Tuesday, November 04, 2025
 
BREAKING NEWS
🚨 ਸੂਡਾਨ ਵਿੱਚ RSF ਦਾ 'ਖੂਨੀ ਤਾਂਡਵ': ਊਠਾਂ 'ਤੇ ਸਵਾਰ ਲੜਾਕਿਆਂ ਨੇ 200 ਨਿਹੱਥੇ ਨਾਗਰਿਕਾਂ ਨੂੰ ਮੌਤ ਦੇ ਘਾਟ ਉਤਾਰਿਆ, ਨਸਲੀ ਕਤਲੇਆਮ ਦਾ ਖਦਸ਼ਾਪੰਜਾਬ ਯੂਨੀਵਰਸਿਟੀ ਸੈਨੇਟ ਭੰਗ ਕਰਨ ਦਾ ਫੈਸਲਾ: ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਦੇ 'ਤਾਨਾਸ਼ਾਹੀ ਤੋਹਫ਼ੇ' ਦਾ ਕੀਤਾ ਜ਼ੋਰਦਾਰ ਵਿਰੋਧਪੰਜਾਬ ਵਿੱਚ ਤਾਪਮਾਨ ਡਿੱਗਿਆਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (2 ਨਵੰਬਰ 2025)ਆਂਧਰਾ ਪ੍ਰਦੇਸ਼ ਦੇ ਵੈਂਕਟੇਸ਼ਵਰ ਮੰਦਰ ਵਿੱਚ ਭਗਦੜ, 9 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀਦਿੱਲੀ ਦਾ ਨਾਮ 'ਇੰਦਰਪ੍ਰਸਥ' ਰੱਖਿਆ ਜਾਣਾ ਚਾਹੀਦਾ ਹੈ... ਭਾਜਪਾ ਸੰਸਦ ਮੈਂਬਰ ਪ੍ਰਵੀਨ ਖੰਡੇਲਵਾਲ ਨੇ ਗ੍ਰਹਿ ਮੰਤਰੀ ਨੂੰ ਲਿਖਿਆ ਪੱਤਰਅੱਜ ਤੋਂ ਦਿੱਲੀ ਵਿੱਚ ਇਨ੍ਹਾਂ ਵਾਹਨਾਂ ਦੇ ਦਾਖਲੇ 'ਤੇ ਪਾਬੰਦੀ, ਕਿਹੜੇ ਵਾਹਨਾਂ ਨੂੰ ਛੋਟ ਹੋਵੇਗੀ ਅਤੇ ਇਹ ਪਾਬੰਦੀ ਕਿਉਂ ਲਗਾਈ ਗਈ ਹੈ?ਪੰਜਾਬ ਵਿੱਚ ਮੀਂਹ ਪੈਣ ਦੀ ਸੰਭਾਵਨਾMohali : ਏਅਰਪੋਰਟ ਰੋਡ 'ਤੇ ਰੀਅਲ ਅਸਟੇਟ ਕਾਰੋਬਾਰੀ 'ਤੇ ਗੋਲੀਬਾਰੀਡੀਆਰਆਈ ਨੇ ਮੁੰਬਈ ਹਵਾਈ ਅੱਡੇ 'ਤੇ ਗੁਪਤ ਕਾਰਵਾਈ ਕੀਤੀ; ਕਰੋੜਾਂ ਰੁਪਏ ਦੇ ਸਾਮਾਨ ਵਾਲੇ ਕੌਫੀ ਪੈਕੇਟ ਮਿਲੇ,

ਕਾਵਿ ਕਿਆਰੀ

ਚੁੰਨੀ vs ਦਸਤਾਰ

July 30, 2023 09:15 AM

ਚੁੰਨੀ vs ਦਸਤਾਰ ......

                         1

ਸਾਹਿਬ ਕੌਰ ਦੀਏ ਜਾਈਏ ਪੁੱਤਰੀ ਤੂੰ ਦਸਮੇਸ਼ ਦੀ ਏਂ

ਪੀਰ ਹਿੰਦ ਦੇ ਸ਼ਹਿਨਸ਼ਾਹ ਸ਼ਾਹੀ ਦਰਵੇਸ਼ ਦੀ ਏਂ

ਨੀਲੇ ਦੇ ਅਸਵਾਰ ਸ਼ਾਹੀ ਉੱਚੇ ਕਿਰਦਾਰਾਂ ਦੀ 

ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ ਦੀ 

                       2

ਚੁੰਨੀ ਨਹੀਂ ਏ ਤਾਜ ਤੈਨੂੰ ਗੁਰ ਬਖਸ਼ਿਸ਼ ਕੀਤੀ ਏ

ਇਸ ਨੂੰ ਸੀਸ ਸਜਾਉਣਾ ਜੋ ਸਿੱਖੀ ਦੀ ਰੀਤੀ ਏ

ਰੀਤ ਭੁੱਲ ਨਾ ਜਾਇਓ ਚੁੰਨੀਆਂ ਤੇ ਦਸਤਾਰਾਂ ਦੀ

ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ ਦੀ 

                       3

ਮਹਿੰਗਾ ਮੁੱਲ ਤਾਰਿਆ ਇਸਦਾ ਬੀਰ ਜਵਾਨਾਂ ਨੇ 

ਚੁੰਨੀ ਤੇ ਦਸਤਾਰ ਲਈ ਲੇਖੇ ਲਾ ਗਏ ਜਾਨਾਂ ਨੇ

ਲੰਮੀ ਅਮਰ ਕਹਾਣੀ ਯੋਧੇ ਪਰੳਪਕਾਰਾਂ ਦੀ

ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ ਦੀ 

                       4

ਮਾਤਾ ਭਾਗ ਕੌਰ ਦੀਏ ਭੈਣੇ ਕਿਹੜੇ ਪਾਸੇ ਤੁੱਲ ਗਈ 

ਫੈਸ਼ਨਾ ਦੇ ਵਿੱਚ ਪੈ ਕੇ ਆਪਣੀ ਰੀਤ ਕਿਓਂ ਭੁੱਲ ਗਈ 

ਸੋਚ ਬਦਲ ਲਈ ਕਾਹਤੋਂ ਉੱਚੇ ਨੇਕ ਵਿਚਾਰਾਂ ਦੀ 

ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ ਦੀ 

                        5

ਜਾਲਮ ਪਾਪੀਆਂ ਜਦ ਵੀ ਹਥ ਏਸ ਨੂੰ ਪਾਇਆ ਸੀ

ਬੀਰ ਬਹਾਦਰ ਯੋਧਿਆਂ ਰਣ ਖੰਡਾ ਖੜਕਾਇਆ ਸੀ 

ਗਾਥਾ ਭੁੱਲ ਗਈ ਕਾਹਤੋਂ ਮਰਦ ਦੂਲੇ ਸਰਦਾਰਾਂ ਦੀ 

ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ 

                      6

ਨੇਜਿਆਂ ਤੇ ਟੰਗਵਾਏ ਬੱਚੇ ਤਾਜ ਬਚਾਵਣ ਲਈ 

ਗਲਾਂ ਚ ਹਾਰ ਪਵਾਏ ਮਾਵਾਂ ਸੀਸ ਸਜਾਵਣ ਲਈ 

ਕਾਇਮ ਰੱਖੀ ਸਰਦਾਰੀ ਪੈ ਕੇ ਛਾਂ ਤਲਵਾਰਾਂ ਦੀ

ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ 

                      7

ਅਣਖ ਆਨ ਨੂੰ ਕਾਇਮ ਰੱਖੀ ਕਦੇ ਮਨੋਂ ਵਿਸਾਰੀਂ ਨਾ

ਕਾਇਮ ਰਹੂ ਸਰਦਾਰੀ ਇਸ ਨੂੰ ਸਿਰੇਂ ਉਤਾਰੀਂ ਨਾ

ਹਰਦਿਆਲ ਜਗ ਤੇ ਕਦਰ ਪਊਗੀ ਨੇਕ ਵਿਚਾਰਾਂ ਦੀ 

ਨੰਗੇ ਸਿਰ ਚੰਗੀ ਨਹੀਂ ਲਗਦੀ ਧੀ ਸਰਦਾਰਾਂ ਦੀ 

                     ਲੇਖਕ 

ਕਵੀਸ਼ਰ ਭਾਈ ਹਰਦਿਆਲ ਸਿੰਘ ਹੀਰਾ 

ਪਿੰਡ ਹਾਜੀ ਵਾਲਾ ਫ਼ਿਰੋਜ਼ਪੁਰ 

ਸੰਪਰਕ 9465716284

 

Readers' Comments

Vpo.Akhara ,Jagraon 8/3/2023 7:36:59 PM

ਬਹੁਤ ਹੀ ਵਧੀਆ ਵਿਚਾਰ ਕਵਿਤਾ

Have something to say? Post your comment

Subscribe