Wednesday, November 19, 2025

ਮਨੋਰੰਜਨ

ਚਾਰਜਸ਼ੀਟ 'ਚ ਖੁਲਾਸਾ : ਸਲਮਾਨ ਖਾਨ ਨੂੰ ਮਾਰਨ ਲਈ ਪਾਕਿਸਤਾਨ ਤੋਂ ਆਉਣੇ ਸਨ ਹਥਿਆਰ

July 02, 2024 06:20 AM

ਲਾਰੈਂਸ ਬਿਸ਼ਨੋਈ ਗੈਂਗ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਾਂਗ ਫਿਲਮ ਅਦਾਕਾਰ ਸਲਮਾਨ ਖਾਨ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਅਜਿਹੇ ਸੰਕੇਤ ਪਨਵੇਲ ਪੁਲਿਸ ਵੱਲੋਂ ਹਾਲ ਹੀ ਵਿੱਚ ਦਾਖ਼ਲ ਚਾਰਜਸ਼ੀਟ ਵਿੱਚ ਮਿਲੇ ਹਨ। ਪੁਲਿਸ ਨੇ ਇਹ ਜਾਣਕਾਰੀ ਸ਼ੱਕੀ ਵਿਅਕਤੀਆਂ ਦੇ ਮੋਬਾਈਲ ਫੋਨ, ਟਾਵਰ ਲੋਕੇਸ਼ਨ ਵਰਗੇ ਇਨਪੁਟਸ ਦੇ ਵਿਸ਼ਲੇਸ਼ਣ ਰਾਹੀਂ ਇਕੱਠੀ ਕੀਤੀ ਹੈ।

ਰਿਪੋਰਟ ਮੁਤਾਬਕ ਪਨਵੇਲ ਪੁਲਿਸ ਵੱਲੋਂ ਦਾਇਰ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਗੈਂਗ ਏਕੇ-47 ਸਮੇਤ ਪਾਕਿਸਤਾਨ ਤੋਂ ਆਏ ਕਈ ਹਥਿਆਰਾਂ ਨਾਲ ਸਲਮਾਨ ਨੂੰ ਮਾਰਨ ਦੀ ਯੋਜਨਾ ਬਣਾ ਰਿਹਾ ਸੀ। ਚਾਰਜਸ਼ੀਟ ਦੇ ਅਨੁਸਾਰ, ਇਹ ਹਮਲਾ ਕਥਿਤ ਤੌਰ 'ਤੇ ਫਿਲਮ ਦੀ ਸ਼ੂਟਿੰਗ ਦੌਰਾਨ ਜਾਂ ਪਨਵੇਲ ਦੇ ਫਾਰਮ ਹਾਊਸ ਤੋਂ ਬਾਹਰ ਨਿਕਲਣ ਸਮੇਂ ਕੀਤੇ ਜਾਣ ਦੀ ਯੋਜਨਾ ਸੀ, ਜਿਵੇਂ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ ਸੀ।

ਖਾਸ ਗੱਲ ਇਹ ਹੈ ਕਿ ਪੁਲਸ ਨੇ ਪਿਛਲੇ ਹਫਤੇ ਜੋ ਚਾਰਜਸ਼ੀਟ ਦਾਖਲ ਕੀਤੀ ਸੀ, ਉਸ 'ਚ ਹਮਲੇ ਦੀ ਯੋਜਨਾ ਅਤੇ ਭੱਜਣ ਦੇ ਸਾਧਨ ਸ਼ਾਮਲ ਹਨ। 350 ਪੰਨਿਆਂ ਦੀ ਇਸ ਚਾਰਜਸ਼ੀਟ ਵਿੱਚ ਲਾਰੈਂਸ ਗੈਂਗ ਦੇ 5 ਲੋਕਾਂ ਦੇ ਨਾਂ ਹਨ। ਇਨ੍ਹਾਂ ਵਿਚ ਅਜੇ ਕਸ਼ਯਪ (28), ਗੌਤਮ ਵਿਨੋਦ ਭਾਟੀਆ (29), ਵਸਪੀ ਮਹਿਮੂਦ ਖਾਨ ਉਰਫ ਚੀਨ (36), ਰਿਜ਼ਵਾਨ ਹਸਨ ਉਰਫ ਜਾਵੇਦ ਖਾਨ (25) ਅਤੇ ਦੀਪਕ ਹਵਾਸਿੰਘ ਉਰਫ ਜੌਹਨ ਵਾਲਮੀਕੀ (30) ਦੇ ਨਾਂ ਸ਼ਾਮਲ ਹਨ।

ਅਪ੍ਰੈਲ 'ਚ ਪਨਵੇਲ ਪੁਲਸ ਇੰਸਪੈਕਟਰ ਨਿਤਿਨ ਠਾਕਰੇ ਨੂੰ ਖੁਫੀਆ ਜਾਣਕਾਰੀ ਮਿਲੀ ਸੀ ਕਿ ਲਾਰੈਂਸ ਗੈਂਗ ਸਲਮਾਨ 'ਤੇ ਹਮਲੇ ਦੀ ਯੋਜਨਾ ਬਣਾ ਰਿਹਾ ਹੈ। ਬਾਅਦ ਵਿੱਚ ਜਾਂਚ ਵਿੱਚ ਸਾਹਮਣੇ ਆਇਆ ਕਿ ਲਾਰੇਂਸ ਨੇ ਸਲਮਾਨ ਉੱਤੇ ਹਮਲਾ ਕਰਨ ਲਈ ਗੈਂਗ ਨੂੰ 25 ਲੱਖ ਰੁਪਏ ਦਾ ਠੇਕਾ ਦਿੱਤਾ ਸੀ। ਰਿਪੋਰਟ ਮੁਤਾਬਕ ਗਰੋਹ ਨੇ 15-16 ਲੋਕਾਂ ਦਾ ਵਟਸਐਪ ਗਰੁੱਪ ਵਰਤਿਆ, ਜਿਸ ਵਿਚ ਗੋਲਡੀ ਬਰਾੜ ਅਤੇ ਅਨਮੋਲ ਬਿਸ਼ਨੋਈ ਵੀ ਸ਼ਾਮਲ ਸਨ।

ਪਾਕਿਸਤਾਨ ਤੋਂ ਆਏ ਸੁੱਖਾ ਸ਼ੂਟਰ ਅਤੇ ਡੋਗਰ ਦੀ ਪਛਾਣ ਕੀਤੀ ਹੈ, ਜੋ ਕਿ ਏ.ਕੇ.-47, ਐਮ16 ਜਾਂ ਐਮ5 ਦੀ ਸਪਲਾਈ ਕਰਨ ਵਾਲੇ ਸਨ। ਕਸ਼ਯਪ ਨੇ ਇਲਾਕਾ ਸਮਝਣ ਲਈ ਸਲਮਾਨ ਦੇ ਫਾਰਮ ਹਾਊਸ ਦੇ ਕੋਲ ਇੱਕ ਮਕਾਨ ਕਿਰਾਏ 'ਤੇ ਲਿਆ ਸੀ। ਉਥੇ ਹੀ ਕੁਝ ਲੋਕ ਸਲਮਾਨ ਦੇ ਫਾਰਮ ਹਾਊਸ, ਗੋਰੇਗਾਂਵ 'ਚ ਫਿਲਮ ਸਿਟੀ ਅਤੇ ਬਾਂਦਰਾ ਸਥਿਤ ਘਰ ਦੀ ਰੇਕੀ ਕਰ ਚੁੱਕੇ ਹਨ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

ਪੰਜਾਬੀ ਗਾਇਕ ਬੱਬੂ ਮਾਨ ਨਵੇਂ ਵਿਵਾਦ ਵਿੱਚ ਘਿਰਿਆ

ਸੁਲਕਸ਼ਣਾ ਪੰਡਿਤ ਦੀ ਮੌਤ: ਹਿੰਦੀ ਸਿਨੇਮਾ ਨੂੰ ਵੱਡਾ ਝਟਕਾ; ਗਾਇਕਾ ਅਤੇ ਅਦਾਕਾਰਾ ਨੇ 71 ਸਾਲ ਦੀ ਉਮਰ 'ਚ ਲਿਆ ਆਖਰੀ ਸਾਹ

ਕੀ ਪਾਕਿਸਤਾਨ ਨੇ ਸਲਮਾਨ ਖਾਨ ਨੂੰ ਅੱਤਵਾਦੀ ਐਲਾਨ ਦਿੱਤਾ? ਸ਼ਾਹਬਾਜ਼ ਸਰਕਾਰ ਨੇ ਦਿੱਤਾ ਸਪੱਸ਼ਟੀਕਰਨ

ਗੁਸੇ ਵਿਚ ਆਏ ਇਸ ਦੇਸ਼ ਨੇ ਸਲਮਾਨ ਖਾਨ ਨੂੰ ਅਤਿਵਾਦੀ ਐਲਾਨਿਆ

मधुश्री की ‘टुक टुक’ ने मचाया धमाल

ਸ਼ਿਲਪਾ ਸ਼ੈੱਟੀ ਅਤੇ ਰਾਜ ਕੁੰਦਰਾ ਖਿਲਾਫ 60 ਕਰੋੜ ਦੀ ਧੋਖਾਧੜੀ ਦੇ ਮਾਮਲੇ ਵਿੱਚ FIR, ਮੁੰਬਈ ਦੇ ਕਾਰੋਬਾਰੀ ਨੇ ਦਰਜ ਕਰਵਾਇਆ ਮਾਮਲਾ

स्कारलेट जोहानसन की तरह ताकत, स्टाइल और चुलबुलेपन का प्रतीक हैं निकिता रावल

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

 
 
 
 
Subscribe