Thursday, May 01, 2025
 

ਮਨੋਰੰਜਨ

ਸੜਕ ’ਤੇ ਭਜਦੀ ਨਜ਼ਰ ਆਈ ਮਲਾਇਕਾ ਅਰੋੜਾ

February 27, 2021 11:09 AM

ਮੁੰਬਈ (ਏਜੰਸੀਆਂ) : ਬਾਲੀਵੁੱਡ ਦੇ ਅਭਿਨੇਤਾ ਤੇ ਅਭਿਨੇਤਰੀਆਂ ਸੁਰਖ਼ੀਆਂ ਵਿਚ ਰਹਿਣ ਦਾ ਕੋਈ ਨਾ ਕੋਈ ਬਹਾਨਾ ਲੱਭ ਹੀ ਲੈਂਦੇ ਹਨ। ਉਹ ਕਦੇ ਕੋਈ ਨਾ ਕੋਈ ਵਿਵਾਦਿਤ ਬਿਆਨ ਦੇ ਕੇ ਸੁਰਖ਼ੀਆਂ ਬਟੋਰ ਲੈਂਦੇ ਹਨ ਤੇ ਕਦੇ ਕੋਈ ਹੋਰ ਤਰੀਕਾ ਲੱਭ ਲੈਂਦੇ ਹਨ। ਇਸੇ ਤਰ੍ਹਾਂ ਦਾ ਕੰਮ ਐਕਟਰੈੱਸ ਮਲਾਇਕਾ ਅਰੋੜਾ ਨੇ ਕੀਤਾ ਹੈ। ਮਲਾਇਕਾ ਸੋਸ਼ਲ ਮੀਡੀਆ ’ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਅਪਣੀ ਇਕ ਤੋਂ ਵੱਧ ਕੇ ਇਕ ਫ਼ੋਟੋ ਇੰਸਟਾਗ੍ਰਾਮ ’ਤੇ ਸਾਂਝੀ ਕਰਦੀ ਰਹਿੰਦੀ ਹੈ। ਹਾਲ ਹੀ ’ਚ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਇਕ ਥ੍ਰੋਬੈਕ ਫ਼ੋਟੋ ਸਾਂਝੀ ਕੀਤੀ ਹੈ, ਜਿਸ ’ਚ ਉਹ ਸੜਕ ’ਤੇ ਭੱਜਦੀ ਹੋਈ ਨਜ਼ਰ ਆ ਰਹੀ ਹੈ। ਫ਼ੋਟੋ ’ਚ ਮਲਾਇਕਾ ਖੇਤ ਵਿਚਕਾਰ ਰੋਡ ’ਤੇ ਇਕੱਲੀ ਭੱਜਦੀ ਹੋਈ ਦਿਸ ਰਹੀ ਹੈ, ਦੂਰ-ਦੂਰ ਤਕ ਉਨ੍ਹਾਂ ਕੋਲ ਕੋਈ ਨਜ਼ਰ ਨਹੀਂ ਆ ਰਿਹਾ ਹੈ। ਫ਼ੋਟੋ ’ਚ ਮਲਾਇਕਾ ਨੇ ਸਫ਼ੇਦ ਰੰਗ ਦੇ ਕੱਪੜੇ ਕੈਰੀ ਕੀਤੇ ਹੋਏ ਹਨ ਅਤੇ ਚਿਹਰਾ ਵਾਲਾਂ ਨਾਲ ਢਕਿਆ ਹੋਇਆ ਹੈ। ਇਸ ਤਸਵੀਰ ’ਚ ਅਭਿਨੇਤਰੀ ਕਾਫ਼ੀ ਬੋਲਡ ਲੱਗ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਮਲਾਇਕਾ ਨੇ ਇਕ ਕੈਪਸ਼ਨ ਵੀ ਲਿਖੀ ਹੈ। ਉਸ ਨੇ ਲਿਖਿਆ, ‘ਭੱਜ ਮੱਲਾ ਭੱਜ...’। ਮਲਾਇਕਾ ਦੀ ਤਸਵੀਰ ’ਤੇ ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ਼ ਨੇ ਵੀ ਕੁਮੈਂਟ ਕਰ ਕੇ ਉਸ ਦੀ ਤਾਰੀਫ਼ ਕੀਤੀ ਹੈ। ਕੈਟਰੀਨਾ ਕੈਫ਼ ਨੇ ਕੁਮੈਂਟ ਕਰਦੇ ਹੋਏ ਲਿਖਿਆ, ਮੇਰੇ ਪਸੰਦੀਦਾ ਫ਼ੋਟੋਸ਼ੂਟ ’ਚੋਂ ਇਕ ਹੈ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe