ਜਨਮ ਦਿਹਾੜੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਦਿੱਤੀਆਂ ਸ਼ੁੱਭਕਾਮਨਾਵਾਂ
ਚੰਡੀਗੜ੍ਹ : ਬਾਲੀਵੁੱਡ ਕੁਈਨ ਕੰਗਨਾ ਰਣੌਤ ਅਤੇ ਪੰਜਾਬੀ ਗਭਰੂ ਦਿਲਜੀਤ ਦੋਸਾਂਝ ਵਿਚਾਲੇ ਮੁੜ ਤੋਂ ਟਵਿਟਰ ਵਾਰ ਸ਼ੁਰੂ ਹੋ ਗਈ ਹੈ। ਇਸ ਵਾਰ ਤਾਂ ਦਿਲਜੀਤ ਨੇ ਕੰਗਨਾ ਨੂੰ ਪੀਆਰ ਜੌਬ ਵੀ ਆਫਰ ਕਰ ਦਿੱਤੀ ਹੈ। ਜੀ ਹਾਂ ਦਿਲਜੀਤ ਨੇ ਇੱਕ ਟਵੀਟ ਕਰਦਿਆਂ ਕੰਗਨਾ ਰਣੌਤ ਨੂੰ ਅਜਿਹਾ ਕਿਹਾ ਹੈ। ਦਿਲਜੀਤ ਨੇ ਲਿੱਖਿਆ - ਇਨੂੰ ਮੈਂ ਆਪਣੀ ਪੀਆਰ ਹੀ ਕਿਉਂ ਨਾ ਰੱਖ ਲਵਾਂ,  ਦਿਮਾਗ ਚੋਂ ਤਾਂ ਇਹਦੇ ਜਾਂਦਾ ਨਹੀਂ ਮੈਂ।

ਅੱਜ ਦਿਲਜੀਤ ਦਾ ਜਨਮਦਿਨ ਵੀ ਹੈ ਜਿਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਟਵੀਟ ਕਰਕੇ ਉਨਾਂ ਨੂੰ ਵਧਾਈ ਵੀ ਦਿੱਤੀ ਹੈ। ਕੈਪਟਨ ਨੇ ਲਿੱਖਿਆ - ਜਨਮ ਦਿਹਾੜਾ ਮੁਬਾਰਕ ਹੋਵੇ,  ਵਾਹਿਗੁਰੂ ਤੁਹਾਨੂੰ ਲੰਬੀ,  ਸਿਹਤਮੰਦ ਅਤੇ ਖੁਸ਼ੀਆਂ ਭਰੀ ਜਿੰਦਗੀ ਬਖਸ਼ੇ।
 
 

ਦੱਸ ਦਈਏ ਕਿ ਕੰਗਨਾ ਨੇ ਜਿਥੇ ਕਿਸਾਨਾਂ ਬਾਰੇ ਕਾਫੀ ਮਾੜੇ ਸ਼ਬਦ ਵਰਤੇ ਸਨ ਤਾਂ ਉੱਥੇ ਹੀ ਇਸ ਦੇ ਵਿਰੋਧ ਵਿਚ ਪੰਜਾਬੀ ਗਾਇਕਾਂ ਅਤੇ ਅਦਾਕਾਰਾਂ ਨੇ ਵੀ ਕੰਗਨਾ ਨੂੰ ਜ਼ੋਰਦਾਰ ਜਵਾਬ ਦਿਤੇ ਸਨ। ਪਰ ਕੰਗਨਾ ਤੇ ਦਿਲਜੀਤ ਵਿਚਾਲੇ ਜੋ ਟਵੀਟ ਜੰਗ ਸ਼ੁਰੂ ਹੋਈ,  ਉਹ ਹਾਲੇ ਤੱਕ ਜਾਰੀ ਹੈ।