Thursday, May 01, 2025
 

ਮਨੋਰੰਜਨ

ਕਮਲ ਹਾਸਨ ਦੀ ਸਿਹਤ ਨੰ ਲੈ ਕੇ ਧੀ ਸ਼ਰੂਤੀ ਅਤੇ ਅਕਸ਼ਰਾ ਨੇ ਜਾਰੀ ਕੀਤਾ ਬਿਆਨ

January 19, 2021 04:43 PM

ਮੁੰਬਈ : ਮਹਾਨ ਫਿਲਮ ਅਭਿਨੇਤਾ, ਨਿਰਮਾਤਾ ਅਤੇ ਨਿਰਦੇਸ਼ਕ ਕਮਲ ਹਾਸਨ ਇਸ ਸਮੇਂ ਇੱਕ ਸਰਜਰੀ ਦੇ ਕਾਰਨ ਹਸਪਤਾਲ ਵਿੱਚ ਦਾਖਲ ਹਨ। ਇਹ ਜਾਣਕਾਰੀ ਉਨ੍ਹਾਂ ਦੀਆਂ ਦੋ ਬੇਟੀਆਂ ਅਦਾਕਾਰਾ ਸ਼ਰੂਤੀ ਹਸਨ ਅਤੇ ਅਕਸ਼ਰਾ ਹਾਸਨ ਨੇ ਦਿੱਤੀ ਹੈ। ਹਾਸਨ ਭੈਣਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਉਂਟ 'ਤੇ ਇਕ ਬਿਆਨ ਜਾਰੀ ਕੀਤਾ ਹੈ, ਜਿਸ ਵਿਚ ਉਨ੍ਹਾਂ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਲਿਖਿਆ ਹੈ-' ਸਾਡੇ ਪਿਤਾ ਤੁਹਾਡੇ ਪਿਆਰ, ਸਹਾਇਤਾ, ਪ੍ਰਾਰਥਨਾਵਾਂ ਅਤੇ ਸੱਚੀ ਚਿੰਤਾ ਲਈ ਤੁਹਾਡਾ ਧੰਨਵਾਦ ਕਰਦੇ ਰਹੇ ਹਨ। ਤੁਹਾਨੂੰ ਸਾਰਿਆਂ ਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਉਨ੍ਹਾਂ ਦੀ ਸਰਜਰੀ ਸਫ਼ਲ ਰਹੀ। ਉਨ੍ਹਾਂ ਦੇ ਪੈਰ ਦੀ ਸਰਜਰੀ ਮੰਗਲਵਾਰ ਸਵੇਰੇ ਸ਼੍ਰੀ ਰਾਮਚੰਦਰ ਹਸਪਤਾਲ ’ਚ ਆਰਥੋਪੈਡਿਕ ਡਾ. ਮੋਹਨ ਕੁਮਾਰ ਤੇ ਡਾ. ਜੇਐੱਮਐੱਨ ਮੂਰਤੀ ਨੇ ਕੀਤੀ ਹੈ। ਡਾਕਟਰ ਤੇ ਹਸਪਤਾਲ ਪ੍ਰਬੰਧਨ ਸਾਡੇ ਪਿਤਾ ਦੀ ਚੰਗੀ ਤਰ੍ਹਾਂ ਦੇਖਭਾਲ ਕਰ ਰਹੇ ਹਨ। ਉਨ੍ਹਾਂ ਅੱਗੇ ਲਿਖਿਆ, ਅਸੀਂ ਚਾਰ ਤੋਂ ਪੰਜ ਦਿਨਾਂ ’ਚ ਘਰ ਵਾਪਸ ਆ ਜਾਵਾਂਗੇ। ਕੁਝ ਦਿਨਾਂ ਦੇ ਆਰਾਮ ਅਤੇ ਸਰਜਰੀ ਤੋਂ ਬਾਅਦ ਉਹ ਹਮੇਸ਼ਾ ਦੀ ਤਰ੍ਹਾਂ ਲੋਕਾਂ ਨਾਲ ਗੱਲਬਾਤ ਕਰਨ ਲਈ ਤਿਆਰ ਰਹਿਣਗੇ। ਉਨ੍ਹਾਂ ਦੀ ਸਲਾਮਤੀ ਲਈ ਤੁਹਾਡੀ ਸਾਰਿਆਂ ਦੀ ਪ੍ਰਾਰਥਨਾ ਲਈ ਹਾਰਦਿਕ ਧੰਨਵਾਦ। 




ਸੋਸ਼ਲ ਮੀਡੀਆ ’ਤੇ ਇਹ ਬਿਆਨ ਵਾਇਰਲ ਹੋ ਰਿਹਾ ਹੈ। ਕਮਲ ਹਾਸਨ ਦੇ ਬਹੁਤ ਸਾਰੇ ਫੈਨਜ਼ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕਰ ਰਹੇ ਹਨ। 
 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe