Friday, May 02, 2025
 

ਅਮਰੀਕਾ

ਅਮਰੀਕਾ : ਸ਼ਖ਼ਸ ਵਲੋਂ ਦੋ ਬੱਚਿਆਂ ਤੇ ਪਤਨੀ ਨੂੰ ਮਾਰਨ ਪਿਛੋਂ ਖ਼ੁਦਕੁਸ਼ੀ

March 06, 2021 05:52 PM

ਸੈਂਟ ਲੁਈਸ (ਏਜੰਸੀਆਂ) : ਅਮਰੀਕਾ ਤੋਂ ਇਕ ਬੜੀ ਹੀ ਬੁਰੀ ਖ਼ਬਰ ਆਈ ਹੈ। ਮਿਸੌਰੀ ਸੂਬੇ ਦੇ ਸੈਂਟ ਲੁਈਸ ਵਿਚ ਇਕ ਵਿਅਕਤੀ ਨੇ ਅਪਣੀ ਪਤਨੀ ਅਤੇ 2 ਬੱਚਿਆਂ ਦਾ ਗੋਲੀ ਮਾਰ ਕੇ ਕਤਲ ਕਰ ਦਿਤਾ ਤੇ ਬਾਅਦ ਵਿਚ ਵਿਅਕਤੀ ਨੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਬੱਚੀ ਨੂੰ ਬਰਾਮਦ ਕਰ ਲਿਆ ਗਿਆ ਹੈ। ਸੈਂਟ ਲੁਈਸ ਕਾਊਂਟੀ ਦੇ ਪੁਲਿਸ ਬੁਲਾਰੇ ਟਰੈਕੀ ਪਾਨਸ ਨੇ ਦਸਿਆ ਕਿ ਇਸ ਕਤਲਕਾਂਡ ਨੂੰ ਦੇਰ ਰਾਤ ਅੰਜ਼ਾਮ ਦਿਤਾ ਗਿਆ। ਪੁਲਿਸ ਅਨੁਸਾਰ ਕਿ ਮ੍ਰਿਤਕਾਂ ਦੀ ਪਛਾਣ ਰੋਜੇਨ ਮੈਕੁਲੀ (34), ਉਸ ਦੇ 13 ਸਾਲ ਦੇ ਪੁੱਤਰ ਕੇ.ਜਾਨਸਨ ਅਤੇ 6 ਸਾਲ ਦੀ ਧੀ ਕੇਲੀ ਬਰੁਕਸ ਦੇ ਰੂਪ ਵਿਚ ਹੋਈ ਹੈ।
ਪੁਲਸ ਨੂੰ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਮੈਕੁਲੀ ਦੀ 1 ਸਾਲ ਦੀ ਧੀ ਨੂੰ ਉਸ ਦਾ ਪਤੀ ਅਤੇ ਮਾਮਲੇ ਦਾ ਸ਼ੱਕੀ ਬੌਬੀ ਮੈਕੁਲੀ ਤੀਜਾ ਅਪਣੇ ਨਾਲ ਲੈ ਗਿਆ ਹੈ। ਬੌਬੀ ਇਸ ਬੱਚੀ ਦਾ ਜੈਵਿਕ ਪਿਤਾ ਹੈ। ਅਦਾਲਤ ਦੇ ਰਿਕਾਰਡ ਤੋਂ ਪਤਾ ਲੱਗਾ ਹੈ ਕਿ ਬੌਬੀ ਨੇ 28 ਫ਼ਰਵਰੀ ਨੂੰ ਤਲਾਕ ਲਈ ਅਰਜ਼ੀ ਦਿਤੀ ਸੀ। ਬੌਬੀ ਗੋਲੀਬਾਰੀ ਵਿਚ ਮਾਰੇ ਗਏ ਦੋਵਾਂ ਬੱਚਿਆਂ ਦਾ ਜੈਵਿਕ ਪਿਤਾ ਨਹੀਂ ਸੀ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe