ਮੁੰਬਈ,  (ਏਜੰਸੀਆਂ) : ਬਾਲੀਵੁੱਡ ਅਦਾਕਾਰਾ ਆਲੀਆ ਭੱਟ ਵੀ ਕੋਰੋਨਾ ਪਾਜ਼ੇਟਿਵ ਆ ਗਈ ਹੈ। ਹਾਲ ਹੀ ’ਚ ਉਨ੍ਹਾਂ ਦੇ ਕਰੀਬੀ ਰਣਬੀਰ ਕਪੂਰ ਨੂੰ ਕੋਰੋਨਾ ਹੋਇਆ ਸੀ। ਆਲੀਆ ਨੇ ਵੀ ਖੁਦ ਨੂੰ ਘਰ ’ਚ ਕੁਆਰੰਟਾਈਨ ਕਰ ਲਿਆ ਹੈ। ਦੱਸ ਦਈਏ ਕਿ ਆਲੀਆ ਭੱਟ ਅਜੇ ਆਪਣੀ ਅਗਲੀ ਫਿਲਮ ਗੰਗੂਬਾਈ ਕਾਠਿਆਵਾੜੀ ’ਚ ਕੰਮ ਕਰ ਰਹੀ ਹੈ।
ਇਸ ਫਿਲਮ ਦਾ ਨਿਰਦੇਸ਼ਨ ਸੰਜੇ ਲੀਲਾ ਭੰਸਾਲੀ ਕਰ ਰਹੇ ਹਨ,  ਜੋ ਖੁਦ ਵੀ ਕੁਝ ਹਫ਼ਤਿਆਂ ਪਹਿਲਾਂ ਕੋਰੋਨਾ ਨਾਲ ਪੀੜਤ ਹੋ ਗਏ ਸੀ। ਹਾਲ ਹੀ ’ਚ ਕੋਰੋਨਾ ਦੀ ਲਪੇਟ ’ਚ ਆਉਣ ਵਾਲੀਆਂ ਹਸਤੀਆਂ ’ਚ ਸਚਿਨ ਤੇਂਦੁਲਕਰ,  ਆਮਿਰ ਖ਼ਾਨ,  ਕਾਰਤਿਕ ਆਇਰਨ,  ਮਨੋਜ ਭਾਜਪਾਈ ਤੇ ਬੱਪੀ ਦਾ ਸ਼ਾਮਲ ਹਨ। ਬਿੱਗ ਬੌਸ ਫੇਮ ਅਦਾਕਾਰਾ ਮੋਨਾਲੀਸਾ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ। ਅਮਿਤਾਭ ਬੱਚਨ ਦਾ ਪਰਿਵਾਰ ਪਹਿਲਾਂ ਹੀ ਕੋਰੋਨਾ ਨੂੰ ਮਾਤ ਦੇ ਚੁੱਕਾ ਹੈ।