ਜਲਦੀ ਹੀ ਭਰੇ ਜਾਣਗੇ ਜੇਲ ਵਾਰਡਰਾਂ ਦੇ 1300 ਅਹੁਦੇ - ਮੁੱਖ ਮੰਤਰੀ
ਮੁੱਖ ਮੰਤਰੀ ਨੇ ਕਰਨਾਲ ਵਿੱਚ ਜੇਲ ਸਿਖਲਾਈ ਅਕਾਦਮੀ ਦਾ ਕੀਤਾ ਉਦਘਾਟਨ
ਕਰਨਾਲ ਜੇਲ ਸਿਖਲਾਈ ਅਕਾਦਮੀ ਵਿੱਚ ਜਲਦੀ ਹੀ ਹੋਵੇਗੀ ਜਰੂਰੀ ਸਟਾਫ ਦੀ ਨਿਯੁਕਤੀ
300 ਕਰੋੜ ਰੁਪਏ ਦੀ ਲਾਗਤ ਨਾਲ ਪੰਚਕੂਲਾ, ਦਾਦਰੀ ਅਤੇ ਫਤਿਹਾਬਾਦ ਵਿੱਚ ਬਣੇਗੀ ਨਵੀਂ ਜੇਲ
ਚੰਡੀਗੜ੍ਹ, 21 ਮਈ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਜੇਲ ਵਿਭਾਗ ਵਿੱਚ ਵੱਡੇ ਪੈਮਾਨੇ 'ਤੇ ਭਰਤੀ-ਮੁਹਿੰਮ ਦਾ ਐਲਾਨ ਕਰਦੇ ਹੋਏ ਕਿਹਾ ਕਿ ਸੂਬੇ ਦੀ ਨਿਆਂਇਕ ਅਤੇ ਸੁਧਾਰਾਤਮਕ ਪ੍ਰਣਾਲੀ ਨੂੰ ਹੋਰ ਮਜਬੂਤ ਕਰਨ ਲਈ ਜੇਲ ਵਾਰਡਰਾਂ ਦੇ ਲਗਭਗ 1300 ਅਹੁਦੇ ਜਲਦੀ ਹੀ ਭਰੇ ੧ਾਣਗੇ। ਨਾਲ ਹੀ, ਜੇਲ ਵਿਭਾਗ ਵਿੱਚ ਮੈਡੀਕਲ ਅਤੇ ਪੈਰਾਮੈਡੀਕਲ ਖਾਲੀ ਅਹੁਦਿਆਂ ਦੇ ਨਾਲ-ਨਾਲ ਕਰਨਾਲ ਵਿੱਚ ਨਵੇਂ ਨਿਰਮਾਣਤ ਜੇਲ ਸਿਖਲਾਈ ਅਕਾਦਮੀ ਲਈ ਜਰੂਰੀ ਸਟਾਫ ਦੇ ਅਹੁਦਿਆਂ ਨੂੰ ਵੀ ਜਲਦੀ ਹੀ ਭਰਿਆ ਜਾਵੇਗਾ।
ਮੁੱਖ ਮੰਤਰੀ ਨੇ ਕਰਨਾਲ ਵਿੱਚ ਜੇਲ ਸਿਖਲਾਈ ਅਕਾਦਮੀ ਦਾ ਉਦਘਾਟਨ ਕਰਨ ਦੇ ਬਾਅਦ ਇਹ ਐਲਾਨ ਕੀਤੇ, ਜਿਸ ਦਾ ਉਦੇਸ਼ ਜੇਲ ਕਰਮਚਾਰੀਆਂ ਨੂੰ ਸੁਧਾਰ, ਪੁਨਰਵਾਸ ਅਤੇ ਆਧੁਨੀਕੀਕਰਣ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਵਿਆਪਕ ਸਿਖਲਾਈ ਪ੍ਰਦਾਨ ਕਰਨਾ ਹੈ। 6.5 ਏਕੜ ਵਿੱਚ ਫੈਲੀ ਅਤੇ 30.29 ਕਰੋੜ ਰੁਪਏ ਦੀ ਲਾਗਤ ਨਾਲ ਨਿਰਮਾਣਤ ਇਸ ਅਕਾਦਮੀ ਵਿੱਚ ਉਰਜਾ ਕੁਸ਼ਲ ਅਤੇ ਤਾਪਮਾਨ ਅਨੁਰੂਪ ਤਕਨੀਕੀ ਦਾ ਇਸਤੇਮਾਲ ਕੀਤਾ ਗਿਆ ਹੈ।
ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਲਗਭਗ 300 ਕਰੋੜ ਰੁਪਏ ਦੇ ਨਿਵੇਸ਼ ਨਾਲ ਪੰਚਕੂਲਾ, ਦਾਦਰੀ ਅਤੇ ਫਤਿਹਾਬਾਦ ਵਿੱਚ ਨਵੀਂ ਜੇਲਾਂ ਦਾ ਨਿਰਮਾਣ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਕਰਨਾਲ ਵਿੱਚ ਜਿਲ੍ਹਾ ਜੇਲ ਦੇ ਪਰਿਸਰ ਵਿੱਚ ਇੱਕ ਗਾਂਸ਼ਾਲਾ ਵੀ ਸਥਾਪਿਤ ਕੀਤੀ ਜਾਵੇਗੀ।
ਇਸ ਮੌਕੇ 'ਤੇ ਮੌਜੂਦਾ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਨਵੀਂ ਜੇਲ ਸਿਖਲਾਈ ਅਕਾਦਮੀ ਸੁਧਾਰ ਪ੍ਰਣਾਲੀ ਵਿੱਚ ਬਦਲਾਅਕਾਰੀ ਦ੍ਰਿਸ਼ਟੀਕੋਣ ਦੀ ਸ਼ੁਰੂਆਤ ਹੈ। ਉਨ੍ਹਾਂ ਨੇ ਕਿਹਾ ਕਿ ਇਹ ਸਿਰਫ ਇੱਕ ਇਮਾਰਤ ਦਾ ਉਦਘਾਟਨ ਨਹੀਂ ਹੈ, ਇਹ ਇੱਕ ਨਵੇਂ ਦ੍ਰਿਸ਼ਟੀਕੋਣ ਦੇ ਬਦਲਾਅ ਅਤੇ ਇੱਕ ਹੋਰ ਵਿਜਨ ਦੀ ਸ਼ੁਰੂਆਤ ਹੈ। ਸਾਡੀ ਜੇਲਾਂ ਸਿਰਫ ਸਜਾ ਨਹੀਂ, ਸਗੋ ਬਦਲਾਅ, ਪੁਰਨਵਿਸਥਾਰ ਅਤੇ ਪੁਨਰ ਨਿਰਮਾਣ ਦਾ ਕੇਂਦਰ ਬਨਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਨਵੇਂ ਨਿਰਮਾਣਤ ਅਕਦਾਮੀ ਵਿੱਚ ਨਵੇਂ ਭਰਤੀ ਕੀਤੇ ਗਏ ਲੋਕਾਂ ਲਈ ਸ਼ੁਰੂਆਤੀ ਸਿਖਲਾਈ ਅਤੇ ਮੌਜੂਦਾ ਕਰਮਚਾਰੀਆਂ ਲਈ ਰਿਫਰੇਸ਼ਰ ਕੋਰਸ ਪ੍ਰਦਾਨ ਕੀਤੇ ਜਾਣਗੇ, ਜਿਸ ਨਾਲ ਇਹ ਯਕੀਨੀ ਹੋਵੇਗਾ ਕਿ ਜੇਲ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਆਧੁਨਿਕ ਤਕਨੀਕਾਂ, ਮਾਨਵ ਅਧਿਕਾਰਾਂ ਅਤੇ ਕੇਂਦਰੀ ਸੁਧਾਰ ਦੇ ਮਨੋਵਿਗਿਆਨਕ ਪਹਿਲੂਆਂ ਵਿੱਚ ਟ੍ਰੇਨਡ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਬਦਲਦੇ ਸਮੇਂ ਨਾਲ, ਸਾਡੇ ਜੇਲ ਕਰਮਚਾਰੀਆਂ ਨੂੰ ਨਾ ਸਿਰਫ ਅਨੁਸਾਸ਼ਨ ਦੇ ਸਾਧਨਾਂ ਨਾਲ ਲੈਸ ਕਰਨਾ ਜਰੂਰੀ ਹੈ, ਸਗੋ ਹਮਦਰਦੀ, ਨਿਆਂ ਅਤੇ ਸਮਾਜਿਕ ਪੁਨਰਵਾਸ ਦੀ ਭਾਵਨਾ ਨਾਲ ਵੀ ਲੈਸ ਕਰਨਾ ਜਰੂਰੀ ਹੈ।
ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਭਾਰਤ ਬਦਲ ਰਿਹਾ ਹੈ
ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮਦੋੀ ਦੇ ਦੂਰਦਰਸ਼ੀ ਅਗਵਾਈ ਵਿੱਚ ਭਾਰਤ ਮਹਾਨ ਬਦਲਾਅ ਦੇ ਦੌਰ ਤੋਂ ਲੰਘ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰਾਸ਼ਟਰ ਇੱਕ ਵਿਕਸਿਤ ਅਤੇ ਤਕਨੀਕੀ ਰੂਪ ਨਾਲ ਸ਼ਸ਼ਕਤ ਭਾਰਤ ਬਨਣ ਦੀ ਦਿਸ਼ਾ ਵਿੱਚ ਤੇਜੀ ਨਾਲ ਅੱਗੇ ਵੱਧ ਰਿਹਾ ਹੈ। ਇਸ ਦਾ ਇੱਕ ਤਾਜਾ ਉਦਾਹਰਣ ਆਪ੍ਰੇਸ਼ਨ ਸਿੰਦੂਰ ਦੌਰਾਨ ਦੇਖਣ ਨੂੰ ਮਿਲਿਆ, ਜਿੱਥੇ ਦੁਨੀਆ ਨੇ ਭਾਰਤ ਦੀ ਤਕਨੀਕੀ ਮਾਹਰਤਾ, ਪਰਿਚਾਲਣ ਕੁਸ਼ਲਤਾ ਅਤੇ ਰਣਨੀਤਿਕ ਸਕਿਲ ਨੂੰ ਮਾਨਤਾ ਦਿੱਤੀ।
ਉਨ੍ਹਾਂ ਨੇ ਕਿਹਾ ਕਿ ਸ਼ਾਸਨ ਅਤੇ ਲੋਕ ਪ੍ਰਸਾਸ਼ਨ ਵਿੱਚ ਪਾਰਦਰਸ਼ਿਤਾ ਅਤੇ ਜਵਾਬਦੇਹੀ ਵਧਾਉਣ ਵਿੱਚ ਤਕਨਾਲੋਜੀ ਮਹਤੱਵਪੂਰਣ ਭੁਮਿਕਾ ਨਿਭਾ ਰਹੀ ਹੈ। ਡਿਜੀਟਲ ਇੰਡੀਆ ਦੇ ਟੀਚਿਆਂ ਅਨੁਰੂਪ, ਹਰਿਆਣਾ ਵੀ ਸਮਾਰਟ ਜੇਲ ਸਥਾਪਿਤ ਕਰਨ ਦੀ ਦਿਸ਼ਾ ਵਿੱਚ ਅੱਗੇ ਵੱਧ ਰਿਹਾ ਹੈ, ਜਿੱਥੇ ਆਧੁਨਿਕ ਸਮੱਗਰੀ ਅਤੇ ਪ੍ਰਣਾਲੀਆਂ ਜੇਲ ਪ੍ਰਬੰਧਨ ਵਿੱਚ ਸੁਧਾਰ ਲਿਆਏਗੀ। ਉਨ੍ਹਾਂ ਨੇ ਭਰੋਸਾ ਵਿਅਕਤ ਕੀਤਾ ਕਿ ਜਿਵੇਂ-ਜਿਵੇਂ ਭਾਰਤ ਅੰਮ੍ਰਿਤਕਾਲ ਦੇ ਵੱਲ ਵੱਧ ਰਿਹਾ ਹੈ, ਇਹ ਅਕਾਦਮੀ ਨਿਆਂ ਅਤੇ ਸੁਧਾਰ ਪ੍ਰਣਾਲੀ ਵਿੱਚ ਸੁਧਾਰ ਅਤੇ ਇਨੋਵੇਸ਼ਨ ਦਾ ਇੱਕ ਥੰਮ੍ਹ ਬਣ ਕੇ ਉਭਰੇਗੀ।
