Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਸਿਹਤ ਸੰਭਾਲ

ਕੁਦਰਤੀ ਨਿਆਮਤ ਹੈ ਗੰਨੇ ਦਾ ਰਸ

July 03, 2021 09:54 PM

ਚੰਡੀਗੜ੍ਹ : ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਠੰਡੀਆਂ ਚੀਜ਼ਾਂ ਦਾ ਸੇਵਨ ਕਰਨਾ ਪਸੰਦ ਕਰਦੇ ਹਨ। ਆਈਸਕ੍ਰੀਮ, ਕੋਲਡ ਡ੍ਰਿੰਕ ਤੇ ਕਈ ਅਜਿਹੀਆਂ ਚੀਜ਼ਾਂ ਹਨ, ਜਿਨ੍ਹਾਂ ਦੇ ਸੇਵਨ ਨਾਲ ਗਰਮੀ ਤੋਂ ਰਾਹਤ ਮਿਲਦੀ ਹੈ ਪਰ ਇਨ੍ਹਾਂ ਚੀਜ਼ਾਂ ਦਾ ਜ਼ਿਆਦਾ ਸੇਵਨ ਨੁਕਸਾਨਦਾਇਕ ਵੀ ਹੁੰਦਾ ਹੈ। ਅਜਿਹੇ ‘ਚ ਤੁਸੀਂ ਇਨ੍ਹਾਂ ਦੀ ਚੀਜ਼ਾਂ ਬਜਾਏ ਗਰਮੀਆਂ ‘ਚ ਗੰਨੇ ਦਾ ਜੂਸ ਵੀ ਪੀ ਸਕਦੇ ਹੋ। ਸਰੀਰ ਨੂੰ ਠੰਡਕ ਦੇਣ ਦੇ ਨਾਲ-ਨਾਲ ਗੰਨੇ ਦਾ ਰਸ ਕਈ ਬੀਮਾਰੀਆਂ ਨੂੰ ਵੀ ਦੂਰ ਕਰਦਾ ਹੈ।ਆਓ ਜਾਣਦੇ ਹਾਂ ਗੰਨੇ ਦਾ ਰਸ ਪੀਣ ਦੇ ਫਾਇਦਿਆਂ ਬਾਰੇ।

ਗੰਨੇ ਦੇ ਰਸ ‘ਚ ਪਾਏ ਜਾਣ ਵਾਲੇ ਤੱਤ

ਇਕ ਗਿਲਾਸ ਗੰਨੇ ਦੇ ਜੂਸ ‘ਚ 111 ਕੈਲੋਰੀ, 27 ਗ੍ਰਾਮ ਕਾਰਬੋਹਾਈਡ੍ਰੇਟਸ, 0.27 ਗ੍ਰਾਮ ਪ੍ਰੋਟੀਨ ਅਤੇ 13 ਗ੍ਰਾਮ ਡਾਈਟਰੀ ਫਾਈਬਰ ਹੁੰਦਾ ਹੈ। ਇਸ ਲਈ ਇਹ ਤੇਜ਼ੀ ਨਾਲ ਭਾਰ ਘਟਾਉਂਦਾ ਹੈ। ਇਸ ਦੇ ਇਲਾਵਾ ਗੰਨੇ ‘ਚ ਸਹੀ ਮਾਤਰਾ ‘ਚ ਮੈਗਨੀਸ਼ੀਅਮ, ਕੈਲਸ਼ੀਅਮ, ਫਾਸਫੋਰਸ, ਲੋਹਾ, ਜਸਤਾ ਅਤੇ ਪੋਟਾਸ਼ੀਅਮ ਅਤੇ ਵਿਟਾਮਿਨਸ ਏ, ਬੀ-ਕੰਪਲੈਕਸ ਅਤੇ ਸੀ ਵੀ ਪਾਏ ਜਾਂਦੇ ਹਨ। ਗੰਨੇ ‘ਚ ਫੈਟ ਨਹੀਂ ਹੁੰਦਾ ਹੈ। ਇਹ ਇਕ 100 ਫੀਸਦੀ ਨੈਚੁਰਲ ਡ੍ਰਿੰਕ ਹੈ। ਇਸ ‘ਚ ਲਗਭਗ 30 ਗ੍ਰਾਮ ਨੈਚੁਰਲ ਸ਼ੂਗਰ ਹੁੰਦੀ ਹੈ।

 

ਜੂਸ ਪੀਣ ਦਾ ਸਹੀ ਤਰੀਕਾ

ਮੋਟਾਪਾ ਘੱਟ ਕਰਨ ਲਈ ਗੰਨੇ ਦੇ ਰਸ ‘ਚ ਨਿੰਬੂ ਨਿਚੋੜ ਕੇ ਇਕ ਚੁਟਕੀ ਕਾਲਾ ਨਮਕ ਪਾ ਕੇ ਸਵੇਰੇ ਨਾਸ਼ਤੇ ਜਾਂ ਦੁਪਹਿਰ ਦੇ ਖਾਣੇ ਨਾਲ ਪੀਓ। ਉਥੇ ਹੀ ਵਰਕ ਆਊਟ ਦੇ ਬਾਅਦ ਜਾਂ ਗਰਮੀ ‘ਚੋਂ ਆਉਣ ‘ਤੇ ਗੰਨੇ ਦਾ ਰਸ ਪੀਣਾ ਫਾਇਦੇਮੰਦ ਹੁੰਦਾ ਹੈ। ਅਜਿਹਾ ਕਰਨ ਨਾਲ ਗੰਨੇ ਦਾ ਰਸ ਸਰੀਰ ‘ਚੋਂ ਨਿਕਲ ਚੁੱਕੇ ਨਮਕ ਨੂੰ ਬਣਾਉਣ ‘ਚ ਮਦਦ ਕਰਦਾ ਹੈ।

ਜੂਸ ਪੀਣ ਦੇ ਫਾਇਦੇ

ਭਾਰ ਘਟਾਉਣ ‘ਚ ਮਦਦਗਾਰ

ਇਸ ਦਾ ਸੇਵਨ ਸਰੀਰ ‘ਚੋਂ ਸਾਰੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਦਾ ਹੈ, ਜਿਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੁੰਦਾ ਹੈ। ਇਸ ਦੇ ਇਲਾਵਾ ਇਸ ਦਾ ਰਸ ‘ਚ ਘੁਲਣਸ਼ੀਲ ਫਾਈਬਰ ਹੋਣ ਕਰਕੇ ਭਾਰ ਸੰਤੁਲਿਤ ਰਹਿੰਦਾ ਹੈ।

 

ਕੈਂਸਰ ਤੋਂ ਬਚਾਅ

ਇਸ ‘ਚ ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਮੈਗਨੀਸ਼ੀਅਮ ਦੀ ਮਾਤਰਾ ਇਸ ਦੇ ਸਵਾਦ ਨੂੰ ਖਾਰਾ ਕਰਦੀ ਹੈ, ਜਿਸ ਨਾਲ ਤੁਸੀਂ ਕੈਂਸਰ ਤੋਂ ਬਚੇ ਰਹਿੰਦੇ ਹੋ। ਇਹ ਸਰੀਰ ਨੂੰ ਪ੍ਰੋਸਟੇਟ ਅਤੇ ਬ੍ਰੈਸਟ ਕੈਂਸਰ ਨਾਲ ਲੜਨ ‘ਚ ਮਦਦ ਕਰਦਾ ਹੈ।

ਡਾਇਬਿਟੀਜ਼

ਭਾਵੇਂ ਗੰਨੇ ਦਾ ਰਸ ਮਿੱਠਾ ਹੁੰਦਾ ਹੈ ਪਰ ਇਸ ‘ਚ ਕੁਦਰਤੀ ਸ਼ੂਗਰ ਹੁੰਦੀ ਹੈ। ਨਾਲ ਹੀ ਗਲਾਈਸੀਮਿਕ ਇੰਡੈਕਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਡਾਇਬੀਟੀਜ਼ ਦੇ ਰੋਗੀ ਲਈ ਫਾਇਦੇਮੰਦ ਹੁੰਦਾ ਹੈ।

 

 

ਦਿਲ ਦੀਆਂ ਬੀਮਾਰੀਆਂ

ਗੰਨੇ ਦਾ ਰਸ ਪੀਣ ਨਾਲ ਸਰੀਰ ਦਾ ਕੋਲੈਸਟ੍ਰਾਲ ਘੱਟ ਹੁੰਦਾ ਹੈ ਅਤੇ ਦਿਲ ਦੀਆਂ ਕੋਸ਼ਿਕਾਵਾਂ ‘ਚ ਫੈਟ ਨੂੰ ਜੰਮਣ ਨਹੀਂ ਦਿੰਦਾ। ਇਸ ਨਾਲ ਦਿਲ ਦੀਆਂ ਬੀਮਾਰੀਆਂ ਅਤੇ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ।

ਮਜ਼ਬੂਤ ਹੱਡੀਆਂ

ਗੰਨੇ ‘ਚ ਕੈਲਸ਼ੀਅਮ, ਪੋਟਾਸ਼ੀਅਮ ਅਤੇ ਆਇਰਨ ਹੁੰਦਾ ਹੈ, ਜੋ ਸਰੀਰ ਦੀਆਂ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ। ਗੰਨੇ ਦੇ ਰਸ ਦੇ ਰੋਜ਼ਾਨਾ ਸੇਵਨ ਨਾਲ ਜੋੜਾਂ ‘ਚ ਹੋਣ ਵਾਲੀ ਦਰਦ ਦੂਰ ਹੁੰਦੀ ਹੈ।

ਸਕਿਨ ‘ਚ ਨਿਖਾਰ

ਅਲਫਾ ਹਾਈਡ੍ਰਾਕਸੀ ਐਸਿਡ ਨਾਲ ਭਰਪੂਰ ਹੋਣ ਦੇ ਕਾਰਨ ਗੰਨੇ ਦਾ ਰਸ ਸਕਿਨ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਦਾ ਹੈ। ਇਸ ਦੇ ਰੋਜ਼ਾਨਾ ਸੇਵਨ ਨਾਲ ਚਿਹਰੇ ਦੇ ਦਾਗ-ਧੱਬੇ, ਵਰਗੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਇਹ ਝੂਰੀਆਂ ਘੱਟ ਕਰਨ ਅਤੇ ਚਿਹਰੇ ‘ਤੇ ਚਮਕ ਲਿਆਉਣ ‘ਚ ਮਦਦਗਾਰ ਹੈ।

ਪਾਚਣ ਕਿਰਿਆ ਕਰੇ ਮਜ਼ਬੂਤ

ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਗੰਨੇ ਦਾ ਰਸ ਪੀਣਾ ਤੁਹਾਡੇ ਲਈ ਫਾਇਦੇਮੰਦ ਹੋਵੇਗਾ। ਇਸ ਨੂੰ ਪੀਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਤੋਂ ਰਾਹਤ ਮਿਲ ਸਕਦੀ ਹੈ। ਗੰਨੇ ਦੇ ਜੂਸ ‘ਚ ਅਜਿਹੇ ਤੱਤ ਪਾਏ ਜਾਂਦੇ ਹਨ, ਜੋ ਪਾਚਣਤੰਤਰ ਨੂੰ ਮਜ਼ਬੂਤ ਕਰਨ ‘ਚ ਮਦਦ ਕਰਦੇ ਹਨ।

 

ਲੀਵਰ ਕਰੇ ਸਾਫ

ਲੀਵਰ ‘ਚ ਇਨਫੈਕਸ਼ਨ ਹੋਣ ‘ਤੇ ਗੰਨੇ ਦਾ ਰਸ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨੂੰ ਪੀਣ ਨਾਲ ਲੀਵਰ ਸੁਰੱਖਿਅਤ ਰਹਿੰਦਾ ਹੈ ਅਤੇ ਇਨਫੈਕਸ਼ਨ ‘ਚ ਬਹੁਤ ਜਲਦੀ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਇਸ ‘ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਲੀਵਰ ਸਾਫ ਹੋ ਜਾਂਦਾ ਹੈ।

ਵਰਤੋ ਇਹ ਸਾਵਧਾਨੀਆਂ

ਫਰਿੱਜ ‘ਚ ਰੱਖਿਆ ਗੰਨੇ ਦਾ ਰਸ ਭੁੱਲ ਕੇ ਵੀ ਨਾ ਪੀਓ। ਫਰੈਸ਼ ਗੰਨੇ ਦਾ ਜੂਸ ਪੀਣ ਨਾਲ ਤੁਹਾਨੂੰ ਇਸ ‘ਚ ਮੌਜੂਦ ਨਿਊਟ੍ਰੀਸ਼ਸ ਮਿਲਣਗੇ। ਐਕਸਪਰਟ ਦੱਸਦੇ ਹਨ ਕਿ ਇਕ ਦਿਨ ‘ਚ 2 ਗਿਲਾਸ ਤੋਂ ਵੱਧ ਗੰਨੇ ਦਾ ਜੂਸ ਨਾ ਪੀਓ। ਜ਼ਿਆਦਾ ਗੰਨੇ ਦਾ ਰਸ ਦਾ ਸੇਵਨ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦਾ ਹੈ। ਕਦੇ ਵੀ ਸੜੇ ਹੋਏ ਗੰਨੇ ਦਾ ਕੱਢਿਆ ਹੋਇਆ ਜੂਸ ਨਾ ਪਿਓ। ਇਸ ਨਾ ਲ ਤੁਹਾਨੂੰ ਪੇਟ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ।

 

Have something to say? Post your comment

 

ਹੋਰ ਸਿਹਤ ਸੰਭਾਲ ਖ਼ਬਰਾਂ

ਸਵੇਰੇ ਖਾਲੀ ਪੇਟ ਨਿੰਮ ਖਾਣ ਦੇ ਚਮਤਕਾਰੀ ਫਾਇਦੇ: ਬੱਚਿਆਂ ਦੇ ਦਿਮਾਗੀ ਵਿਕਾਸ ਅਤੇ ਸਰੀਰਕ ਸਿਹਤ ਲਈ ਕਿਉਂ ਹੈ ਜ਼ਰੂਰੀ?

ਚਿਹਰੇ ਦੀਆਂ ਝੁਰੀਆਂ ਅਤੇ ਦਾਗ-ਧੱਬਿਆਂ ਨੂੰ ਘਟਾਉਣ ਵਿੱਚ ਮਦਦਗਾਰ ਹੈ ਕੇਲੇ ਦਾ ਫੇਸ ਪੈਕ

ਆਓ ਤੁਹਾਨੂੰ ਦੱਸੀਏ ਅਧਰਕ ਦਾ ਹਲਵਾ ਬਣਾਉਣ ਦਾ ਤਰੀਕਾ ਅਤੇ ਇਸ ਦੇ ਫ਼ਾਇਦੇ

ਇਹ 3 ਰੋਜ਼ਾਨਾ ਦੀਆਂ ਆਦਤਾਂ ਤੁਹਾਡੇ ਦਿਮਾਗ ਨੂੰ ਲੰਬੇ ਸਮੇਂ ਤੱਕ ਤੇਜ਼ ਰੱਖਣਗੀਆਂ: ਨਿਊਰੋਸਰਜਨ ਦੀ ਸਲਾਹ

ਤੁਹਾਨੂੰ ਕਿਵੇਂ ਪਤਾ ਲੱਗੇਗਾ ਕਿ ਤੁਹਾਡੇ ਵਿੱਚ ਵਿਟਾਮਿਨ ਡੀ ਦੀ ਕਮੀ ਹੈ? ਇੱਥੇ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਦੇ ਸੰਕੇਤ ਹਨ

ਕੀ ਕਾਲੇ ਧੱਬਿਆਂ ਵਾਲੇ ਪਿਆਜ਼ ਸਿਹਤ ਲਈ ਸੁਰੱਖਿਅਤ ਹਨ? ਮਾਹਿਰਾਂ ਦੀ ਸਲਾਹ ਅਤੇ ਸੁਰੱਖਿਆ ਸੁਝਾਅ

ਭਾਂਡਿਆਂ,ਬੋਤਲਾਂ ਅਤੇ ਵਾਟਰ ਪਰੂਫ ਜੈਕੇਟਾਂ 'ਚ ਵਰਤੇ ਜਾਣ ਵਾਲੇ ਕੈਮੀਕਲ ਕੈਂਸਰ ਪੈਦਾ ਕਰਦੇ ਨੇ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ

ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ

‘ओरल कैंसर सुरक्षा के लिए दो मिनट की पहल’ एक अभियान शुरू

 
 
 
 
Subscribe