Thursday, July 30, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (5 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇ

ਚੰਡੀਗੜ੍ਹ / ਮੋਹਾਲੀ

ਪੂਰਾ ਪੰਜਾਬ ਲਹਿਰ ਮੁਹਿੰਮ ਦੌਰਾਨ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ: ਅਜੇਪਾਲ ਸਿੰਘ ਬਰਾੜ

February 17, 2026 09:06 PM

ਪੂਰਾ ਪੰਜਾਬ ਲਹਿਰ ਮੁਹਿੰਮ ਦੌਰਾਨ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ: ਅਜੇਪਾਲ ਸਿੰਘ ਬਰਾੜ

ਮੌਹਾਲੀ, 17 ਫਰਵਰੀ ਇਥੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਵਿਖੇ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੇਪਾਲ ਸਿੰਘ ਬਰਾੜ ਨੇ ਪੂਰਾਂ ਪੰਜਾਬ ਲਹਿਰ ਮੁਹਿੰਮ ਦੇ ਸ਼ੁਰੂਆਤ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਹੈ ਕਿ ਇਸ ਮੁਹਿੰਮ ਦੌਰਾਨ ਆਪਾਂ ਸਾਰੀਆਂ ਨੇ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ, ਪੰਜਾਬ ਜਿਹੜਾ ਪਿਛਲੇ ਕਾਫੀ ਸਮੇਂ ਤੋਂ ਢਹਿੰਦੀ ਕਲਾ ਚ ਹੈ, ਪੰਜਾਬ ਜਿਹੜਾ ਪਿਛਲੇ ਕਾਫੀ ਸਮਾਂ ਤੋਂ ਮੋਹਰੀ ਸੂਬਾ ਨਹੀਂ ਰਿਹਾ ਅੱਜ ਆਪਾਂ ਪੰਜਾਬ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਆ ਆਪਾਂ ਨੌਵੇਂ ਪਾਤਸ਼ਾਹ ਦਾ ਸਲੋਕ ਅਨੁਸਾਰ ਜਿਸ ਤੇ ਗੁਰੂ ਮਹਾਰਾਜ ਦਾ ਥਾਪੜਾ ਹੁੰਦਾ ਸਿੱਖ ਤੇ ਜੋ ਗੁਰੂ ਮਹਾਰਾਜ ਦਾ ਥਾਪੜਾ ਹੁੰਦਾ ਪੰਜਾਬ ਤੇ ਦੁਨੀਆਂ ਦੀ ਕੋਈ ਵੀ ਐਸੀ ਚੀਜ਼ ਨਹੀ ਹੈ ਜਿਸ ਦਾ ਆਪਾਂ ਹਲ ਨਾ ਕਰ ਸਕੀਏ। ਉਨ੍ਹਾਂ ਕਿਹਾ ਕਿ ਪੂਰਾ ਪੰਜਾਬ ਲਹਿਰ ਕੇਵਲ ਇਕ ਅਭਿਆਨ ਨਹੀਂ, ਸਗੋਂ ਪੰਜਾਬ ਦੀ ਆਤਮ-ਗੌਰਵ ਅਤੇ ਰਾਜਨੀਤਿਕ ਖੁਦਮੁਖਤਿਆਰੀ ਦੀ ਨਵੀਂ ਦਿਸ਼ਾ ਹੈ।

ਉਨ੍ਹਾਂ ਦੱਸਿਆ ਕਿ “ਪੂਰਾ ਪੰਜਾਬ ਲਹਿਰ” ਤਹਿਤ ਗੁਰਦੁਆਰਾ ਅੰਬ ਸਾਹਿਬ ਵਿਖੇ ਦੋ ਹਫ਼ਤਿਆਂ ਦਾ ਵਿਸ਼ੇਸ਼ ਕੈਂਪ ਲਗਾਇਆ ਗਿਆ ਹੈ, ਜਿੱਥੇ ਵੱਖ-ਵੱਖ ਖੇਤਰਾਂ ਦੇ ਬੁੱਧੀਜੀਵੀ, ਸਮਾਜ ਸੇਵੀ, ਨੌਜਵਾਨ ਅਤੇ ਸਚੇਤ ਨਾਗਰਿਕ ਇਕੱਠੇ ਹੋ ਕੇ ਪੰਜਾਬ ਦੇ ਮੌਜੂਦਾ ਸੰਕਟਾਂ ਅਤੇ ਭਵਿੱਖੀ ਰਾਹਦਾਰੀਆਂ ‘ਤੇ ਗੰਭੀਰ ਵਿਚਾਰ-ਵਟਾਂਦਰਾ ਕਰਨਗੇ।

