Friday, May 02, 2025
 

ਹਰਿਆਣਾ

ਹਰਿਆਣਾ : ਖੇਡ ਮੰਤਰੀ ਪਟਨਾ ਸਾਹਿਬ ਹੋਏ ਨਤਮਸਤਕ 🙏

January 05, 2021 11:06 PM

ਚੰਡੀਗੜ੍ਹ : ਹਰਿਆਣਾ ਦੇ ਖੇਡ ਅਤੇ ਯੁਵਾ ਮਾਮਲੇ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੇ ਮੌਕੇ 'ਤੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਚ ਆਯੋਜਿਤ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰ ਗੁਰੂ ਦਰਬਾਰ ਵਿਚ ਹਾਜਰੀ ਭਰ ਕੇ ਮੱਥਾ ਟੇਕਿਆ ਅਤੇ ਸੇਵਾ ਵੀ ਕੀਤੀ।

            ਇਸ ਮੌਕੇ 'ਤੇ ਖੇਡ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਨੇ ਅੱਤਤਾਈ ਤਾਕਤਾਂ ਨਾਲ ਟੱਕਰ ਲੈਂਦੇ ਹੋਏ ਆਪਣਾ ਪੂਰਾ ਵੰਸ਼ ਕੁਰਬਾਨ ਕਰ ਦਿੱਤਾ। ਉਨ੍ਹਾਂ ਤੋਂ ਵੱਡਾ ਤਿਆਗੀ,  ਬਲਿਦਾਨੀ ਅਤੇ ਤਪੱਸਵੀ  ਹਿਸ ਧਰਤੀ 'ਤੇ ਨਹੀਂ ਹੋਇਆ। ਉਨ੍ਹਾਂ ਦੇ ਹੀ ਆਦਰਸ਼ਾਂ 'ਤੇ ਚਲਦੇ ਹੋਏ ਸਿੱਖ ਕੌਮ ਮਨੁੱਖਤਾ ਦੀ ਸੇਵਾ ਅਤੇ ਦੀਨ ਦੁਖੀਆਂ ਤੇ ਕਮਜੋਰ ਦੀ ਰੱਖਿਆ ਦੇ ਲਈ ਪੂਰੇ ਵਿਸ਼ਵ ਵਿਚ ਕਾਰਜ ਕਰ ਰਹੀ ਹੈ।

            ਉਨ੍ਹਾਂ ਨੇ ਕਿਹਾ ਕਿ ਸਾਡੀ ਆਉਣ ਵਾਲੀਆਂ ਪੀੜੀਆਂ ਨੂੰ ਆਪਣੇ ਗੌਰਵਸ਼ਾਲੀ ਇਤਹਾਸ ਨਾਲ ਰੁਬਰੂ ਕਰਾਉਣਾ ਬੇਹੱਦ ਜਰੂਰੀ ਹੈ। ਇਸ ਲਈ ਵਿਦਿਅਕ ਸੰਸਥਾਵਾਂ ਕੋਰਸ ਤੋਂ ਇਲਾਵਾ ਮਹਾਪੁਰਸ਼ਾਂ ਦੇ ਇਤਹਾਸ ਨਾਲ ਵਿਦਿਆਰਥੀਆਂ ਨੂੰ ਜਰੂਰ ਰੁਬਰੂ ਕਰਾਉਣ ਤਾਂ ਜੋ  ਪੂਰੀ ਦੁਨੀਆ ਵਿਚ ਬਹਾਦਰ ਅਤੇ ਮਨੁੱਖਤਾ ਦੀ ਸੇਵਾ ਕਰਨ ਵਾਲੇ ਨੌਜੁਆਨਾਂ ਦੀ ਫੌਜ ਨੂੰ ਖੜਾ ਕੀਤਾ ਜਾ ਸਕੇ। ਖੇਡ ਰਾਜ ਮੰਤਰੀ ਨੇ ਇਸ ਮੌਕੇ 'ਤੇ ਸੰਗਤ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਆਪਣੇ ਬੱਚਿਆਂ ਨੂੰ ਇਸ ਪਵਿੱਤਰ ਸਥਾਨ ਦੇ ਦਰਸ਼ਨ ਜਰੂਰ ਕਰਾਉਣ।

            ਖੇਡ ਰਾਜ ਮੰਤਰੀ ਸਰਦਾਰ ਸੰਦੀਪ ਸਿੰਘ ਨੇ ਦਸਿਆ ਕਿ ਇਹ ਸ਼ਲਾਘਾਯੋਗ ਹੈ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦੁਰ ਸਾਹਿਬ ਜੀ ਮਹਾਰਾਜ ਦੇ 400ਵੇਂ ਪ੍ਰਕਾਸ਼ ਪੁਰਬ  ਨੂੰ ਕੇਂਦਰ ਸਰਕਾਰ ਨੇ ਕੌਮਾਂਤਰੀ ਪੱਧਰ 'ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਆਯੋਜਨ ਦੇ ਦੌਰਾਨ ਹੋਣ ਵਾਲੇ ਪੋ੍ਰਗ੍ਰਾਮਾਂ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿਚ ਪੂਰੇ ਦੇਸ਼ ਦੇ ਮਾਣਯੋਗ ਵਿਅਕਤੀਆਂ ਦੀ ਕਮੇਟੀ ਦਾ ਗਠਨ ਕੀਤਾ ਗਿਆ ਹੈ,  ਜਿਸ ਵਿਚ ਉਨ੍ਹਾਂ ਨੂੰ ਬਤੌਰ ਕਮੇਟੀ ਮੈਂਬਰ ਆਯੋਜਨ ਵਿਚ ਭਾਗੀਦਾਰੀ ਨਿਭਾਉਣ ਦੀ ਜਿਮੇਵਾਰੀ ਸੌਂਪੀ ਗਈ ਹੈ। ਉਨ੍ਹਾਂ ਦਾ ਯਤਨ ਰਹੇਗਾ ਕਿ ਪੂਰੇ ਵਿਸ਼ਵ ਵਿਚ ਹਿਸ ਆਯੋਜਲ ਨੂੰ ਪਹੁੰਚਾ ਸਕਣ।

            ਵਰਨਣਯੋਗ ਹੈ ਕਿ ਗੁਰੂਦੁਆਰਾ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਉਹ ਇਤਹਾਸਿਕ ਨਗਰੀ ਹੈ,  ਜਿੱਥੇ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ।  ਇੱਥੇ ਗੁਰੂ ਸਾਹਿਬ ਦੇ ਬਚਪਨ ਨਾਲ ਜੁੜੀਆਂ ਯਾਦਾਂ ਸਿਖ ਸਮਾਜ ਵੱਲੋਂ ਸੰਭਾਲ ਕੇ ਰੱਖੀਆਂ ਗਈਆਂ ਹਨ।

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਹਰਿਆਣਾ ਨੂੰ ਬਣਾਵਾਂਗੇ ਮਨੁਫੱਚਰਿੰਗ ਦਾ ਹਬ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਮੋਦੀ ਨੇ ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

गर्भवती महिलाओं के लिए “सहेली” पहल की शुरुआत

प्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्री

राज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

ਹਿਸਾਰ-ਸਿਰਸਾ ਹਾਈਵੇਅ 'ਤੇ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ

PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनी

अवैध खनन एवं परिवहन रोकने के लिए हरियाणा सरकार प्रतिबद्ध

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

 
 
 
 
Subscribe