Thursday, May 01, 2025
 

ਅਮਰੀਕਾ

ਬਾਈਡਨ ਨੇ ਜਨਤਕ ਤੌਰ 'ਤੇ ਲਗਵਾਇਆ ਕੋਰੋਨਾ ਰੋਕੂ ਟੀਕਾ

December 22, 2020 03:55 PM

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋ ਬਾਈਡਨ ਨੇ ਸੋਮਵਾਰ ਨੂੰ ਜਨਤਕ ਤੌਰ ‘ਤੇ ਕੋਰੋਨਾ ਦਾ ਟੀਕਾ ਲਗਵਾਇਆ। ਟੀਕੇ ਦੇ ਪੂਰੀ ਤਰ੍ਹਾਂ ਨਾਲ ਸੁਰੱਖਿਅਤ ਹੋਣ ਬਾਰੇ ਲੋਕਾਂ ਵਿੱਚ ਵਿਸ਼ਵਾਸ ਪੈਦਾ ਕਰਨ ਲਈ ਇਸ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ।

ਬਾਈਡਨ ਨੂੰ ਸੋਮਵਾਰ ਦੁਪਹਿਰ ਟੀਕੇ ਦੀ ਪਹਿਲੀ ਖੁਰਾਕ ਅਮਰੀਕਾ ਦੇ ਡੇਲਾਵੇਅਰ ਦੇ ਕ੍ਰਿਸਟਿਨਾ ਕੇਅਰ ਹਸਪਤਾਲ ਵਿਖੇ ਦਿੱਤੀ ਗਈ। ਬਾਈਡਨ ਦੀ ਖੱਬੀ ਬਾਂਹ ਤੇ ਟੀਕਾ ਲਗਾਇਆ ਗਿਆ।

ਬਾਈਡਨ ਨੇ ਇਸ ਮੌਕੇ ਟਰੰਪ ਪ੍ਰਸ਼ਾਸਨ ਦਾ ਸ਼ਲਾਘਾ ਕਰਦਿਆਂ ਆਪ੍ਰੇਸ਼ਨ ਵਾਰਪ ਸਪੀਡ ਲਈ ਉਨ੍ਹਾਂ ਦੇ ਕੰਮ ਨੂੰ ਸਿਹਰਾ ਬੰਨ੍ਹਿਆ। ਉਨ੍ਹਾਂ ਕਿਹਾ ਕਿ ਟਰੰਪ ਪ੍ਰਸ਼ਾਸਨ ਇਸ ਸ਼ਲਾਘਾ ਦਾ ਹੱਕਦਾਰ ਹੈ। ਜਿਸ ਨੇ ਟੀਕੇ ਦੀ ਖੇਪ ਨੂੰ ਤੁਰੰਤ ਪਹੁੰਚਾਉਣ ਵਿੱਚ ਸਹਾਇਤਾ ਕੀਤੀ।

ਟੀਕਾ ਲਗਵਾਉਂਦੇ ਸਮੇਂ, ਬਾਈਡਨ ਨੇ ਕਿਹਾ ਕਿ ਉਹ ਲੋਕਾਂ ਨੂੰ ਇਹ ਟੀਕਾ ਲਗਵਾਉਣ ਲਈ ਤਿਆਰ ਕਰਨ ਲਈ ਜਨਤਕ ਤੌਰ 'ਤੇ ਟੀਕਾ ਲਗਵਾ ਰਹੇ ਹਨ।

ਜ਼ਿਕਰਯੋਗ ਹੈ ਕਿ ਬਾਈਡਨ ਅਮਰੀਕਾ ਦੇ ਚੋਟੀ ਦੇ ਰਾਜਨੀਤਿਕ ਅਧਿਕਾਰੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਟੀਕਾ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਉਪ-ਰਾਸ਼ਟਰਪਤੀ ਮਾਈਕ ਪੈਂਸ ਅਤੇ ਕਈ ਹੋਰ ਕਾਂਗਰਸੀ ਸਿਆਸਤਦਾਨ ਵੀ ਟੀਕਾ ਲਗਵਾ ਚੁੱਕੇ ਹਨ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe