Friday, May 02, 2025
 

ਮਨੋਰੰਜਨ

ਭਾਰਤੀ ਸਿੰਘ ਤੇ ਹਰਸ਼ ਨੂੰ ਭੰਗ ਸਪਲਾਈ ਕਰਨ ਵਾਲਾ ਕਾਬੂ, ਹੁਣ ਹੋਰ ਖੁਲ੍ਹਣਗੇ ਰਾਜ਼

November 27, 2020 10:42 AM

ਮੁੰਬਈ : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਹਰਸ਼ ਲਿੰਬਾਚੀਆ ਨੂੰ ਡਰੱਗ ਮਾਮਲੇ 'ਚ ਕੋਰਟ ਨੇ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਉਨ੍ਹਾਂ ਦੀ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਹਨ। ਨਾਰਕੋਟਿਕਸ ਕੰਟਰੋਲ ਬਿਊਰੋ ਨੇ ਮੁੰਬਈ 'ਚ ਵੱਡੀ ਕਾਰਵਾਈ ਕੀਤੀ ਹੈ। ਐੱਨ. ਸੀ. ਬੀ. ਨੇ ਡਰੱਗ ਪੇਡਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਾ ਹੈ ਕਿ ਡਰੱਗ ਪੇਡਲਰ ਕਾਮੇਡੀਅਨ ਭਾਰਤੀ ਸਿੰਘ ਤੇ ਉਸ ਦੇ ਪਤੀ ਨੂੰ ਭੰਗ ਦੀ ਸਪਲਾਈ ਕਰਦਾ ਸੀ।

ਐੱਨ. ਸੀ. ਬੀ. ਅਨੁਸਾਰ ਗ੍ਰਿਫ਼ਤਾਰ ਨਸ਼ਾ ਤਸਕਰ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਡਰੱਗ ਕੇਸ 'ਚ ਛੋਟੇ ਪਰਦੇ ਦੇ ਕਈ ਹੋਰ ਸਿਤਾਰਿਆਂ ਦੇ ਨਾਂ ਵੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਇਸ ਪੇਡਲਰ ਦੇ ਬਾਲੀਵੁੱਡ ਕਨੈਕਸ਼ਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਐੱਨ. ਸੀ. ਬੀ. ਦੇ ਅਧਿਕਾਰੀਆਂ ਨੇ ਇਸ ਨਸ਼ਾ ਤਸਕਰ ਕੋਲੋਂ 1.5 ਕਿਲੋ ਗ੍ਰਾਮ ਭੰਗ ਜ਼ਬਤ ਕੀਤੀ ਹੈ। ਇਹ ਨਸ਼ਾ ਤਸਕਰ ਸਾਰਿਆਂ ਤੱਕ ਨਸ਼ਾ ਪਹੁੰਚਾ ਹੈ ਅਤੇ ਪੇ. ਟੀ. ਐੱਮ, ਗੂਗਲ ਪੇ ਦੇ ਜਰੀਏ ਪੈਸੇ ਲੈਂਦੇ ਹੈ। ਇਸ ਲਈ ਉਸ ਦੇ ਬੈਂਕ ਖ਼ਾਤੇ ਦੇ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਐੱਨ. ਸੀ. ਬੀ. ਦੀ ਟੀਮ ਨੇ ਦੋ ਨਸ਼ਾ ਤਸਕਰ ਨਵਾਬ ਸ਼ੇਖ ਤੇ ਫਾਰੂਕ ਚੌਧਰੀ ਨੂੰ ਗ੍ਰਿਫ਼ਤਾਰ ਕੀਤਾ ਹੈ। ਦੋਵਾਂ ਕੋਲਾਂ 32.9 ਗ੍ਰਾਮ ਐੱਮ. ਡੀ. ਡਰੱਗ ਤੇ ਐੱਲ. ਐੱਸ. ਡੀ. ਦੇ 10 ਬਾਟਸ ਜ਼ਬਤ ਕੀਤੇ ਗਏ ਹਨ। ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਨਵਾਬ ਸ਼ੇਖ ਮੁੰਬਆ 'ਚ ਇਕ ਟੈਕਸੀ ਡਰਾਈਵਰ ਹੈ। ਉਸ ਕੋਲ ਸੈਂਟਰਲ 'ਚ 'ਨੈਥਾਨੀ ਹਾਈਟਸ' ਨਾਮਕ ਇਕ ਸ਼ਾਨਦਾਰ ਅਪਾਰਟਮੈਂਟ 'ਚ ਫਲੈਟ ਹੈ।

ਐੱਨ. ਸੀ. ਬੀ. ਮੁਤਾਬਕ, ਇਕ ਕਰੋੜ ਦੇ ਫਲੈਟ 'ਚ ਰਹਿਣ ਵਾਲਾ ਨਵਾਬ ਸ਼ੇਖ ਟੈਕਸੀ ਚਲਾ ਰਿਹਾ ਸੀ। ਉਹ ਬਾਲੀਵੁੱਡ 'ਚ ਕਈ ਹਸਤੀਆਂ ਨੂੰ ਡਰੱਗ ਸਪਲਾਈ ਕਰ ਰਿਹਾ ਸੀ। ਬੁੱਧਵਾਰ ਦੇਰ ਰਾਤ ਐੱਨ. ਸੀ. ਬੀ. ਅਧਿਕਾਰੀਆਂ ਨੇ ਉਸ ਦੇ ਘਰ ਛਾਪਾ ਮਾਰਿਆ।

 

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe