Thursday, July 30, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇ

ਚੰਡੀਗੜ੍ਹ / ਮੋਹਾਲੀ

ਮੋਹਾਲੀ 'ਚ ਮੁਸਲਮਾਨ ਨੇ ਦਿੱਤੀ ਹਿੰਦੂ ਸਮਾਜ ਨੂੰ ਮੰਦਰ ਬਣਾਉਣ ਲਈ ਆਪਣੀ ਜ਼ਮੀਨ

February 12, 2026 04:05 PM

ਮੋਹਾਲੀ ਚ ਇੱਕ ਮੁਸਲਮਾਨ ਨੇ ਦਿੱਤੀ ਹਿੰਦੂ ਸਮਾਜ ਨੂੰ ਮੰਦਰ ਬਣਾਉਣ ਦੇ ਲਈ ਆਪਣੀ ਜਮੀਨ 

ਸ਼ਾਹੀ ਇਮਾਮ ਪੰਜਾਬ ਮੌਲਾਨਾ ਉਸਮਾਨ ਅਤੇ ਮੁਹੰਮਦ ਇਮਰਾਨ ਹੈਪੀ ਦਾ ਸਨਾਤਨ ਧਰਮ ਸਭਾ ਵੱਲੋਂ ਕੀਤਾ ਗਿਆ ਵਿਸ਼ੇਸ਼ ਸਨਮਾਨ 

ਮੋਹਾਲੀ 12 ਫਰਵਰੀ : ਪੰਜਾਬ ਵਿੱਚ ਇੱਕ ਵਾਰ ਫਿਰ ਭਾਈਚਾਰੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਲ੍ਹਾ ਮੋਹਾਲੀ ਦੇ ਝਾਂਮਪੁਰ ਇਲਾਕੇ ਵਿੱਚ ਅੱਜ ਇੱਕ ਮੁਸਲਮਾਨ ਭਰਾ ਵੱਲੋਂ ਆਪਣੇ ਹਿੰਦੂ ਭਰਾਵਾਂ ਨੂੰ ਉਹਨਾਂ ਦਾ ਧਰਮ ਸਥਾਨ ਸਨਾਤਨ ਧਰਮ ਮੰਦਿਰ ਬਣਾਉਣ ਦੇ ਲਈ ਆਪਣੀ ਜਮੀਨ ਦਾਨ ਦਿੱਤੀ ਹੈ ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਸ਼ਾਮਿਲ ਹੋਏ। ਇਸ ਮੌਕੇ ਮੁਹੰਮਦ ਇਮਰਾਨ ਹੈਪੀ ਨੇ ਦੱਸਿਆ ਕਿ ਝਾਂਮਪੁਰ ਦੇ ਵਸਨੀਕ ਹਿੰਦੂ ਭਾਈਚਾਰੇ ਦੇ ਕੋਲ ਆਪਣਾ ਧਾਰਮਿਕ ਸਥਾਨ ਬਣਾਉਣ ਦੇ ਲਈ ਕੋਈ ਜਗ੍ਹਾ ਨਹੀਂ ਸੀ ਉਹਨਾਂ ਦੱਸਿਆ ਕਿ ਜਦ ਮੇਰੇ ਹਿੰਦੂ ਭਰਾਵਾਂ ਨੇ ਮੈਨੂੰ ਆਪਣੀ ਇਹ ਪਰੇਸ਼ਾਨੀ ਦੱਸੀ ਤਾਂ ਮੈਂ ਆਪਣੇ ਸਰਪ੍ਰਸਤ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨਾਲ ਸੰਪਰਕ ਕੀਤਾ ਅਤੇ ਉਹਨਾਂ ਤੋਂ ਪੁੱਛਿਆ ਕੀ ਅਸੀਂ ਆਪਣੇ ਹਿੰਦੂ ਭਰਾਵਾਂ ਨੂੰ ਧਰਮ ਸਥਾਨ ਬਣਾਉਣ ਦੇ ਲਈ ਮੰਦਰ ਨੂੰ ਜਗ੍ਹਾ ਦੇ ਸਕਦੇ ਹਾਂ ਤਾਂ ਸ਼ਾਹੀ ਇਮਾਮ ਜੀ ਨੇ ਸਾਫ ਸੁਨੇਹਾ ਦਿੱਤਾ ਕੀ ਹਾਂ ਕਿਉਂ ਨਹੀਂ ਜਦ ਇਸਲਾਮੀ ਦੇਸ਼ਾਂ ਵਿੱਚ ਉਥੇ ਰਹਿਣ ਵਾਲੇ ਗੈਰ ਮੁਸਲਮਾਨਾਂ ਦੇ ਜਜ਼ਬਾਤਾਂ ਨੂੰ ਦੇਖਦੇ ਹੋਏ ਉਹਨਾਂ ਦੇ ਲਈ ਧਰਮ ਸਥਾਨ ਬਣਾਏ ਜਾ ਸਕਦੇ ਹਨ ਤੇ ਇੱਥੇ ਕਿਉਂ ਨਹੀਂ ਮੁਹੰਮਦ ਇਮਰਾਨ ਹੈਪੀ ਨੇ ਕਿਹਾ ਕਿ ਮੈਂ ਆਪਣੀ ਜਾਤੀ ਜਮੀਨ ਚੋਂ 325 ਗਜ ਜਿਸ ਦੀ ਕੀਮਤ 80 ਲੱਖ ਰੁਪਏ ਹੈ ਉਹ ਅੱਜ ਸਨਾਤਨ ਧਰਮ ਸਭਾ ਝਾਂਮਪੁਰ ਦੇ ਹਵਾਲੇ ਕਰ ਦਿੱਤੀ ਹੈ ਇਸ ਮੌਕੇ ਤੇ ਪੰਡਿਤ ਰਾਜਾ ਰਾਮ ਤੇ ਝਾਂਮਪੁਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਗਿੱਲ ਰੂਬੀ ਸਿੱਧੂ ਸਨਾਤਨ ਧਰਮ ਸਭਾ ਦੇ ਵੱਲੋਂ ਸ਼ਾਹੀ ਇਮਾਮ ਸਾਹਿਬ ਅਤੇ ਮੁਹੰਮਦ ਇਮਰਾਨ ਹੈਪੀ ਜੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਸਭਾ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਪੰਜਾਬ ਦੇ ਵਿੱਚ ਨਫਰਤ ਦੇ ਲਈ ਕੋਈ ਜਗ੍ਹਾ ਨਹੀਂ ਹੈ ਉਹਨਾਂ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਦੋ ਹਿੰਦੂ ਭਰਾਵਾਂ ਨੇ ਅਤੇ ਇੱਕ ਸਿੱਖ ਬਜ਼ੁਰਗ ਮਾਤਾ ਜੀ ਨੇ ਸਾਨੂੰ ਮਸਜਿਦ ਬਣਾਉਣ ਦੇ ਲਈ ਜਗ੍ਹਾ ਦਿੱਤੀ ਸੀ ਅਤੇ ਅੱਜ ਮੁਸਲਮਾਨਾਂ ਨੇ ਆਪਣੇ ਹਿੰਦੂ ਭਰਾਵਾਂ ਨੂੰ ਮੰਦਿਰ ਬਣਾਉਣ ਦੇ ਲਈ ਜਗ੍ਹਾ ਤੋਹਫੇ ਵਿੱਚ ਦਿੱਤੀ ਹੈ ਸ਼ਾਹੀ ਇਮਾਮ ਨੇ ਕਿਹਾ ਕਿ ਭਾਰਤ ਦੀ ਵਿਸ਼ੇਸ਼ਤਾ ਅਨੇਕਤਾ ਵਿੱਚ ਏਕਤਾ ਦੀ ਹੈ ਇਸ ਨੂੰ ਕੋਈ ਤਾਕਤ ਤੋੜ ਨਹੀਂ ਸਕਦੀ ਉਹਨਾਂ ਕਿਹਾ ਕਿ ਸਾਡੀ ਇਬਾਦਤ ਤਾਂ ਦਾ ਤਰੀਕਾ ਆਪਣਾ ਆਪਣਾ ਹੈ ਲੇਕਿਨ ਸਮਾਜਿਕ ਵਿਵਸਥਾ ਵਿੱਚ ਅਸੀਂ ਸਭ ਭਾਰਤੀ ਇੱਕ ਦੂਸਰੇ ਦੇ ਭਾਈ ਭੈਣ ਹਾਂ ਸ਼ਾਹੀ ਇਮਾਮ ਨੇ ਕਿਹਾ ਕਿ ਇਸਲਾਮ ਦੇ ਆਖਰੀ ਪੈਗੰਬਰ ਹਜ਼ਰਤ ਮੁਹੰਮਦ ਸਲੱਲਾਹੁ ਅਲੈਹੀ ਵਸੱਲਮ ਨੇ ਮੁਸਲਮਾਨਾਂ ਨੂੰ ਸਾਫ ਸੁਨੇਹਾ ਦਿੱਤਾ ਕਿ ਜਿੱਥੇ ਵੀ ਜਾਓ ਜਿੱਥੇ ਵੀ ਰਹੋ ਉਸ ਇਲਾਕੇ ਦੇ ਧਾਰਮਿਕ ਸਥਾਨਾਂ ਦਾ ਅਤੇ ਸਾਰੇ ਗੈਰ ਮੁਸਲਮਾਨ ਨਾਲ ਉਹਨਾਂ ਦੀਆਂ ਧੀਆਂ ਭੈਣਾਂ ਦਾ ਵੱਡੇ ਛੋਟੇ ਦਾ ਹਮੇਸ਼ਾ ਸਨਮਾਨ ਕਰਨਾ ਉਹਨਾਂ ਕਿਹਾ ਕਿ ਸਾਨੂੰ ਇਸ ਗੱਲ ਤੇ ਮਾਨ ਹੈ ਕਿ ਅਸੀਂ ਆਪਣੇ ਨਬੀ ਹਜਰਤ ਮੁਹੰਮਦ ਸਲੱਲਾਹੁ ਅਲੈਹਿ ਵਸੱਲਮ ਦੀਆਂ ਸਿੱਖਿਆਵਾਂ ਤੇ ਚਲਦੇ ਹੋਏ ਪੰਜਾਬ ਦੇ ਵਿੱਚ ਸਮਾਜਿਕ ਵਿਵਸਥਾ ਨੂੰ ਮਜਬੂਤ ਬਣਾਉਣ ਦੇ ਲਈ ਅੱਗੇ ਵਧ ਰਹੇ ਹਾਂ।

 

Have something to say? Post your comment

 

ਹੋਰ ਚੰਡੀਗੜ੍ਹ / ਮੋਹਾਲੀ ਖ਼ਬਰਾਂ

ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!

ਚੰਡੀਗੜ੍ਹ ਵਿੱਚ ਆਬਕਾਰੀ ਨੀਤੀ 2026-27: ਹੋਟਲਾਂ ਵਿੱਚ 24 ਘੰਟੇ ਸ਼ਰਾਬ ਦੀ ਸਹੂਲਤ, ਕੀਮਤਾਂ ਵਿੱਚ 2% ਦਾ ਵਾਧਾ

MLA ਕੁਲਵੰਤ ਸਿੰਘ ਵੱਲੋਂ 100 ਸਵੈ- ਉਦਮੀ ਔਰਤਾਂ ਨੂੰ ਕੀਤਾ ਸਨਮਾਨਿਤ

ਹੋਲੀ ਦੇ ਰੰਗਾਂ ਵਿੱਚ ਭੰਗ: ਚੰਡੀਗੜ੍ਹ ਤੇ ਅੰਮ੍ਰਿਤਸਰ 'ਚ ਹੰਗਾਮਾ, ਪੁਲਿਸ ਨੇ ਨੌਜਵਾਨਾਂ 'ਤੇ ਵਰ੍ਹਾਈਆਂ ਲਾਠੀਆਂ

ਚੰਡੀਗੜ੍ਹ 'ਚ ਹੜਕੰਪ: ਪੰਜਾਬ ਸਕੱਤਰੇਤ ਅਤੇ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਇਮਾਰਤਾਂ ਖਾਲੀ ਕਰਵਾਈਆਂ

ਪੂਰਾ ਪੰਜਾਬ ਲਹਿਰ ਮੁਹਿੰਮ ਦੌਰਾਨ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ: ਅਜੇਪਾਲ ਸਿੰਘ ਬਰਾੜ

ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਚੌਥੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ

ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ‘ਤੇ ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਦੁੱਧ,ਫਲਾਂ ਦਾ ਲੰਗਰ

ਮਿਸਲ ਸਤਲੁਜ ਵੱਲੋਂ 17 ਫਰਵਰੀ ਤੋਂ ਮੋਹਾਲੀ ਵਿੱਚ “ਪੂਰਾ ਪੰਜਾਬ ਲਹਿਰ” ਮੁਹਿੰਮ ਦੀ ਸ਼ੁਰੂਆਤ

ਡੌਂਕੀ ਰੂਟ ਦੀ ਤ੍ਰਾਸਦੀ: ਮੈਕਸੀਕੋ 'ਚ ਭੁੱਖ-ਪਿਆਸ ਨਾਲ ਦਮ ਤੋੜਨ ਵਾਲੇ ਮੋਹਾਲੀ ਦੇ ਨੌਜਵਾਨ ਦਾ 4 ਮਹੀਨਿਆਂ ਬਾਅਦ ਹੋਇਆ ਅੰਤਿਮ ਸੰਸਕਾਰ

 
 
 
 
Subscribe