Friday, October 16, 2026
BREAKING NEWS
• Breaking : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪ ਵਿਧਾਇਕ ਗਿਆਸਪੁਰਾ ਤਨਖ਼ਾਹੀਆ ਕਰਾਰ, ਜੀਵਨ ਸਿੰਘ ਬਗੀਚੀਵਾਲੇ 'ਤੇ ਰੋਕ • ਸੁਡਾਨ ਵਿੱਚ ਸੋਨੇ ਦੀ ਖ਼ਾਨ 'ਤੇ ਭਿਆਨਕ ਮਿਜ਼ਾਈਲ ਹਮਲਾ: 72 ਲੋਕਾਂ ਦੀ ਮੌਤ, ਸੁਡਾਨ ਨੇ ਮਿਸਰ ਦੀ ਹਵਾਈ ਸੈਨਾ ਨੂੰ ਠਹਿਰਾਇਆ ਜ਼ਿੰਮੇਵਾਰ • ਸਾਊਦੀ ਅਰਬ: ਰਿਆਧ ਦੇ ਕਿੰਗ ਖਾਲਿਦ ਹਵਾਈ ਅੱਡੇ 'ਤੇ ਹੂਤੀ ਬਾਗੀਆਂ ਦਾ ਭਿਆਨਕ ਮਿਜ਼ਾਈਲ ਹਮਲਾ; ਹੈਦਰਾਬਾਦ ਦੇ ਨਾਗਰਿਕ ਸਮੇਤ 13 ਦੀ ਮੌਤ, ਭਗਦੜ ਮਚੀ • ਦਿੱਲੀ-ਚੇਨਈ ਇੰਡੀਗੋ ਫਲਾਈਟ ਵਿੱਚ ਪਾਵਰ ਬੈਂਕ ਨੂੰ ਲੱਗੀ ਅੱਗ: ਜਹਾਜ਼ ਨੂੰ ਹੈਦਰਾਬਾਦ ਵੱਲ ਮੋੜਿਆ ਗਿਆ, ਸਾਰੇ ਯਾਤਰੀ ਸੁਰੱਖਿਅਤ • Punjab Weather : 48 ਘੰਟਿਆਂ ਵਿਚ ਦੁਬਾਰਾ ਪੈ ਸਕਦੈ ਮੀਂਹ • ਇਮਾਨਦਾਰੀ ਹੀ ਮੇਰਾ ਅਸਲ ਸਰਮਾਇਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ • ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਨੇ ਲਿਆ ਮੋੜ: ਅੱਜ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ • ਗੁਰਦੁਆਰਾ ਬੰਗਲਾ ਸਾਹਿਬ 'ਚ ਜੁੱਤੀਆਂ ਸਮੇਤ ਦਾਖਲ ਹੋਣ ਦੇ ਦੋਸ਼ਾਂ 'ਤੇ ਦਿੱਲੀ ਪੁਲਿਸ ਦਾ ਸਪੱਸ਼ਟੀਕਰਨ: ਵੀਡੀਓ ਫਿਰਕੂ ਸਦਭਾਵਨਾ ਭੰਗ ਕਰਨ ਦੀ 'ਖਰਾਬ ਨੀਅਤ' ਨਾਲ ਕੀਤਾ ਗਿਆ ਵਾਇਰਲ, ਕਾਨੂੰਨੀ ਕਾਰਵਾਈ ਸ਼ੁਰੂ • ਸੀਜੇਪੀ ਆਗੂਆਂ ਲਈ ਵੱਡੀ ਰਾਹਤ: ਅਭਿਜੀਤ ਦੀਪਕੇ, ਸੌਰਵ ਦਾਸ ਅਤੇ ਆਸ਼ੂਤੋਸ਼ ਰੰਕਾ ਮੈਜਿਸਟਰੇਟ ਸਾਹਮਣੇ ਪੇਸ਼ੀ ਤੋਂ ਬਾਅਦ ਰਿਹਾਅ • ਦਿੱਲੀ 'ਚ ਸੀਜੇਪੀ ਦੇ ਪ੍ਰਦਰਸ਼ਨ ਨੂੰ ਲੈ ਕੇ ਸਖ਼ਤੀ ਸਿਖ਼ਰ 'ਤੇ: 43 ਹਜ਼ਾਰ ਸੁਰੱਖਿਆ ਕਰਮੀ ਤਾਇਨਾਤ, ਡਰੋਨਾਂ ਨਾਲ ਨਿਗਰਾਨੀ ਅਤੇ 250 ਤੋਂ ਵੱਧ ਟਰੇਨਾਂ ਰੱਦ

ਪੰਜਾਬ

Breaking : ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪ ਵਿਧਾਇਕ ਗਿਆਸਪੁਰਾ ਤਨਖ਼ਾਹੀਆ ਕਰਾਰ, ਜੀਵਨ ਸਿੰਘ ਬਗੀਚੀਵਾਲੇ 'ਤੇ ਰੋਕ

October 16, 2026 06:06 PM

ਅੰਮ੍ਰਿਤਸਰ, 16 ਅਕਤੂਬਰ, 2026 : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਅੱਜ ਪੰਜ ਸਿੰਘ ਸਾਹਿਬਾਨ ਦੀ ਹੋਈ ਅਹਿਮ ਇਕੱਤਰਤਾ ਦੌਰਾਨ ਵੱਡੇ ਫ਼ੈਸਲੇ ਲਏ ਗਏ ਹਨ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੰਗਤ ਨੂੰ ਫ਼ੈਸਲੇ ਸੁਣਾਉਂਦਿਆਂ ਆਮ ਆਦਮੀ ਪਾਰਟੀ ਦੇ ਹਲਕਾ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਤਨਖ਼ਾਹੀਆ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਜੀਵਨ ਸਿੰਘ ਬਗੀਚੀਵਾਲੇ ਦੇ ਪ੍ਰਚਾਰ ਅਤੇ ਕੀਰਤਨ ਕਰਨ 'ਤੇ ਮੁਕੰਮਲ ਰੋਕ ਲਗਾਉਣ ਅਤੇ ਨਸ਼ਿਆਂ ਵਿਰੁੱਧ ਜਾਨ ਵਾਰਨ ਵਾਲੇ ਮਰਹੂਮ ਭਾਈ ਪਰਵਿੰਦਰ ਸਿੰਘ ਦੇ ਪਰਿਵਾਰ ਦੀ ਮਦਦ ਲਈ ਸਿੱਖ ਕੌਮ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।

ਜਾਤ-ਪਾਤ ਦੀ ਬਿਆਨਬਾਜ਼ੀ 'ਤੇ ਕਾਰਵਾਈ: ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿੱਖ ਧਰਮ ਵਿੱਚ ਜਾਤ-ਪਾਤ, ਊਚ-ਨੀਚ ਜਾਂ ਅਮੀਰ-ਗ਼ਰੀਬ ਦੇ ਆਧਾਰ 'ਤੇ ਵਿਤਕਰੇ ਲਈ ਕੋਈ ਥਾਂ ਨਹੀਂ ਹੈ। ਉਨ੍ਹਾਂ ਦੱਸਿਆ ਕਿ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਅਤੇ ਸਿੱਖ ਸੰਸਥਾਵਾਂ ਬਾਰੇ ਕੀਤੀ ਗਈ ਬਿਆਨਬਾਜ਼ੀ ਸਬੰਧੀ ਆਪ ਆਗੂਆਂ ਦੇ ਵਫ਼ਦ ਨੇ ਵੀ ਮੰਨਿਆ ਕਿ ਜਾਤ ਦਾ ਮੁੱਦਾ ਜਾਣਬੁੱਝ ਕੇ ਉਠਾਇਆ ਗਿਆ ਸੀ। ਇਸ ਕਾਰਵਾਈ ਤਹਿਤ ਗਿਆਸਪੁਰਾ ਨੂੰ ਤਨਖ਼ਾਹੀਆ ਕਰਾਰ ਦਿੰਦਿਆਂ ਸੰਗਤ ਨੂੰ ਉਨ੍ਹਾਂ ਨਾਲ ਸਾਂਝ ਰੱਖਣ ਤੋਂ ਗੁਰੇਜ਼ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਪ੍ਰਚਾਰਕ ਬਗੀਚੀਵਾਲੇ 'ਤੇ ਰੋਕ ਅਤੇ ਝੋਟਾ ਪਰਿਵਾਰ ਦੀ ਮਦਦ: ਜੀਵਨ ਸਿੰਘ ਬਗੀਚੀਵਾਲੇ ਵੱਲੋਂ ਗੁਰਬਾਣੀ, ਸਿੱਖ ਇਤਿਹਾਸ ਅਤੇ ਮਰਯਾਦਾ ਦੇ ਉਲਟ ਕੀਤੀਆਂ ਜਾ ਰਹੀਆਂ ਟਿੱਪਣੀਆਂ ਕਾਰਨ ਉਨ੍ਹਾਂ ਦੇ ਪ੍ਰਚਾਰ ਅਤੇ ਕੀਰਤਨ 'ਤੇ ਰੋਕ ਲਗਾਈ ਗਈ ਹੈ। ਇਸ ਤੋਂ ਇਲਾਵਾ, ਨਸ਼ਿਆਂ ਖ਼ਿਲਾਫ਼ ਲੜਦਿਆਂ ਸ਼ਹੀਦ ਹੋਏ ਨਸ਼ਾ ਵਿਰੋਧੀ ਕਾਰਕੁਨ ਭਾਈ ਪਰਵਿੰਦਰ ਸਿੰਘ ਝੋਟਾ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਗਿਆਨੀ ਗੜਗੱਜ ਨੇ ਸਮੁੱਚੀ ਸਿੱਖ ਕੌਮ ਅਤੇ ਪੰਜਾਬੀਆਂ ਨੂੰ ਉਨ੍ਹਾਂ ਦੇ ਪਰਿਵਾਰ ਦਾ ਪੂਰਾ ਸਾਥ ਦੇਣ ਅਤੇ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਣ ਦਾ ਸੰਦੇਸ਼ ਦਿੱਤਾ।

