂੰ ਹਾਲ ਦੀ ਘੜੀ ਡਿਟੇਨ ਕੀਤਾ ਗਿਆ ਹੈ ਅਤੇ ਜਿਸਨੂੰ ਫਾਰਮਲ ਅਰੈਸਟ ਡਾਕਟਰੀ ਇਲਾਜ ਬਾਅਦ ਕੀਤਾ ਜਾਵੇਗਾ। ਦੋਸ਼ੀ ਹਰਦੇਵ ਸਿੰਘ ਖਿਲਾਫ ਇਸ ਤੋਂ ਪਹਿਲਾਂ ਵੀ ਇੱਕ ਮੁਕੱਦਮਾ ਨੰ: 257/18 ਅ/ਧ 307 ਹਿੰ ਦ ਥਾਣਾ ਇੰਡ: ਏਰੀਆ ਚੰਡੀਗੜ੍ਹ ਵਿਖੇ ਦਰਜ ਹੈ। ਜਿਸ ਵਿੱਚ ਇਹ 2 ਸਾਲ 15 ਦਿਨ ਦੀ ਹਿਰਾਸਤ ਕੱਟ ਕੇ ਜਮਾਨਤ ਤੇ ਆਇਆ ਹੋਇਆ ਹੈ।

ਹੋਰ ਖਾਸ ਖ਼ਬਰਾਂ ਵੀ ਪੜ੍ਹੋ

👉 ਸ਼ਾਹਬਾਜ਼ ਸ਼ਰੀਫ਼ ਬਣੇ ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ
https://www.sachikalam.com/go/16768

👉 ਕੇਂਦਰੀ ਸਿੱਖ ਅਜਾਇਬ ਘਰ ਵਿਚ 7 ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ
https://www.sachikalam.com/go/16767

👉 ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ
https://www.sachikalam.com/go/16766

👉 ਸ੍ਰੀ ਦਰਬਾਰ ਸਾਹਿਬ ਵਿੱਚ 400 ਸਾਲ ਪੁਰਾਣੀਆਂ ਬੇਰੀਆਂ ਦੀ ਸੇਵਾ ਸ਼ੁਰੂ
https://www.sachikalam.com/go/16765

👉 ਧਰਨੇ 'ਤੇ ਬੈਠੇ ਕਿਸਾਨ ਆਗੂ ਰਾਕੇਸ਼ ਟਿਕੈਤ
https://www.sachikalam.com/go/16764

👉 ਝਾਰਖੰਡ ਰੋਪਵੇਅ ਹਾਦਸਾ : 22 ਸ਼ਰਧਾਲੂਆਂ ਨੂੰ ਬਚਾਇਆ, ਬਾਕੀ ਹਾਲੇ ਵੀ ਹਵਾ 'ਚ ਲਟਕੇ
https://www.sachikalam.com/go/16763

 

Have something to say? Post your comment

 

ਹੋਰ ਚੰਡੀਗੜ੍ਹ / ਮੋਹਾਲੀ ਖ਼ਬਰਾਂ

ਚੰਡੀਗੜ੍ਹ ਨਗਰ ਨਿਗਮ ਦੇ ਮੇਅਰ ਚੋਣ ਵਿੱਚ ਵੱਡਾ ਬਦਲਾਅ, ਲੋਕ ਹੱਥ ਚੁੱਕ ਕੇ ਕਰਨਗੇ ਵੋਟ, ਸੋਧ ਨੂੰ ਮਨਜ਼ੂਰੀ

ਚੰਡੀਗੜ੍ਹ ਵਿੱਚ ਕਾਂਸਟੇਬਲ ਨੇ ਰਿਵਾਲਵਰ ਨਾਲ ਖੁਦ ਨੂੰ ਮਾਰੀ ਗੋਲੀ

ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਪਿੰਡ ਵਾਸੀਆਂ ਨੇ ਨਸ਼ਿਆਂ ਦੇ ਖਾਤਮੇ ਦਾ ਲਿਆ ਪ੍ਰਣ

ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਲਈ ਆਨਲਾਈਨ ਭਰਤੀ ਲਈ ਫਾਰਮ ਜਾਰੀ

ਪੰਜਾਬ ਲਈ ਵੱਡੀ ਜਿੱਤ, ਹਾਈਕੋਰਟ ਵਲੋਂ ਜ਼ਿਆਦਾ ਪਾਣੀ ਛੱਡਣ ਦੇ ਮਾਮਲੇ ਵਿੱਚ ਬੀ.ਬੀ.ਐਮ.ਬੀ., ਹਰਿਆਣਾ ਅਤੇ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ

ਮੁੱਖ ਮੰਤਰੀ ਵੱਲੋਂ ਧਾਰਮਿਕ ਆਗੂਆਂ ਨੂੰ ਸੰਕਟ ਦੀ ਇਸ ਘੜੀ ਵਿੱਚ ਫਿਰਕੂ ਸਦਭਾਵਨਾ, ਭਾਈਚਾਰੇ ਅਤੇ ਸ਼ਾਂਤੀ ਦੇ ਸਿਧਾਤਾਂ ਨੂੰ ਹੋਰ ਮਜ਼ਬੂਤ ਕਰਨ ਦੀ ਅਪੀਲ

ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਲਾਅ ਆਫ਼ਿਸਰਜ਼ (ਐਂਗੇਜ਼ਮੈਂਟ) ਸੋਧ ਐਕਟ, 2025 ਸਰਬਸੰਮਤੀ ਨਾਲ ਪਾਸ

ਯੋਗਾ ਕਰਨ ਨਾਲ ਲੋਕਾਂ ਦਾ ਮਾਨਸਿਕ ਤਣਾਅ ਘੱਟ ਹੋ ਰਿਹਾ ਹੈ- ਪ੍ਰਤਿਮਾ ਡਾਵਰ

ਪੰਜਾਬ ਵੱਲੋਂ ਹਰਿਆਣਾ ਨੂੰ ਪਾਣੀ ਦੀ ਵੰਡ ਬਾਰੇ BBMB ਦੀ ਮੀਟਿੰਗ ਦਾ ਬਾਈਕਾਟ; ਮੀਟਿੰਗ ਗ਼ੈਰ-ਸੰਵਿਧਾਨਕ ਅਤੇ ਗ਼ੈਰ-ਕਾਨੂੰਨੀ ਕਰਾਰ

ਆਪ ਆਗੂ ਦੇ ਪੁੱਤਰ ਦੀ ਹੋਈ ਮੌਤ

 
 
 
 
Subscribe