ਮੁਹਿੰਮ ਦੇ ਸ਼ੁਰੂਆਤੀ ਸਮਾਗਮ ਵਿੱਚ ਦਵਿੰਦਰ ਸਿੰਘ ਸੇਖੋਂ ਜਨਰਲ ਸਕਤਰ ਮਿਸਲ ਸਤਲੁਜ, ਹਰਪ੍ਰੀਤ ਕੌਰ ਚੱਡਾ ਇਸਤਰੀ ਵਿੰਗ ਮਿਸਲ ਸਤਲੁਜ, ਯਾਦਵਿੰਦਰ ਸਿੰਘ ਯਾਦੂ, ਯੂਥ ਵਿੰਗ ਮਿਸਲ ਸਤਲੁਜ ਦਵਿੰਦਰ ਸਿੰਘ ਸੇਖੋਂ , ਹਰਦੀਪ ਸਿੰਘ ਡੋਡ , ਸੁਖਵਿੰਦਰ ਸਿੰਘ ਗਗਨ ਸਿੱਧੂ, ਰਣਪਿੰਦਰਜੀਤ ਸਿੰਘ ਗੋਲਡੀ , ਹਰਦੇਵ ਸਿੰਘਘਣੀਏਵਾਲਾ, ਅਮਰਿੰਦਰ ਸਿੰਘ ਤੁੜ ਅਤੇ ਕਈ ਸਖ਼ਸ਼ੀਅਤਾਂ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬ-ਕੇਂਦਰਿਤ ਰਾਜਨੀਤਿਕ ਢਾਂਚੇ ਦੀ ਲੋੜ ‘ਤੇ ਜ਼ੋਰ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਸਮੇਂ ਦੀ ਮੰਗ ਹੈ ਕਿ ਪੰਜਾਬ ਦੇ ਮੂਲ ਮਸਲਿਆਂ ਨੂੰ ਕੇਂਦਰ ਵਿੱਚ ਰੱਖ ਕੇ ਇਕ ਦੂਰਦਰਸ਼ੀ ਅੰਦੋਲਨ ਖੜ੍ਹਾ ਕੀਤਾ ਜਾਵੇ।

“ਪੂਰਾ ਪੰਜਾਬ ਲਹਿਰ” ਦੀਆਂ ਪ੍ਰਮੁੱਖ ਮੰਗਾਂ ਵਿੱਚ ਕੇਂਦਰ ਅਤੇ ਪੰਜਾਬ ਦੇ ਸੰਬੰਧਾਂ ਨੂੰ ਭਾਰਤੀ ਸੰਵਿਧਾਨ ਦੇ ਫੈਡਰਲ ਢਾਂਚੇ ਅਨੁਸਾਰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨਾ, ਪੰਜਾਬ ਦੇ ਪਾਣੀਆਂ, ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ‘ਤੇ ਪੰਜਾਬ ਦਾ ਅਟੁੱਟ ਹੱਕ ਮਨਵਾਉਣਾ ਸ਼ਾਮਲ ਹੈ। ਇਸ ਤੋਂ ਇਲਾਵਾ ਵਿੱਤੀ ਇਨਸਾਫ, ਕਰਜ਼ਾ ਮੁਕਤੀ, ਸਰਹੱਦਾਂ ਪਾਰ ਵਪਾਰ ਦੀ ਮੁੜ ਸ਼ੁਰੂਆਤ, ਸਿੱਖ ਕੌਮ ਦੇ ਲੰਬਿਤ ਧਾਰਮਿਕ ਮਸਲਿਆਂ ਦਾ ਤੁਰੰਤ ਅਤੇ ਨਿਆਂਪੂਰਕ ਹੱਲ, ਪ੍ਰਦੂਸ਼ਣ ਰੋਕਥਾਮ ਅਤੇ ਨਸ਼ਾ-ਮੁਕਤ ਪੰਜਾਬ ਦੀ ਸਥਾਪਨਾ ਲਈ ਢੁਕਵੇਂ ਅਤੇ ਕਾਰਗਰ ਉਪਰਾਲਿਆਂ ਦੀ ਮੰਗ ਵੀ ਕੀਤੀ ਗਈ।

ਬੁਲਾਰਿਆਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਪੰਜਾਬ ਦਰਦੀਆਂ, ਬੁੱਧੀਜੀਵੀਆਂ, ਕਿਸਾਨਾਂ, ਮਜ਼ਦੂਰਾਂ ਅਤੇ ਨੌਜਵਾਨਾਂ ਨੂੰ ਇਸ ਲਹਿਰ ਨਾਲ ਜੁੜ ਕੇ ਪੰਜਾਬ ਦੇ ਭਵਿੱਖ ਦੀ ਮਜ਼ਬੂਤ ਨੀਂਹ ਰੱਖਣ ਲਈ ਆਪਣਾ ਯੋਗਦਾਨ ਦੇਣਾ ਚਾਹੀਦਾ ਹੈ। ਬੁਲਾਰਿਆਂ ਨੇ “ਪੂਰਾ ਪੰਜਾਬ ਲਹਿਰ” ਪੰਜਾਬ ਦੇ ਹੱਕਾਂ ਦੀ ਪੁਨਰਪ੍ਰਾਪਤੀ ਅਤੇ ਸਨਮਾਨ ਦੀ ਬਹਾਲੀ ਲਈ ਇੱਕ ਲੰਬੇ ਸੰਘਰਸ਼ ਦੀ ਸ਼ੁਰੂਆਤ ਹੈ।

ਇਹ ਲਹਿਰ ਪੰਜਾਬ ਦੀ ਆਤਮਿਕ, ਆਰਥਿਕ ਅਤੇ ਰਾਜਨੀਤਿਕ ਪੁਨਰਜਾਗਰਤੀ ਵੱਲ ਇਕ ਦ੍ਰਿੜ ਅਤੇ ਇਤਿਹਾਸਕ ਕਦਮ ਸਾਬਤ ਹੋਵੇਗੀ।

ਮਿਸਲ ਸਤਲੁਜ ਦੇ ਜਰਨਲ ਸਕੱਤਰ ਦਵਿੰਦਰ ਸਿੰਘ ਸੇਖੋਂ ਅਨੁਸਾਰ ਇਸ ਮੌਕੇ ਪੂਰਾ ਪੰਜਾਬ ਮੁਹਿੰਮ ਤਹਿਤ ਪੰਜਾਬ ਦੇ ਹੱਕਾਂ ਅਤੇ ਸੁਨਹਿਰੀ ਭਵਿੱਖ ਲਈ ਇਕ ਮੰਗ ਪੱਤਰ ਦਸਤਖਤ ਪਟੀਸ਼ਨ "ਸਾਡਾ ਸੁਪਨਾ ਖ਼ੁਸ਼ਹਾਲ ਪੰਜਾਬ ਸਮਰੱਥ ਪੰਜਾਬ ਦੇ ਰੂਪ ਵਿੱਚ ਸ਼ੁਰੂ ਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਵੰਬਰ 2026 ਤੱਕ ਇਕ ਲੱਖ ਦਸਤਖਤ ਪਟੀਸ਼ਨ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਭੇਜੇ ਜਾਣ ਗਈਆ, ਉਨ੍ਹਾਂ ਵਖ ਵਖ ਰਾਜਸੀ ਪਾਰਟੀਆਂ ਨੂੰ ਇਸ ਲਈ ਸਹਿਯੋਗ ਦੀ ਅਪੀਲ ਕੀਤੀ ਹੈ। ਬੀਕੇਯੂ ਪੰਜਾਬ ਦੀ ਸਮਾਜਿਕ ਮੁਦਿਆਂ ਪ੍ਰਤੀ ਸਰਗਰਮ ਜਥੇਬੰਦੀ ਲੋਕ ਹਿੱਤ ਮਿਸ਼ਨ ਦੇ ਆਗੂਆਂ ਗੁਰਮੀਤ ਸਿੰਘ ਸਾਟੂ, ਰਵਿੰਦਰ ਸਿੰਘ ਵਜੀਦਪੁਰ ਅਤੇ ਮਨਦੀਪ ਸਿੰਘ ਨੇ ਮਿਸਲ ਸਤਲੁਜ ਦੀ ਪੂਰਾ ਪੰਜਾਬ ਲਹਿਰ ਦੀ ਸਫਲਤਾ ਲਈ ਸਹਿਯੋਗ ਦੇਣ ਦਾ ਐਲਾਨ ਕੀਤਾ ਹੈ।

