Friday, May 02, 2025
 

ਮਨੋਰੰਜਨ

ਅਮਿਤਾਭ ਬੱਚਨ ਨੇ ਸਾਂਝੀ ਕੀਤੀ ਸੈਲਫੀ, ਲਿਖਿਆ ਪ੍ਰੇਰਣਾਦਾਇਕ ਸੰਦੇਸ਼

November 23, 2020 06:40 PM

ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਇਸ ਸਮੇਂ ਕੁਇਜ਼ ਸ਼ੋਅ 'ਕੌਣ ਬਨੇਗਾ ਕਰੋੜਪਤੀ' (KBC) ਦੇ 12 ਵੇਂ ਸੀਜ਼ਨ ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ। ਮੇਗਾਸਟਾਰ ਅਮਿਤਾਭ ਬੱਚਨ ਦੋ ਦਹਾਕਿਆਂ ਤੋਂ ਕੇਬੀਸੀ ਦਾ ਹਿੱਸਾ ਰਹੇ ਹਨ। 78 ਸਾਲਾ ਅਦਾਕਾਰ ਸਹੀ ਸਾਵਧਾਨੀ ਨਾਲ ਕੰਮ ਕਰ ਰਹੇ ਹਨ। ਬਿੱਗ ਬੀ ਨੇ ਆਪਣੇ ਪ੍ਰਸ਼ੰਸਕਾਂ ਨਾਲ ਇਕ ਸੈਲਫੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਕੋਰੋਨਾ ਵਾਇਰਸ ਮਹਾਂਮਾਰੀ ਦੇ ਵਿਚਕਾਰ ਕੰਮ ਕਰਨ ਲਈ ਇਕੱਠੇ ਹਾਂ। ਅਮਿਤਾਭ ਬੱਚਨ ਨੂੰ ਜੁਲਾਈ ਵਿਚ ਕੋਰੋਨਾ ਹੋ ਗਿਆ ਸੀ। ਉਨ੍ਹਾਂ ਦੇ ਨਾਲ ਉਨ੍ਹਾਂ ਦੇ ਬੇਟੇ ਅਭਿਸ਼ੇਕ ਬੱਚਨ, ਨੂੰਹ ਐਸ਼ਵਰਿਆ ਬੱਚਨ ਅਤੇ ਪੋਤੀ ਆਰਾਧਿਆ ਵੀ ਪੀੜਤ ਹੋਏ ਸਨ ਜੋ ਕੋਰੋਨਾ ਕਾਰਨ ਹਸਪਤਾਲ ਵਿੱਚ ਦਾਖਲ ਹੋਏ ਸਨ। ਠੀਕ ਹੋਣ ਤੋਂ ਬਾਅਦ ਦਿੱਗਜ ਅਭਿਨੇਤਾ ਅਮਿਤਾਭ ਬੱਚਨ ਆਪਣੇ ਕੰਮ 'ਤੇ ਵਾਪਸ ਪਰਤ ਆਏ। ਕੋਰੋਨਾ ਤੋਂ ਠੀਕ ਹੋਣ ਅਤੇ ਸੈਟ 'ਤੇ ਪਰਤਣ ਤੱਕ, ਬਿੱਗ ਬੀ ਨੇ ਹਮੇਸ਼ਾਂ ਆਪਣੇ ਪ੍ਰਸ਼ੰਸਕਾਂ ਲਈ ਪ੍ਰੇਰਣਾਦਾਇਕ ਸੰਦੇਸ਼ ਸਾਂਝੇ ਕੀਤੇ ਹਨ।

ਅਮਿਤਾਭ ਬੱਚਨ ਨੇ ਸੋਮਵਾਰ ਨੂੰ ਕੰਮ 'ਤੇ ਜਾਂਦੇ ਹੋਏ ਪ੍ਰਸ਼ੰਸਕਾਂ ਨੂੰ ਪ੍ਰੇਰਿਤ ਕਰਦਿਆਂ ਇਕ ਵਿਸ਼ੇਸ਼ ਸੈਲਫੀ ਪੋਸਟ ਕੀਤੀ। ਸਟਾਈਲਿਸ਼ ਟਾਈਗਰ ਪ੍ਰਿੰਟ ਮਾਸਕ ਪਹਿਨੇ ਬਿੱਗ ਬੀ ਨੇ ਇੰਸਟਾਗ੍ਰਾਮ 'ਤੇ ਇਕ ਪ੍ਰੇਰਣਾਦਾਇਕ ਸੁਨੇਹਾ ਵੀ ਸਾਂਝਾ ਕੀਤਾ ਹੈ। ਅਮਿਤਾਭ ਬੱਚਨ ਨੇ ਇੰਸਟਾਗ੍ਰਾਮ 'ਤੇ ਇਕ ਸੈਲਫੀ ਸਾਂਝੀ ਕੀਤੀ ਅਤੇ ਲਿਖਿਆ-' ਆਫ ਟੂ ਵਰਕ..ਰੋਜਾਨਾ ਵਰਗਾ ਇਕ ਲੰਬਾ ਦਿਨ... ਸੁਰੱਖਿਅਤ ਰਹੋ..ਤੁਸੀਂ ਇਕੱਲੇ ਨਹੀਂ ਹੋ....ਅਸੀਂਸਾਰੇ ਇਕੱਠੇ ਹਾਂ ਅਤੇ ਇਕੱਠੇ ਲੜਨ ਲਈ ਜੀਉਂਦੇ ਰਹਾਂਗੇ....ਤੁਹਾਨੂੰ ਸਭ ਨੂੰ ਪਿਆਰ ਕਰਦਾ ਹਾਂ। '

 

Have something to say? Post your comment

 

ਹੋਰ ਮਨੋਰੰਜਨ ਖ਼ਬਰਾਂ

दर्शकों को एक आलीशान क्रूज़ के सफ़र पर ले जाएगी 'हाउसफुल 5' 

अभिनेत्री पारुल यादव ने वेटिकन सिटी के पोप फ्रांसिस को भावभीनी श्रद्धांजलि दी

जब सेलिब्रिटी न्यूट्रिशनिस्ट पायल रंगार ने सलमान खान को प्रभावित किया

वेरोनिका वनिज ने अपने पॉडकास्ट से अभिनेत्री मंदाकिनी का दिल जीता

दर्शक देखेंगे अब तन्वी द ग्रेट में 'शुभांगी' का जादू

ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ 'ਅਬੀਰ ਗੁਲਾਲ'

मुंबई के एफएबी शो 2025 में टेक्सटाइल्स और अपैरल सेक्टर के विकास को तेज़ करने की पहल

बड़े पर्दे पर लौट रही है शाह बानो केस की कहानी

कपिल शर्मा-अनुराग कश्‍यप की जोड़ी ने मचाया धमाल

ਪਹਿਲਗਾਮ ਵਿੱਚ ਅੱਤਵਾਦੀ ਹਮਲੇ ਤੋਂ 2 ਦਿਨ ਪਹਿਲਾਂ ਅਨੁਰਾਗ ਕਸ਼ਯਪ ਦੀ ਧੀ ਆਪਣੇ ਪਤੀ ਨਾਲ ਸੀ

 
 
 
 
Subscribe