ਅਭਿਨੇਤਰੀ ਨੀਤੂ ਕਪੂਰ ਨੇ ਹਾਲ ਹੀ ਵਿਚ ਆਪਣੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਤਸਵੀਰ ਸ਼ੇਅਰ ਕੀਤੀ ਹੈ,  ਜਿਸ ਵਿਚ ਉਹ ਆਪਣੇ ਪਿਆਰੇ ਬੇਟੇ ਰਣਬੀਰ ਕਪੂਰ ਅਤੇ ਅਭਿਨੇਤਾ ਰਣਵੀਰ ਸਿੰਘ ਦੇ ਨਾਲ ਦਿਖਾਈ ਦੇ ਰਹੀ ਹੈ। ਇਕੋ ਫਰੇਮ ਵਿਚ ਦੋਵਾਂ ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਦਰਅਸਲ,  ਨੀਤੂ ਕਪੂਰ ਅਤੇ ਉਨ੍ਹਾਂ ਦਾ ਪਰਿਵਾਰ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਰਾਜਸਥਾਨ ਦੇ ਰਣਥਮਬੌਰ ਪਹੁੰਚੇ ਹਨ। ਇਨ੍ਹਾਂ ਸਭ ਤੋਂ ਇਲਾਵਾ,  ਮਨੋਰੰਜਨ ਜਗਤ ਦੀਆਂ ਬਹੁਤ ਸਾਰੀਆਂ ਮਸ਼ਹੂਰ ਹਸਤੀਆਂ ਵੀ ਇਥੇ ਹਨ। ਇਸ ਦੇ ਨਾਲ ਹੀ ਨੀਤੂ ਕਪੂਰ ਨੇ ਰਣਬੀਰ ਕਪੂਰ ਅਤੇ ਰਣਵੀਰ ਸਿੰਘ ਨਾਲ ਸੈਲਫੀ ਲਈ ਅਤੇ ਇਸ ਨੂੰ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ। ਨੀਤੂ ਨੇ ਕੈਪਸ਼ਨ ਵਿੱਚ ਲਿਖਿਆ- ‘ਨਵੇਂ ਸਾਲ ਦੀ ਸ਼ੁਰੂਆਤ’।
 

ਤਸਵੀਰ ਨੂੰ ਵੇਖ ਕੇ  ਇਹ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਨੀਤੂ ਕਪੂਰ,  ਰਣਬੀਰ ਕਪੂਰ ਅਤੇ ਰਣਵੀਰ ਸਿੰਘ ਨਵੇਂ ਸਾਲ ਦਾ ਸਵਾਗਤ ਕਰਨ ਲਈ ਬਹੁਤ ਉਤਸ਼ਾਹਿਤ ਹਨ। ਖਾਸ ਗੱਲ ਇਹ ਹੈ ਕਿ ਨੀਤੂ ਕਪੂਰ,  ਰਿਧੀਮਾ ਕਪੂਰ,  ਭਰਤ ਅਤੇ ਅਦਾਰਾ ਸਾਹਨੀ ਦੇ ਨਾਲ ਰਣਬੀਰ ਕਪੂਰ,  ਆਲੀਆ ਭੱਟ,  ਉਨ੍ਹਾਂ ਦੀ ਮਾਂ ਸੋਨੀ ਰਜ਼ਦਾਨ ਅਤੇ ਸ਼ਾਹੀਨ ਭੱਟ ਵੀ ਇਸ ਸਾਲ ਨਵੇਂ ਸਾਲ ਦਾ ਜਸ਼ਨ ਮਨਾਉਣ ਲਈ ਰਣਥੰਭੌਰ ਵਿੱਚ ਮੌਜੂਦ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕ ਕਿਆਸ ਲਗਾ ਰਹੇ ਹਨ ਕਿ ਭੱਟ ਅਤੇ ਕਪੂਰ ਪਰਿਵਾਰ ਦੀ ਮੌਜੂਦਗੀ ਰਣਬੀਰ ਅਤੇ ਆਲੀਆ ਦੀ ਕੁੜਮਾਈ ਦੇ ਨਾਲ ਨਾਲ ਨਵੇਂ ਸਾਲ ਨੂੰ ਮਨਾਉਣ ਲਈ ਹੈ। ਹਾਲਾਂਕਿ,  ਇਸ ਬਾਰੇ ਕੋਈ ਅਧਿਕਾਰਤ ਘੋਸ਼ਣਾ ਜਾਂ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਰਣਬੀਰ ਅਤੇ ਆਲੀਆ ਨਵੇਂ ਸਾਲ ਨੂੰ ਮਨਾਉਣ ਦੇ ਨਾਲ ਹੀ ਕੁੜਮਾਈ ਕਰਕੇ ਫੈਂਸ ਨੂੰ ਖੁਸ਼ਖਬਰੀ ਦੇਣਗੇ।