Saturday, August 02, 2025
 

ਪੰਜਾਬ

ਨੌਜਵਾਨ ਦਾ ਕਤਲ ਕਰ ਕੇ ਹੱਡਾਰੋੜੀ 'ਚ ਸੁੱਟੀ ਲਾਸ਼: ਕੁੱਤਿਆਂ ਨੇ ਨੋਚ-ਨੋਚ ਕੇ ਖਾਧੀ

February 21, 2023 09:27 PM


ਸੰਗਰੂਰ : ਸੁਨਾਮ 'ਚ ਕਤਲ ਅਤੇ ਬੇਰਹਿਮੀ ਨਾਲ ਕੁੱਟਮਾਰ ਦੀਆਂ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਤਾਜ਼ਾ ਮਾਮਲਾ ਭਵਾਨੀਗੜ੍ਹ ਦੇ ਪਿੰਡ ਫੁੰਮਣਵਾਲ ਤੋਂ ਸਾਹਮਣੇ ਆਇਆ ਹੈ ਜਿਥੇ ਦੋ ਦਿਨ ਪਹਿਲਾਂ ਲਾਪਤਾ ਹੋਏ ਨੌਜਵਾਨ ਦੀ ਲਾਸ਼ ਹੱਡਾਰੋੜੀ 'ਚੋਂ ਮਿਲੀ ਹੈ। ਜਿਸ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ।

ਅਫ਼ਸੋਸਨਾਕ ਪਹਿਲੂ ਇਹ ਹੈ ਕਿ ਲਾਸ਼ ਨੂੰ ਕੁੱਤਿਆਂ ਵੱਲੋਂ ਨੋਚਿਆ ਜਾ ਰਿਹਾ ਸੀ। ਰਾਹਗੀਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਸੂਚਨਾ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੁਰਦਾ ਘਰ ਭੇਜ ਦਿੱਤਾ।

ਇਹ ਵੀ ਪੜ੍ਹੋ : ਕਿਸਾਨ ਆਗੂ ਸਤਨਾਮ ਸਿੰਘ ਬਹਿਰੂ ਅਤੇ ਹਰਿੰਦਰ ਸਿੰਘ ਲੱਖੋਵਾਲ ਦੇ ਘਰ ਸੀਬੀਆਈ ਦਾ ਛਾਪਾ

ਜਾਣਕਾਰੀ ਅਨੁਸਾਰ ਪਿੰਡ ਫੁੰਮਣਵਾਲ ਦਾ ਇੱਕ ਨੌਜਵਾਨ ਦੋ ਦਿਨ ਪਹਿਲਾਂ ਲਾਪਤਾ ਹੋ ਗਿਆ ਸੀ। ਮੰਗਲਵਾਰ ਨੂੰ ਪਿੰਡ ਦੀ ਹੱਡਾਰੋੜੀ 'ਚ ਨੌਜਵਾਨ ਦੀ ਲਾਸ਼ ਨੰਗੀ ਹਾਲਤ 'ਚ ਮਿਲੀ। ਹੱਡਾਰੋੜੀ ਦੇ ਕੁੱਤੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਖਾ ਰਹੇ ਸਨ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ ਉਰਫ ਰਾਜੀ ਪੁੱਤਰ ਹਰਭਜਨ ਸਿੰਘ (30) ਵਾਸੀ ਫੁੰਮਣਵਾਲ ਵਜੋਂ ਹੋਈ ਹੈ। ਹੱਡਾਰੋੜੀ ਨੇੜਿਉਂ ਲੰਘ ਰਹੇ ਰਾਹਗੀਰਾਂ ਨੇ ਲਾਸ਼ ਪਈ ਹੋਣ ਦੀ ਸੂਚਨਾ ਪੁਲਿਸ ਨੂੰ ਦਿੱਤੀ।

ਇਹ ਵੀ ਪੜ੍ਹੋ : 50 ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਸਹਾਇਕ ਖਜ਼ਾਨਾ ਅਫ਼ਸਰ ਤੇ ਉਸ ਦੇ ਸਾਥੀ ਨੂੰ ਹੋਈ 7-7 ਸਾਲ ਦੀ ਕੈਦ

ਭਵਾਨੀਗੜ੍ਹ ਦੇ ਡੀਐਸਪੀ ਮੋਹਿਤ ਅਗਰਵਾਲ ਅਤੇ ਥਾਣਾ ਸਦਰ ਦੇ ਪ੍ਰਧਾਨ ਪ੍ਰਤੀਕ ਜਿੰਦਲ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਮੁਖੀ ਜਿੰਦਲ ਨੇ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ ਮਾਮਲਾ ਕਤਲ ਦਾ ਜਾਪਦਾ ਹੈ। ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

 

Have something to say? Post your comment

 
 
 
 
 
Subscribe