Sunday, August 03, 2025
 

ਖੇਡਾਂ

Covid-19 : ਬਜਰੰਗ ਪੁਨਿਆ ਦੀ ਖਿਤਾਬੀ ਜਿੱਤ ਨਾਲ ਵਾਪਸੀ

December 20, 2020 09:21 AM

ਟੈਕਸਸ : ਕਰੀਬ ਇੱਕ ਸਾਲ ਬਾਅਦ ਮੈਟ 'ਤੇ ਉਤਰੇ ਭਾਰਤੀ ਪਹਿਲਵਾਨ ਬਜਰੰਗ ਪੁਨਿਆ ਨੇ ਖਿਤਾਬੀ ਜਿੱਤ ਦੇ ਨਾਲ ਵਾਪਸੀ ਕੀਤੀ ਹੈ । ਅਮਰੀਕਾ ਵਿੱਚ ਓਲੰਪਿਕ ਦੀਆਂ ਤਿਆਰੀਆਂ ਵਿੱਚ ਜੁਟੇ ਬਜਰੰਗ ਨੇ ਟੈਕਸਸ ਦੇ ਆਸਟਿਨ ਵਿੱਚ ਅੱਠ ਪੁਰਸ਼ਾਂ ਵਾਲੇ 150 ਆਈਬੀਐੱਸ (68 ਕਿ ਗ੍ਰਾ ) ਫਲੋਰੇਸਲਿੰਗ ਮੀਟ ਵਿੱਚ ਦੋ ਵਾਰ ਦੇ ਵਿਸ਼ਵ ਕੱਪ ਤਮਗਾ ਜੇਤੂ ਜੇਮਸ ਗਰੀਨ ਨੂੰ 8 - 4 ਨਾਲ ਹਰਾ ਕੇ ਖਿਤਾਬ ਜਿੱਤੀਆ।
ਟੋਕਯੋ ਓਲੰਪਿਕ ਦਾ ਟਿਕਟ ਕਟਵਾ ਚੁੱਕੇ 26 ਸਾਲ ਦਾ ਬਜਰੰਗ ਦਾ ਇਹ ਵਿਆਹ ਤੋਂ ਬਾਅਦ ਪਹਿਲਾ ਟੂਰਨਾਮੈਂਟ ਅਤੇ ਪਹਿਲਾ ਤਮਗਾ ਹੈ। ਬਜਰੰਗ ਨੇ ਕਿਹਾ ਕਿ ਮੈਂ ਆਪਣੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਹਾਂ। ਮੈਂ ਮਹਾਮਾਰੀ ਤੋਂ ਬਾਅਦ ਕਾਫ਼ੀ ਲੰਬੇ ਸਮੇਂ ਮਗਰੋਂ ਜਿੱਤ ਹਾਸਲ ਕੀਤੀ ਹੈ।
ਤੁਹਾਡੇ ਸਾਰਿਆਂ ਦੇ ਪਿਆਰ ਅਤੇ ਅਸ਼ੀਰਵਾਦ ਲਈ ਬਹੁਤ - ਬਹੁਤ ਧੰਨਵਾਦ। ਦੱਸ ਦਈਏ ਕਿ ਹਰਿਆਣੇ ਦੇ ਇਸ ਪਹਿਲਵਾਨ ਨੇ ਪਹਿਲੇ ਦੌਰ ਵਿੱਚ ਪੇਟ ਲੁਗੋ ਨੂੰ 6-1 ਨਾਲ ਅਤੇ ਫਿਰ ਪੈਨ-ਅਮੇਰਿਕਨ ਚੈਂਪੀਅਨ ਐਂਥਨੀ ਆਸਨਾਲਟ ਨੂੰ ਇਕ ਪਾਸੜ ਮੁਕਾਬਲੇ ਵਿੱਚ 9-0 ਨਾਲ ਹਰਾ ਕੇ ਫਾਇਨਲ ਵਿੱਚ ਜਗ੍ਹਾ ਬਣਾਈ।

 

Have something to say? Post your comment

 

ਹੋਰ ਖੇਡਾਂ ਖ਼ਬਰਾਂ

ਬੈਂਗਲੁਰੂ ਭਗਦੜ: ਕੀ RCB 'ਤੇ ਪਾਬੰਦੀ ਲੱਗੇਗੀ ? BCCI ਵੱਡਾ ਫੈਸਲਾ ਲੈ ਸਕਦਾ ਹੈ

ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਨਵਾਂ ਮੁੱਖ ਕੋਚ ਮਿਲਿਆ, ਰੌਬ ਵਾਲਟਰ ਤਿੰਨ ਸਾਲਾਂ ਲਈ ਨਿਯੁਕਤ

ਬੰਗਲੌਰ ਵਿੱਚ RCB ਈਵੈਂਟ ਦੌਰਾਨ ਹੋਏ ਹਾਦਸੇ 'ਤੇ ਵਿਰਾਟ ਕੋਹਲੀ ਦੀ ਪ੍ਰਤੀਕਿਰਿਆ, ਕਿਹਾ- ...

ਮੁੱਲਾਂਪੁਰ ਵਿੱਚ IPL ਐਲੀਮੀਨੇਟਰ- ਰਾਇਲ ਚੈਲੇਂਜਰਸ- ਪੰਜਾਬ ਦਾ ਮੁਕਾਬਲਾ ਅੱਜ

इंडिया कप सीजन 3: प्रीमियर टेनिस बॉल क्रिकेट लीग लाखों लोगों को लुभाने के लिए तैयार

ਕੀ ਵਿਰਾਟ ਕੋਹਲੀ ਨੇ BCCI ਦੇ ਰਵੱਈਏ ਤੋਂ ਦੁਖੀ ਹੋ ਕੇ ਸੰਨਿਆਸ ਲੈ ਲਿਆ?

ਮੁੰਬਈ ਇੰਡੀਅਨਜ਼ ਦਾ ਸਾਬਕਾ ਖਿਡਾਰੀ ਸ਼ਿਵਾਲਿਕ ਸ਼ਰਮਾ ਜੋਧਪੁਰ ਵਿੱਚ ਬਲਾਤਕਾਰ ਦੇ ਦੋਸ਼ 'ਚ ਗ੍ਰਿਫ਼ਤਾਰ

ਕੁਲਦੀਪ ਯਾਦਵ-ਰਿੰਕੂ ਸਿੰਘ ਵਿਵਾਦ: ਥੱਪੜਾਂ ਦਾ ਵੀਡੀਓ ਵਾਇਰਲ

Gautam ਗੰਭੀਰ ਨੂੰ 'ISIS ਕਸ਼ਮੀਰ' ਵੱਲੋਂ ਈਮੇਲ ਰਾਹੀਂ ਧਮਕੀ, ਦਿੱਲੀ ਪੁਲਿਸ ਦੀ ਜਾਂਚ ਜਾਰੀ

चेन्नई लायंस ने इंडियनऑयल अल्टीमेट टेबल टेनिस नीलामी में चीनी पैडलर फैन सिकी को सबसे अधिक कीमत पर खरीदा

 
 
 
 
Subscribe