ਇਸ ਤੋਂ ਪਹਿਲਾਂ, ਮੁੱਖ ਮੰਤਰੀ ਨੇ ਜੇਲ੍ਹ ਦੇ ਕੈਦੀਆਂ ਵੱਲੋਂ ਬਣਾਏ ਗਏ ਵੱਖ-ਵੱਖ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਵਾਲੀ ਇੱਕ ਪ੍ਰਦਰਸ਼ਨੀ ਦਾ ਵੀ ਅਵਲੋਕਨ ਕੀਤਾ ਅਤੇ ਨਵੀਂ ਜੇਲ ਅਕਾਦਮੀ ਦਾ ਵੀ ਦੌਰਾ ਕੀਤਾ।
ਮੁੱਖ ਮੰਤਰੀ ਦੀ ਅਗਵਾਈ ਹੇਠ ਸੁਧਾਰਾਂ ਨੂੰ ਪ੍ਰਾਥਮਿਕਤਾ ਦਿੱਤੀ ਗਈ - ਡਾ. ਅਰਵਿੰਦ ਸ਼ਰਮਾ
ਇਸ ਮੌਕੇ 'ਤੇ ਬੋਲਦੇ ਹੋਏ ਸਹਿਕਾਰਤਾ ਅਤੇ ਜੇਲ ਮੰਤਰੀ ਡਾ. ਅਰਵਿੰਦ ਸ਼ਰਮਾ ਨੈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੇਣੀ ਦੀ ਅਗਵਾਈ ਹੇਠ ਜੇਲ ਵਿਭਾਗ ਵੱਲੋਂ ਕੀਤੀ ਜਾ ਰਹੀ ਪ੍ਰਗਤੀਸ਼ੀਲ ਪਹਿਲਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੀ ਜੇਲਾਂ ਦਾ ਆਧੁਨੀਕੀਕਰਣ ਕੀਤਾ ਜਾ ਰਿਹਾ ਹੈ ਅਤੇ ਸਮੂਚੇ ਪ੍ਰਬੰਧਨ ਵਿੱਚ ਸੁਧਾਰ ਅਤੇ ਬਿਹਤਰ ਪੁਨਰਵਾਸ ਨਤੀਜੇ ਯਕੀਨੀ ਕਰਨ ਲਈ ਨਵੀਨਤਮ ਤਕਨੀਕ ਨਾਲ ਲੈਸ ਕੀਤਾ ਜਾ ਰਿਹਾ ਹੈ।
ਜੇਲ੍ਹਾਂ ਦੇ ਮਹਤੱਵ 'ਤੇ ਚਾਨਣ ਪਾਉਂਦੇ ਹੋਏ ਡਾ. ਸ਼ਰਮਾ ਨੇ ਕਿਹਾ ਕਿ ਅੱਜ, ਜੇਲ ਸਿਰਫ ਸਜਾ ਦੇ ਕੇਂਦਰ ਨਹੀਂ ਹਨ, ਉਹ ਬਦਲਾਅ ਦੇ ਸਥਾਨ ਹਨ ਜਿੱਥੇ ਕੈਦੀ ਸੁਧਰੇ ਹੋਏ ਅਤੇ ਬਿਹਤਰ ਵਿਅਕਤੀ ਬਣ ਕੇ ਨਿਕਲਦੇ ਹਨ। ਉਨ੍ਹਾਂ ਨੇ ਕਿਹਾ ਕਿ ਕੈਦੀ ਜੇਲ ਪ੍ਰਣਾਲੀ ਦੇ ਅੰਦਰ ਸ਼ੁਰੂ ਕੀਤੇ ਗਏ ਵੱਖ-ਵੱਖ ਸਕਿਲ-ਅਧਾਰਿਤ ਪੋ੍ਰਗਰਾਮਾਂ ਰਾਹੀਂ ਜੇਲ ਮਾਲ ਵਿੱਚ ਸਰਗਰਮ ਰੂਪ ਨਾਲ ਯੋਗਦਾਨ ਦੇ ਰਹੇ ਹਨ।
ਡਾ. ਸ਼ਰਮਾ ਨੇ ਮੁੱਖ ਮੰਤਰੀ ਨਾਲ ਹਫਤਾਵਾਰ ਗੀਤਾ ਸ਼ਲੋਕ ਸੈਸ਼ਨ ਸ਼ੁਰੂ ਕਰਨ ਅਤੇ ਰਾਜ ਦੀ ਸਾਰੀ ਜੇਲ੍ਹਾ ਵਿੱਚ ਨਿਯਮਤ ਯੋਗ ਕਲਾਸਾਂ ਪ੍ਰਬੰਧਿਤ ਕਰਨ ਦੀ ਵੀ ਅਪੀਲ ਕੀਤੀ।
