Thursday, March 19, 2026
BREAKING NEWS
ਪੰਜਾਬ-ਚੰਡੀਗੜ੍ਹ 'ਚ ਮੌਸਮ ਦਾ ਮਿਜ਼ਾਜ ਵਿਗੜਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (19 ਮਾਰਚ 2026)ਬੇਰੂਤ 'ਚ ਕਿਆਮਤ ਦਾ ਮੰਜ਼ਰ: ਇਜ਼ਰਾਈਲੀ ਮਿਜ਼ਾਈਲ ਨੇ ਮਿੰਟਾਂ 'ਚ ਜ਼ਮੀਨਦੋਜ਼ ਕੀਤੀ ਬਹੁ-ਮੰਜ਼ਿਲਾ ਇਮਾਰਤ, 6 ਮੌਤਾਂ ਤੋਂ ਬਾਅਦ ਲੇਬਨਾਨ 'ਚ ਦਹਿਸ਼ਤਅੰਮ੍ਰਿਤਸਰ ਲਈ ਵੱਡੀ ਸੌਗਾਤ: 11 ਨਵੇਂ 'ਆਮ ਆਦਮੀ ਕਲੀਨਿਕਾਂ' ਨੂੰ ਹਰੀ ਝੰਡੀ, 4 ਕਰੋੜ ਦੇ ਫੰਡ ਜਾਰੀEPFO ਪੈਨਸ਼ਨ ਅਤੇ PF ਕਲੇਮ ਰੱਦ ਹੋਣ ਤੋਂ ਕਿਵੇਂ ਬਚੀਏ? ਅਪਲਾਈ ਕਰਨ ਤੋਂ ਪਹਿਲਾਂ ਇਨ੍ਹਾਂ ਜ਼ਰੂਰੀ ਗੱਲਾਂ ਦਾ ਰੱਖੋ ਖ਼ਾਸ ਧਿਆਨਕੈਨੇਡਾ ਤੋਂ ਆਈ ਰੂਹ ਕੰਬਾਊ ਖ਼ਬਰ: ਦੋਸਤਾਨਾ ਇਸ਼ਾਰਾ ਕਰਕੇ ਪੰਜਾਬੀ ਗੱਭਰੂ ਦੇ ਗਰਦਨ 'ਚ ਮਾਰੀ ਗੋਲੀ, ਮਾਪਿਆਂ ਦੇ ਇਕਲੌਤੇ ਪੁੱਤ ਦੀ ਹਾਈਵੇਅ 'ਤੇ ਦਰਦਨਾਕ ਮੌਤ"Ramdas Athawale is Evergreen": Laughter Echoes During PM Modi's Farewell Speech in Rajya Sabha (Video)ਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (18 ਮਾਰਚ 2026)ਆਰਥਿਕ ਸੰਕਟ ਵਿਚਾਲੇ ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਸਾਰੇ ਕੈਬਨਿਟ ਰੈਂਕ ਖਤਮ, ਤਨਖਾਹਾਂ 'ਤੇ ਵੀ ਲਗਾਈ ਰੋਕWeather Shift in Punjab: Rain Alert for 4 Districts as Cold Returns

ਰਾਸ਼ਟਰੀ

ਧਰਨੇ 'ਤੇ ਬੈਠੇ ਕਿਸਾਨ ਆਗੂ ਰਾਕੇਸ਼ ਟਿਕੈਤ

April 11, 2022 02:49 PM

ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਵੀ ਹੋਏ ਧਰਨੇ ਵਿਚ ਸ਼ਾਮਲ

ਨਵੀਂ ਦਿੱਲੀ : ਕੇਂਦਰ ਸਰਕਾਰ ਦੀ ਝੋਨਾ ਖਰੀਦਣ ਦੀ ਨੀਤੀ ਦਾ ਹੁਣ ਵਿਰੋਧ ਹੋ ਰਿਹਾ ਹੈ। ਕਈ ਕਿਸਾਨ ਜਥੇਬੰਦੀਆਂ ਦੇ ਆਗੂ ਰਾਜਧਾਨੀ ਦਿੱਲੀ ਵਿੱਚ ਆ ਚੁੱਕੇ ਹਨ ਅਤੇ ਵੱਡੀ ਗਿਣਤੀ ਵਿੱਚ ਧਰਨਾਕਾਰੀਆਂ ਨਾਲ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ।

ਤੇਲੰਗਾਨਾ ਦੇ ਸੰਸਦ ਮੈਂਬਰਾਂ, ਐੱਮਐੱਲਸੀ ਅਤੇ ਹੋਰ ਆਗੂਆਂ ਵੱਲੋਂ ਦਿੱਤੇ ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੀ ਨਜ਼ਰ ਆ ਰਹੇ ਹਨ। ਰਾਕੇਸ਼ ਟਿਕੈਤ ਦੇ ਨਾਲ ਤੇਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਵੀ ਧਰਨੇ ਵਿੱਚ ਸ਼ਮੂਲੀਅਤ ਕੀਤੀ।
ਰਾਓ ਦੀ ਪਾਰਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਕੇਂਦਰ ਦੀ ਝੋਨੇ ਦੀ ਖਰੀਦ ਨੀਤੀ ਦੇ ਖ਼ਿਲਾਫ਼ ਹਨ। ਇਸ ਬਾਰੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਇੱਕ ਟਵੀਟ ਕਰ ਕੇ ਕਿਹਾ ਕਿ ਕੇਂਦਰ ਸਰਕਾਰ ਨੂੰ ਸਾਰੇ ਸੂਬਿਆਂ ਦੇ ਕਿਸਾਨਾਂ ਦੀ ਫ਼ਸਲ ਖ਼ਰੀਦ ਯਕੀਨੀ ਬਣਾਉਣੀ ਚਾਹੀਦੀ ਹੈ।

ਉਨ੍ਹਾਂ ਕਿਹਾ ਕਿ ਇੱਕ ਸੂਬਾ ਸਰਕਾਰ (ਤੇਲੰਗਾਨਾ) ਨੂੰ ਕਿਸਾਨਾਂ ਦੀ ਫ਼ਸਲ ਖ਼ਰੀਦ ਦੀ ਮੰਗ ਨੂੰ ਲੈ ਕੇ ਕੇਂਦਰ ਵਿਰੁੱਧ ਧਰਨੇ 'ਤੇ ਬੈਠਣਾ ਪਵੇ ਤਾਂ ਇਹ ਬਹੁਤ ਹੀ ਸ਼ਰਮਨਾਕ ਸਥਿਤੀ ਹੈ। ਉਨ੍ਹਾਂ ਕੇਂਦਰ ਨੂੰ ਚਿਤਾਵਨੀ ਦਿਤੀ ਹੈ ਕਿ ਜੇਕਰ ਸਰਕਾਰ ਫ਼ਸਲ ਦੇ ਇੱਕ-ਇੱਕ ਦਾਣੇ ਦੀ ਖ਼ਰੀਦ ਯਕੀਨੀ ਨਹੀਂ ਬਣਾਉਂਦੀ ਤਾਂ ਕਿਸਾਨਾਂ ਨੂੰ ਮਜਬੂਰਨ ਸੜਕ 'ਤੇ ਆਉਣਾ ਹੀ ਪਏਗਾ।

 

Have something to say? Post your comment

 

ਹੋਰ ਰਾਸ਼ਟਰੀ ਖ਼ਬਰਾਂ

 
 
 
 
Subscribe