Monday, June 16, 2025
 
BREAKING NEWS
ਆਓ ਤੁਹਾਨੂੰ ਦੱਸੀਏ ਕੱਚੇ ਅੰਬ ਦਾ ਅੰਬ ਪੰਨਾ ਬਣਾਉਣ ਦੀ ਵਿਧੀ राणा नायडू सीज़न 2 में दमदार प्रदर्शन करने के लिए तैयार हैं तनुज विरवानीगोवा में शोथीम प्राइड ऑफ इंडिया और प्राइड ऑफ गोवा अवार्ड का आयोजनਆਓ ਤੁਹਾਨੂੰ ਦੱਸੀਏ ਕੱਚੇ ਅੰਬ ਦੀ ਖੱਟੀ ਮਿੱਠੀ ਚਟਨੀ ਬਣਾਉਣ ਦਾ ਤਰੀਕਾ Prominent Personalities Attend Antim Ardas of Gurdas Mann's brother Gurpanth Maan in Chandigarhਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (12 ਜੂਨ 2025)पंजाब सरकार द्वारा पंजाब में मिनी जंगल लगाने मुख्य हाइवे पर पौधारोपण का काम पुरजोरों पर BBC ਨੇ ਜਾਰੀ ਕੀਤੀ ਮੂਸੇਵਾਲਾ ਦੀ ਡਾਕੂਮੈਂਟਰੀ, ਪਿਤਾ ਬਲਕੌਰ ਸਿੰਘ ਨੇ ਭੇਜਿਆ ਕਾਨੂੰਨੀ ਨੋਟਿਸਸਰਕਾਰ ਦਾ ਹੁਕਮ : ਹੁਣ ਏਅਰਕੰਡੀਸ਼ਨਰ AC 20 ਤੋਂ 28 ਡਿਗਰੀ ਤਾਪਮਾਨ ਦੀ ਰੇਂਜ ਵਾਲੇ ਹੋਣਗੇ :ਪੰਜਾਬ ਦੇ 18 ਜ਼ਿਲ੍ਹਿਆਂ ਵਿੱਚ ਸਖ਼ਤ ਗਰਮੀ ਦਾ ਅਲਰਟ ਜਾਰੀ

ਰਾਸ਼ਟਰੀ

ਐੱਮਪੀ ਸਤਨਾਮ ਸਿੰਘ ਸੰਧੂ ਨੇ ਕੀਵੀ ਪੀਐੱਮ ਕ੍ਰਿਸਟੋਫਰ ਲਕਸਨ ਨਾਲ ਕੀਤੀ ਮੁਲਾਕਾਤ; ਸਿੱਖਿਆ, ਖੇਡਾਂ ਤੇ ਸੱਭਿਆਚਾਰ 'ਚ ਸਬੰਧਾਂ ਨੂੰ ਮਜ਼ਬੂਤ ਕਰਨ ਸਣੇ ਭਾਰਤੀ ਪ੍ਰਵਾਸੀਆਂ ਤੇ ਘੱਟ ਗਿਣਤੀਆਂ ਨਾਲ ਸਬੰਧਤ ਮੁੱਦਿਆਂ 'ਤੇ ਹੋਈ ਚਰਚਾ

March 19, 2025 08:41 PM
ਐੱਮਪੀ ਸਤਨਾਮ ਸਿੰਘ ਸੰਧੂ ਨੇ ਕੀਵੀ ਪੀਐੱਮ ਕ੍ਰਿਸਟੋਫਰ ਲਕਸਨ ਨਾਲ ਕੀਤੀ ਮੁਲਾਕਾਤ; ਸਿੱਖਿਆ, ਖੇਡਾਂ ਤੇ ਸੱਭਿਆਚਾਰ 'ਚ ਸਬੰਧਾਂ ਨੂੰ ਮਜ਼ਬੂਤ ਕਰਨ ਸਣੇ ਭਾਰਤੀ ਪ੍ਰਵਾਸੀਆਂ ਤੇ ਘੱਟ ਗਿਣਤੀਆਂ ਨਾਲ ਸਬੰਧਤ ਮੁੱਦਿਆਂ 'ਤੇ ਹੋਈ ਚਰਚਾ
 
ਪੀਐੱਮ ਲਕਸਨ ਦੀ ਫੇਰੀ ਭਾਰਤ-ਨਿਊਜ਼ੀਲੈਂਡ ਵਿਚਕਾਰ ਵਧ ਰਹੇ ਰਣਨੀਤਕ ਅਤੇ ਕੂਟਨੀਤਕ ਰਿਸ਼ਤੇ ਨੂੰ ਹੈ ਦਰਸਾਉਂਦੀ- ਐੱਮਪੀ ਸਤਨਾਮ ਸਿੰਘ ਸੰਧੂ
 
 
 
ਨਵੀਂ ਦਿੱਲੀ: ਭਾਰਤ 'ਚ ਨਿਊਜ਼ੀਲੈਂਡ ਦੇ ਹਾਈ ਕਮਿਸ਼ਨਰ ਪੈਟ੍ਰਿਕ ਰਾਤਾ ਦੇ ਨਿਵਾਸ ਸਥਾਨ 'ਤੇ ਹੋਈ ਇੱਕ ਮੀਟਿੰਗ ਦੌਰਾਨ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਸਬੰਧਾਂ ਨੂੰ ਮਜ਼ਬੂਤ ਕਰਨ 'ਤੇ ਵਿਚਾਰ-ਵਟਾਂਦਰਾ ਹੋਇਆ। ਇਸ ਮੀਟਿੰਗ 'ਚ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਭਾਰਤ ਵੱਲੋਂ ਮੁੱਖ ਤੌਰ 'ਤੇ ਮੌਜੂਦ ਰਹੇ ਅਤੇ ਉਨ੍ਹਾਂ ਨੇ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਮੁਲਾਕਾਤ ਕੀਤੀ। ਮੀਟਿੰਗ 'ਚ ਸ਼ਾਮਲ ਹੋਣ ਵਾਲੀਆਂ ਪ੍ਰਮੁੱਖ ਸ਼ਖਸੀਅਤਾਂ 'ਚ ਕਨਵੀਨਰ ਐਨ.ਆਈ.ਡੀ ਫਾਊਂਡੇਸ਼ਨ, ਪ੍ਰੋਫੈਸਰ ਹਿਮਾਨੀ ਸੂਦ, ਕੀਵੀ ਸਾਂਸਦ ਕੰਵਲਜੀਤ ਸਿੰਘ ਬਖਸ਼ੀ, ਭਾਰਤ-ਨਿਊਜ਼ੀਲੈਂਡ ਵਪਾਰ ਪਰਿਸ਼ਦ ਦੇ ਸਰਪ੍ਰਸਤ ਭਵ ਢਿੱਲੋਂ ਅਤੇ ਆਕਲੈਂਡ 'ਚ ਭਾਰਤ ਦੇ ਸਾਬਕਾ ਆਨਰੇਰੀ ਕੌਂਸਲ ਸਣੇ ਹੋਰ ਪਤਵੰਤੇ ਸੱਜਣ ਸ਼ਾਮਲ ਰਹੇ। ਇਹ ਵਿਚਾਰ-ਵਟਾਂਦਰਾ ਮੁੱਖ ਤੌਰ 'ਤੇ ਸਿੱਖਿਆ, ਖੇਡਾਂ ਦੇ ਖੇਤਰਾਂ 'ਚ ਸਬੰਧਾਂ ਨੂੰ ਵਧਾਉਣ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਡੂੰਘਾ ਕਰਨ 'ਤੇ ਕੇਂਦ੍ਰਿਤ ਰਿਹਾ।
ਇਸ ਮੌਕੇ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ, "ਪ੍ਰਧਾਨ ਮੰਤਰੀ ਲਕਸਨ ਨਾਲ ਸਾਡੀ ਚਰਚਾ ਮੁੱਖ ਤੌਰ 'ਤੇ ਸਿੱਖਿਆ, ਖੇਡਾਂ ਦੇ ਖੇਤਰਾਂ 'ਚ ਸਬੰਧਾਂ ਨੂੰ ਵਧਾਉਣ ਅਤੇ ਦੋਵਾਂ ਦੇਸ਼ਾਂ ਵਿਚਕਾਰ ਸੱਭਿਆਚਾਰਕ ਸਬੰਧਾਂ ਨੂੰ ਡੂੰਘਾ ਕਰਨ 'ਤੇ ਕੇਂਦ੍ਰਿਤ ਰਹੀ। ਇਸਤੋਂ ਇਲਾਵਾ, ਘੱਟ ਗਿਣਤੀਆਂ ਅਤੇ ਭਾਰਤੀ ਪ੍ਰਵਾਸੀਆਂ ਨਾਲ ਸਬੰਧਤ ਮੁੱਦਿਆਂ ਬਾਰੇ ਵੀ ਚਰਚਾ ਕੀਤੀ ਗਈ। ਭਾਰਤ ਅਤੇ ਨਿਊਜ਼ੀਲੈਂਡ, ਮਜ਼ਬੂਤ ਦੁਵੱਲੇ ਸਬੰਧ ਸਾਂਝੇ ਕਰਦੇ ਹਨ ਅਤੇ ਵੱਡੀ ਗਿਣਤੀ 'ਚ ਭਾਰਤੀ ਵਿਦਿਆਰਥੀ ਆਪਣੀ ਉਚੇਰੀ ਸਿੱਖਿਆ ਪ੍ਰਾਪਤ ਕਰਨ ਅਤੇ ਉੱਥੇ ਕੰਮ ਕਰਨ ਲਈ ਦੇਸ਼ ਦਾ ਦੌਰਾ ਕਰਦੇ ਹਨ। ਦੋਵਾਂ ਦੇਸ਼ਾਂ ਨੇ ਪਹਿਲਾਂ ਹੀ ਅਕਾਦਮਿਕ ਸਬੰਧ ਬਣਾਏ ਹਨ ਜੋ ਦੋਵਾਂ ਦੇਸ਼ਾਂ 'ਚ ਉਚੇਰੀ ਸਿੱਖਿਆ ਦੇ ਦ੍ਰਿਸ਼ ਨੂੰ ਨਵੇਂ ਆਯਾਮ ਦੇ ਰਹੇ ਹਨ ਅਤੇ ਇਨ੍ਹਾਂ ਸਬੰਧਾਂ ਨੂੰ ਹੋਰ ਮਜ਼ਬੂਤ ਕਰਨਾ ਦੋਵਾਂ ਦੇਸ਼ਾਂ ਲਈ ਇੱਕ ਸੁਨਹਿਰਾ ਸੰਕੇਤ ਹੋਵੇਗਾ।"
ਸੰਧੂ ਨੇ ਕਿਹਾ, "ਨਿਊਜ਼ੀਲੈਂਡ ਭਾਰਤ ਨਾਲ ਆਪਣੇ ਵਿਦਿਅਕ ਸਹਿਯੋਗ ਦਾ ਵਿਸਤਾਰ ਕਰ ਰਿਹਾ ਹੈ ਅਤੇ ਨਵੀਆਂ ਸਕਾਲਰਸ਼ਿਪਾਂ, ਇੰਟਰਨਸ਼ਿਪਾਂ ਅਤੇ ਖੋਜ ਭਾਈਵਾਲੀ ਦੀ ਪੇਸ਼ਕਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਨਿਊਜ਼ੀਲੈਂਡ ਐਕਸੀਲੈਂਸ ਅਵਾਰਡਜ਼ 2025 ਤਹਿਤ 260, 000 ਕੀਵੀ ਡਾਲਰ ਦੇ ਸਕਾਲਰਸ਼ਿਪ ਪੈਕੇਜ ਦੀ ਘੋਸ਼ਣਾ ਕੀਤੀ। ਇਸਦਾ ਉਦੇਸ਼ ਨਿਊਜ਼ੀਲੈਂਡ 'ਚ ਉਚੇਰੀ ਸਿੱਖਿਆ ਪ੍ਰਾਪਤ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਦਾ ਸਮਰਥਨ ਕਰਨਾ ਹੈ। ਇਹ ਸੱਚਮੁੱਚ ਇੱਕ ਸ਼ਲਾਘਾਯੋਗ ਵਿਕਾਸ ਹੈ।"
ਉਨ੍ਹਾਂ ਅੱਗੇ ਦੱਸਿਆ, "ਪ੍ਰਧਾਨ ਮੰਤਰੀ ਲਕਸਨ ਦੀ ਫੇਰੀ ਸਾਡੇ ਦੇਸ਼ਾਂ ਵਿਚਕਾਰ ਵਧ ਰਹੇ ਰਣਨੀਤਕ ਅਤੇ ਕੂਟਨੀਤਕ ਰਿਸ਼ਤੇ ਨੂੰ ਦਰਸਾਉਂਦੀ ਹੈ, ਜੋ ਵਿਸ਼ਵਾਸ, ਸਤਿਕਾਰ ਅਤੇ ਸਾਂਝੇ ਵਿਸ਼ਵਵਿਆਪੀ ਹਿੱਤਾਂ 'ਤੇ ਬਣੀ ਹੈ। ਇਹ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਵਿਸ਼ਵਵਿਆਪੀ ਕੱਦ ਅਤੇ ਅੱਜ ਵਿਸ਼ਵ ਮੰਚ 'ਤੇ ਭਾਰਤ ਦੁਆਰਾ ਪ੍ਰਾਪਤ ਕੀਤੇ ਗਏ ਵਿਸ਼ਾਲ ਕੂਟਨੀਤਕ ਵਿਸ਼ਵਾਸ ਨੂੰ ਵੀ ਦਰਸਾਉਂਦੀ ਹੈ।"
ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਭਾਰਤ ਦੇ 5 ਦਿਨਾਂ ਦੌਰੇ 'ਤੇ ਹਨ। ਇਸ ਦੌਰੇ ਦੌਰਾਨ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਵਪਾਰ, ਸਿੱਖਿਆ, ਸੁਰੱਖਿਆ, ਵਿਗਿਆਨ ਅਤੇ ਤਕਨੀਕ, ਆਪਦਾ-ਪ੍ਰਬੰਧਨ, ਖੇਤਰੀ ਅਤੇ ਬਹੁਪੱਖੀ ਸਹਿਯੋਗ ਸਣੇ ਸਮੁੰਦਰੀ ਸੁਰੱਖਿਆ 'ਤੇ ਕਈ ਸਮਝੌਤਿਆਂ 'ਤੇ ਦਸਤਖਤ ਕੀਤੇ ਗਏ।
ਸੰਧੂ ਨੇ ਕਿਹਾ, "ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਅਸਾਧਾਰਨ ਅਤੇ ਮਜ਼ਬੂਤ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ। ਇਨ੍ਹਾਂ 'ਚ ਭਾਰਤ ਦਾ 50 ਪ੍ਰਤੀਸ਼ਤ ਆਰਥਿਕ ਵਿਕਾਸ, 250 ਮਿਲੀਅਨ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਣਾ ਅਤੇ ਅਤਿ ਗਰੀਬੀ ਨੂੰ ਮਿਟਾਉਣਾ ਸ਼ਾਮਲ ਹੈ। ਪੀਐੱਮ ਲਕਸਨ ਨੇ ਭਾਰਤ ਦੀਆਂ ਤਕਨੀਕੀ ਤਰੱਕੀਆਂ ਨੂੰ ਵੀ ਸਵੀਕਾਰ ਕੀਤਾ, ਜਿਸ 'ਚ ਦੱਖਣੀ ਧਰੁਵ 'ਤੇ ਇਸਦੀ ਇਤਿਹਾਸਕ ਚੰਦਰਮਾ ਦੀ ਉਤਰਾਈ ਵੀ ਸ਼ਾਮਲ ਹੈ। ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਸਥਾਈ ਮੈਂਬਰਸ਼ਿਪ ਲਈ ਨਵੀਂ ਦਿੱਲੀ ਦੇ ਦਾਅਵੇ ਦਾ ਸਮਰਥਨ ਕਰਦਿਆਂ, ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨੇ ਇਹ ਵੀ ਕਿਹਾ ਕਿ ਭਾਰਤ ਹਿੰਦ-ਪ੍ਰਸ਼ਾਂਤ 'ਚ ਇੱਕ ਮੁੱਖ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਇਸਦੀ ਭੂ-ਰਣਨੀਤਕ ਮਹੱਤਤਾ ਇੱਕ ਵਧਦੀ ਬਹੁ-ਧਰੁਵੀ ਦੁਨੀਆ 'ਚ ਮਹੱਤਵਪੂਰਨ ਹੈ।"
 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

गोवा में शोथीम प्राइड ऑफ इंडिया और प्राइड ऑफ गोवा अवार्ड का आयोजन

ਸਰਕਾਰ ਦਾ ਹੁਕਮ : ਹੁਣ ਏਅਰਕੰਡੀਸ਼ਨਰ AC 20 ਤੋਂ 28 ਡਿਗਰੀ ਤਾਪਮਾਨ ਦੀ ਰੇਂਜ ਵਾਲੇ ਹੋਣਗੇ :

नारायण सेवा संस्थान मुंबई में 419 दिव्यांगों को लगायेगा निःशुल्क कृत्रिम हाथ-पैर

बीपीसीएल सीएसआर की अभिनव श्रावस्ती स्कूल पहल, ‘प्रोजेक्ट ग्रीनिंग क्लासरूम’ को प्रभावी ढंग से लॉन्च किया

ਅਸਦੁਦੀਨ ਓਵੈਸੀ ਨੇ ਅਲਜੀਰੀਆ ਵਿੱਚ ਪਾਕਿਸਤਾਨ ਦਾ ਪਰਦਾਫਾਸ਼ ਕੀਤਾ

महाराष्ट्र के मुख्यमंत्री देवेंद्र फडणवीस की गरिमामयी उपस्थिति में हुआ शुभारंभ

ਪੰਚਕੂਲਾ ਵਿੱਚ ਬੁਰਾੜੀ ਵਰਗੀ ਘਟਨਾ : ਇੱਕੋ ਪਰਿਵਾਰ ਦੇ 7 ਮੈਂਬਰਾਂ ਨੇ ਕਾਰ ਵਿੱਚ ਖਾਧਾ ਜ਼ਹਿਰ, ਸਾਰਿਆਂ ਦੀ ਮੌਤ

ਪੰਚਕੂਲਾ ਵਿੱਚ ਬੁਰਾੜੀ ਵਰਗੀ ਘਟਨਾ : ਇੱਕੋ ਪਰਿਵਾਰ ਦੇ 7 ਮੈਂਬਰਾਂ ਨੇ ਕਾਰ ਵਿੱਚ ਖਾਧਾ ਜ਼ਹਿਰ, ਸਾਰਿਆਂ ਦੀ ਮੌਤ

ਐਮਪੀ: ਸਮੂਹਿਕ ਬਲਾਤਕਾਰ ਤੋਂ ਬਾਅਦ ਔਰਤ ਦੀ ਮੌਤ, ਬੱਚੇਦਾਨੀ ਬਾਹਰ ਸੀ

ਰਾਜਸਥਾਨ: ਭਾਜਪਾ ਵਿਧਾਇਕ ਦੀ ਵਿਧਾਨ ਸਭਾ ਮੈਂਬਰਸ਼ਿਪ ਰੱਦ

 
 
 
 
Subscribe