Thursday, July 17, 2025
 
BREAKING NEWS
ਰੇਲਵੇ ਯਾਤਰੀਆਂ ਲਈ ਅਲਰਟ, ਤਤਕਾਲ ਟਿਕਟਾਂ ਬੁੱਕ ਕਰਨ ਦਾ ਤਰੀਕਾ ਬਦਲ ਗਿਆ ਹੈਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (17 ਜੁਲਾਈ 2025)'ਭਾਰਤ ਨਾਲ ਵਪਾਰ ਸਮਝੌਤਾ ਹੋ ਸਕਦਾ ਹੈ': ਟੈਰਿਫ 'ਤੇ ਡੋਨਾਲਡ ਟਰੰਪਦੇਸ਼ ਨਾਲ ਧੋਖਾ ਕਰਨ ਦੇ ਦੋਸ਼ ਵਿੱਚ ਜਵਾਨ ਗ੍ਰਿਫ਼ਤਾਰ; 6 ਦਿਨਾਂ ਦਾ ਰਿਮਾਂਡਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (16 ਜੁਲਾਈ 2025)नीतू जोशी ने बदला गढ़चिरौली के आदिवासी युवाओं का भविष्य18 जुलाई को रिलीज़ के लिए तैयार है फिल्म "आराध्य"ਸਭ ਤੋਂ ਬਜ਼ੁਰਗ ਮੈਰਾਥਨ ਦੌੜਾਕ ਫੌਜਾ ਸਿੰਘ ਦੀ 114 ਸਾਲ ਦੀ ਉਮਰ ਵਿੱਚ ਮੌਤਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (15 ਜੁਲਾਈ 2025)ਸੱਪਾਂ ਨਾਲ ਖੇਡਣਾ, ਫੁੱਲ ਅਤੇ ਪੱਤੇ ਖਾਣਾ; ਕਿਵੇਂ ਇੱਕ ਰੂਸੀ ਔਰਤ ਸਾਲਾਂ ਤੱਕ ਜੰਗਲਾਂ ਅਤੇ ਗੁਫਾਵਾਂ ਵਿੱਚ ਰਹਿੰਦੀ ਸੀ

ਕਾਵਿ ਕਿਆਰੀ

ਦੋ ਗ਼ਜ਼

February 28, 2021 03:13 PM
ਦੋ ਗ਼ਜ਼ ਦੀ ਦੂਰੀ, ਹਰਾ ਨਾ ਸਕੀ ਕਰੋਨਾ ਨੂੰ। 
ਇੱਕ-ਮਿੱਕ ਹੋਣ ਤੋਂ ਪਹਿਲਾਂ ਵੇ। 
ਕਿਉਂ ਸ਼ਰਮ ਨਾ ਆਈ ਦੋਨਾਂ ਨੂੰ। 
ਜਾਮ ਬੁੱਲ੍ਹਾਂ ਦੇ ਪੀਣ ਲਈ,
ਤੂੰ ਹੋਣੀ ਦਾੜ੍ਹੀ ਮੁੰਨੀ ਵੇ। 
ਦੱਸ ਜਿਸਮ ਦੀ ਭੁੱਖ ਮਿਟਾਣ ਲਈ,  
ਤੂੰ ਅੱਜ ਕਿਹਦੀ ਇੱਜ਼ਤ ਗੁੰਨੀ ਵੇ। 
 
ਕਿੰਨਾ ਚਿਰ ਲਾਇਆ ਸਿਰਹਾਣਾ, ਤੂੰ ਓਹਦੇ ਸੀਨੇ ਦਾ। 
ਭੇਤ ਉਹਨੂੰ ਵੀ ਆ ਗਿਆ ਹੋਣੈਂ, ਸ਼ਾਇਰ ਕਮੀਨੇ ਦਾ। 
ਪੈਰਾਂ 'ਚ ਚੁੰਨੀ ਸੁੱਟਕੇ, ਹੱਥਾਂ 'ਚ ਹੱਥ ਘੁੱਟਕੇ। 
ਸਭ ਹੱਦਾਂ ਬੰਨ੍ਹੇ ਟੱਪੇ ਹੋਣਗੇ। 
ਤੂੰ ਚੁੰਮ ਓਦੀ ਧੁੰਨੀ ਵੇ। 
ਦੱਸ ਜਿਸਮ ਦੀ ਭੁੱਖ ਮਿਟਾਣ ਲਈ,  
ਤੂੰ ਅੱਜ ਕਿਹਦੀ ਇੱਜ਼ਤ ਗੁੰਨੀ ਵੇ।
 
ਤੇਰੇ ਕਿਹੜੇ ਹੁੱਨਰ ਤੇ, ਸਤਨਾਮ ਮੈਂ ਨਾਜ਼ ਕਰਾਂ। 
ਗੁਨਾਹ ਤੇਰੇ ਨੂੰ, ਗਲਤੀ ਕਹਿਕੇ ਨਜ਼ਰ-੍ਅੰਦਾਜ਼ ਕਰਾਂ।
ਜਾਂ ਲੋਕਾਂ ਵਾਂਗੂ ਤੈਨੂੰ, ਜਨਾਨੀ-ਬਾਜ਼ ਕਹਾਂ। 
ਤੈਨੂੰ ਵੇਖਕੇ ਮੇਰਾ ਦਿਲ ਨਹੀਂ ਕਰਦਾ। 
ਹੁਣ ਸਿਰ ਤੇ ਲੈਣ ਨੂੰ ਚੁੰਨੀ ਵੇ। 
ਦੱਸ ਜਿਸਮ ਦੀ ਭੁੱਖ ਮਿਟਾਣ ਲਈ,  
ਤੂੰ ਅੱਜ ਕਿਹਦੀ ਇੱਜ਼ਤ ਗੁੰਨੀ ਵੇ।
 
"ਅੱਜ ਜਾਂਦਾ-ਜਾਂਦਾ ਦੱਸ ਜਾ ਵੇ,
ਸਾਨੂੰ ਅਕਲ ਦੇ ਕੱਚਿਆਂ ਨੂੰ। 
ਕੱਲ ਜੇ ਤੇਰੇ ਬਾਰੇ ਪੁੱਛਿਆ ਤਾਂ,  
ਮੈਂ ਕੀ ਦੱਸੂਗੀ ਬੱਚਿਆਂ ਨੂੰ।"
 
 
ਨਾਮ-ਸਤਨਾਮ ਸਿੰਘ
ਜਮਾਤ-ਬੀ.ਏ.ਭਾਗ ਪਹਿਲਾ
ਯੂਨੀਵਰਸਿਟੀ ਕਾਲਜ, ਜੈਤੋ।
ਪਿੰਡ-ਰੋੜੀ ਕਪੂਰਾ(ਫਰੀਦਕੋਟ) 
ਮੋ.98787-15593
 

Have something to say? Post your comment

Subscribe