Sunday, August 03, 2025
 

ਖੇਡਾਂ

IPL : ਰਾਜਸਥਾਨ ਰਾਇਲਸ ਨੂੰ ਲੱਗਾ ਵੱਡਾ ਝਟਕਾ

April 14, 2021 09:04 AM

ਨਵੀਂ ਦਿੱਲੀ : ਬੇਨ ਸਟੋਕਸ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਹਰ ਹੋ ਗਏ ਹਨ। ਰਾਜਸਥਾਨ ਰਾਇਲਸ ਦੇ ਆਲ ਰਾਊਂਡਰ ਨੂੰ ਪੰਜਾਬ ਕਿੰਗਜ਼ ਦੇ ਖਿਲਾਫ ਖੇਡੇ ਗਏ ਮੈਚ ਦੌਰਾਨ ਉਦੋਂ ਸੱਟ ਲੱਗੀ ਸੀ ਜਦੋਂ ਉਨ੍ਹਾਂ ਨੇ ਕ੍ਰਿਸ ਗੇਲ ਦਾ ਕੈਚ ਫੜਿਆ ਸੀ। ਇਸ ਦੌਰਾਨ ਡਾਈਵ ਮਾਰਦੇ ਹੋਏ ਉਨ੍ਹਾਂ ਦੇ ਖੱਬੇ ਹੱਥ ਵਿਚ ਸੱਟ ਲੱਗ ਗਈ ਸੀ ਹੁਣ ਸ਼ੱਕ ਹੈ ਕਿ ਸ਼ਾਇਦ ਉਨ੍ਹਾਂ ਦੇ ਹੱਥ ਦੀ ਹੱਡੀ ਟੁੱਟ ਗਈ ਹੈ।
ਕੈਚ ਫੜਣ ਪਿੱਛੋਂ ਜਦੋਂ ਸਟੋਕਸ ਵਿਕਟ ਦਾ ਜਸ਼ਨ ਮਨਾਉਣ ਲਈ ਉਠੇ ਸਨ ਉਦੋਂ ਉਨ੍ਹਾਂ ਨੂੰ ਥੋੜ੍ਹੀ ਅਸਹਿਜਤਾ ਵਿਚ ਦੇਖਿਆ ਗਿਆ ਸੀ। ਹਾਲਾਂਕਿ, ਇਸ ਦੇ ਬਾਵਜੂਦ ਉਹ ਬੱਲੇਬਾਜ਼ੀ ਕਰਨ ਲਈ ਆਏ ਸਨ। ਬੱਲੇਬਾਜ਼ੀ ਵਿਚ ਸਟੋਕਸ ਕੁਝ ਖਾਸ ਨਹੀਂ ਕਰ ਸਕੇ ਸਨ ਅਤੇ ਬਿਨਾਂ ਖਾਤਾ ਖੋਲ੍ਹੇ 0 'ਤੇ ਆਊਟ ਹੋ ਗਏ ਸਨ। ਸੱਟ ਨੂੰ ਗੰਭੀਰਤਾ ਦੇ ਆਧਾਰ 'ਤੇ ਹੁਣ ਸਟੋਕਸ ਦੀ ਸੱਟ ਦੀ ਜਾਂਚ ਕੀਤੀ ਜਾਵੇਗੀ।
ਦਿ ਇੰਡੀਪੈਂਡੇਂਟ ਵਿਚ ਛਪੀ ਰਿਪੋਰਟ ਮੁਤਾਬਕ ਸਟੋਕਸ ਇਕ ਹਫਤੇ ਤੱਕ ਭਾਰਤ ਵਿਚ ਹੀ ਰਹਿਣਗੇ। ਸਟੋਕਸ ਦੀ ਸੱਟ ਨੂੰ ਲੈ ਕੇ ਈ.ਸੀ.ਬੀ. ਅਤੇ ਰਾਇਲਸ ਵਿਚਾਲੇ ਗੱਲਬਾਤ ਸ਼ੁਰੂ ਹੋ ਚੁੱਕੀ ਹੈ। ਰਿਕਵਰੀ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਉਨ੍ਹਾਂ ਦਾ ਐਕਸ-ਰੇ ਕੀਤਾ ਜਾਵੇਗਾ ਉਸ ਪਿੱਛੋਂ ਉਨ੍ਹਾਂ ਦੀ ਰਿਕਵਰੀ ਦਾ ਪ੍ਰੋਗਰਾਮ ਤੈਅ ਹੋਵੇਗਾ। ਇੰਗਲੈਂਡ ਨੂੰ ਆਸਟ੍ਰੇਲੀਆ ਵਿਰੁੱਧ ਐਸ਼ੇਜ਼ ਸੀਰੀਜ਼ ਖੇਡਣੀ ਹੈ ਅਜਿਹੇ ਵਿਚ ਸਟੋਕਸ ਦਾ ਟੀਮ ਵਿਚ ਹੋਣਾ ਕਾਫੀ ਮਾਇਨੇ ਰੱਖਦਾ ਹੈ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਬੈਂਗਲੁਰੂ ਭਗਦੜ: ਕੀ RCB 'ਤੇ ਪਾਬੰਦੀ ਲੱਗੇਗੀ ? BCCI ਵੱਡਾ ਫੈਸਲਾ ਲੈ ਸਕਦਾ ਹੈ

ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਨਵਾਂ ਮੁੱਖ ਕੋਚ ਮਿਲਿਆ, ਰੌਬ ਵਾਲਟਰ ਤਿੰਨ ਸਾਲਾਂ ਲਈ ਨਿਯੁਕਤ

ਬੰਗਲੌਰ ਵਿੱਚ RCB ਈਵੈਂਟ ਦੌਰਾਨ ਹੋਏ ਹਾਦਸੇ 'ਤੇ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ, ਕਿਹਾ- ...

ਮੁੱਲਾਂਪੁਰ ਵਿੱਚ IPL ਐਲੀਮੀਨੇਟਰ- ਰਾਇਲ ਚੈਲੇਂਜਰਸ- ਪੰਜਾਬ ਦਾ ਮੁਕਾਬਲਾ ਅੱਜ

इंडिया कप सीजन 3: प्रीमियर टेनिस बॉल क्रिकेट लीग लाखों लोगों को लुभाने के लिए तैयार

ਕੀ ਵਿਰਾਟ ਕੋਹਲੀ ਨੇ BCCI ਦੇ ਰਵੱਈਏ ਤੋਂ ਦੁਖੀ ਹੋ ਕੇ ਸੰਨਿਆਸ ਲੈ ਲਿਆ?

ਮੁੰਬਈ ਇੰਡੀਅਨਜ਼ ਦਾ ਸਾਬਕਾ ਖਿਡਾਰੀ ਸ਼ਿਵਾਲਿਕ ਸ਼ਰਮਾ ਜੋਧਪੁਰ ਵਿੱਚ ਬਲਾਤਕਾਰ ਦੇ ਦੋਸ਼ 'ਚ ਗ੍ਰਿਫ਼ਤਾਰ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

 
 
 
 
Subscribe