ਸੂਬਾ ਸਰਕਾਰ ਜੇਲ ਵਿਭਾਗ ਨੂੰ ਆਧੁਨਿਕ ਬਨਾਉਣ ਲਈ ਉਨੱਤ ਤਕਨੀਕਾਂ ਵਿੱਚ ਕਰ ਰਹੀ ਨਿਵੇਸ਼ - ਡਾ. ਸੁਮਿਤਾ ਮਿਸ਼ਰਾ
ਗ੍ਰਹਿ ਅਤੇ ਜੇਲ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਜੇਲ ਸਿਖਲਾਈ ਅਕਾਦਮੀ ਦੀ ਸਥਾਪਨਾ 'ਤੇ ਸ਼ਲਾਘਾ ਵਿਅਕਤ ਕਰਦੇ ਹੋਏ ਇਸ ਨੂੰ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਦੇ ਵਿਜਨ ਅਤੇ ਸਹਿਯੋਗ ਨਾਲ ਸਾਕਾਰ ਕੀਤਾ ਗਿਆ ਇੱਕ ਪ੍ਰਤਿਸ਼ਸ਼ਠ ਪ੍ਰੋਜੈਕਟ ਦਸਿਆ। ਉਨ੍ਹਾਂ ਨੇ ਇਸ ਗੱਲ 'ਤੇ ਚਾਨਣ ਪਾਇਆ ਕਿ ਇਸ ਤਰ੍ਹਾ ਦੀ ਆਧੁਨਿਕ ਅਤੇ ਵਿਸ਼ੇਸ਼ ਜੇਲ ਸਿਖਲਾਈ ਸਹੂਲਤ ਗੁਆਂਢੀ ਸੂਬਿਆਂ ਵਿੱਚ ਉਪਲਬਧ ਨਹੀਂ ਹੈ ਅਤੇ ਸੰਭਵ ਹੈ ਉਹ ਉੱਤਰ ਭਾਰਤ ਵਿੱਚ ਆਪਣੀ ਤਰ੍ਹਾ ਦੀ ਪਹਿਲੀ ਸਹੂਲਤ ਹੋਵੇਗੀ।
ਡਾ. ਮਿਸ਼ਰਾ ਨੇ ਕਿਹਾ ਕਿ ਸੂਬਾ ਸਰਕਾਰ ਜੇਲ ਵਿਭਾਗ ਨੂੰ ਆਧੁਨਿਕ ਬਨਾਉਣ ਲਈ ਉਨੱਤ ਤਕਨੀਕਾਂ ਵਿੱਚ ਸਰਗਰਮ ਰੂਪ ਨਾਲ ਨਿਵੇਸ਼ ਕਰ ਰਹੀ ਹੈ। ਉਨ੍ਹਾਂ ਨੇ ਦਸਿਆ ਕਿ ਸੂਬੇ ਦੀ ਵੱਖ-ਵੱਖ ਜੇਲਾਂ ਵਿੱਚ 1100 ਤੋਂ ਵੱਧ ਸੀਸੀਟੀਵੀ ਕੈਮਰੇ ਲਗਾਏ ਗਏ ਹਨ, ਜਿਸ ਨਾਲ ਨਿਗਰਾਨੀ ਅਤੇ ਸੁਰੱਖਿਆ ਵਿੱਚ ਵਰਨਣਯੋਗ ਵਾਧਾ ਹੋਇਆ ਹੈ। ਉਨ੍ਹਾਂ ਨੇ ਦਸਿਆ ਕਿ ਸਬੰਧਿਤ ਅਦਾਲਤਾਂ ਦੇ ਨਾਲ ਜੇਲ੍ਹਾਂ ਦੀ ਵਿਆਪਕ ਮੈਪਿੰਗ ਕੀਤੀ ਗਈ ਹੈ, ਜਿਸ ਨਾਲ ਅੰਡਰਟ੍ਰਾਇਲ ਕੈਦੀਆਂ ਨੂੰ ਜੇਲ ਪਰਿਸਰ ਦੇ ਅੰਦਰ ਤੋਂ ਹੀ ਵਰਚਚੂਅਲ ਢੰਗ ਨਾਲ ਅਦਾਲਤ ਵਿੱਚ ਪੇਸ਼ ਹੁੰਦੇ ਹਨ। ਇਸ ਪਹਿਲ ਨਾਲ ਨਾ ਸਿਰਫ ਧਨ ਅਤੇ ਸਮੇਂ ਦੀ ਬਚੱਤ ਹੋਈ ਹੈ ਸਗੋ ਸੁਰੱਖਿਆ ਵੀ ਯਕੀਨੀ ਹੋਈ ਹੈ।