Sunday, August 03, 2025
 

ਸਿਆਸੀ

ਮੋਦੀ ਸਰਕਾਰ ਕਿਸਾਨ ਮੁੱਦੇ ਨੂੰ ਉਲਝਾਉਣ ਵਿੱਚ ਲੱਗੀ : ਆਪ

December 25, 2020 10:03 PM
ਪਾਰਲੀਮੈਂਟ ਤੋਂ ਸੜਕ ਤਕ ਜਨਤਾ ਦੀ ਆਵਾਜ਼ ਚੁੱਕਦੀ ਰਹੇਗੀ-ਅਰੋੜਾ 
ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅੱਜ ਕਿਸਾਨਾਂ ਦੀ ਆਵਾਜ਼ ਚੁੱਕਦੇ ਹੋਏ ਪ੍ਰਧਾਨ ਮੰਤਰੀ ਮੋਦੀ ਦੀ ਹਾਜ਼ਰੀ ਵਿੱਚ ਪਾਰਲੀਮੈਂਟ ਦੇ ਸੈਂਟਰਲ ਹਾਲ ਵਿੱਚ ਨਾਅਰੇਬਾਜ਼ੀ ਕੀਤੀ। 
ਇਸ ਸਬੰਧੀ ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੁਨਾਮ ਤੋਂ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨੇ ਪਾਰਲੀਮੈਂਟ ਦੇ ਸੈਂਟਰਲ ਹਾਲ ਵਿਚ ਆਪਣੇ ਜੁਮਲੇ ਬੋਲਣੇ ਸ਼ੁਰੂ ਕੀਤੇ ਤਾਂ ‘ਆਪ’ ਦੇ ਸੰਸਦ ਮੈਂਬਰਾਂ ਨੇ ਦਿੱਲੀ ਦੀ ਸਰਹੱਦ ‘ਤੇ ਬੈਠੇ ਪੰਜਾਬ, ਹਰਿਆਣਾ, ਯੂ.ਪੀ ਸਮੇਤ ਦੇਸ਼ ਦੇ ਕੋਨੇ-ਕੋਨੇ ਤੋਂ ਪਹੁੰਚੇ ਕਿਸਾਨਾਂ ਦੀ ਆਵਾਜ਼ ਮੋਦੀ ਤੱਕ ਪਹੁੰਚਾਉਣ ਦਾ ਯਤਨ ਕੀਤਾ, ਪ੍ਰੰਤੂ ਕਾਲੇ ਕਾਨੂੰਨਾਂ ਦੀ ਖ਼ਿਲਾਫ਼ਤ ਕਰ ਰਹੇ ਇਨ੍ਹਾਂ ਕਿਸਾਨਾਂ ਦੀ ਆਵਾਜ਼ ਉਠਾਉਣ ਵਾਲੀ ਸੰਸਦ ਮੈਂਬਰਾਂ ਨੂੰ ਬਿਨਾਂ ਗੌਲ਼ੇ ਹੀ ਮੋਦੀ ਉੱਥੋਂ ਖਿਸਕ ਗਏ।
 ਉਨ੍ਹਾਂ ਕਿਹਾ ਕਿ ਸੰਪੂਰਨ ਦੇਸ ਨੇ ਅੱਜ ਵੇਖ ਲਿਆ ਕਿ 56 ਇੰਚ ਦੀ ਛਾਤੀ ਦਾ ਦਾਅਵਾ ਕਰਨ ਵਾਲੇ ਮੋਦੀ ਆਮ ਆਦਮੀ ਪਾਰਟੀ ਦੇ ਦੋ ਸੰਸਦ ਮੈਂਬਰਾਂ ਦੇ ਕਿਸਾਨਾਂ ਸਬੰਧੀ ਸਵਾਲਾਂ ਤੋਂ ਡਰ ਕੇ ਚੁੱਪੀ ਧਾਰ ਗਏ। ਅਰੋੜਾ ਨੇ ਕਿਹਾ ਕਿ ਜਿਸ ਤਰਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਬਟੂਕੇਸ਼ਵਰ ਦੱਤ ਨੇ ਸੈਂਟਰਲ ਹਾਲ ਅਸੈਂਬਲੀ ਦਿੱਲੀ ਵਿੱਚ ਬੰਬ ਸੁੱਟ ਕੇ ਆਪਣੀ ਆਵਾਜ਼ ਗੁੰਗੀ-ਬੋਲੀ ਬਿ੍ਰਟਿਸ਼ ਹਕੂਮਤ ਤਕ ਪਹੁੰਚਾਈ ਸੀ, ਉਸੇ ਤਰਾਂ ਹੀ ਦੇਸ਼ ਦੀ ਮਿੱਟੀ ਦੇ ਸਪੂਤਾਂ ਨੇ ਅੱਜ ਅੰਨਦਾਤਾ ਦੀ ਆਵਾਜ਼ ਉਠਾਉਣ ਲਈ ਅਸੈਂਬਲੀ ਵਿਚ ਪ੍ਰਧਾਨ ਮੰਤਰੀ ਦੇ ਸਾਹਮਣੇ ਹੀ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਅਤੇ ਕਿਸਾਨਾਂ ਨੂੰ ਘੱਟੋ ਘੱਟ ਸਮਰਥਨ ਮੁੱਲ ਦੇਣ ਦੀ ਗੱਲ ਰੱਖੀ। ਮੋਦੀ ਖ਼ੁਦ ਜਾਣਦੇ ਹਨ ਕਿ ਉਨ੍ਹਾਂ ਦੇ ਕਾਨੂੰਨਾਂ ਵਿੱਚ ਤਰੁੱਟੀਆਂ ਹਨ ਅਤੇ ਇਨ੍ਹਾਂ ਨਾਲ ਕਿਸਾਨਾਂ ਨੂੰ ਕੋਈ ਫ਼ਾਇਦਾ ਨਹੀਂ ਹੋਣ ਵਾਲਾ ਇਸੇ ਕਾਰਨ ਹੀ ਉਹ ਉਨ੍ਹਾਂ ਦੀ ਰਿਹਾਇਸ਼ ਤੋਂ 20 ਕਿੱਲੋਮੀਟਰ ਦੂਰ ਬੈਠੇ ਕਿਸਾਨਾਂ ਨੂੰ ਮਿਲਣ ਤੋਂ ਡਰਦੇ ਹਨ ਸਗੋਂ ਆਪਣੇ ਚਹੇਤਿਆਂ ਨੂੰ ਕਿਸਾਨਾਂ ਦਾ ਰੂਪ ਦੇ ਕੇ ਉਨ੍ਹਾਂ ਨਾਲ ਸਕਾਈਪ ਅਤੇ ਜੂਮ ਦੇ ਰਾਹੀ ਆਪਣੇ ਮਨ ਕੀ ਬਾਤ ਕਰਕੇ ਸਮਾਂ ਲੰਘਾ ਰਹੇ ਹਨ। ਉਨ੍ਹਾਂ ਕਿਹਾ ਕਿ ਡਰਪੋਕ ਪ੍ਰਧਾਨ ਮੰਤਰੀ ਸੰਸਦ ਦਾ ਸ਼ੀਤਕਾਲੀਨ ਸੈਸ਼ਨ ਕਰਵਾਉਣ ਤੋਂ ਵੀ ਭੱਜੇ ਹਨ। 
 ਪ੍ਰਧਾਨ ਮੰਤਰੀ ਮੋਦੀ ਉੱਤੇ ਵਰ੍ਹਦਿਆਂ ਅਮਨ ਅਰੋੜਾ ਨੇ ਕਿਹਾ ਕਿ ਅਸੀਂ ਜਦੋਂ ਦੇਸ਼ ਦੇ ਕਿਸਾਨ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ ਦਿੱਲੀ ਬਾਰਡਰ ‘ਚ ਲੰਬੇ ਸਮੇਂ ਤੋਂ ਜੱਦੋਜਹਿਦ ਕਰ ਰਹੇ ਹਨ। ਉਸੇ ਸਮੇਂ ਪ੍ਰਧਾਨ ਮੰਤਰੀ ਮੋਦੀ ਸਰਮਾਏਦਾਰੀ ਦੇ ਵਿਚੋਲੇ ਬਣ ਕੇ ਇਨ੍ਹਾਂ ਕਾਨੂੰਨਾਂ ਨੂੰ ਸਹੀ ਸਾਬਤ ਕਰਨ ਉੱਤੇ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਅਤੇ ਉਨ੍ਹਾਂ ਦੀ ਮੰਤਰੀ ਕਿਸਾਨਾਂ ਬਾਰੇ ਭਰਮ ਫੈਲਾ ਕੇ ਇਸ ਸ਼ਾਂਤਮਈ ਅੰਦੋਲਨ ਨੂੰ ਖ਼ਤਮ ਕਰਨ ਉੱਤੇ ਲੱਗੇ ਹੋਏ ਹਨ। ਮੋਦੀ ਸਰਕਾਰ ਨੂੰ ਆਪਣੀ ਜੀਦ ਛੱਡਦੇ ਹੋਏ ਇਨ੍ਹਾਂ ਧਨਾਢਾਂ ਦਾ ਪੱਖ ਪੂਰਨ ਦੀ ਥਾਂ ਦੇਸ਼ ਦੇ ਅੰਨਦਾਤਾ ਨਾਲ ਖੜਨਾ ਚਾਹੀਦਾ ਹੈ ਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਭਾਖੜਾ ਡੈਮ ’ਤੇ CISF ਦੀ ਤਾਇਨਾਤੀ ਕਰਨ ਦੇ ਫੈਸਲੇ ਲਈ ਕੇਂਦਰ ’ਤੇ ਵਰ੍ਹੇ CM Mann

