Thursday, July 30, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇ

ਚੰਡੀਗੜ੍ਹ / ਮੋਹਾਲੀ

ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਚੌਥੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ

February 17, 2026 08:59 PM

ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ .......... 

 

ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਚੌਥੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ 

 

ਮੋਹਾਲੀ, 17 ਫਰਵਰੀ, 2026v: ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਮੋਹਾਲੀ ਹਲਕੇ ਤੋਂ ਅੱਜ ਚੌਥੀ ਬੱਸ ਰਵਾਨਾ ਕੀਤੀ ਗਈ। ਇਹ ਬੱਸ ਫ਼ੇਜ਼- 11 ਦੇ ਵਾਰਡ ਨੰ- 16 ਦੇ ਸਪੋਰਟਸ ਕੰਪਲੈਕਸ ਤੋਂ ਕੁਲਵੰਤ ਸਿੰਘ -ਹਲਕਾ ਵਿਧਾਇਕ ਦੁਆਰਾ ਹਰੀ ਝੰਡੀ ਦਿਖਾ ਕੇ ਰਵਾਨਾ ਕੀਤੀ ਗਈ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਬਸ ਤੀਰਥ ਯਾਤਰਾ ਮੁਹਿੰਮ ਦੇ ਤਹਿਤ ਗੁਰਦੁਆਰਾ ਸਿੰਘ ਸਭਾ ਫੇਜ਼ - 11 ਤੋਂ ਸ਼ਰਧਾਲੂਆਂ ਦਾ ਇੱਕ ਜੱਥਾ ਯਾਤਰਾ ਕਰ ਚੁੱਕਾ ਹੈ, ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ , ਦੁਰਗਿਆਨਾ ਮੰਦਰ, ਜਲ੍ਹਿਆਂਵਾਲਾ ਬਾਗ , ਵਾਲਮੀਕੀ ਮੰਦਰ, ਰਾਮ ਤੀਰਥ ਅਤੇ ਬਾਹਘਾ ਬਾਰਡਰ ਆਦਿ ਜਾ ਕੇ ਵਾਪਸ ਮੋਹਾਲੀ ਪਰਤਣਗੇ ਅਤੇ ਫਿਰ ਤੋਂ ਇਹ ਦੁਬਾਰਾ ਇਹ ਬਸ ਹੋਰ 40 ਯਾਤਰੀ ਲੈ ਕੇ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ, ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਅਜਿਹੀ ਸਰਕਾਰ ਹੈ ਜਿਸ ਨੇ ਹੋਰਨਾਂ ਸੂਬਿਆਂ ਦੀ ਤੁਲਨਾ ਸਭ ਤੋਂ ਪਹਿਲਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਹੈ , ਉਹਨਾਂ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਜੋ ਗਰੰਟੀਆਂ ਅਤੇ ਜੋ ਵਾਅਦੇ ਲੱਗੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਲੋਕਾਂ ਨੂੰ ਕੀਤੇ ਗਏ ਸਨ ਉਹਨਾਂ ਨੂੰ ਲਗਭਗ ਪੂਰੇ ਕਰ ਲਿਆ ਗਿਆ ਹੈ ਅਤੇ 1100 ਪ੍ਰਤੀ ਮਹੀਨਾ ਮਹਿਲਾਵਾਂ ਨੂੰ ਆਗਾਮੀ ਬਜਟ ਸੈਸ਼ਨ ਦੇ ਦੌਰਾਨ ਸ਼ੁਰੂ ਕਰ ਦਿੱਤਾ ਜਾਵੇਗਾ। ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਮੇਸ਼ਾ ਇਹ ਕੋਸ਼ਿਸ਼ ਰਹੀ ਹੈ ਅਤੇ ਆਪਣੀਆਂ ਕੋਸ਼ਿਸ਼ਾਂ ਵਿੱਚ ਅਸੀਂ ਕਾਮਯਾਬ ਹੋਏ ਹਾਂ, ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤੋਂ ਇਲਾਵਾ ਮੁਹੱਲਾ ਕਲੀਨਿਕ ਜੋ ਕਿ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਮਰੀਜ਼ਾਂ ਨੂੰ ਰਾਹਤ ਦੇ ਰਹੇ ਹਨ ਇਸ ਤੋਂ ਇਲਾਵਾ 600 ਯੂਨਿਟ ਪ੍ਰਤੀ ਘਰ ਨੂੰ ਬਿਜਲੀ ਦੇ ਬਿੱਲ ਮੁਆਫ ਕੀਤੇ ਗਏ ਇਸ ਤੋਂ ਇਲਾਵਾ ਸਿੱਖਿਆ ਦਾ ਪੱਧਰ ਉਤਾਂਹ ਚੁੱਕਣ ਦੇ ਲਈ ਸਕੂਲਾਂ ਦੇ ਵਿੱਚ ਲੁੜੀਂਦੇ ਸਟਾਫ ਦੀ ਪੂਰਤੀ ਕੀਤੀ ਗਈ ਅਤੇ ਬੱਚਿਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਲਈ ਪੜ੍ਹਾਈ ਦੀ ਹਾਈ ਟੈਕਨੀਕ ਨੂੰ ਸਿੱਖਣ ਦੇ ਲਈ ਵਿਦੇਸ਼ੀ ਦੌਰੇ ਤੇ ਭੇਜਿਆ ਜਾ ਰਿਹਾ ਹੈ, ਇਸ ਤੋਂ ਇਲਾਵਾ ਪੰਜਾਬ ਨੂੰ ਫਿਰ ਤੋਂ ਰੰਗਲਾ ਪੰਜਾਬ ਬਣਾਉਣ ਦੇ ਲਈ ਪੰਜਾਬ ਵਿੱਚ ਵੱਡੇ ਪੱਧਰ ਤੇ ਖੇਡ ਮੇਲੇ ਕਰਵਾਏ ਜਾ ਰਹੇ ਹਨ, ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੇ ਤਹਿਤ ਤਿਨ ਦਿਨ ਅਤੇ ਦੋ ਰਾਤਾਂ ਦੇ ਇਸ ਧਾਰਮਿਕ ਯਾਤਰਾ ਮੌਕੇ ਆਉਣ ਜਾਣ ਲਈ ਮੁਫਤ ਏ.ਸੀ. ਬੱਸਾਂ ਦੀ ਸਹੂਲਤ ਸੰਗਤ ਦੇ ਰਹਿਣ ਲਈ ਏ.ਸੀ .ਕਮਰਿਆਂ ਦਾ ਪ੍ਰਬੰਧ ਅਤੇ ਸੰਗਤਾਂ ਨੂੰ ਤਿੰਨ- ਤਿੰਨ ਸਮੇਂ ਦਾ ਖਾਣਾ- ਪਾਣੀ ਦੋ ਵਾਰ ਦੀ ਚਾਹ ਅਤੇ ਸਨੈਕਸ ਵੀ ਦਿੱਤੇ ਜਾਣਗੇ। ਸੰਗਤ ਦੀ ਹਰ ਜ਼ਰੂਰਤ ਦਾ ਪੂਰਾ ਧਿਆਨ ਰੱਖਿਆ ਜਾਵੇਗਾ।

ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਸਹਾਇਤਾ ਲਈ ਹਰ ਬੱਸ ਵਿੱਚ ਇੱਕ ਸਹਾਇਕ ਵੀ ਮੌਜੂਦ ਰਹੇਗਾ, ਤਾਂ ਜੋ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ, ਯਾਤਰਾ ਦੌਰਾਨ ਇੱਕ ਡਾਕਟਰੀ ਟੀਮ ਵੀ ਸੰਗਤ ਦੇ ਨਾਲ ਹੋਵੇਗੀ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੁਲਵੰਤ ਸਿੰਘ ਹਲਕਾ ਵਿਧਾਇਕ ਨੇ ਦੱਸਿਆ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸੀਨੀਅਰ ਸਿਟੀਜਨ ਦੇ ਲਈ ਕੀਤਾ ਗਿਆ ਇੱਕ ਵਧੀਆ ਅਤੇ ਸ਼ਲਾਘਾਯੋਗ ਉਪਰਾਲਾ ਹੈ, ਇਸ ਨਾਲ ਸੂਬੇ ਭਰ ਦੇ ਬਜ਼ੁਰਗਾਂ ਦੇ ਵਿੱਚ ਵਿੱਚ ਡਾਹਢੀ ਖੁਸ਼ੀ ਵੇਖਣ ਨੂੰ ਮਿਲ ਰਹੀ, ਉਹਨਾਂ ਕਿਹਾ ਕਿ ਜੋ -ਜੋ ਵੀ ਵਾਅਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਕੌਮੀ ਕਨਵੀਨਰ- ਅਰਵਿੰਦ ਕੇਜਰੀਵਾਲ ਹੋਰਾਂ ਕਿਹਾ ਕਿ ਸੂਬੇ ਦੇ ਵਿਕਾਸ ਦੀ ਰਫ਼ਤਾਰ ਵੀ ਹੌਲੀ -ਹੌਲੀ ਤੇਜ਼ੀ ਫੜਦੀ ਜਾ ਰਹੀ ਹੈ,  

ਇਸ ਮੌਕੇ ਤੇ ਡਾਕਟਰ ਸਨੀ ਆਹਲੂਵਾਲੀਆ -ਚੇਅਰਮੈਨ ਪੰਜਾਬ ਸੀਵਰੇਜ ਬੋਰਡ, ਸਟੇਟ ਅਵਾਰਡੀ- ਫੂਲਰਾਜ ਸਿੰਘ -ਹਲਕਾ ਕੋਆਰਡੀਨੇਟਰ , ਰਣਜੀਤ ਸਿੰਘ ਢਿੱਲੋ, ਅਸ਼ੋਕ ਕੁਮਾਰ, ਉਪਕਾਰ ਸਿੰਘ, ਜਗਦੀਸ਼ ਸਿੰਘ ਸਰਾਓ, ਹਰਜੀਤ ਸਿੰਘ, ਹਰਪਾਲ ਸਿੰਘ 

ਅਮਰਜੀਤ ਸਿੰਘ, ਨਿਰਮਲ ਸਿੰਘ ਸੰਧੂ ਰਘਵੀਰ ਸਿੰਘ ਮਾਨ, ਕੁਲਵਿੰਦਰ ਸਿੰਘ,

 ਕਰਨੈਲ ਸਿੰਘ, ਸੁਖਵਿੰਦਰ ਸਿੰਘ, ਗੁਰਜੀਤ ਸਿੰਘ, ਕੇਸਰ ਸਿੰਘ, ਰਣਜੀਤ ਗਰਚਾ, ਜਸਵੀਰ ਕੌਰ, ਹਰਵਿੰਦਰ ਕੌਰ , ਬਲਵਿੰਦਰ ਕੌਰ ਵੀ ਹਾਜ਼ਰ ਸਨ।

 

Have something to say? Post your comment

 

ਹੋਰ ਚੰਡੀਗੜ੍ਹ / ਮੋਹਾਲੀ ਖ਼ਬਰਾਂ

ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!

ਚੰਡੀਗੜ੍ਹ ਵਿੱਚ ਆਬਕਾਰੀ ਨੀਤੀ 2026-27: ਹੋਟਲਾਂ ਵਿੱਚ 24 ਘੰਟੇ ਸ਼ਰਾਬ ਦੀ ਸਹੂਲਤ, ਕੀਮਤਾਂ ਵਿੱਚ 2% ਦਾ ਵਾਧਾ

MLA ਕੁਲਵੰਤ ਸਿੰਘ ਵੱਲੋਂ 100 ਸਵੈ- ਉਦਮੀ ਔਰਤਾਂ ਨੂੰ ਕੀਤਾ ਸਨਮਾਨਿਤ

ਹੋਲੀ ਦੇ ਰੰਗਾਂ ਵਿੱਚ ਭੰਗ: ਚੰਡੀਗੜ੍ਹ ਤੇ ਅੰਮ੍ਰਿਤਸਰ 'ਚ ਹੰਗਾਮਾ, ਪੁਲਿਸ ਨੇ ਨੌਜਵਾਨਾਂ 'ਤੇ ਵਰ੍ਹਾਈਆਂ ਲਾਠੀਆਂ

ਚੰਡੀਗੜ੍ਹ 'ਚ ਹੜਕੰਪ: ਪੰਜਾਬ ਸਕੱਤਰੇਤ ਅਤੇ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਇਮਾਰਤਾਂ ਖਾਲੀ ਕਰਵਾਈਆਂ

ਪੂਰਾ ਪੰਜਾਬ ਲਹਿਰ ਮੁਹਿੰਮ ਦੌਰਾਨ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ: ਅਜੇਪਾਲ ਸਿੰਘ ਬਰਾੜ

ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ‘ਤੇ ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਦੁੱਧ,ਫਲਾਂ ਦਾ ਲੰਗਰ

ਮਿਸਲ ਸਤਲੁਜ ਵੱਲੋਂ 17 ਫਰਵਰੀ ਤੋਂ ਮੋਹਾਲੀ ਵਿੱਚ “ਪੂਰਾ ਪੰਜਾਬ ਲਹਿਰ” ਮੁਹਿੰਮ ਦੀ ਸ਼ੁਰੂਆਤ

ਡੌਂਕੀ ਰੂਟ ਦੀ ਤ੍ਰਾਸਦੀ: ਮੈਕਸੀਕੋ 'ਚ ਭੁੱਖ-ਪਿਆਸ ਨਾਲ ਦਮ ਤੋੜਨ ਵਾਲੇ ਮੋਹਾਲੀ ਦੇ ਨੌਜਵਾਨ ਦਾ 4 ਮਹੀਨਿਆਂ ਬਾਅਦ ਹੋਇਆ ਅੰਤਿਮ ਸੰਸਕਾਰ

ਮੋਹਾਲੀ 'ਚ ਮੁਸਲਮਾਨ ਨੇ ਦਿੱਤੀ ਹਿੰਦੂ ਸਮਾਜ ਨੂੰ ਮੰਦਰ ਬਣਾਉਣ ਲਈ ਆਪਣੀ ਜ਼ਮੀਨ

 
 
 
 
Subscribe