Thursday, May 01, 2025
 

ਅਮਰੀਕਾ

ਜਾਦੂ ਦੀ ਗੋਲੀ ਨਹੀਂ ਹੈ ਵੈਕਸੀਨ, ਲੰਬੀ ਚੱਲੇਗੀ ਕੋਰੋਨਾ ਮਹਾਮਾਰੀ : WHO

December 19, 2020 08:20 PM

ਵਾਸ਼ਿੰਗਟਨ : ਦੁਨੀਆ ਵਿਚ ਹੁਣ ਤੱਕ ਕੋਰੋਨਾ ਪੀੜਤਾਂ ਦੀ ਗਿਣਤੀ 7.54 ਕਰੋੜ ਦੇ ਪਾਰ ਹੋ ਚੁੱਕੀ ਹੈ। ਜਦ ਕਿ ਮਰਨ ਵਾਲਿਆਂ ਦੀ ਗਿਣਤੀ 16.71 ਲੱਖ ਤੋਂ ਜ਼ਿਆਦਾ ਹੈ। ਇਸ ਦੌਰਾਨ ਵਿਸ਼ਵ ਸਿਹਤ ਸੰਗਠਨ ਨੇ ਵੈਕਸੀਨ ਨੂੰ ਲੈ ਕੇ ਮੁੜ ਤੋਂ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਟੀਕਾ ਕੋਈ ਜਾਦੂ ਦੀ ਗੋਲੀ ਨਹੀਂ ਹੋਵੇਗਾ ਜੋ ਕੋਰੋਨਾ ਵਾਇਰਸ ਨੂੰ ਤੁਰੰਤ ਖਤਮ ਕਰ ਦੇਵੇਗਾ। ਸਾਨੂੰ ਜਮੀਨੀ ਸੱਚ ਤੋਂ ਜਾਣੂ ਹੋਣ ਦੀ ਜ਼ਰੂਰਤ ਹੈ। ਦੁਨੀਆ ਵਿਚ ਇਸ ਮਹਾਮਾਰੀ ਦਾ ਪ੍ਰਕੋਪ ਲੰਬੇ ਸਮੇਂ ਤੱਕ ਬਣਿਆ ਰਹੇਗਾ।

ਡਬਲਿਊਐਚਓ ਦੇ ਪੱਛਮੀ ਪ੍ਰਸ਼ਾਂਤ ਦੇ ਖੇਤਰੀ ਡਾਇਰੈਕਟਰ ਕਸੇਈ ਤਾਕੇਸ਼ੀ ਨੇ ਕਿਹਾ ਕਿ ਇਹ ਟੀਕਾ ਕੋਈ ਚਾਂਦੀ ਦੀ ਗੋਲੀ ਨਹੀ ਹੈ, ਜੋ ਨੇੜਲੇ ਭਵਿੱਖ ਚ ਮਹਾਂਮਾਰੀ ਨੂੰ ਖਤਮ ਕਰ ਦੇਵੇ। ਸੁਰੱਖਿਅਤ ਅਤੇ ਅਸਰਦਾਰ ਟੀਕਿਆਂ ਦਾ ਵਿਕਾਸ ਇਕ ਗੱਲ ਹੈ। ਪਰ ਇਨ੍ਹਾਂ ਦਾ ਪੁਖਤਾ ਮਾਤਰਾ ਵਿਚ ਉਤਪਾਦਨ ਅਤੇ ਹਰ ਕਿਸੇ ਤੱਕ ਪਹੁੰਚ ਜ਼ਰੂਰੀ ਹੈ। ਇਹ ਪ੍ਰਕਿਰਿਆ ਖੇਤਰ ਦੇ ਕੁਝ ਹਿੱਸਿਆਂ ਵਿਚ ਸ਼ੁਰੂ ਹੋ ਰਹੀ ਹੈ ਲੇਕਿਨ ਸਮਾਨ ਸਪਲਾਈ ਕਰਨ ਵਿਚ ਸਮਾਂ ਲੱਗੇਗਾ। ਕਸੇਈ ਨੇ ਕਿਹਾ ਕਿ ਜ਼ਿਆਦਾ ਖ਼ਤਰੇ ਵਾਲੇ ਲੋਕਾਂ ਨੂੰ ਛੱਡ ਦਿੱਤਾ ਜਾਵੇ ਤਾਂ ਆਮ ਨਾਗਰਿਕਾਂ  ਨੂੰ ਕੋਰੋਨਾ ਵਾਇਰਸ ਦੀ ਵੈਕਸੀਨ ਮਿਲਣ  ਵਿਚ 12 ਤੋਂ 24 ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਊਨ੍ਹਾਂ ਕਿਹਾ ਕਿ ਨੌਜਵਾਨ ਸਮੂਹ ਕੋਰੋਨਾ ਨੂੰ ਕੰਟਰੋਲ ਕਰਨ ਵਾਲੀ ਯੋਜਨਾਵਾਂ ਨੂੰ ਨਹੀਂ ਅਪਣਾ ਰਹੇ ਹਨ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe