Sunday, August 03, 2025
 

ਮਨੋਰੰਜਨ

ਨੀਰੂ ਬਾਜਵਾ ਦਾ ਸ਼ੋਅ ‘ਜਜ਼ਬਾ’ 17 ਅਪ੍ਰੈਲ ਤੋਂ ਹੋਵੇਗਾ ਸ਼ੁਰੂ

April 17, 2021 09:19 AM

ਚੰਡੀਗੜ੍ਹ, 17 ਅਪ੍ਰੈਲ : ਪੰਜਾਬੀ ਅਦਾਕਾਰਾ ਨੀਰੂ ਬਾਜਵਾ ਜ਼ੀ ਪੰਜਾਬੀ ਦੇ ਟਾਕ ਸ਼ੋਅ ‘ਜਜ਼ਬਾ’ ਨਾਲ ਆਪਣੀ ਟੈਲੀਵਿਜ਼ਨ ‘ਤੇ ਸ਼ੁਰੂਆਤ ਕਰਨ ਲਈ ਤਿਆਰ ਹੈ। ਸ਼ੋਅ ਦਾ ਪ੍ਰੀਮੀਅਰ 17 ਅਪ੍ਰੈਲ ਨੂੰ ਜ਼ੀ ਪੰਜਾਬੀ ‘ਤੇ ਹੋਵੇਗਾ ਅਤੇ ਇਹ ਸ਼ੋਅ ਸ਼ਨਿੱਚਰਵਾਰ-ਐਤਵਾਰ ਸ਼ਾਮ 7 ਵਜੇ ਆਵੇਗਾ। ਸ਼ੋਅ ਉਨ੍ਹਾਂ ਅਣਸੁਣੇ ਨਾਇਕਾਂ ਨੂੰ ਦੁਨੀਆਂ ਅੱਗੇ ਲੈ ਕੇ ਆਵੇਗਾ, ਜੋ ਆਪਣੀਆਂ ਕੋਸ਼ਿਸ਼ਾਂ ‘ਚ ਨਿਰਸਵਾਰਥ ਰਹੇ।
‘ਜਜ਼ਬਾ’ ਦਾ ਉਦੇਸ਼ ਲੋਕਾਂ ਦੀਆਂ ਵੱਡੀਆਂ ਪ੍ਰਾਪਤੀਆਂ ਨੂੰ ਦੁਨੀਆਂ ਅੱਗੇ ਲੈਕੇ ਆਉਣਾ ਹੈ ਜੋ ਉਨ੍ਹਾਂ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਉਤਸ਼ਾਹਿਤ ਰਹਿੰਦੇ ਹਨ, ਭਾਵੇਂ ਕੋਈ ਵੀ ਮੁਸ਼ਕਿਲ ਆਵੇ।ਸ਼ੋਅ ਦਾ ਉਦੇਸ਼ ਦੇਸ਼ ਦੀ ਜਾਣਕਾਰੀ ਨਾਲ ਨਾਗਰਿਕਾਂ ਨੂੰ ਸ਼ਕਤੀਕਰਨ ਅਤੇ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਕਾਰਵਾਈ ਕਰਨ ਦੀ ਅਪੀਲ ਕਰਨਾ ਵੀ ਹੈ।
ਇਕ ਨਵੇਂ ਸ਼ੋਅ ਦੀ ਸ਼ੁਰੂਆਤ ਮੌਕੇ ਬੋਲਦੇ ਹੋਏ ਜ਼ੀ ਪੰਜਾਬੀ ਦੇ ਕਾਰੋਬਾਰੀ ਮੁਖੀ ਰਾਹੁਲ ਰਾਓ ਨੇ ਕਿਹਾ, “ਜ਼ੀ ਪੰਜਾਬੀ ਹਮੇਸ਼ਾਂ ਉਹ ਕੰਟੇੰਟ ਲਿਆਉਣ ਵਿਚ ਲੱਗੀ ਰਹੀ ਹੈ ਜੋ ਨਾ ਸਿਰਫ ਦਰਸ਼ਕਾਂ ਨਾਲ ਮਿਲੀ ਜੂਲੀ ਹੋਵੇ ਬਲਕਿ ਉਨ੍ਹਾਂ ਨੂੰ ਆਪਣੀ ਜ਼ਿੰਦਗੀ ‘ਚ ਪ੍ਰੇਰਿਤ ਕਰਦੀ ਹੈ।ਜਜ਼ਬਾ ਇਕ ਅਜਿਹਾ ਸ਼ੋਅ ਹੋਵੇਗਾ ਜੋ ਪੰਜਾਬ ਦੇ ਅਣਸੁਣੇ ਨਾਇਕਾਂ ਨੂੰ ਦੁਨੀਆਂ ਦੇ ਅੱਗੇ ਲੈਕੇ ਆਵੇਗਾ।”
ਆਪਣੇ ਵਿਚਾਰ ਸਾਂਝੇ ਕਰਦਿਆਂ ਨੀਰੂ ਬਾਜਵਾ ਨੇ ਕਿਹਾ, “ਇਹ ਪਹਿਲਾ ਮੌਕਾ ਹੈ ਜਦੋਂ ਮੈਂ ਕਿਸੇ ਸ਼ੋਅ ਦੀ ਮੇਜ਼ਬਾਨੀ ਕਰ ਰਹੀ ਹਾਂ। ਮੈਂ ਹਮੇਸ਼ਾ ਕੁਝ ਵੱਖਰਾ ਕਰਨਾ ਚਾਹੁੰਦੀ ਸੀ ਅਤੇ ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਕਾਨਸੈਪਟ ਦਾ ਹਿੱਸਾ ਹਾਂ। ਹਰੇਕ ਮਹਿਮਾਨ ਦੀਆਂ ਕਹਾਣੀਆਂ ਇੰਨੀਆਂ ਖੂਬਸੂਰਤ ਅਤੇ ਪ੍ਰੇਰਣਾਦਾਇਕ ਹੁੰਦੀਆਂ ਹਨ ਕਿ ਉਨ੍ਹਾਂ ਨੇ ਨਿੱਜੀ ਤੌਰ ‘ਤੇ ਮੈਂਨੂੰ ਬਹੁਤ ਪ੍ਰੇਰਣਾ ਦਿੱਤੀ।” ਸ਼ੋਅ ‘ਚ 34 ਐਪੀਸੋਡ ਹੋਣਗੇ, ਜਿਸ ‘ਚ ਮਨੋਰੰਜਨ ਤੋਂ ਲੈ ਕੇ ਖੇਡਾਂ ਅਤੇ ਆਮ ਲੋਕਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਜਜ਼ਬਾ ਜ਼ੀ ਪੰਜਾਬੀ ‘ਤੇ 17 ਅਪ੍ਰੈਲ ਨੂੰ ਪ੍ਰੀਮੀਅਰ ਹੋਵੇਗਾ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

सिद्धांत-तृप्ति स्टारर 'धड़क 2' और 'सन ऑफ सरदार 2' में 1 अगस्त को बॉक्स ऑफिस क्लैश

जियोहॉटस्टार के अनोखे शो 'द सोसाइटी' में में होगा मेरा नया अवतार-खुशी मुखर्जी

क्या रंग लाएगी निर्माता शेख फाज़िल और साउथ एक्ट्रेस रेजिना कैसंड्रा की केमिस्ट्री!

18 जुलाई को रिलीज़ के लिए तैयार है फिल्म "आराध्य"

7 लाख के रेड ब्लेजर अवतार में इंटरनेट पर तहलका मचाती उर्वशी रौतेला

राणा नायडू सीज़न 2 में दमदार प्रदर्शन करने के लिए तैयार हैं तनुज विरवानी

फ्लिपकार्ट के ग्लैम अप फेस्ट 2025 में तमन्ना भाटिया, तारा सुतारिया और वामिका गब्बी का जलवा

आमिर खान की ‘सितारे ज़मीन पर’ देख सुधा मूर्ति हुईं भावुक

25 सितम्बर को सिनेमाघरों में धूम मचाएगी पवन कल्याण स्टारर ‘’ओजी"

ज्योतिका तांगरी और प्रिंस नरूला ने "हार्ट वाली बाजी" में दिलों की धड़कनें बढ़ाई

 
 
 
 
Subscribe