Friday, May 02, 2025
 

ਅਮਰੀਕਾ

ਕਪੂਰਥਲਾ ਤੋਂ ਅਮਰੀਕਾ ਗਏ ਨੌਜਵਾਨ ਦੀ ਮੌਤ

November 13, 2020 10:52 PM

ਕੈਲੀਫੋਰਨੀਆ : ਚੰਗੇ ਭਵਿੱਖ ਲਈ ਕਪੂਰਥਲਾ ਤੋਂ ਅਮਰੀਕਾ ਗਏ 28 ਸਾਲਾ ਨੌਜਵਾਨ ਦੀ ਅਚਾਨਕ ਮੌਤ ਹੋਣ ਦੀ ਖਬਰ ਮਿਲਦੇ ਹੀ ਉਸਦੇ ਜੱਦੀ ਪਿੰਡ ਨਡਾਲਾ ਵਿਖੇ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕ ਪਿਛਲੇ 8 ਸਾਲਾਂ ਤੋਂ ਕੈਲੇਫੋਰਨੀਆ ਰਹਿ ਰਿਹਾ ਸੀ। ਗੁਰਪ੍ਰੀਤ ਸਿੰਘ ਵਾਲੀਆ ਪਰਿਵਾਰਕ ਮੈਂਬਰਾਂ ਅਨੁਸਾਰ  ਗੁਰਪ੍ਰੀਤ ਸਿੰਘ ਉਰਫ ਗੋਪੀ ਨੇ ਚੰਗੀ ਮਿਹਨਤ ਕਰਕੇ ਪੱਕੇ ਹੋਣ ਲਈ ਕੇਸ ਫਾਇਲ ਕੀਤਾ ਅਤੇ ਕੇਸ ਪਾਸ ਵੀ ਹੋ ਗਿਆ ਸੀ ਪਰ ਅਜੇ ਤੱਕ ਪੱਕੇ ਕਾਗਜ਼ ਨਹੀਂ ਮਿਲੇ ਸਨ।

ਇਹ ਵੀ ਪੜ੍ਹੋ : ਡੇਰਾਬਸੀ : ਤੇਲ ਵਾਲੇ ਟੈਂਕਰ ‘ਚ ਧਮਾਕਾ, ਤਿੰਨ ਦੀ ਮੌਤ

ਇਸੇ ਦੌਰਾਨ ਕਰੀਬ ਤਿੰਨ ਦਿਨ ਪਹਿਲਾਂ ਗੁਰਪ੍ਰੀਤ ਨੂੰ ਹਾਰਟ ਅਟੈਕ ਆਇਆ। ਹਾਰਟ ਅਟੈਕ ਹੋਣ ਉਪਰੰਤ ਉਸਨੂੰ ਇਲਾਜ ਲਈ ਕਮਿਊਨਿਟੀ ਰਿਜਨਲ ਮੈਡੀਕਲ ਸੈਂਟਰ ਫਰਿਜਨੋ (ਕੈਲੀਫੋਰਨੀਆ) ਵਿਚ ਭਰਤੀ ਕਰਾਇਆ ਗਿਆ ਪਰ ਬਦਕਿਸਮਤੀ ਨਾਲ ਉਸਦੀ ਮੌਤ ਹੋ ਗਈ। ਇਸ ਸਮੇਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।

 

Have something to say? Post your comment

 

ਹੋਰ ਅਮਰੀਕਾ ਖ਼ਬਰਾਂ

 
 
 
 
Subscribe