Thursday, May 01, 2025
 

ਮਨੋਰੰਜਨ

ਫਿਲਮਾਂ ਨਾਲ ਜੁੜੀਆਂ 4 ਸੰਸਥਾਵਾਂ ਦੇ ਰਲੇਂਵੇ ਨੂੰ ਮਨਜ਼ੂਰੀ

December 24, 2020 11:42 AM

ਨਵੀਂ ਦਿੱਲੀ :ਕੇਂਦਰ ਸਰਕਾਰ ਨੇ ‘ਫਿਲਮਸ ਡਵੀਜ਼ਨ’, ‘ਡਾਇਰੈਕਟੋਰੇਟ ਆਫ਼ ਫਿਲਮ ਫੈਸਟੀਵਲ’, ‘ਨੈਸ਼ਨਲ ਫਿਲਮ ਆਰਕਾਈਵ ਆਫ ਇੰਡੀਆ’ ਅਤੇ ‘ਚਿਲਡਰਨ ਫਿਲਮ ਸੋਸਾਇਟੀ’ ਨੂੰ ਨੈਸ਼ਨਲ ਫਿਲਮ ਡਿਵਲਪਮੈਂਟ ਕਾਰਪੋਰੇਸ਼ਨ (NFDC) ਵਿੱਚ ਰਲੇਵੇਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ, ਪ੍ਰਸਤਾਵ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਮਨਜ਼ੂਰੀ ਦਿੱਤੀ ਗਈ।
ਕੈਬਨਿਟ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਐਨਐਫਡੀਸੀ ਵਿਚ ਚਾਰ ਫਿਲਮਾਂ ਨਾਲ ਸਬੰਧਤ ਇਕਾਈਆਂ ਦੇ ਰਲੇਂਵੇ ਦੇ ਨਾਲ ਕੰਮ ਦੀ ਕੁਸ਼ਲਤਾ ਵਧੇਗੀ ਅਤੇ ਦੋਹਰੀਕਰਨ ਨਹੀਂ ਹੋਏਗਾ। ਉਨ੍ਹਾਂ ਨੂੰ ਉਮੀਦ ਹੈ ਕਿ ਫਿਲਮ ਜਗਤ ਇਸ ਫੈਸਲੇ ਦਾ ਸਵਾਗਤ ਕਰੇਗੀ। ਜਾਵਡੇਕਰ ਨੇ ਕਿਹਾ ਕਿ ਫੈਸਲੇ ਦਾ ਉਦੇਸ਼ ਲੋਕਾਂ ਨੂੰ ਆਧੁਨਿਕ ਟੈਕਨਾਲੌਜੀ ਨਾਲ ਚੰਗੀ ਫਿਲਮਾਂ ਪਹੁੰਚਾਉਣਾ ਹੈ। ਸਾਰੇ ਅਦਾਰਿਆਂ ਦਾ ਚੱਲ ਰਿਹਾ ਕੰਮ ਜਾਰੀ ਰਹੇਗਾ, ਸਿਰਫ ਉਨ੍ਹਾਂ ਨੂੰ ਇਕ ਸੰਸਥਾ ਦੇ ਅਧੀਨ ਲਿਆਂਦਾ ਜਾਵੇਗਾ।
ਸਰਕਾਰ ਦੇ ਅਨੁਸਾਰ, ਲੈਣ-ਦੇਣ ਦੇ ਸਲਾਹਕਾਰ ਅਤੇ ਕਾਨੂੰਨੀ ਸਲਾਹਕਾਰ, ਜਾਇਦਾਦ ਅਤੇ ਕਰਮਚਾਰੀਆਂ ਦੇ ਤਬਾਦਲੇ ਅਤੇ ਰਲੇਂਵੇ ਦੇ ਕਾਰਜਾਂ ਦੇ ਸਾਰੇ ਪਹਿਲੂਆਂ ਦੀ ਨਿਗਰਾਨੀ ਕਰਨ ਲਈ ਸਲਾਹ ਦੇਣਗੇ। ਸਾਰੀਆਂ ਸਬੰਧਤ ਮੀਡੀਆ ਇਕਾਈਆਂ ਦੇ ਕਰਮਚਾਰੀਆਂ ਦੇ ਹਿੱਤਾਂ ਦਾ ਧਿਆਨ ਰੱਖਿਆ ਜਾਵੇਗਾ ਅਤੇ ਕਿਸੇ ਵੀ ਕਰਮਚਾਰੀ ਨੂੰ ਹਟਾਇਆ ਨਹੀਂ ਜਾਵੇਗਾ।

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe