Friday, May 02, 2025
 

ਹਰਿਆਣਾ

ਪੈਨਸ਼ਨ ਮੁਸ਼ਕਲਾਂ ਨੂੰ ਦੂਰ ਕਰਨ ਦੀਆਂ ਹਿਦਾਇਤਾਂ ਜਾਰੀ

November 20, 2020 12:03 AM
ਚੰਡੀਗੜ੍ਹ : ਹਰਿਆਣਾ ਦੇ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਰਾਜ ਮੰਤਰੀ ਓਮ ਪ੍ਰਕਾਸ਼ ਯਾਦਵ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਮਿਲਨ ਵਾਲੀ ਵੱਖ-ਵੱਖ ਪੈਂਸ਼ਨਾਂ ਵਿਚ ਜੇਕਰ ਕਿਸੇ ਵੀ ਤਰ੍ਹਾ ਦੀ ਮੁਸ਼ਕਲ ਆਉਂਦੀ ਹੈ ਤਾਂ ਉਸ ਦਾ ਜਲਦੀ ਹੀ ਨਿਪਟਾਨ ਕੀਤਾ ਜਾਵੇ| ਉਨ੍ਹਾਂ ਨੇ ਇਹ ਗਲ ਅੱਜ ਇੱਥੇ ਵਿਭਾਗ ਦੇ ਅਧਿਕਾਰੀਆਂ ਨੂੰ ਸਮੀਖਿਆ ਮੀਟਿੰਗ ਦੌਰਾਨ ਕਹੀ| ਉਨ੍ਹਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੰਦੇ ਹੋਏ ਕਿਹਾ ਕਿ ਵਿਭਾਗ ਵੱਲੋਂ ਚਲਾਈ ਜਾ ਰਹੀ ਯੋਜਨਾਵਾਂ ਨੂੰ ਜਨ-ਜਨ ਤਕ ਪਹੁੰਚਾਉਣ ਦਾ ਕੰਮ ਕਰਨ ਤਾਂ ਜੋ ਯੋਗ ਵਿਅਕਤੀ ਨੁੰ ਯੋਜਨਾਵਾਂ ਦਾ ਸਿੱਧਾ ਲਾਭ ਮਿਲ ਸਕੇ| ਯਾਦਵ ਨੇ ਕਿਹਾ ਕਿ ਸੂਬੇ ਦੇ 28 ਲੱਖ 86 ਹਜਾਰ ਲਾਭਪਾਤਰੀਆਂ  ਨੂੰ ਵੱਖ-ਵੱਖ ਪੈਂਸ਼ਨ ਯੋਜਨਾਵਾਂ ਦੇ ਤਹਿਤ ਲਾਭ ਦਿੱਤਾ ਜਾ ਰਿਹਾ ਹੈ| ਇਸ ਤੋਂ ਇਲਾਵਾ, ਵਿਭਾਗ ਵੱਲੋਂ ਦਿਵਆਂਗਜਨਾਂ ਦੇ ਲਈ ਸਕੂਲ ਸਿਖਿਆ, ਨੇਤਰਹੀਨ ਦੇ ਲਈ ਸਿਖਲਾਈ ਦੇਣਾ, ਪੜਨ ਵਾਲੇ ਦਿਵਆਂਗ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਯੋਜਨਾ ਦੇ ਨਾਲ-ਨਾਲ ਵਿਭਾਗ ਸਮਾਜਿਕ ਸੰਸਥਾਵਾਂ ਦੇ ਨਾਲ ਮਿਲ ਕੇ ਨਸ਼ੇ ਦੀ ਰੋਕਥਾਮ ਲਈ ਲੋਕਾਂ ਨੂੰ ਜਾਗਰੁਕ ਕਰਨ ਦਾ ਕੰਮ ਵੀ ਕਰ ਰਿਹਾ ਹੈ|
ਰਾਜ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਲੋਕਾਂ ਨੇ ਪਰਿਵਾਰ ਪਹਿਚਾਣ ਪੱਤਰ ਨਹੀਂ ਬਣਵਾਏ ਉਹ ਜਲਦੀ ਹੀ ਬਣਵਾ ਲੈਣ ਤਾਂ ਜੋ ਉਨ੍ਹਾਂ ਨੂੰ ਵਿਭਾਗ ਦੀ ਯੋਜਨਾਵਾਂ ਦਾ ਸਮੂਚਾ ਲਾਭ ਮਿਲ ਸਕੇ| ਮੀਟਿੰਗ ਵਿਚ ਸਮਾਜਿਕ ਨਿਆਂ ਅਤੇ ਅਧਿਕਾਰਿਤਾ ਵਿਭਾਗ ਦੇ ਪ੍ਰਧਾਨ ਸਕੱਤਰ ਆਨੰਦ ਮੋਹਨ ਸ਼ਰਣ, ਨਿਦੇਸ਼ਕ ਅਜੈ ਸਿੰਘ ਤੋਮਰ ਸਮੇਤ ਵਿਭਾਗ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ|
 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਹਰਿਆਣਾ ਨੂੰ ਬਣਾਵਾਂਗੇ ਮਨੁਫੱਚਰਿੰਗ ਦਾ ਹਬ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਮੋਦੀ ਨੇ ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

गर्भवती महिलाओं के लिए “सहेली” पहल की शुरुआत

प्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्री

राज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

ਹਿਸਾਰ-ਸਿਰਸਾ ਹਾਈਵੇਅ 'ਤੇ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ

PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनी

अवैध खनन एवं परिवहन रोकने के लिए हरियाणा सरकार प्रतिबद्ध

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

 
 
 
 
Subscribe