Friday, May 02, 2025
 

ਹਰਿਆਣਾ

ਸੈਨਿਕ ਸਕੂਲ ਵਿਚ ਜਮਾਤ 6ਵੀਂ ਵਿਚ ਲੜਕੀਆਂ ਦੇ ਦਾਖਲੇ ਲਈ ਬਿਨੈ ਮੰਗੇ

November 15, 2020 05:43 PM

ਚੰਡੀਗੜ੍ਹ : ਦੇਸ਼ ਵਿਚ ਪਹਿਲੀ ਵਾਰ ਲੜਕੀਆਂ ਨੂੰ ਵਿਦਿਅਕ ਸੈਸ਼ਨ 2021-22 ਤੋਂ ਜਮਾਤ 6ਵੀਂ ਵਿਚ ਸੈਨਿਕ ਸਕੂਲਾਂ ਵਿਚ ਦਾਖਲਾ ਦਿੱਤਾ ਜਾਵੇਗਾ| ਲੜਕਿਆਂ ਦੇ ਨਾਲ ਹੀ ਲੜਕੀਆਂ ਦੀ ਸਰਵ ਭਾਰਤੀ ਦਾਖਲਾ ਪ੍ਰੀਖਿਆ 10 ਜਨਵਰੀ, 2021 ਨੂੰ ਹੋਵੇਗੀ| ਉਸ ਦਿਨ 9ਵੀਂ ਜਮਾਤ ਲਈ ਲੜਕਿਆਂ ਦੀ ਦਾਖਲਾ ਪ੍ਰੀਖਿਆ ਆਯੋਜਿਤ ਕੀਤੀ ਜਾਵੇਗੀ|
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਨਿਕ ਸਕੂਲ,  ਕੁੰਜਪੁਰਾ (ਕਰਨਾਲ) ਦੇ ਪ੍ਰਿੰਸੀਪਲ ਕਰਨਲ ਵੀਵੀ ਚੰਦੋਲਾ ਨੇ ਕਿਹਾ ਕਿ ਸੈਨਿਕ ਸਕੂਲ ਸੁਸਾਇਟੀ ਵੱਲੋਂ ਹਰ ਸਾਲ ਕੌਮੀ ਟੈਸਟਿੰਗ ਏਜੰਸੀ (ਐਨਟੀਏ) ਵੱਲੋਂ ਦੇਸ਼ ਦੇ 33 ਸੈਨਿਕ ਸਕੂਲਾਂ ਵਿਚ ਦਾਖਲਾ ਲਈ ਪ੍ਰੀਖਿਆ ਆਯੋਜਿਤ ਕਰਵਾਈ ਜਾਂਦੀ ਹੈਉਨਾਂ ਦਸਿਆ ਕਿ ਸੈਨਿਕ ਸਕੂਲ,  ਕੁੰਜਪੁਰਾ ਵਿਚ 6ਵੀਂ ਜਮਾਤ ਵਿਚ ਦਾਖਲੇ ਲਈ ਲੜਕੀਆਂ ਅਤੇ ਲੜਕਿਆਂ ਅਤੇ 9ਵੀਂ ਜਮਾਤ ਲਈ ਲੜਕੀਆਂ ਤੋਂ ਆਨਲਾਇਨ ਬਿਨੈ ਮੰਗੇ ਹਨਜਮਾਤ 6ਵੀਂ ਵਿਚ ਦਾਖਲੇ ਲਈ ਲੜਕੇ ਅਤੇ ਲੜਕਿਆਂ ਦੀ ਜਨਮ ਮਿਤੀ ਅਪ੍ਰੈਲ, 2009 ਤੋਂ 31 ਮਾਰਚ, 2011 ਵਿਚਕਾਰ ਹੋਣੀ ਚਾਹੀਦੀ ਹੈਉਨਾਂ ਦਸਿਆ ਕਿ ਕੁੰਜਪੁਰਾ ਸੈਨਿਕ ਸਕੂਲ ਵਿਚ ਵਿਦਿਅਕ ਸੈਸ਼ਨ 2021-22 ਦੌਰਾਨ ਅਸਲ ਸੀਟਾਂ ਦੀ ਗਿਣਤੀ ਉਪਰੋਕਤ ਜਮਾਤਾਂ ਵਿਚ ਪਹਿਲਾਂ ਤੋਂ ਪੜ• ਰਹੇ ਵਿਦਿਆਰਥੀਆਂ ਦੇ ਪਾਸ ਹੋਣ ਤੇ ਤਬਾਦਲਾ ਹੋਣ 'ਤੇ ਨਿਰਭਰ ਕਰੇਗੀ,  ਫਿਰ ਵੀ ਅਜੇ ਤਕ ਜਮਾਤ 6ਵੀਂ ਵਿਚ ਦਾਖਲਾ ਲੈਣ ਦੇ ਇਛੁੱਕ ਲੜਕਿਆਂ ਲਈ 83 ਸੀਟਾਂ ਅਤੇ ਲੜਕਿਆਂ ਲਈ 10 ਸੀਟਾਂ ਹਨ ਅਤੇ ਜਮਾਤ 9ਵੀਂ ਵਿਚ ਲੜਕਿਆਂ ਲਈ 22 ਸੀਟਾਂ ਉਪਲੱਬਧ ਹੋਣ ਦਾ ਅਨੁਮਾਨ ਹੈ|
ਉਨਾਂ ਕਿਹਾ ਕਿ ਸਕੂਲ ਦੀ ਵੈਬਸਾਇਟ www.aissee.nta.nic.in 'ਤੇ ਆਨਲਾਇਨ ਬਿਨੈ ਪੱਤਰ ਜਮਾਂ ਕਰਨ ਦੀ ਆਖਰੀ ਮਿਤੀ 19 ਨਵੰਬਰ, 2020 ਹੈਇਸ ਦੌਰਾਨ,  ਓਬੀਸੀ,  ਡਿਫੈਂਸ,  ਐਕਸ ਡਿਫੈਂਸ ਸ਼੍ਰੇਣੀ ਲਈ ਫੀਸ 550 ਰੁਪਏ ਅਤੇ ਐਸ.ਸੀ. ਤੇ ਐਸ.ਟੀ.ਲਈ 400 ਰੁਪਏ ਹੈਉਨਾਂ ਦਸਿਆ ਕਿ ਦਾਖਲਾ ਪ੍ਰਕ੍ਰਿਆ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਲਈ ਬਿਨੈਕਾਰ ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਵਿਚਕਾਰ ਫੋਨ ਨੰਬਰ 0184-2384510/2384551 'ਤੇ ਸੰਪਰਕ ਕਰ ਸਕਦੇ ਹਨ|

