Monday, May 04, 2026
BREAKING NEWS
ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਮਈ 2026)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (27 ਅਪ੍ਰੈਲ 2026)ਟਰੰਪ ਦਾ ਵੱਡਾ ਫੈਸਲਾ: ਵਿਦੇਸ਼ੀ ਦਵਾਈਆਂ 'ਤੇ 100% ਟੈਰਿਫ ਦਾ ਐਲਾਨ; ਭਾਰਤ ਸਮੇਤ ਕਈ ਦੇਸ਼ਾਂ ਨੂੰ ਲੱਗੇਗਾ ਝਟਕਾ, ਧਾਤਾਂ ਦੇ ਨਿਯਮਾਂ 'ਚ ਰਾਹਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (3 ਅਪ੍ਰੈਲ 2026)ਸਟਾਕ ਮਾਰਕੀਟ 'ਚ ਵੱਡਾ ਭੂਚਾਲ: ਸੈਂਸੈਕਸ 1500 ਅਤੇ ਨਿਫਟੀ 464 ਅੰਕ ਟੁੱਟਿਆ; ਟਰੰਪ ਦੇ ਬਿਆਨ ਅਤੇ ਈਰਾਨ ਤਣਾਅ ਕਾਰਨ ਨਿਵੇਸ਼ਕਾਂ ਦੇ ਅਰਬਾਂ ਰੁਪਏ ਡੁੱਬੇ!ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਅਪ੍ਰੈਲ 2026)ਵੱਡੀ ਖ਼ਬਰ: ਚੰਡੀਗੜ੍ਹ ਦੇ ਸੈਕਟਰ 37 ਸਥਿਤ ਪੰਜਾਬ ਭਾਜਪਾ ਦਫ਼ਤਰ ਦੇ ਬਾਹਰ ਜ਼ਬਰਦਸਤ ਧਮਾਕਾ; ਇਲਾਕੇ ਵਿੱਚ ਦਹਿਸ਼ਤ, ਸੁਰੱਖਿਆ ਬਲ ਮੌਕੇ 'ਤੇ ਤਾਇਨਾਤ!ਕੇਂਦਰੀ ਕਰਮਚਾਰੀਆਂ 'ਚ ਵਧਿਆ DA ਫ੍ਰੀਜ਼ ਹੋਣ ਦਾ ਡਰ: 8ਵੇਂ ਪੇਅ-ਕਮਿਸ਼ਨ ਅਤੇ ਗਲੋਬਲ ਤਣਾਅ ਕਾਰਨ ਦੇਰੀ; ਜਾਣੋ ਕਦੋਂ ਹੋ ਸਕਦਾ ਹੈ ਵਾਧੇ ਦਾ ਐਲਾਨ!ਸਾਬਕਾ ਮੰਤਰੀ ਲਾਲਜੀਤ ਸਿੰਘ ਭੁੱਲਰ ਜੁਡੀਸ਼ੀਅਲ ਰਿਮਾਂਡ 'ਤੇ ਭੇਜੇਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (1 ਅਪ੍ਰੈਲ 2026)

ਸਿਹਤ ਸੰਭਾਲ

ਸਰੀਰ ਲਈ ਲਾਭਦਾਇਕ ਨੇ ਅੰਡੇ

October 10, 2021 09:33 AM

ਸਰੀਰ ਲਈ ਅੰਡੇ ਬਹੁਤ ਲਾਭਦਾਇਕ ਹੁੰਦੇ ਹਨ ਕਿਉਂਕਿ ਇਨ੍ਹਾਂ ’ਚ ਵਿਟਾਮਿਨ, ਫਾਸਫੋਰਸ, ਕੈਲਸ਼ੀਅਮ, ਜਿੰਕ, ਬੀ 5, ਬੀ 12, ਬੀ 2, ਡੀ, ਈ, ਕੇ, ਬੀ 6 ਅਤੇ ਕਈ ਹੋਰ ਪੋਸ਼ਕ ਤੱਤ ਵੀ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਸ ’ਚ 70 ਕੈਲੋਰੀ, 6 ਕੈਲੋਰੀ, 6 ਗ੍ਰਾਮ ਪ੍ਰੋਟੀਨ ਅਤੇ 5 ਗ੍ਰਾਮ ਹੈਲਦੀ ਫੈਟ ਹੁੰਦਾ ਹੈ। ਜੋ ਸਰੀਰ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ।
ਰੋਜ਼ਾਨਾ ਅੰਡੇ ਖਾਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਬਚਿਆ ਰਹਿੰਦਾ ਹੈ। ਅੰਡੇ ਨੂੰ ਬ੍ਰੇਕਫਾਸਟ ਦੇ ਰੂਪ ’ਚ ਖਾਣ ਨਾਲ ਸਰੀਰ ਨੂੰ ਸਭ ਤੋਂ ਜ਼ਿਆਦਾ ਲਾਭ ਮਿਲਦਾ ਹੈ। ਸਿਹਤਮੰਦ ਦਿਲ – ਰੋਜ਼ਾਨਾ 2 ਅੰਡੇ ਖਾਣ ਨਾਲ ਬੈਡ ਕੋਲੈਸਟਰੋਲ ਦੀ ਮਾਤਰਾ ਘੱਟ ਹੋ ਜਾਂਦੀ ਹੈ। ਇਸ ਨਾਲ ਗੁਡ ਕੋਲੈਸਟਰੋਲ ਸਰੀਰ ’ਚ ਵਧਣ ਨਾਲ ਦਿਲ ਸਬੰਧੀ ਸਮੱਸਿਆਵਾਂ ਨਹੀਂ ਹੁੰਦੀਆਂ। ਜੇ ਤੁਹਾਨੂੰ ਦਿਲ ਨਾਲ ਸਬੰਧੀ ਕੋਈ ਵੀ ਸਮੱਸਿਆ ਹੈ ਤਾਂ ਰੋਜ਼ਾਨਾ ਅੰਡੇ ਦੀ ਵਰਤੋਂ ਕਰੋ। ਕੁਝ ਹੀ ਦਿਨਾਂ ’ਚ ਫਰਕ ਦਿਖਾਈ ਦੇਣ ਲੱਗੇਗਾ।


ਬ੍ਰੈਸਟ ਕੈਂਸਰ :


ਅੰਡੇ ’ਚ ਮੌਜੂਦ ਫੋਲਿਕ ਐਸਿਡ ਅਤੇ ਵਿਟਾਮਿਨ 12 ਬ੍ਰੈਸਟ ਕੈਂਸਰ ਤੋਂ ਬਚਾਉਂਦਾ ਹੈ। ਰੋਜ਼ਾਨਾ 2 ਅੰਡੇ ਖਾਣ ਨਾਲ ਇਸ ਖਤਰਨਾਕ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ। ਕਿਹੜੇ ਲੋਕਾਂ ਨੂੰ ਨਹੀਂ ਖਾਣਾ ਚਾਹੀਦਾ ਅੰਡਾ ਹਾਈ ਬਲੱਡ ਪ੍ਰੈਸ਼ਰ, ਡਾਇਬਿਟੀਜ਼, ਹਾਰਟ ਪੇਸ਼ੇਂਟ ਨੂੰ ਅੰਡੇ ਦੀ ਵਰਤੋਂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਲੋਕਾਂ ਨੂੰ ਕਦੇ ਵੀ ਕੱਚਾ ਅੰਡਾ ਨਹੀਂ ਖਾਣਾ ਚਾਹੀਦਾ। ਇਸ ਨਾਲ ਕੋਲੈਸਟ੍ਰੋਲ ਦੀ ਮਾਤਰਾ ਜ਼ਿਆਦਾ ਹੋਣ ਦੇ ਕਾਰਨ ਦਿਲ ਨੂੰ ਨੁਕਸਾਨ ਪਹੁੰਚਦਾ ਹੈ।

ਅੱਖਾਂ ਲਈ ਬਿਹਤਰੀਨ :


ਅੰਡੇ ’ਚ ਲੁਈਟੇਨ, ਜੈਕਸਾਥਿਨ ਵਰਗੇ ਐਂਟੀਆਕਸੀਡੈਂਟ ਮੌਜੂਦ ਹੁੰਦੇ ਹਨ। ਜੋ ਅੱਖਾਂ ਦੇ ਰੈਟਿਨਾ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦੇ ਹਨ। ਰੋਜ਼ਾਨਾ ਅੰਡਾ ਖਾਣ ਨਾਲ ਮੋਤੀਆਬਿੰਦ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। ਜੇ ਤੁਹਾਡੀ ਅੱਖਾਂ ਦੀ ਰੋਸ਼ਨੀ ਘੱਟ ਹੋ ਰਹੀ ਹੈ ਤਾਂ ਅੰਡੇ ਖਾਣੇ ਸ਼ੁਰੂ ਕਰ ਦਿਓ।

ਦੰਦਾਂ ਅਤੇ ਹੱਡੀਆਂ ਲਈ ਫਾਇਦੇਮੰਦ :


ਅੰਡੇ ’ਚ ਵਿਟਾਮਿਨ ਡੀ ਅਤੇ ਪ੍ਰੋਟੀਨ ਦੀ ਭਰਮਾਰ ਹੁੰਦੀ ਹੈ। ਜਿਨ੍ਹਾਂ ਲੋਕਾਂ ਦੇ ਹੱਥਾਂ-ਪੈਰਾਂ ਅਤੇ ਸਰੀਰ ਦੇ ਬਾਕੀ ਹਿੱਸੇ ’ਚ ਦਰਦ ਰਹਿੰਦਾ ਹੈ। ਉਨ੍ਹਾਂ ਨੂੰ ਰੋਜ਼ਾਨਾ ਅੰਡਾ ਜ਼ਰੂਰ ਖਾਣਾ ਚਾਹੀਦਾ ਹੈ। ਅੰਡਾ ਖਾਣ ਨਾਲ ਦਰਦ ਘੱਟ ਹੋਣ ਦੇ ਨਾਲ-ਨਾਲ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ। ਹੈਲਦੀ ਬ੍ਰੇਨ – ਕੋਲੀਨ ਇਕ ਨਿਊਟ੍ਰੀਐਂਟ ਹੈ ਜੋ ਦਿਮਾਗ ਨੂੰ ਸਿਗਨਲ ਦੇਣ ਦਾ ਕੰਮ ਕਰਦਾ ਹੈ। ਅੰਡੇ ’ਚ ਕੋਲੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਦੀ ਵਰਤੋਂ ਕਰਨ ਨਾਲ ਦਿਮਾਗ ਦਾ ਸੰਤੁਲਨ ਠੀਕ ਰੱਖਣ ਦੇ ਨਾਲ ਨਾਲ ਯਾਦਦਾਸ਼ਤ ਵੀ ਵਧਦੀ ਹੈ। ਰੋਜ਼ਾਨਾ ਅੰਡੇ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ।

ਆਇਰਨ ਦੀ ਕਮੀ ਦੂਰ ਕਰੇ :


ਜੇ ਤੁਹਾਡੇ ਸਰੀਰ ’ਚ ਆਇਰਨ ਦੀ ਕਮੀ ਹੈ ਤਾਂ ਰੋਜ਼ਾਨਾ ਅੰਡਾ ਖਾਣਾ ਤੁਹਾਡੇ ਲਈ ਫਾਇਦੇਮੰਦ ਹੁੰਦਾ ਹੈ। ਅੰਡੇ ਦੇ ਪੀਲੇ ਵਾਲੇ ਹਿੱਸੇ ’ਚ ਸਭ ਤੋਂ ਜ਼ਿਆਦਾ ਆਇਰਨ ਮੌਜੂਦ ਹੁੰਦਾ ਹੈ। ਕੁਝ ਦਿਨਾਂ ਤਕ ਇਸ ਨੂੰ ਖਾਣ ਨਾਲ ਆਇਰਨ ਦੀ ਕਮੀ ਦੂਰ ਹੋ ਜਾਵੇਗੀ। ਮੋਟਾਪਾ ਘੱਟ ਕਰੇ – ਕੁਝ ਲੋਕਾਂ ਦਾ ਮੰਨਣਾ ਹੈ ਕਿ ਅੰਡੇ ਖਾਣ ਨਾਲ ਭਾਰ ਵਧਦਾ ਹੈ ਪਰ ਇਹ ਗਲਤ ਹੈ। ਰੋਜ਼ਾਨਾ 2 ਅੰਡੇ ਦੀ ਵਰਤੋਂ ਕਰਨ ਨਾਲ ਸਰੀਰ ਨੂੰ ਪੂਰੇ ਨਿਊਟ੍ਰੀਐਂਟ ਮਿਲ ਜਾਂਦੇ ਹਨ। ਇਸ ਦੇ ਨਾਲ ਹੀ ਅੰਡੇ ਖਾਣ ਨਾਲ ਭੁੱਖ ਵੀ ਨਹੀਂ ਲੱਗਦੀ ਅਤੇ ਭਾਰ ਵੀ ਕੰਟਰੋਲ ’ਚ ਰਹਿੰਦਾ ਹੈ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਸਵੇਰੇ ਖਾਲੀ ਪੇਟ ਨਿੰਮ ਖਾਣ ਦੇ ਚਮਤਕਾਰੀ ਫਾਇਦੇ: ਬੱਚਿਆਂ ਦੇ ਦਿਮਾਗੀ ਵਿਕਾਸ ਅਤੇ ਸਰੀਰਕ ਸਿਹਤ ਲਈ ਕਿਉਂ ਹੈ ਜ਼ਰੂਰੀ?

ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕ

ਆਓ ਤੁਹਾਨੂੰ ਦੱਸੀਏ ਅਧਰਕ ਦਾ ਹਲਵਾ ਬਣਾਉਣ ਦਾ ਤਰੀਕਾ ਅਤੇ ਇਸ ਦੇ ਫ਼ਾਇਦੇ

ਇਹ 3 ਰੋਜ਼ਾਨਾ ਦੀਆਂ ਆਦਤਾਂ ਤੁਹਾਡੇ ਦਿਮਾਗ ਨੂੰ ਲੰਬੇ ਸਮੇਂ ਤੱਕ ਤੇਜ਼ ਰੱਖਣਗੀਆਂ: ਨਿਊਰੋਸਰਜਨ ਦੀ ਸਲਾਹ

ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ? ਇੱਥੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਸੰਕੇਤ ਹਨ

ਕੀ ਕਾਲੇ ਧੱਬਿਆਂ ਵਾਲੇ ਪਿਆਜ਼ ਸਿਹਤ ਲਈ ਸੁਰੱਖਿਅਤ ਹਨ? ਮਾਹਿਰਾਂ ਦੀ ਸਲਾਹ ਅਤੇ ਸੁਰੱਖਿਆ ਸੁਝਾਅ

ਭਾਂਡਿਆਂ,ਬੋਤਲਾਂ ਅਤੇ ਵਾਟਰ ਪਰੂਫ ਜੈਕੇਟਾਂ 'ਚ ਵਰਤੇ ਜਾਣ ਵਾਲੇ ਕੈਮੀਕਲ ਕੈਂਸਰ ਪੈਦਾ ਕਰਦੇ ਨੇ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ

‘ओरल कैंसर सुरक्षा के लिए दो मिनट की पहल’ एक अभियान शुरू

 
 
 
 
Subscribe