ਆਪ ਦੀ ਲੈਂਡ ਪੂਲਿੰਗ ਸਕੀਮ: ਲੈਂਡ ਮਾਫ਼ੀਆ ਦਾ ਅੰਤ, ਲੋਕਾਂ ਦੀ ਜ਼ਮੀਨ ਲੋਕਾਂ ਲਈ !

ਹੁਣ "ਆਪ" ਦੇ ਵਿਦਿਆਰਥੀ ਸੰਗਠਨ ਦਾ ਨਾਂ 'ਏਐਸਏਪੀ', ਕੇਜਰੀਵਾਲ ਨੇ ਕੀਤਾ ਲਾਂਚ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਐਮ.ਪੀ. ਅਰੋੜਾ ਨੇ ਮਨੋਵਿਗਿਆਨੀਆਂ ਨਾਲ ਕੀਤੀ ਮੀਟਿੰਗ

ਬਿੱਟੂ ਆਪਣੇ ਰਾਜਨੀਤਿਕ ਆਗੂਆਂ ਨੂੰ ਖ਼ੁਸ਼ ਕਰਨ ਲਈ ਰੋਜ਼ਾਨਾ ਮੇਰੇ ਵਿਰੁੱਧ ਜ਼ਹਿਰ ਉਗਲਦਾ ਹੈ: ਮੁੱਖ ਮੰਤਰੀ

4 ਕੈਬਨਿਟ ਮੰਤਰੀ ਅਤੇ 'ਆਪ' ਵਿਧਾਇਕਾਂ ਵੱਲੋਂ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਵਿਖੇ ਦਿਨ ਰਾਤ ਦੀ ਪਹਿਰੇਦਾਰੀ ਵਿੱਚ ਸ਼ਮੂਲੀਅਤ

ਜ਼ਿਮਨੀ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੱਛਮੀ ਲਈ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ: ਸਿਬਿਨ ਸੀ

CM ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਮੁਹੱਈਆ ਕਰਵਾ ਰਹੀ ਹੈ ਅਨੁਕੂਲ ਮਾਹੌਲ: ਚੇਅਰਮੈਨ ਅਨਿਲ ਠਾਕੁਰ

“ਇਹ ਸਿਰਫ਼ ਇੱਕ ਟ੍ਰੇਲਰ ਹੈ, ਪਿਕਚਰ ਅਜੇ ਆਉਣੀ ਬਾਕੀ ਹੈ…”: ਐਮਪੀ ਅਰੋੜਾ ਨੇ ਵਿਕਾਸ ਏਜੰਡੇ 'ਤੇ ਵੱਡਾ ਦਾਅ ਲਗਾਇਆ

ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ

 
 
 
 
Subscribe