 

Have something to say? Post your comment

 

ਹੋਰ ਹਰਿਆਣਾ ਖ਼ਬਰਾਂ

ਹਰਿਆਣਾ ਨੂੰ ਬਣਾਵਾਂਗੇ ਮਨੁਫੱਚਰਿੰਗ ਦਾ ਹਬ: ਨਾਇਬ ਸਿੰਘ ਸੈਣੀ

ਪ੍ਰਧਾਨ ਮੰਤਰੀ ਮੋਦੀ ਨੇ ਹਿਸਾਰ ਤੋਂ ਅਯੁੱਧਿਆ ਲਈ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਕੀਤਾ ਰਵਾਨਾ

गर्भवती महिलाओं के लिए “सहेली” पहल की शुरुआत

प्रदेश में आईएमटी खरखौदा की तरह 10 जिलों में आईएमटी होगी स्थापित, मेक इन इंडिया के साथ मेक इन हरियाणा का भी सपना होगा साकार - मुख्यमंत्री

राज्यपाल बंडारू दत्तात्रेय ने युवाओं से भारत को वैश्विक स्तर पर गौरव दिलाने का किया आग्रह

ਹਿਸਾਰ-ਸਿਰਸਾ ਹਾਈਵੇਅ 'ਤੇ ਕਾਰ ਅਤੇ ਆਟੋ ਰਿਕਸ਼ਾ ਦੀ ਟੱਕਰ

PM नरेन्द्र मोदी विकसित भारत-विकसित हरियाणा की महत्वपूर्ण कड़ी को जोड़ेंगे : CM सैनी

अवैध खनन एवं परिवहन रोकने के लिए हरियाणा सरकार प्रतिबद्ध

शिक्षा मंत्री महीपाल ढांडा ने अन्य मंत्रियों के साथ देखी छावा मूवी

ਸੋਨੀਪਤ ਵਿੱਚ ਓਵਰਟੇਕ ਕਰਦੇ ਸਮੇਂ ਬੱਸ ਦੀ ਟਰੱਕ ਨਾਲ ਟੱਕਰ

 
 
 
 
Subscribe