 

Have something to say? Post your comment

 

ਹੋਰ ਚੰਡੀਗੜ੍ਹ / ਮੋਹਾਲੀ ਖ਼ਬਰਾਂ

ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!

ਚੰਡੀਗੜ੍ਹ ਵਿੱਚ ਆਬਕਾਰੀ ਨੀਤੀ 2026-27: ਹੋਟਲਾਂ ਵਿੱਚ 24 ਘੰਟੇ ਸ਼ਰਾਬ ਦੀ ਸਹੂਲਤ, ਕੀਮਤਾਂ ਵਿੱਚ 2% ਦਾ ਵਾਧਾ

MLA ਕੁਲਵੰਤ ਸਿੰਘ ਵੱਲੋਂ 100 ਸਵੈ- ਉਦਮੀ ਔਰਤਾਂ ਨੂੰ ਕੀਤਾ ਸਨਮਾਨਿਤ

ਹੋਲੀ ਦੇ ਰੰਗਾਂ ਵਿੱਚ ਭੰਗ: ਚੰਡੀਗੜ੍ਹ ਤੇ ਅੰਮ੍ਰਿਤਸਰ 'ਚ ਹੰਗਾਮਾ, ਪੁਲਿਸ ਨੇ ਨੌਜਵਾਨਾਂ 'ਤੇ ਵਰ੍ਹਾਈਆਂ ਲਾਠੀਆਂ

ਚੰਡੀਗੜ੍ਹ 'ਚ ਹੜਕੰਪ: ਪੰਜਾਬ ਸਕੱਤਰੇਤ ਅਤੇ ਅਦਾਲਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ; ਇਮਾਰਤਾਂ ਖਾਲੀ ਕਰਵਾਈਆਂ

ਵਿਧਾਇਕ ਕੁਲਵੰਤ ਸਿੰਘ ਨੇ ਕੀਤਾ ਚੌਥੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ

ਮਹਾਂਸ਼ਿਵਰਾਤਰੀ ਦੇ ਪਾਵਨ ਮੌਕੇ‘ਤੇ ਅਨਮੋਲ ਮੁਸਕਾਨ ਕਾਂਤੀ ਪਤਨੀ ਦੀਪ ਸਿੰਘ ਚੈਰੀਟੇਬਲ ਟਰੱਸਟ ਵੱਲੋਂ ਦੁੱਧ,ਫਲਾਂ ਦਾ ਲੰਗਰ

ਮਿਸਲ ਸਤਲੁਜ ਵੱਲੋਂ 17 ਫਰਵਰੀ ਤੋਂ ਮੋਹਾਲੀ ਵਿੱਚ “ਪੂਰਾ ਪੰਜਾਬ ਲਹਿਰ” ਮੁਹਿੰਮ ਦੀ ਸ਼ੁਰੂਆਤ

ਡੌਂਕੀ ਰੂਟ ਦੀ ਤ੍ਰਾਸਦੀ: ਮੈਕਸੀਕੋ 'ਚ ਭੁੱਖ-ਪਿਆਸ ਨਾਲ ਦਮ ਤੋੜਨ ਵਾਲੇ ਮੋਹਾਲੀ ਦੇ ਨੌਜਵਾਨ ਦਾ 4 ਮਹੀਨਿਆਂ ਬਾਅਦ ਹੋਇਆ ਅੰਤਿਮ ਸੰਸਕਾਰ

ਮੋਹਾਲੀ 'ਚ ਮੁਸਲਮਾਨ ਨੇ ਦਿੱਤੀ ਹਿੰਦੂ ਸਮਾਜ ਨੂੰ ਮੰਦਰ ਬਣਾਉਣ ਲਈ ਆਪਣੀ ਜ਼ਮੀਨ

 
 
 
 
Subscribe