Saturday, August 02, 2025
 

ਪੰਜਾਬ

ਅਚਾਨਕ ਦਵਾਈ ਮੂੰਹ ਵਿਚ ਪੈਣ ਕਾਰਨ ਦਵਾਈਆਂ ਦੇ ਦੁਕਾਨਦਾਰ ਦੀ ਹੋਈ ਮੌਤ

February 21, 2023 10:16 PM

ਮਲਸੀਆਂ : ਇਥੋਂ ਦੇ ਪਿੰਡ ਬਾਜਵਾ ਕਲਾਂ ਦੇ ਇਕ ਨੌਜਵਾਨ ਦੇ ਮੂੰਹ ਅੰਦਰ ਅਚਾਨਕ ਜ਼ਹਿਰੀਲੀ ਦਵਾਈ ਜਾਣ ਨਾਲ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪ੍ਰਦੀਪ ਸਿੰਘ ਦੀਪਾ (35) ਪੁੱਤਰ ਗੁਰਦੀਪ ਸਿੰਘ ਆਪਣੇ ਪਿੰਡ 'ਚ ਹੀ ਖੇਤੀਬਾੜੀ ਦੀਆਂ ਦਵਾਈਆਂ ਵੇਚਣ ਦੀ ਦੁਕਾਨ ਕਰਦਾ ਸੀ।

ਇਹ ਵੀ ਪੜ੍ਹੋ : ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਅਤੇ ਹਰਿੰਦਰ ਸਿੰਘ ਲੱਖੋਵਾਲ ਦੇ ਘਰ ਸੀਬੀਆਈ ਦਾ ਛਾਪਾ

ਬੀਤੇ ਦਿਨੀਂ ਪ੍ਰਦੀਪ ਸਿੰਘ ਦੀਪਾ ਆਪਣੀ ਦੁਕਾਨ ਦੀ ਸਫ਼ਾਈ ਕਰ ਰਿਹਾ ਸੀ। ਇਸ ਦੌਰਾਨ ਇਕ ਪੁਰਾਣੀ ਦਵਾਈ ਦਾ ਪੈਕੇਟ ਖੁੱਲ੍ਹਾ ਪਿਆ ਸੀ, ਅਚਾਨਕ ਉਹ ਦਵਾਈ ਉਸ ਦੇ ਮੂੰਹ 'ਤੇ ਪੈ ਗਈ ਤੇ ਕੁਝ ਦਵਾਈ ਉਸ ਦੇ ਅੰਦਰ ਚਲੀ ਗਈ। ਰਾਤ ਸਮੇਂ ਅਚਾਨਕ ਹੀ ਉਸ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰ ਵੱਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਰੈਫਰ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਨੌਜਵਾਨ ਦਾ ਕਤਲ ਕਰ ਕੇ ਹੱਡਾਰੋੜੀ 'ਚ ਸੁੱਟੀ ਲਾਸ਼: ਕੁੱਤਿਆਂ ਨੇ ਨੋਚ-ਨੋਚ ਕੇ ਖਾਧੀ

ਨਕੋਦਰ ਦੇ ਇਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਉਸ ਦਾ ਅੰਤਿਮ ਸਸਕਾਰ ਪਿੰਡ ਬਾਜਵਾ ਕਲਾਂ ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰਾਂ ਨੂੰ ਛੱਡ ਗਿਆ ਹੈ।

 

Have something to say? Post your comment

 
 
 
 
 
Subscribe