- ਅੰਤਰ ਜ਼ਿਲਾ ਪ੍ਰਾਇਮਰੀ ਸਕੂਲ ਖੇਡਾਂ ਦਾ ਦੂਜਾ ਦਿਨ
ਪਟਿਆਲਾ , 28 ਨਵੰਬਰ:
ਪੰਜਾਬ ਦੇ ਸਿੱਖਿਆ ਮੰਤਰੀ ਸ੍ਰ. ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਜ਼ਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਪਟਿਆਲਾ ਸ਼ਾਲੂ ਮਹਿਰਾ ਦੀ ਅਗਵਾਈ ਹੇਠ ਪਟਿਆਲਾ ਦੇ ਰਾਜਾ ਭਲਿੰਦਰ ਸਿੰਘ ਸਪੋਰਟਸ ਕੰਪਲੈਕਸ ਪੋਲੋ ਗ੍ਰਾਊਂਡ ਵਿਖੇ ਚੱਲ ਰਹੀਆਂ 45ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਦੇ ਦੂਜੇ ਦਿਨ ਕੇਸਰ ਸਿੰਘ ਅਖਾੜਾ ਵਿਖੇ ਕੁਸ਼ਤੀਆਂ ਦੇ ਫਸਵੇਂ ਮੁਕਾਬਲੇ ਹੋਏ। ਇਨਾ ਮੁਕਾਬਲਿਆਂ ਦੀ ਸ਼ੁਰੂਆਤ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀ. ਸਿੱ.) ਮਨਵਿੰਦਰ ਕੌਰ ਭੁੱਲਰ, ਬੀਪੀਈਓ ਜਗਜੀਤ ਸਿੰਘ ਨੌਹਰਾ, ਬੀਪੀਈਓ ਭਰਤ ਭੂਸ਼ਣ, ਬੀਪੀਈਓ ਪ੍ਰੇਮ ਕੁਮਾਰ ਅਤੇ ਬੀਪੀਈਓ ਹਰਬੰਸ ਸਿੰਘ ਨੇ ਕਰਵਾਈ।
ਇਸ ਮੌਕੇ ਖਿਡਾਰੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਉਹਨਾਂ ਆਖਿਆ ਕਿ ਜੋ ਵਿਦਿਆਰਥੀ ਜ਼ਿਲ੍ਹਾ ਪੱਧਰ ਤੋਂ ਕੁਆਲੀਫਾਈ ਕਰਕੇ ਰਾਜ ਪੱਧਰ 'ਤੇ ਖੇਡਣ ਲਈ ਪਹੁੰਚੇ ਹਨ ਉਹ ਵਧਾਈ ਦੇ ਪਾਤਰ ਹਨ। ਉਹਨਾਂ ਆਖਿਆ ਕਿ ਹਰ ਇੱਕ ਖਿਡਾਰੀ ਨੂੰ ਮੈਦਾਨ ਵਿੱਚ ਖੇਡ ਭਾਵਨਾ ਨਾਲ ਖੇਡਣਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਖੇਡਾਂ ਵਿੱਚ ਭਾਗ ਲੈਣਾ ਅਤੇ ਉਸ ਮਗਰੋਂ ਰਾਜ ਪੱਧਰ ਤੱਕ ਪਹੁੰਚਣਾ ਬਹੁਤ ਵੱਡੀ ਗੱਲ ਹੈ।
ਦੂਜੇ ਦਿਨ ਕੁਸ਼ਤੀਆਂ ਦੇ ਮੁਕਾਬਲੇ ਕੁਸ਼ਤੀ ਕੋਚ ਸਾਰਜ ਸਿੰਘ ਭੁੱਲਰ, ਲੈਕਚਰਾਰ ਚਰਨਜੀਤ ਸਿੰਘ ਭੁੱਲਰ, ਸੁਦੇਸ਼ ਕੁਮਾਰ, ਗੁਰਮੇਲ ਸਿੰਘ ਕੁਸ਼ਤੀ ਕੋਚ, ਲਵਪ੍ਰੀਤ ਸਿੰਘ ਕੋਚ, ਲਛਮੀ ਦੇਵੀ ਕੁਸ਼ਤੀ ਕੋਚ ਅਤੇ ਬੀਪੀਈਓ ਪ੍ਰੇਮ ਕੁਮਾਰ ਦੀ ਨਿਗਰਾਨੀ ਹੇਠ ਕਰਵਾਏ ਗਏ। ਜਿਸ ਦੌਰਾਨ 25 ਕਿਲੋ ਗ੍ਰਾਮ ਭਾਰ ਵਰਗ ਵਿੱਚ ਗੌਰਵ ਸਿੰਘ ਰੂਪਨਗਰ ਅਤੇ ਰਾਂਝਾ ਜਲੰਧਰ, 28 ਕਿਲੋ ਭਾਰ ਵਰਗ ਵਿੱਚ ਮੁਹੰਮਦ ਰੱਬਾਨ ਮਲੇਰਕੋਟਲਾ ਤੇ ਅਮਨ ਤਰਨਤਰਨ, 30 ਕਿਲੋਗ੍ਰਾਮ ਭਾਰ ਵਰਗ ਵਿੱਚ ਫਰੀਦ ਮੋਹਾਲੀ ਅਤੇ ਖੁਸ਼ਦੀਪ ਸੰਗਰੂਰ ਫਾਈਨਲ ਵਿੱਚ ਪਹੁੰਚੇ।
ਇਸ ਦੇ ਨਾਲ ਹੀ ਬੈਡਮਿੰਟਨ ਦੇ ਮੁਕਾਬਲੇ ਬਲਾਕ ਸਪੋਰਟਸ ਅਫਸਰ ਪਟਿਆਲਾ-2 ਆਦਰਸ਼ ਬਾਂਸਲ, ਬਲਾਕ ਸਪੋਰਟਸ ਅਫਸਰ ਪਟਿਆਲਾ-3 ਪੂਨਮ, ਬਲਾਕ ਸਪੋਰਟਸ ਅਫਸਰ ਭਾਦਸੋਂ-1 ਰਵਿੰਦਰ ਕੌਰ ਅਤੇ ਆਫੀਸ਼ੀਅਲ ਬੈਡਮਿੰਟਨ ਰੋਹਿਤ ਕੌਸ਼ਲ ਦੀ ਨਿਗਰਾਨੀ ਹੇਠ ਕਰਵਾਏ ਗਏ। ਜਿਸ ਦੌਰਾਨ ਬੈਡਮਿੰਟਨ (ਲੜਕੇ) ਦੇ ਮੁਕਾਬਲੇ ਦੌਰਾਨ ਲੁਧਿਆਣਾ ਨੇ ਐਸਏਐਸ ਨਗਰ ਨੂੰ, ਫਰੀਦਕੋਟ ਨੇ ਤਰਨਤਾਰਨ ਨੂੰ, ਜਲੰਧਰ ਨੇ ਹੁਸ਼ਿਆਰਪੁਰ ਨੂੰ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਪਠਾਨਕੋਟ ਨੂੰ, ਪਟਿਆਲਾ ਨੇ ਬਠਿੰਡਾ ਨੂੰ, ਸੰਗਰੂਰ ਨੇ ਮਾਨਸਾ ਨੂੰ ਅਤੇ ਸ੍ਰੀ ਮੁਕਤਸਰ ਸਾਹਿਬ ਨੇ ਗੁਰਦਾਸਪੁਰ ਨੂੰ ਹਰਾਇਆ।
ਇਸ ਦੇ ਨਾਲ ਹੀ ਬੈਡਮਿੰਟਨ (ਲੜਕੀਆਂ) ਦੇ ਮੁਕਾਬਲੇ ਵਿੱਚ ਮੋਗਾ ਨੇ ਬਰਨਾਲਾ ਨੂੰ, ਪਠਾਨਕੋਟ ਨੇ ਰੂਪਨਗਰ ਨੂੰ, ਪਟਿਆਲਾ ਨੇ ਫਿਰੋਜ਼ਪੁਰ ਨੂੰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸੰਗਰੂਰ ਨੂੰ ਹਰਾਇਆ।
ਇਸ ਮੌਕੇ ਬਲਾਕ ਭਾਦਸੋਂ-2 ਦੇ ਬੀਪੀਈਓ ਜਗਜੀਤ ਸਿੰਘ ਨੌਹਰਾ, ਬਲਾਕ ਡਾਹਰੀਆਂ ਦੇ ਬੀਪੀਈਓ ਸੁਰਜੀਤ ਸਿੰਘ, ਬਲਾਕ ਰਾਜਪੁਰਾ-1 ਦੇ ਬੀਪੀਈਓ ਹਰਬੰਸ ਸਿੰਘ, ਬਲਾਕ ਸਮਾਣਾ-3 ਦੇ ਬੀਪੀਈਓ ਗੁਰਪ੍ਰੀਤ ਸਿੰਘ, ਬਲਾਕ ਸਮਾਣਾ-2 ਦੇ ਬੀਪੀਈਓ ਗੋਪਾਲ ਕ੍ਰਿਸ਼ਨ, ਬਲਾਕ ਭਾਦਸੋਂ-1 ਦੇ ਬੀਪੀਈਓ ਅਖਤਰ ਸਲੀਮ, ਬਲਾਕ ਰਾਜਪੁਰਾ-2 ਦੇ ਬੀਪੀਈਓ ਮਨਜੀਤ ਕੌਰ, ਬਲਾਕ ਭੁਨਰਹੇੜੀ-1 ਦੇ ਬੀਪੀਈਓ ਬਲਵੀਰ ਕੌਰ, ਬਲਾਕ ਬਾਬਰਪੁਰ ਦੇ ਬੀਪੀਈਓ ਮੇਜਰ ਸਿੰਘ ਸਮੇਤ ਵੱਖ-ਵੱਖ ਕਮੇਟੀਆਂ ਦੇ ਨੁਮਾਇੰਦੇ ਹਾਜ਼ਰ ਸਨ।