Friday, October 31, 2025
 
BREAKING NEWS
ਅਮਰੀਕੀ ਅਰਥਵਿਵਸਥਾ 'ਤੇ 'ਡਾਟਾ ਬਲੈਕਆਊਟ' ਦਾ ਕਾਲਾ ਬੱਦਲ; ਸਰਕਾਰੀ ਬੰਦ ਕਾਰਨ ਵਧੀ ਅਨਿਸ਼ਚਿਤਤਾਪ੍ਰਧਾਨ ਮੰਤਰੀ ਮੋਦੀ ਸਟੇਜ 'ਤੇ ਵੀ ਨੱਚ ਸਕਦੇ ਹਨ; ਸਪਾ ਨੇ ਰਾਹੁਲ ਦੇ ਬਿਆਨ ਦਾ ਖੁੱਲ੍ਹ ਕੇ ਸਮਰਥਨ ਕੀਤਾਟਰੰਪ ਨੇ ਚੀਨ 'ਤੇ 10% ਟੈਰਿਫ ਘਟਾਉਣ ਦਾ ਐਲਾਨ ਕੀਤਾPunjab weather : ਚੱਕਰਵਾਤ ਮੋਂਥਾ ਦਾ ਪੰਜਾਬ 'ਤੇ ਪ੍ਰਭਾਵ: ਤਾਪਮਾਨ ਡਿੱਗਿਆ, ਤੇਜ਼ ਹਵਾਵਾਂਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾਅੱਜ ਦਾ ਹੁਕਮਨਾਮਾ, ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ (30 ਅਕਤੂਬਰ 2025)ਦਿੱਲੀ ਵਿੱਚ ਰਹਿ ਰਹੀ ਸ਼ੇਖ ਹਸੀਨਾ ਨੇ ਪਹਿਲੀ ਵਾਰ ਖੋਲ੍ਹੇ ਦਿਲ ਦੇ ਭੇਦ, ਘਰ ਵਾਪਸੀ ਲਈ ਰੱਖੀ ਸ਼ਰਤਕੀ ਕਾਲੇ ਧੱਬਿਆਂ ਵਾਲੇ ਪਿਆਜ਼ ਸਿਹਤ ਲਈ ਸੁਰੱਖਿਅਤ ਹਨ? ਮਾਹਿਰਾਂ ਦੀ ਸਲਾਹ ਅਤੇ ਸੁਰੱਖਿਆ ਸੁਝਾਅਇਜ਼ਰਾਈਲ ਵੱਲੋਂ ਗਾਜ਼ਾ 'ਤੇ ਵੱਡਾ ਹਮਲਾ: ਟਰੰਪ ਦਾ ਬਿਆਨ ਆਇਆ ਸਾਹਮਣੇਪੰਜਾਬ: 'ਆਪ' ਨੇਤਾ ਦੇ ਸਿਰ ਵਿੱਚ ਗੋਲੀ ਮਾਰੀ

ਸਿਆਸੀ

ਆਪ ਦੀ ਲੈਂਡ ਪੂਲਿੰਗ ਸਕੀਮ: ਲੈਂਡ ਮਾਫ਼ੀਆ ਦਾ ਅੰਤ, ਲੋਕਾਂ ਦੀ ਜ਼ਮੀਨ ਲੋਕਾਂ ਲਈ !

May 23, 2025 08:31 PM

ਆਪ ਦੀ ਲੈਂਡ ਪੂਲਿੰਗ ਸਕੀਮ: ਲੈਂਡ ਮਾਫ਼ੀਆ ਦਾ ਅੰਤ, ਲੋਕਾਂ ਦੀ ਜ਼ਮੀਨ ਲੋਕਾਂ ਲਈ !

ਆਪ ਬੁਲਾਰੇ ਨੀਲ ਗਰਗ ਨੇ ਕਿਹਾ - ਭਾਜਪਾ ਦੇ ਦਾਅਵੇ ਤਾਲਿਬਾਨ ਵੱਲੋਂ ਸ਼ਾਂਤੀ ਦੀ ਗੱਲ ਕਰਨ ਵਾਂਗ

ਲੁਧਿਆਣਾ ਦਾ ਨਵਾਂ ਅਰਬਨ ਅਸਟੇਟ ਪ੍ਰੋਜੈਕਟ ਨਿਰਪੱਖਤਾ, ਪਾਰਦਰਸ਼ਤਾ ਅਤੇ ਤਰੱਕੀ ਤੇ ਅਧਾਰਿਤ: ਨੀਲ ਗਰਗ

ਚੰਡੀਗੜ੍ਹ, 23 ਮਈ

ਪੰਜਾਬ ਭਾਜਪਾ ਦੇ ਦੋਸ਼ਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਆਪ ਆਗੂ ਨੀਲ ਗਰਗ ਨੇ ਕਿਹਾ ਕਿ 'ਆਪ' ਸਰਕਾਰ ਨੇ ਨਵੀਂ ਲੈਂਡ ਪੂਲਿੰਗ ਸਕੀਮ ਸ਼ੁਰੂ ਕਰਕੇ ਭੂ-ਮਾਫ਼ੀਆ ਨੂੰ ਇੱਕ ਫੈਸਲਾਕੁੰਨ ਝਟਕਾ ਦਿੱਤਾ ਹੈ। ਇਹ ਪ੍ਰੋਜੈਕਟ ਸਿਰਫ਼ ਇੱਕ ਬੁਨਿਆਦੀ ਢਾਂਚੇ ਦਾ ਵਿਕਾਸ ਨਹੀਂ ਹੈ, ਸਗੋਂ ਇੱਕ ਮਹੱਤਵਪੂਰਨ ਪਹਿਲ ਹੈ ਜੋ ਪੰਜਾਬ ਦੇ ਭਵਿੱਖ ਦੀ ਨੀਂਹ ਸਥਾਪਿਤ ਕਰਦੀ ਹੈ। ਹਾਲਾਂਕਿ, ਇਸ ਲੋਕ-ਕੇਂਦ੍ਰਿਤ ਕਦਮ ਤੋਂ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂ ਬੌਖਲਾ ਗਏ ਹਨ , ਜਿਨ੍ਹਾਂ ਨੇ ਭੂ-ਮਾਫ਼ੀਆ ਦੇ ਬੇਰੋਕ ਰਾਜ ਦੌਰਾਨ ਲੰਬੇ ਸਮੇਂ ਤੋਂ ਪੰਜਾਬ ਦੇ ਸਰੋਤਾਂ ਨੂੰ ਲੁੱਟਿਆ ਹੈ।

'ਆਪ' ਦੇ ਸੀਨੀਅਰ ਬੁਲਾਰੇ ਨੀਲ ਗਰਗ ਨੇ ਕਿਹਾ, "ਇਸ ਮੁੱਦੇ 'ਤੇ ਭਾਜਪਾ ਦੀ ਪ੍ਰੈੱਸ ਕਾਨਫ਼ਰੰਸ ਤਾਲਿਬਾਨ ਦੁਆਰਾ ਸ਼ਾਂਤੀ ਦੀ ਮੰਗ ਕਰਨ ਵਾਂਗ ਹੈ। ਇਹ ਉਹੀ ਭਾਜਪਾ ਹੈ ਜਿਸਦੀਆਂ ਨੀਤੀਆਂ ਦੇ ਨਤੀਜੇ ਵਜੋਂ ਕਿਸਾਨੀ ਅੰਦੋਲਨ ਦੌਰਾਨ 750 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋਈ। ਅਕਾਲੀ-ਭਾਜਪਾ ਅਤੇ ਕਾਂਗਰਸ ਸ਼ਾਸਨ ਨੇ ਭੂ-ਮਾਫ਼ੀਆ ਨੂੰ ਸਮਰੱਥ ਬਣਾਇਆ, ਵਿਧਾਇਕਾਂ ਅਤੇ ਨੌਕਰਸ਼ਾਹਾਂ ਨੂੰ ਉਗਰਾਹੀ ਏਜੰਟਾਂ ਵਿੱਚ ਬਦਲ ਦਿੱਤਾ ਜਦੋਂ ਕਿ ਆਮ ਲੋਕਾਂ ਨੂੰ ਪ੍ਰੇਸ਼ਾਨ ਹੋਣਾ ਪਿਆ।"

ਨੀਲ ਗਰਗ ਨੇ 'ਆਪ' ਦੀ ਭੂ- ਨੀਤੀ ਦੇ ਇਨਕਲਾਬੀ ਪਹਿਲੂਆਂ ਨੂੰ ਉਜਾਗਰ ਕੀਤਾ, ਇਸ ਦੀ ਨਿਰਪੱਖਤਾ ਅਤੇ ਪਾਰਦਰਸ਼ਤਾ 'ਤੇ ਜ਼ੋਰ ਦਿੱਤਾ। ਇਸ ਨੀਤੀ ਦੇ ਤਹਿਤ, ਕੋਈ ਵੀ ਜ਼ਮੀਨ ਉਸ ਦੇ ਮਾਲਕਾਂ ਤੋਂ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਨਹੀਂ ਲਈ ਜਾਵੇਗੀ। ਜ਼ਮੀਨ ਦੇਣ ਵਾਲੇ ਹਰੇਕ ਜ਼ਮੀਨ ਮਾਲਕ ਨੂੰ 1, 000 ਵਰਗ ਗਜ਼ ਰਿਹਾਇਸ਼ੀ ਪਲਾਟ ਅਤੇ 200 ਵਰਗ ਗਜ਼ ਵਪਾਰਕ ਪਲਾਟ ਮਿਲਣਗੇ, ਜਿਸ ਨਾਲ ਬਰਾਬਰ ਮੁਆਵਜ਼ਾ ਯਕੀਨੀ ਬਣਾਇਆ ਜਾਵੇਗਾ। ਕਿਸਾਨਾਂ ਨਾਲ ਸਿੱਧੀ ਭਾਈਵਾਲੀ ਸਥਾਪਤ ਕਰਕੇ ਅਤੇ ਵਿਚੋਲਿਆਂ ਨੂੰ ਖਤਮ ਕਰਕੇ, ਨੀਤੀ ਸਾਰੇ ਹਿੱਸੇਦਾਰਾਂ ਲਈ ਪਾਰਦਰਸ਼ਤਾ ਅਤੇ ਵੱਧ ਤੋਂ ਵੱਧ ਲਾਭਾਂ ਦੀ ਗਰੰਟੀ ਦਿੰਦੀ ਹੈ। ਇਸ ਤੋਂ ਇਲਾਵਾ, ਜ਼ਮੀਨ ਮਾਲਕ ਬਿਨਾਂ ਕਿਸੇ ਨੁਕਸਾਨ ਜਾਂ ਮੁਸ਼ਕਲ ਦੇ ਆਪਣੀ ਜਾਇਦਾਦ ਦੀ ਕੀਮਤ ਦਾ ਚਾਰ ਗੁਣਾ ਤੱਕ ਕਮਾਉਣ ਦਾ ਮੌਕਾ ਮਿਲੇਗਾ। ਇਹ ਪਹਿਲ ਪੰਜਾਬ ਦੇ ਵਿਕਾਸ ਲਈ ਇੱਕ ਸੱਚੀ ਗੇਮ-ਚੇਂਜਰ ਬਣੇਗੀ।

ਗਰਗ ਨੇ ਕਿਹਾ "ਇਹ ਕਦਮ ਨਿਰਪੱਖ, ਪਾਰਦਰਸ਼ੀ ਸ਼ਾਸਨ ਪ੍ਰਤੀ ਸਾਡੀ ਵਚਨਬੱਧਤਾ ਅਤੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ, ਉਨ੍ਹਾਂ ਦਾ ਸ਼ੋਸ਼ਣ ਨਾ ਕਰਨ ਪ੍ਰਤੀ ਸਾਡੇ ਸਮਰਪਣ ਨੂੰ ਦਰਸਾਉਂਦਾ ਹੈ।

ਨੀਲ ਗਰਗ ਨੇ ਵਿਰੋਧੀ ਧਿਰ 'ਤੇ ਜਾਣਬੁੱਝ ਕੇ ਡਰ ਅਤੇ ਗਲਤ ਜਾਣਕਾਰੀ ਫੈਲਾਉਣ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ "ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂ ਬੌਖਲਾ ਗਏ ਹਨ ਕਿਉਂਕਿ ਉਹ ਹੁਣ ਆਪਣੇ ਲਾਭ ਲਈ ਪੰਜਾਬ ਦੇ ਸਰੋਤਾਂ ਨੂੰ ਲੁੱਟ ਨਹੀਂ ਸਕਣਗੇ। ਅਸਲ ਸਵਾਲ ਇਹ ਹੈ ਕਿ ਕੀ ਉਹ ਲੋਕਾਂ ਦੇ ਨਾਲ ਹਨ ਜਾਂ ਭੂ-ਮਾਫ਼ੀਆ ਦੇ ਨਾਲ?"

ਗਰਗ ਨੇ ਕਿਹਾ ਕਿ ਨਿਊ ਅਰਬਨ ਅਸਟੇਟ ਪ੍ਰੋਜੈਕਟ ਪੰਜਾਬ ਦੀ ਸ਼ਾਨ ਨੂੰ ਮੁੜ ਪ੍ਰਾਪਤ ਕਰਨ ਅਤੇ ਹਰ ਨਾਗਰਿਕ ਲਈ ਨਿਆਂ ਯਕੀਨੀ ਬਣਾਉਣ ਵੱਲ ਇੱਕ ਕਦਮ ਹੈ। ਉਨ੍ਹਾਂ ਕਿਹਾ ਕਿ ਸਾਡੀ ਨੀਤੀ ਪਾਰਦਰਸ਼ਤਾ, ਨਿਰਪੱਖਤਾ ਅਤੇ ਤਰੱਕੀ 'ਤੇ ਅਧਾਰਿਤ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ, ਅਸੀਂ ਇੱਕ ਅਜਿਹਾ ਪੰਜਾਬ ਬਣਾ ਰਹੇ ਹਾਂ ਜਿੱਥੇ ਸ਼ਾਸਨ ਲੋਕਾਂ ਨੂੰ ਤਰਜੀਹ ਦਿੰਦਾ ਹੈ, ਨਾ ਕਿ ਨਿੱਜੀ ਹਿੱਤਾਂ ਨੂੰ।

 

Have something to say? Post your comment

 

ਹੋਰ ਸਿਆਸੀ ਖ਼ਬਰਾਂ

ਭਾਖੜਾ ਡੈਮ ’ਤੇ CISF ਦੀ ਤਾਇਨਾਤੀ ਕਰਨ ਦੇ ਫੈਸਲੇ ਲਈ ਕੇਂਦਰ ’ਤੇ ਵਰ੍ਹੇ CM Mann

ਹੁਣ "ਆਪ" ਦੇ ਵਿਦਿਆਰਥੀ ਸੰਗਠਨ ਦਾ ਨਾਂ 'ਏਐਸਏਪੀ', ਕੇਜਰੀਵਾਲ ਨੇ ਕੀਤਾ ਲਾਂਚ

ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਐਮ.ਪੀ. ਅਰੋੜਾ ਨੇ ਮਨੋਵਿਗਿਆਨੀਆਂ ਨਾਲ ਕੀਤੀ ਮੀਟਿੰਗ

ਬਿੱਟੂ ਆਪਣੇ ਰਾਜਨੀਤਿਕ ਆਗੂਆਂ ਨੂੰ ਖ਼ੁਸ਼ ਕਰਨ ਲਈ ਰੋਜ਼ਾਨਾ ਮੇਰੇ ਵਿਰੁੱਧ ਜ਼ਹਿਰ ਉਗਲਦਾ ਹੈ: ਮੁੱਖ ਮੰਤਰੀ

4 ਕੈਬਨਿਟ ਮੰਤਰੀ ਅਤੇ 'ਆਪ' ਵਿਧਾਇਕਾਂ ਵੱਲੋਂ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਵਿਖੇ ਦਿਨ ਰਾਤ ਦੀ ਪਹਿਰੇਦਾਰੀ ਵਿੱਚ ਸ਼ਮੂਲੀਅਤ

ਜ਼ਿਮਨੀ ਚੋਣਾਂ ਤੋਂ ਪਹਿਲਾਂ ਲੁਧਿਆਣਾ ਪੱਛਮੀ ਲਈ ਅੰਤਿਮ ਵੋਟਰ ਸੂਚੀ ਪ੍ਰਕਾਸ਼ਿਤ: ਸਿਬਿਨ ਸੀ

CM ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਮੁਹੱਈਆ ਕਰਵਾ ਰਹੀ ਹੈ ਅਨੁਕੂਲ ਮਾਹੌਲ: ਚੇਅਰਮੈਨ ਅਨਿਲ ਠਾਕੁਰ

“ਇਹ ਸਿਰਫ਼ ਇੱਕ ਟ੍ਰੇਲਰ ਹੈ, ਪਿਕਚਰ ਅਜੇ ਆਉਣੀ ਬਾਕੀ ਹੈ…”: ਐਮਪੀ ਅਰੋੜਾ ਨੇ ਵਿਕਾਸ ਏਜੰਡੇ 'ਤੇ ਵੱਡਾ ਦਾਅ ਲਗਾਇਆ

ਕੇਜਰੀਵਾਲ ਵੱਲੋਂ ਪੰਜਾਬ ਦੇ ਹਰ ਪਿੰਡ ਲਈ ਸਪੋਰਟਸ ਕਲੱਬ ਦਾ ਐਲਾਨ

राणा गुरजीत सिंह ने बोलगार्ड-III कपास बीज समय पर जारी करने की मांग की

 
 
 
 
Subscribe