Wednesday, September 16, 2026
BREAKING NEWS
21 ਅਗਸਤ ਨੂੰ ਪੰਜਾਬ ਬੰਦ ਦੇ ਸੱਦੇ ਨੂੰ SGPC ਨੇ ਦਿੱਤਾ ਸਮਰਥਨਬਟਾਲਾ ਨਗਰ ਨਿਗਮ ਦਫ਼ਤਰ ਨੂੰ ਮਿਲੀ ਧਮਕੀ ਭਰੀ ਈ-ਮੇਲ, ਪੁਲਿਸ ਨੇ ਕੀਤੀ ਘੇਰਾਬੰਦੀਪੰਜਾਬ ਸਰਕਾਰ ਵੱਲੋਂ ਚਾਰ ਆਈਏਐਸ ਅਧਿਕਾਰੀਆਂ ਦੇ ਤਬਾਦਲੇANTF ਨੇ ਫਿਰੋਜ਼ਪੁਰ 'ਚ 30 ਕਿੱਲੋ ਹੈਰੋਇਨ ਕੀਤੀ ਜ਼ਬਤ, ਤਿੰਨ ਮੁਲਜ਼ਮ ਗ੍ਰਿਫ਼ਤਾਰਗੁਰੂਗ੍ਰਾਮ 'ਚ ਕਾਂਵੜ ਯਾਤਰਾ ਦੌਰਾਨ ਲੱਗਿਆ 8 ਕਿਲੋਮੀਟਰ ਲੰਬਾ ਟ੍ਰੈਫਿਕ ਜਾਮਝਾਰਖੰਡ 'ਚ ਕਥਿਤ ਪ੍ਰੀਖਿਆ ਬੇਨਿਯਮੀਆਂ ਮਾਮਲੇ 'ਚ JPSC ਦੇ ਸਾਬਕਾ ਚੇਅਰਮੈਨ ਗ੍ਰਿਫ਼ਤਾਰਝਾਰਖੰਡ 'ਚ ਵਿਰੋਧ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਲਾਠੀਚਾਰਜWeather Update : ਪੰਜਾਬ ਅਤੇ ਚੰਡੀਗੜ੍ਹ 'ਚ ਮੁੜ ਸਰਗਰਮ ਹੋਵੇਗਾ ਮਾਨਸੂਨBreaking : ਪੰਜਾਬ ਕੈਬਨਿਟ ਦੀ ਮੀਟਿੰਗ ਮੁਲਤਵੀ; ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਆਖਰੀ ਦਿਨ, ਹੰਗਾਮੇ ਦੇ ਆਸਾਰਰਾਸ਼ਟਰਮੰਡਲ ਖੇਡਾਂ 2026 ਦੇ ਤਗਮਾ ਜੇਤੂਆਂ ਨਾਲ ਮਿਲੇ ਪ੍ਰਧਾਨ ਮੰਤਰੀ ਮੋਦੀ

ਅਮਰੀਕਾ

ਅਮਰੀਕਾ : ਟੈਕਸਾਸ ਵਿਚ ਚੱਲੀਆਂ ਗੋਲੀਆਂ ਕਾਰਨ ਇੱਕ ਦੀ ਮੌਤ

April 09, 2021 12:07 PM

ਟੈਕਸਾਸ (ਏਜੰਸੀਆਂ) : ਅਮਰੀਕਾ ਅਜਿਹਾ ਦੇਸ਼ ਬਣ ਚੁੱਕਾ ਹੈ ਜਿਥੇ ਆਏ ਦਿਨ ਸਿਰਫਿ਼ਰੇ ਲੋਕ ਅੰਨੇਵਾਹ ਗੋਲੀਆਂ ਚਲਾਉਂਦੇ ਰਹਿੰਦੇ ਹਨ ਅਤੇ ਲੋਕਾਂ ਦੀ ਜਾਨਾਂ ਜ਼ਾਇਆ ਚਲੀਆਂ ਜਾਂਦੀਆਂ ਹਨ। ਹੁਣ ਅਮਰੀਕਾ ਵਿਚ ਟੈਕਸਾਸ ਦੇ ਬਰਾਇਨ ਸ਼ਹਿਰ ਦੇ ਇੱਕ ਪਾਰਕ ਵਿਚ ਸਿਰਫਿਰੇ ਨੇ ਸ਼ਰੇਆਮ ਗੋਲੀਬਾਰੀ ਕੀਤੀ। ਪਾਰਕ ਵਿਚ ਬੈਠੇ ਇੱਕ ਵਿਅਕਤੀ ਦੀ ਇਸ ਦੌਰਾਨ ਮੌਤ ਹੋ ਗਈ ਜਦ ਕਿ 6 ਹੋਰ ਜ਼ਖਮੀ ਹੋ ਗਏ। ਇਹ ਗੋਲੀਬਾਰੀ ਉਸ ਸਮੇਂ ਹੋਈ ਜਦ ਪਾਰਕ ਵਿਚ ਵੱਡੀ ਗਿਣਤੀ ਵਿਚ ਲੋਕ ਘੁੰਮਣ ਪੁੱਜੇ ਸੀ। ਪੁਲਿਸ ਨੇ ਮਾਮਲੇ ਵਿਚ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਲਿਆ ਹੈ। ਘਟਨਾ ਦਾ ਕਾਰਨ ਅਜੇ ਪਤਾ ਨਹੀਂ ਚਲ ਸਕਿਆ।
ਪੁਲਿਸ ਮੁਤਾਬਕ ਗੋਲੀਬਾਰੀ ਦੀ ਇਹ ਘਟਨਾ ਬਰਾਇਨ ਸ਼ਹਿਰ ਦੇ ਇੰਡਸਟਰੀਅਲ ਪਾਰਕ ਵਿਚ ਹੋਈ। ਸਥਾਨਕ ਸਮੇਂ ਅਨੁਸਾਰ ਇਹ ਘਟਨਾ ਢਾਈ ਵਜੇ ਦੀ ਹੈ। ਚਸ਼ਮਦੀਦਾਂ ਮੁਤਾਬਕ ਹਮਲਾ ਕਰਨ ਵਾਲਾ ਕੈਂਟ ਮੂਰ ਕੈਬਿਨੇਟਸ ਦਾ ਕਰਮਚਾਰੀ ਹੈ। ਪੁਲਿਸ ਨੇ ਸਾਰੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਾਇਆ ਹੈ।
ਅਮਰੀਕਾ ਵਿਚ ਲਗਾਤਾਰ ਹੋ ਰਹੀ ਗੋਲੀਬਾਰੀ ਦੀ ਘਟਨਾਵਾਂ ਨੂੰ ਲੈ ਕੇ ਰਾਸ਼ਟਰਪਤੀ ਜੋਅ ਬਾਈਡਨ ਵੀ ਚਿੰਤਾ ਵਿਚ ਹਨ। ਉਹ ਇਸ ’ਤੇ ਲਗਾਮ ਲਾਉਣ ਦੀ ਕੋਸ਼ਿਸ਼ ਵਿਚ ਜੁਟੇ ਹਨ। ਬਾਈਡਨ ਨੇ ਕਿਹਾ ਕਿ ਦੇਸ਼ ਵਿਚ ਬੰਦੂਕ ਨਾਲ ਕੀਤੀ ਗਈ ਹਿੰਸਾ ਇੱਕ ਮਹਾਮਾਰੀ ਦੀ ਤਰ੍ਹਾਂ ਹੈ। ਇਸ ਨੂੰ ਰੋਕਣ ਲਈ ਹਰ ਕਦਮ ਚੁੱਕਿਆ ਜਾਵੇਗਾ।
ਇਸੇ ਦੇ ਮੱਦੇਨਜ਼ਰ ਰਾਸ਼ਟਰਪਤੀ ਬਾਈਡਨ ਬੰਦੂਕ ਕੰਟਰੋਲ ਯੋਜਨਾਵਾਂ ਤਹਿਤ ਸਾਬਕਾ ਸੰਘੀ ਏਜੰਟ ਅਤੇ ਬੰਦੂਕ ਕੰਟਰੋਲ ਸਮੂਹ ਗਿਫੋਰਡਸ ਵਿਚ ਸਲਾਹਕਾਰ ਡੇਵਿਡ ਚਿਪਮੈਨ ਵਿਸਫੋਟਕ ਬਿਊਰੋ ਦਾ ਡਾਇਰੈਕਟਰ ਐਲਾਨ ਕਰਨ ਵਾਲੇ ਹਨ। ਇਸ ਨਾਲ ਹÎਥਿਆਰਾਂ ਦੀ ਖਰੀਦ ਅਤੇ ਉਸ ਦੀ ਦੇਖਭਾਲ ਨੂੰ ਲੈ ਕੇ ਨਵੇਂ ਕਾਨੂੰਨ ਵੀ ਬਣਾਏ ਜਾ ਸਕਦੇ ਹਨ।

 

Have something to say? Post your comment

 
 
 
 
 
Subscribe