ਪ੍ਰਧਾਨ ਮੰਤਰੀ ਟਰੂਡੋ ਨੇ ਲਈ ਕੋਵਿਡ-19 ਦੀ ਬੂਸਟਰ ਡੋਜ਼ 
                            January 06, 2022 08:36 AM
                            
                            
                                
                                    
                                    
                                    
                                    
                                    ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਉਨ੍ਹਾਂ ਕੈਨੇਡੀਅਨਾਂ ਦੀ ਕਤਾਰ ਵਿੱਚ ਸ਼ਾਮਲ ਹੋ ਗਏ ਹਨ,  ਜਿਹਨਾਂ ਨੇ ਕੋਵਿਡ-19 ਦੀ ਬੂਸਟਰ ਡੋਜ਼ ਲਈ ਹੈ। ਟਰੂਡੋ ਨੂੰ ਅੱਜ ਸਵੇਰੇ ਓਟਾਵਾ ਦੀ ਇੱਕ ਫਾਰਮੇਸੀ ਵਿੱਚ ਤੀਜੀ ਡੋਜ਼ ਮਤਲਬ ਬੂਸਟਰ ਡੋਜ਼ ਲਗਵਾਈ। ਇਸ ਮਗਰੋਂ ਉਹਨਾਂ ਨੇ ਇਕ ਟਵੀਟ ਕਰ ਕੇ ਇਸ ਸਬੰਧੀ ਜਾਣਕਾਰੀ ਦਿੱਤੀ।
ਪ੍ਰਧਾਨ ਮੰਤਰੀ ਟਰੂਡੋ ਸਵੇਰੇ 8 ਵਜੇ ਦੇ ਕਰੀਬ ਹਸਪਤਾਲ ਪਹੁੰਚੇ। ਜਿਸ ਦੌਰਾਨ ਟੀਕਾ ਲਗਾਉਣ ਦੀ ਤਿਆਰੀ ਕੀਤੀ ਗਈ,  ਉਸ ਦੌਰਾਨ ਉਨ੍ਹਾਂ ਨੇ ਫਾਰਮਾਸਿਸਟ ਨਾਲ ਗੱਲਬਾਤ ਕੀਤੀ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕੈਮਰਿਆਂ ਨੂੰ ਥੰਬਸ ਅੱਪ ਫਲੈਸ਼ ਕੀਤਾ ਅਤੇ ਕੈਨੇਡੀਅਨਾਂ ਨੂੰ ਟੀਕਾਕਰਨ ਕਰਵਾਉਣ ਦੀ ਅਪੀਲ ਕੀਤੀ। ਕੈਨੇਡਾ ਦੇ ਜ਼ਿਆਦਾਤਰ ਸੂਬੇ ਬੂਸਟਰ ਡੋਜ਼ ਪ੍ਰਦਾਨ ਕਰਨ ਲਈ ਦੌੜ ਕਰ ਰਹੇ ਹਨ ਕਿਉਂਕਿ ਕੋਵਿਡ-19 ਕੇਸਾਂ ਦੀ ਗਿਣਤੀ ਅਤੇ ਹਸਪਤਾਲਾਂ ਵਿੱਚ ਦਾਖਲ ਹੋਣ ਵਾਲੇ ਮਰੀਜ਼ ਵੱਧਦੇ ਜਾ ਰਹੇ ਹਨ।
 
                                     
                                    
                                    
                                    
                                    
                                 
                             
                            
                            Have something to say? Post your comment