 

Have something to say? Post your comment

 

ਹੋਰ ਪੰਜਾਬ ਖ਼ਬਰਾਂ

ਪਰਵਿੰਦਰ ਸਿੰਘ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਬਲਬੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਮੋਹਾਲੀ ’ਚ ਵਿਸ਼ਾਲ ਰੋਸ ਧਰਨਾ

ਝਿੰਜਰ ਦਾ ਘਨੌਰ ਵਿੱਚ ਰੋਸ ਪ੍ਰਦਰਸ਼ਨ: ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਦੱਸਿਆ 'ਪੰਜਾਬ ਦੀ ਜਵਾਨੀ ਦਾ ਕਤਲ

Punjab Weather : 48 ਘੰਟਿਆਂ ਵਿਚ ਦੁਬਾਰਾ ਪੈ ਸਕਦੈ ਮੀਂਹ

ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੱਡੇ ਇਕੱਠ ਨਾਲ ਪਰਗਟ ਸਿੰਘ ਦੇ ਸਹੁੰ ਚੁੱਕ ਸਮਾਗਮ ਵਿੱਚ ਕੀਤੀ ਸ਼ਿਰਕਤ

ਕੈਬਨਿਟ ਮੰਤਰੀ ਨੇ ਕਿਸਾਨਾਂ ਨੂੰ ਕੀਤੀ ਸੁੱਕਾ ਝੋਨਾ ਮੰਡੀ 'ਚ ਲਿਆਉਣ ਦੀ ਅਪੀਲ

ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦੀ ਪਵਿੱਤਰਤਾ ਭੰਗ ਕਰਨ ਵਾਲੀ ਘਟਨਾ ਦੀ ਸਖ਼ਤ ਨਿਖੇਧੀ: ਕਾਲਕਾ

ਇਮਾਨਦਾਰੀ ਹੀ ਮੇਰਾ ਅਸਲ ਸਰਮਾਇਆ ਹੈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਨੇ ਲਿਆ ਮੋੜ: ਅੱਜ ਕਈ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ

ਪੰਜਾਬ ਦੇ ਮੌਸਮ ਨੂੰ ਲੈ ਕੇ ਅਲਰਟ: ਤਿੰਨ ਜ਼ਿਲ੍ਹਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਦੀ ਸੰਭਾਵਨਾ, ਚੰਡੀਗੜ੍ਹ ਵਿੱਚ ਵੀ ਬੱਦਲਵਾਈ

ਤਰਨ ਤਾਰਨ 'ਚ ਸ਼ੋਅਰੂਮ ਮਾਲਕ 'ਤੇ ਫਾਇਰਿੰਗ ਕਰਨ ਆਏ ਹਮਲਾਵਰ ਨੂੰ ਦੁਕਾਨਦਾਰ ਨੇ ਮੌਕੇ 'ਤੇ ਹੀ ਦਬੋਚਿਆ

 
 
 
 
 
Subscribe